ਵਿੱਤੀ ਸਾਲ ਖਤਮ ਹੋਣ ਦੀ ਤਾਰੀਖ ਨੇੜੇ ਹੈ। 31 ਮਾਰਚ 2022 ਉਹ ਤਾਰੀਖ ਹੈ ਜਿਸ ਤੋਂ ਪਹਿਲਾਂ ਤੁਹਾਨੂੰ ਬਹੁਤ ਸਾਰਾ ਵਿੱਤੀ ਕੰਮ ਨਿਟਪਟਾਉਣਾ ਪਵੇਗਾ। ਭਾਵੇਂ ਆਧਾਰ-ਪੈਨ ਕਾਰਡ ਨੂੰ ਲਿੰਕ ਕਰਨਾ ਹੋਵੇ ਜਾਂ ਕੇਵਾਈਸੀ ਕਰਨੀ ਹੋਵੇ। ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਇਸੇ ਤਰ੍ਹਾਂ, 31 ਮਾਰਚ ਦੀ ਮਿਤੀ EPF ਮੈਂਬਰਾਂ ਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਮੈਂਬਰਾਂ ਲਈ ਵੀ ਮਹੱਤਵਪੂਰਨ ਹੈ। ਕੱਲ, ਯਾਨੀ 31 ਮਾਰਚ ਤੋਂ ਪਹਿਲਾਂ, EPFO ਦੇ ਗਾਹਕਾਂ ਨੂੰ ਆਪਣੇ ਖਾਤੇ ਵਿੱਚ ਨਾਮਜ਼ਦ ਵਿਅਕਤੀ ਦੇ ਵੇਰਵੇ ਭਰਨਾ ਜ਼ਰੂਰੀ ਹੈ। ਨਹੀਂ ਤਾਂ, ਤੁਹਾਡੇ PF ਦੇ ਪੈਸੇ ਫਸ ਸਕਦੇ ਹਨ। ਜੇਕਰ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ 31 ਮਾਰਚ ਤੋਂ ਬਾਅਦ ਤੁਸੀਂ PF ਪਾਸਬੁੱਕ ਨੂੰ ਆਨਲਾਈਨ ਨਹੀਂ ਚੈੱਕ ਕਰ ਸਕੋਗੇ।
ਨੌਮਿਨੀ ਜਾਂ ਨਾਮਜ਼ਦ ਵਿਅਕਤੀ ਦੀ ਚੋਣ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ : ਤੁਸੀਂ ਈਪੀਐਫਓ ਦੀ ਵੈੱਬਸਾਈਟ 'ਤੇ ਜਾ ਕੇ ਆਪਣੇ ਨਾਮਜ਼ਦ ਵਿਅਕਤੀ ਦੀ ਆਨਲਾਈਨ ਚੋਣ ਕਰ ਸਕਦੇ ਹੋ। EPFO ਨੇ ਇਹ ਸਹੂਲਤ ਦਿੱਤੀ ਹੈ ਜਿਸ ਵਿੱਚ ਪੀਐਫ ਖਾਤਾ ਧਾਰਕ ਨਾਮਜ਼ਦ ਵਿਅਕਤੀ ਦਾ ਨਾਮ ਜਿੰਨੀ ਵਾਰ ਚਾਹੁਣ ਬਦਲ ਸਕਦੇ ਹਨ। EPFO ਮੁਤਾਬਕ ਇਹ ਪ੍ਰਕਿਰਿਆ ਕਾਫੀ ਆਸਾਨ ਹੈ। EPFO ਨੇ ਯੂਟਿਊਬ 'ਤੇ ਨਾਮਜ਼ਦਗੀ ਭਰਨ ਦੇ ਵੇਰਵੇ ਵੀ ਸਾਂਝੇ ਕੀਤੇ ਹਨ।
ਨਾਮਜ਼ਦ ਵਿਅਕਤੀ ਨੂੰ ਆਪਣੇ EPFO ਵਿੱਚ ਜੋੜਨ ਦੀ ਪ੍ਰਕਿਰਿਆ : 1. ਸਬਸਕ੍ਰਾਈਬਰਸ ਨਾਮਜ਼ਦਗੀ ਆਨਲਾਈਨ ਭਰਨ ਲਈ, ਪਹਿਲਾਂ EPFO ਦੀ ਵੈੱਬਸਾਈਟ epfindia.gov.in 'ਤੇ ਜਾਣ। ਇਸ ਤੋਂ ਬਾਅਦ ਸਰਵਿਸ ਆਪਸ਼ਨ 'ਤੇ ਜਾਓ ਅਤੇ ਡ੍ਰੌਪ ਡਾਊਨ 'ਚ ਕਰਮਚਾਰੀਆਂ ਲਈ ਵਿਕਲਪ ਨੂੰ ਚੁਣੋ। ਇਸ ਤੋਂ ਬਾਅਦ ਤੁਹਾਨੂੰ ਮੈਂਬਰ UAN/Online Service (OCS/OTCP) 'ਤੇ ਕਲਿੱਕ ਕਰਨਾ ਹੋਵੇਗਾ।
2. ਖੋਲ੍ਹਣ ਤੋਂ ਬਾਅਦ, ਆਪਣੇ UAN ਅਤੇ ਪਾਸਵਰਡ ਨਾਲ ਲੌਗਇਨ ਕਰੋ। ਆਪਣੀ ਪਰਿਵਾਰਕ ਘੋਸ਼ਣਾ (ਫੈਮਿਲੀ ਡੈਕਲਾਰੇਸ਼ਨ) ਨੂੰ ਅੱਪਡੇਟ ਕਰਨ ਲਈ ਹਾਂ 'ਤੇ ਕਲਿੱਕ ਕਰੋ। ਫਿਰ ਅੱਗੇ ਵਧਦੇ ਹੋਏ, ਪਰਿਵਾਰ ਦੇ ਵੇਰਵੇ ਸ਼ਾਮਲ ਕਰੋ 'ਤੇ ਕਲਿੱਕ ਕਰੋ। ਇਸ ਵਿੱਚ, ਨਾਮਜ਼ਦਗੀ ਜਾਂ ਨੌਮਿਨੀ ਵੇਰਵੇ 'ਤੇ ਕਲਿੱਕ ਕਰੋ ਅਤੇ ਸ਼ੇਅਰ ਕੀਤੀ ਜਾਣ ਵਾਲੀ ਕੁੱਲ ਰਕਮ ਦਰਜ ਕਰੋ।
3. ਫਿਰ ਸੇਵ EPF ਨਾਮਜ਼ਦਗੀ 'ਤੇ ਕਲਿੱਕ ਕਰੋ। OTP ਬਣਾਉਣ ਲਈ ਈ-ਸਾਈਨ 'ਤੇ ਕਲਿੱਕ ਕਰੋ। OTP ਗਾਹਕ ਦੇ ਆਧਾਰ ਕਾਰਡ ਨਾਲ ਲਿੰਕ ਕੀਤੇ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। OTP ਜਮ੍ਹਾਂ ਕਰੋ ਅਤੇ ਤੁਹਾਡੀ ਈ-ਨਾਮਜ਼ਦਗੀ ਰਜਿਸਟਰ ਹੋ ਜਾਵੇਗੀ।
4. ਇਸ ਵਿੱਚ ਇੱਕ ਤੋਂ ਵੱਧ ਨਾਮਜ਼ਦ ਕੀਤੇ ਜਾ ਸਕਦੇ ਹਨ ਅਤੇ ਇਸ ਦੇ ਲਈ ਕੋਈ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਨਹੀਂ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Employee Provident Fund (EPF), MONEY