ਨਵੀਂ ਦਿੱਲੀ : ਜੇਕਰ ਤੁਸੀਂ ਵੀ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਿਤ ਖੇਤਰ 'ਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਦਸ ਦੇਈਏ ਕਿ ਤੁਹਾਨੂੰ ਬਹੁਤ ਜਲਦੀ ਖੁਸ਼ਖਬਰੀ ਮਿਲ ਸਕਦੀ ਹੈ। ਸਰਕਾਰ ਦੇਸ਼ ਦੇ 6 ਕਰੋੜ ਤੋਂ ਵੱਧ ਕਰਮਚਾਰੀਆਂ ਦੇ ਪੀਐੱਫ ਖਾਤਿਆਂ 'ਚ ਵਿੱਤੀ ਸਾਲ 2022 ਦਾ ਵਿਆਜ ਜਲਦ ਹੀ ਟਰਾਂਸਫਰ ਕਰਨ ਜਾ ਰਹੀ ਹੈ। ਪੀਐਫ ਕੱਟਣ ਵਾਲੀ ਸੰਸਥਾ 30 ਜੂਨ ਤੱਕ EPFO ਕਰਮਚਾਰੀਆਂ ਦੇ ਖਾਤੇ ਵਿੱਚ ਵਿਆਜ ਦੀ ਰਕਮ ਟ੍ਰਾਂਸਫਰ ਕਰ ਸਕਦੀ ਹੈ।
ਕੇਂਦਰ ਸਰਕਾਰ PF 'ਤੇ 8.1 ਫੀਸਦੀ ਵਿਆਜ ਦੇ ਰਹੀ ਹੈ। ਹਾਲਾਂਕਿ, ਈਪੀਐਫਓ ਨੇ ਖਾਤਿਆਂ ਵਿੱਚ ਵਿਆਜ ਦੇ ਟ੍ਰਾਂਸਫਰ ਬਾਰੇ ਕੁਝ ਨਹੀਂ ਕਿਹਾ ਹੈ। EPFO ਨੇ ਵਿੱਤੀ ਸਾਲ 2021-2022 ਲਈ ਵਿਆਜ ਦਰ 8.1% ਤੈਅ ਕੀਤੀ ਹੈ। ਇਹ ਪਿਛਲੇ 10 ਸਾਲਾਂ ਵਿੱਚ ਸਭ ਤੋਂ ਘੱਟ ਵਿਆਜ ਦਰ ਹੈ। ਈਪੀਐਫਓ ਦੇ ਗਾਹਕਾਂ ਨੂੰ ਉਮੀਦ ਸੀ ਕਿ ਸਰਕਾਰ ਇਸ ਵਾਰ ਹੋਰ ਵਿਆਜ ਦੇਣ ਦਾ ਐਲਾਨ ਕਰੇਗੀ, ਪਰ ਅਜਿਹਾ ਨਹੀਂ ਹੋਇਆ। ਸਰਕਾਰ ਦੇ ਇਸ ਫੈਸਲੇ ਨਾਲ EPFO ਦੇ ਕਰੀਬ 6 ਕਰੋੜ ਗਾਹਕਾਂ ਨੂੰ ਝਟਕਾ ਲੱਗਾ ਹੈ। ਪਿਛਲੇ ਵਿੱਤੀ ਸਾਲ 'ਚ PF 'ਤੇ 8.5 ਫੀਸਦੀ ਵਿਆਜ ਮਿਲ ਰਿਹਾ ਸੀ।
ਲਗਾਤਾਰ ਘਟ ਰਿਹਾ ਹੈ ਵਿਆਜ
EPFO ਨੇ ਵਿੱਤੀ ਸਾਲ 2019-2020 ਵਿੱਚ 8.5% ਵਿਆਜ ਦਿੱਤਾ ਸੀ। 2020-2021 ਵਿੱਚ 8.5% ਦੀ ਦਰ ਨਾਲ ਵਿਆਜ ਵੀ ਪ੍ਰਾਪਤ ਹੋਇਆ ਸੀ, ਜਦੋਂ ਕਿ ਵਿੱਤੀ ਸਾਲ 2018-19 ਵਿੱਚ 8.65%, 2017-18 ਵਿੱਚ 8.55%, 2016-17 ਵਿੱਚ 8.65% ਅਤੇ ਵਿੱਤੀ ਸਾਲ 2015-16 ਵਿੱਚ 8.8% ਦੀ ਦਰ ਨਾਲ ਵਿਆਜ ਪ੍ਰਾਪਤ ਹੋਇਆ ਸੀ।
ਇਸ ਤਰ੍ਹਾਂ ਚੈੱਕ ਕਰੋ ਔਨਲਾਈਨ ਬੈਲੇਂਸ
ਤੁਹਾਨੂੰ ਆਪਣੇ PF ਖਾਤੇ ਦਾ ਬੈਲੇਂਸ ਜਾਣਨ ਲਈ ਕਿਤੇ ਜਾਣ ਦੀ ਲੋੜ ਨਹੀਂ ਹੈ। ਤੁਸੀਂ EPFO ਦੀ ਅਧਿਕਾਰਤ ਵੈੱਬਸਾਈਟ epfindia.gov.in 'ਤੇ ਜਾ ਕੇ ਆਪਣਾ ਬਕਾਇਆ ਚੈੱਕ ਕਰ ਸਕਦੇ ਹੋ। ਇਸ ਸਾਈਟ 'ਤੇ ਜਾਣ ਤੋਂ ਬਾਅਦ, ਈ-ਪਾਸਬੁੱਕ 'ਤੇ ਕਲਿੱਕ ਕਰੋ। ਇਸ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਆਪਣਾ UAN ਨੰਬਰ, ਪਾਸਵਰਡ ਅਤੇ ਕੈਪਚਾ ਭਰਨਾ ਹੋਵੇਗਾ। ਅਜਿਹਾ ਕਰਨ ਨਾਲ ਤੁਹਾਨੂੰ PF ਖਾਤੇ ਨਾਲ ਜੁੜੀ ਜਾਣਕਾਰੀ ਨਜ਼ਰ ਆਉਣ ਲੱਗ ਜਾਵੇਗੀ। ਇੱਥੇ ਤੁਹਾਨੂੰ ਮੈਂਬਰ ਆਈਡੀ ਦਿਖਾਈ ਦੇਵੇਗੀ। ਜੇਕਰ ਤੁਸੀਂ ਇਸ ਨੂੰ ਚੁਣਦੇ ਹੋ, ਤਾਂ ਤੁਹਾਨੂੰ ਈ-ਪਾਸਬੁੱਕ 'ਤੇ ਆਪਣਾ PF ਬੈਲੇਂਸ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।