
PF Withdrawal: ਹੁਣ ਬਿਨਾਂ ਦਸਤਾਵੇਜ਼ ਕਢਵਾ ਸਕਦੇ ਹੋ 1 ਲੱਖ ਰੁਪਏ, ਪੜ੍ਹੋ ਕਿਵੇਂ ਮਿਲੇਗੀ ਇਹ ਸਹੂਲਤ
ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਸਬਸਕਰਾਇਬਰਸ ਦੇ ਲਈ ਵੱਡੀ ਸਹੂਲਤ ਸ਼ੁਰੂ ਕਰ ਰਿਹਾ ਹੈ। ਇਸਦੇ ਤਹਿਤ ਕੋਈ ਵੀ ਮੈਂਬਰ ਬਿਨ੍ਹਾਂ ਕੋਈ ਦਸਤਾਵੇਜ਼ ਜਮ੍ਹਾਂ ਕਰਾਏ 1 ਲੱਖ ਰੁਪਏ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਿਨ੍ਹਾਂ ਕਢਾ ਸਕਦਾ ਹੈ। EPFO ਨੌਕਰੀਪੇਸ਼ਾ ਲੋਕਾਂ ਲਈ ਮੈਡੀਕਲ ਐਡਵਾਂਸ ਕਲੇਮ (Medical Advance Claim) ਦੇ ਤਹਿਤ ਇਹ ਸੁਵਿਧਾ ਦੇ ਰਿਹਾ ਹੈ। EPFO ਨੇ ਆਫ਼ਿਸ ਮੈਮੋਰੈਂਡਮ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਈਪੀਐਫਓ (EPFO) ਨੇ ਕਿਹਾ ਕਿ ਜੇ ਕੋਈ ਵਿਅਕਤੀ ਕਿਸੇ ਜਾਨਲੇਵਾ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਹਸਪਤਾਲ ਵਿੱਚ ਦਾਖਿਲ ਹੋਣ ਤੇ ਉਸ ਨੂੰ ਤੁਰੰਤ 1 ਲੱਖ ਰੁਪਏ ਦੀ ਲੋੜ ਹੁੰਦੀ ਹੈ ਤਾਂ ਅਕਾਊਂਟ ਹੋਲਡਰ ਇਸ ਸੁਵਿਧਾ ਦਾ ਲਾਭ ਲੈ ਸਕਦਾ ਹੈ।
ਅਪਲਾਈ ਕਰਨ ਦੇ ਅਗਲੇ ਹੀ ਦਿਨ ਮਿਲਣਗੇ ਪੈਸੇ !
ਮੈਡੀਕਲ ਐਡਵਾਂਸ ਕਲੇਮ (Medical Advance Claim) ਕਰਨ ਵਾਲੇ ਕਰਮਚਾਰੀਆਂ ਦਾ ਸਰਕਾਰੀ/ਪਬਲਿਕ ਸੈਕਟਰ ਯੂਨਿਟ/ਸੀਜੀਐਚਐਸ ਪੈਨਲ ਹਸਪਤਾਲ ਵਿੱਚ ਭਰਤੀ ਹੋਣਾ ਚਾਹੀਦਾ ਹੈ। ਜੇ ਐਮਰਜੰਸੀ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਾਇਆ ਹੈ ਤਾਂ ਇਸ ਬਾਰੇ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਤੁਸੀਂ ਮੈਡੀਕਲ ਕਲੇਮ ਲਈ ਅਰਜ਼ੀ ਭਰ ਸਕਦੇ ਹੋ। ਇਸ ਸੁਵਿਧਾ ਦੇ ਅੰਤਰਗਤ ਤੁਸੀਂ ਸਿਰਫ਼ 1 ਲੱਖ ਤੱਕ ਐਡਵਾਂਸ ਕਢਾ ਸਕਦੇ ਹੋ। ਜੇਕਰ ਤੁਸੀਂ ਵਰਕਿੰਗ ਡੇ ਵਿੱਚ ਅਰਜ਼ੀ ਦੇ ਰਹੇ ਹੋ ਤਾਂ ਅਗਲੇ ਹੀ ਦਿਨ ਤੁਹਾਡੇ ਪੈਸੇ ਵਿੱਚ ਤੁਹਾਡੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤੇ ਜਾਣਗੇ। ਇਹ ਪੈਸਾ ਕਰਮਚਾਰੀ ਦੇ ਖਾਤੇ ਜਾਂ ਫਿਰ ਹਸਪਤਾਲ ਵਿੱਚ ਸਿੱਧਾ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ।
