ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਖਾਤਾ ਧਾਰਕਾਂ ਲਈ ਇੱਕ ਮਹੱਤਵਪੂਰਨ ਸੂਚਨਾ ਜਾਰੀ ਕੀਤੀ ਹੈ। ਜੇਕਰ ਤੁਸੀਂ ਵੀ ਪੀਐਫ (PF) ਖਾਤਾ ਧਾਰਕ ਹੋ ਤਾਂ ਇਹ ਤੁਹਾਡੇ ਲਈ ਵੀ ਬਹੁਤ ਮਦਦਗਾਰ ਹੈ। ਦਰਅਸਲ, ਕਰਮਚਾਰੀ ਭਵਿੱਖ ਨਿਧੀ ਨੇ ਆਪਣੇ ਸਾਰੇ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ। EPFO ਨੇ ਟਵੀਟ ਰਾਹੀਂ ਆਪਣੇ PF ਖਾਤਾ ਧਾਰਕਾਂ ਨੂੰ ਨਿੱਜੀ ਜਾਣਕਾਰੀ ਅਤੇ ਕਿਸੇ ਵੀ ਤਰ੍ਹਾਂ ਦੀ ਐਪ ਨੂੰ ਡਾਊਨਲੋਡ ਕਰਨ ਬਾਰੇ ਸੁਚੇਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਟਵੀਟ ਵਿੱਚ EPFO ਨੇ ਆਪਣੇ ਖਾਤਾ ਧਾਰਕਾਂ ਨੂੰ ਕਿਸੇ ਵੀ ਫਰਜ਼ੀ ਕਾਲ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। EPFO ਨੇ ਅਲਰਟ 'ਚ ਕਿਹਾ ਹੈ, "EPFO ਕਦੇ ਵੀ ਆਪਣੇ ਖਾਤਾ ਧਾਰਕਾਂ ਤੋਂ ਫੋਨ ਕਾਲ 'ਤੇ UAN ਨੰਬਰ, ਆਧਾਰ ਨੰਬਰ, ਪੈਨ ਨੰਬਰ ਜਾਂ ਬੈਂਕ ਦੇ ਵੇਰਵੇ ਨਹੀਂ ਮੰਗਦਾ ਹੈ ਅਤੇ ਨਾ ਹੀ EPFO ਆਪਣੇ ਖਾਤਾ ਧਾਰਕਾਂ ਨੂੰ ਕੋਈ ਫੋਨ ਕਾਲ ਕਰਦਾ ਹੈ।"
ਦੱਸ ਦੇਈਏ ਕਿ ਕਿਸੇ ਵੀ ਰੁਜ਼ਗਾਰ ਪ੍ਰਾਪਤ ਵਿਅਕਤੀ ਲਈ, ਉਸ ਦੇ ਪ੍ਰੋਵੀਡੈਂਟ ਫੰਡ ਯਾਨੀ ਪੀਐਫ ਦੀ ਰਕਮ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਇਹ ਰਕਮ ਭਵਿੱਖ ਲਈ ਸਭ ਤੋਂ ਮਹੱਤਵਪੂਰਨ ਫੰਡ ਹੈ। ਇਸ 'ਚ ਪੈਸੇ ਜਮ੍ਹਾ ਹੁੰਦੇ ਹਨ, ਨਾਲ ਹੀ ਉਸ ਪੀਐੱਫ 'ਤੇ ਵਿਆਜ ਵੀ ਮਿਲਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੇ ਪੀਐਫ ਪੈਸਿਆਂ ਨੂੰ ਲੈ ਕੇ ਬਹੁਤ ਚੌਕਸ ਰਹਿਣ ਦੀ ਜ਼ਰੂਰਤ ਹੈ।
ਨਜ਼ਰਅੰਦਾਜ਼ ਕਰਨ ਨਾਲ ਹੋ ਸਕਦਾ ਹੈ ਵੱਡਾ ਨੁਕਸਾਨ
ਅਜਿਹੇ 'ਚ EPFO ਦੇ ਨਾਂ 'ਤੇ ਆਉਣ ਵਾਲੀਆਂ ਫੋਨ ਕਾਲਾਂ ਤੋਂ ਹਮੇਸ਼ਾ ਚੌਕਸ ਰਹੋ। ਇਸ ਦੇ ਨਾਲ ਹੀ EPFO ਨੇ ਫਰਜ਼ੀ ਵੈੱਬਸਾਈਟਾਂ ਤੋਂ ਬਚਣ ਦੀ ਵੀ ਸਲਾਹ ਦਿੱਤੀ ਹੈ। ਜੇਕਰ ਤੁਸੀਂ EPFO ਦੇ ਅਲਰਟ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਹਾਨੂੰ ਇਸਦੀ ਭਾਰੀ ਕੀਮਤ ਦੇਣਈ ਪੈ ਸਕਦੀ ਹੈ ਅਤੇ ਤੁਹਾਡੇ ਨਾਲ ਧੋਖਾਧੜੀ ਹੋ ਸਕਦੀ ਹੈ।
ਬੈਂਕ ਵੀ ਸਮੇਂ-ਸਮੇਂ 'ਤੇ ਜਾਰੀ ਕਰਦੇ ਹਨ ਅਲਰਟ
ਤੁਹਾਨੂੰ ਦੱਸ ਦੇਈਏ ਕਿ ਬੈਂਕ ਵੀ ਆਪਣੇ ਗਾਹਕਾਂ ਦੀ ਸੁਰੱਖਿਆ ਲਈ ਸਮੇਂ- ਸਮੇਂ ਅਲਰਟ ਜਾਰੀ ਕਰਦਾ ਰਹਿੰਦਾ ਹੈ। ਬੈਂਕ ਆਪਣੇ ਟਵਿਟਰ ਹੈਂਡਲ ਅਤੇ MMS ਰਾਹੀਂ ਗਾਹਕਾਂ ਨੂੰ ਅਲਰਟ ਭੇਜਦਾ ਰਹਿੰਦਾ ਹੈ। ਸੋ ਇਸ ਸੰਬੰਧੀ ਤੁਹਾਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਇਸਦੇ ਨਾਲ ਹੀ ਤੁਹਾਨੂੰ ਬੈਂਕ ਦੁਆਰਾ ਜ਼ਾਰੀ ਕੀਤੇ ਗਏ ਅਲਰਟਾਂ ਨੂੰ ਦੇਖਦੇ ਰਹਿਣਾ ਚਾਹੀਦਾ ਹੈ, ਤਾਂ ਜੋ ਤੁਸੀਂ ਧੋਖਾਧੜੀ ਤੋਂ ਬਚ ਸਕੋ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Employee Provident Fund (EPF), Epfo, PF