EPFO News: ਇੱਕ ਪਾਸੇ ਮਹਿੰਗਾਈ (Inflation) ਦੀ ਮਾਰ ਅਤੇ ਦੂਜੇ ਪਾਸੇ ਬੇਰੁਜ਼ਗਾਰੀ ਹਰ ਨਾਗਰਿਕ ਨੂੰ ਪ੍ਰੇਸ਼ਾਨ ਕਰ ਰਹੀ ਹੈ ਪਰ ਇਨ੍ਹਾਂ ਪ੍ਰੇਸ਼ਾਨੀਆਂ ਦੇ ਵਿੱਚ ਇੱਕ ਵਧੀਆ ਖ਼ਬਰ ਆਈ ਹੈ। EPFO ਨੇ ਹਾਲ ਹੀ ਵਿੱਚ ਇਕ ਰਿਪੋਰਟ ਜਾਰੀ ਕਰਕੇ ਦੱਸਿਆ ਹੈ ਕਿ ਦੇਸ਼ ਵਿੱਚ ਨੌਕਰੀਆਂ ਦੇ ਨਵੇਂ ਮੌਕੇ ਮਿਲੇ ਹਨ ਅਤੇ ਨਵੀਆਂ ਨੌਕਰੀਆਂ ਮਿਲਣ ਬਾਅਦ ਕਰਮਚਾਰੀਆਂ ਨੇ ਆਪਣੇ ਆਪ ਨੂੰ EPFO ਨਾਲ ਜੋੜਿਆ ਹੈ। ਦੇਸ਼ 'ਚ ਰੁਜ਼ਗਾਰ (Employment) ਨੂੰ ਲੈ ਕੇ ਖੁਸ਼ਖਬਰੀ ਆਈ ਹੈ। ਦਰਅਸਲ, ਰਿਟਾਇਰਮੈਂਟ ਫੰਡ (Retirement Fund) ਬਾਡੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਭਾਵ ਈਪੀਐਫਓ (EPFO) ਨੇ ਜਨਵਰੀ 2022 ਵਿੱਚ 15.29 ਲੱਖ ਸ਼ੁੱਧ ਗਾਹਕਾਂ ਨੂੰ ਜੋੜਿਆ ਹੈ, ਜੋ ਦਸੰਬਰ 2021 ਵਿੱਚ 12.60 ਲੱਖ ਦੇ ਮੁਕਾਬਲੇ 21 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ। ਇਸ ਦਾ ਭਾਵ ਹੈ ਕਿ ਦੇਸ਼ ਵਿੱਚ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਮਿਲੀਆਂ ਹਨ।
ਕਿਰਤ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਈਪੀਐਫਓ ਦਾ ਅਸਥਾਈ ਤਨਖਾਹ ਡੇਟਾ ਕੱਲ੍ਹ, ਯਾਨੀ 20 ਮਾਰਚ 2022 ਨੂੰ ਜਾਰੀ ਕੀਤਾ ਗਿਆ, ਜਿਸ ਦੇ ਅਨੁਸਾਰ ਈਪੀਐਫਓ ਨੇ ਜਨਵਰੀ 2022 ਵਿੱਚ ਸ਼ੁੱਧ ਅਧਾਰ 'ਤੇ 15.29 ਲੱਖ ਗਾਹਕਾਂ ਨੂੰ ਜੋੜਿਆ ਹੈ। ਮਹੀਨਾਵਾਰ ਆਧਾਰ 'ਤੇ, ਦਸੰਬਰ 2021 ਦੇ ਮੁਕਾਬਲੇ ਜਨਵਰੀ 2022 ਵਿੱਚ 2.69 ਲੱਖ ਹੋਰ ਗਾਹਕ ਬਣਾਏ ਗਏ ਸਨ।
ਅੰਕੜਿਆਂ ਅਨੁਸਾਰ ਦਸੰਬਰ 2021 ਵਿੱਚ ਕੁੱਲ 12.60 ਲੱਖ ਨਵੇਂ ਗਾਹਕਾਂ ਨੂੰ ਜੋੜਿਆ ਗਿਆ ਸੀ। ਬਿਆਨ ਦੇ ਅਨੁਸਾਰ, ਜਨਵਰੀ ਵਿੱਚ ਕੁੱਲ 15.29 ਲੱਖ ਗਾਹਕਾਂ ਨੂੰ ਕੁੱਲ ਆਧਾਰ 'ਤੇ ਜੋੜਿਆ ਗਿਆ, ਲਗਭਗ 8.64 ਲੱਖ ਨਵੇਂ ਗਾਹਕਾਂ ਨੂੰ EPF ਅਤੇ ਐਮਪੀ ਐਕਟ, 1952 ਦੇ ਸਮਾਜਿਕ ਸੁਰੱਖਿਆ ਦੇ ਘੇਰੇ ਵਿੱਚ ਰਜਿਸਟਰ ਕੀਤਾ ਗਿਆ ਹੈ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਲਗਭਗ 6.65 ਲੱਖ ਸ਼ੁੱਧ ਗਾਹਕਾਂ ਨੇ ਇਸ ਸਕੀਮ ਤੋਂ ਬਾਹਰ ਹੋਣ ਦੀ ਚੋਣ ਕੀਤੀ ਸੀ, ਪਰ ਸਕੀਮ ਤੋਂ ਬਾਹਰ ਜਾਣ ਦੀ ਬਜਾਏ, ਆਪਣੀ ਮੈਂਬਰਸ਼ਿਪ ਜਾਰੀ ਰੱਖਦੇ ਹੋਏ EPFO ਵਿੱਚ ਦੁਬਾਰਾ ਸ਼ਾਮਲ ਹੋ ਗਏ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਪੇਰੋਲ ਡੇਟਾ ਜੁਲਾਈ 2021 ਤੋਂ ਬਾਹਰ ਜਾਣ ਵਾਲੇ ਮੈਂਬਰਾਂ ਦੀ ਗਿਣਤੀ ਵਿੱਚ ਗਿਰਾਵਟ ਦੇ ਰੁਝਾਨ ਨੂੰ ਵੀ ਦਰਸਾਉਂਦਾ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Employee Provident Fund (EPF), Epfo, PF balance