ਫਾਈਨਲ ਬਿੱਲ ਹੋਵੇਗਾ ਐਡਵਾਂਸ ਦੇ ਨਾਲ ਅਡਜਸਟ
ਹਸਪਤਪਾਲ ਤੋਂ ਡਿਸਚਾਰਜ ਹੋਣ ਦੇ 45 ਦਿਨ ਦੇ ਅੰਦਰ ਅੰਦਰ ਮੈਡੀਕਲ ਸਲਿਪ ਜਮ੍ਹਾ ਕਰਨੀ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਤੁਹਾਡੇ ਫਾਈਨਲ ਬਿੱਲ ਨੂੰ ਐਡਵਾਂਸ ਦੇ ਨਾਲ ਐਡਜਸਟ ਕਰ ਦਿੱਤਾ ਜਾਂਦਾ ਹੈ। ਆਓ ਸਮਝਦੇ ਹਾਂ ਕਿ ਤੁਸੀਂ ਪੈਸੇ ਕਿਵੇਂ ਕਢਾ ਸਕਦੇ ਹੋ...
>> ਆਫਿਸ਼ਿਅਲ ਵੈਬਸਾਈਟ www.epfindia.gov.in 'ਤੇ ਆਨਲਾਈਨ ਐਡਵਾਂਸ ਕਲੇਮ ਲੈ ਸਕਦੇ ਹਨ।
>> unifiedportalmem.epfindia.gov.in ਤੋਂ ਵੀ ਐਡਵਾਂਸ ਕਲੇਮ ਕੀਤਾ ਜਾ ਸਕਦਾ ਹੈ।
>> ਇੱਥੇ ਤੁਹਾਨੂੰ ਆਨਲਾਈਨ ਸੇਵਾ 'ਤੇ ਕਲਿਕ ਕਰਨਾ ਹੈ।
>> ਹੁਣ ਤੁਹਾਨੂੰ ਕਲੇਮ (ਫਾਰਮ -31,19,10 ਅਤੇ 10 ਡੀ) ਭਰਨਾ ਹੋਵੇਗਾ।
>> ਇਸਦੇ ਬਾਅਦ ਵਿੱਚ ਤੁਹਾਡੇ ਬੈਂਕ ਅਕਾਊਂਟ ਦੇ ਆਖਰੀ 4 ਭਰ ਕੇ ਵੈਰੀਫਾਈ ਕਰਨਾ ਹੈ।
>> ਹੁਣ Proceed for Online Claim ਕਲਿਕ ਕਰਨਾ ਹੈ।
>> ਡ੍ਰੌਪਡਾਊਨ PF Advance को (Form 31) ਸਿਲੈਕਟ ਕਰਨਾ ਹੈ।
>> ਇਸ ਤੋਂ ਬਾਅਦ ਤੁਹਾਨੂੰ ਪੈਸੇ ਕਢਾਉਣ ਦਾ ਕਾਰਨ ਵੀ ਦੱਸਣਾ ਹੋਵੇਗਾ।
>> ਹੁਣ ਤੁਸੀਂ ਰਕਮ ਭਰਨੀ ਹੈ ਅਤੇ ਚੈਕ ਦੀ ਸਕੈਨ ਕਾਪੀ ਅਪਲੋਡ ਕਰਨੀ ਹੈ।
>> ਇਸ ਤੋਂ ਬਾਅਦ ਆਪਣੀ ਐਡਰਸ ਦੀ ਡਿਟੇਲਸ ਫਿਲ ਕਰੋ।
>> Get Aadhaar OTP 'ਤੇ ਕਲਿਕ ਕਰੋ ਅਤੇ ਅਧਾਰ ਲਿੰਕਡ ਮੋਬਾਈਲ ਤੇ ਆਏ ਓਟੀਪੀ (OTP) ਨੂੰ ਭਰੋ।
>> ਹੁਣ ਤੁਹਾਡਾ ਕਲੇਮ ਫਾਈਲ ਹੋ ਜਾਵੇਗਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।