Home /News /lifestyle /

ਖੁਸ਼ਖਬਰੀ! PF ਖਾਤੇ ਵਿਚ ਆ ਗਿਆ ਹੈ ਵਿਆਜ਼ ਦਾ ਪੈਸਾ, ਅਡਵਾਂਸ ਕਢਵਾਉਣਾ ਹੈ ਤਾਂ ਘੰਟੇ 'ਚ ਟਰਾਂਸਫਰ ਹੋਵੇਗਾ ਪੈਸਾ...

 • Share this:
  ਦੀਵਾਲੀ ਤੋਂ ਪਹਿਲਾਂ EPFO ਵੱਲੋਂ ਪ੍ਰੋਵੀਡੈਂਟ ਫੰਡ (PF) ਦੇ ਖਾਤਾਧਾਰਕਾਂ ਨੂੰ ਪੀਐਫ ਦਾ ਵਿਆਜ ਟ੍ਰਾਂਸਫਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜੇ ਤੁਸੀਂ ਵੀ ਤਿਉਹਾਰ ਤੋਂ ਪਹਿਲਾਂ ਪੀਐਫ ਦੇ ਪੈਸੇ ਕਢਵਾਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਪੀਐਫ ਐਡਵਾਂਸ ਕਿਵੇਂ ਕਢਵਾ ਸਕਦੇ ਹੋ।

  ਹੁਣ ਤੁਸੀਂ ਆਪਣੇ ਕਰਮਚਾਰੀ ਭਵਿੱਖ ਨਿਧੀ (ਈਪੀਐਫ) ਤੋਂ 1 ਲੱਖ ਰੁਪਏ ਅਡਵਾਂਸ ਕਢਵਾ ਸਕਦੇ ਹੋ। ਤੁਸੀਂ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਦੌਰਾਨ ਇਹ ਪੈਸੇ ਕਢਵਾ ਸਕਦੇ ਹੋ।

  ਪਹਿਲਾਂ ਵੀ ਤੁਸੀਂ ਮੈਡੀਕਲ ਐਮਰਜੈਂਸੀ ਦੇ ਸਮੇਂ ਈਪੀਐਫ ਤੋਂ ਪੈਸੇ ਕਢਵਾ ਸਕਦੇ ਹੋ, ਪਰ ਇਹ ਮੈਡੀਕਲ ਬਿੱਲ ਜਮ੍ਹਾ ਕਰਨ ਤੋਂ ਬਾਅਦ ਉਪਲਬਧ ਸੀ। ਇਸ ਦੇ ਨਾਲ ਹੀ, ਨਵੀਂ ਮੈਡੀਕਲ ਐਡਵਾਂਸ ਸੇਵਾ ਪਹਿਲਾਂ ਦੀ ਪ੍ਰਣਾਲੀ ਨਾਲੋਂ ਵੱਖਰੀ ਹੈ। ਇਸ ਵਿੱਚ ਤੁਹਾਨੂੰ ਕੋਈ ਬਿੱਲ ਨਹੀਂ ਦੇਣਾ ਪਵੇਗਾ। ਤੁਹਾਨੂੰ ਸਿਰਫ ਅਰਜ਼ੀ ਦੇਣੀ ਹੈ ਅਤੇ ਹੁਣ 3 ਦਿਨਾਂ ਦੀ ਬਜਾਏ ਸਿਰਫ 1 ਘੰਟੇ ਦੇ ਅੰਦਰ ਤੁਹਾਡੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਹੋ ਜਾਣਗੇ।

  ਦੱਸਣਯੋਗ ਹੈ ਕਿ ਸਰਕਾਰ ਨੇ ਵਿੱਤੀ ਸਾਲ 2020-21 ਲਈ ਪੀਐਫ 'ਤੇ 8.5 ਪ੍ਰਤੀਸ਼ਤ ਵਿਆਜ ਟਰਾਂਸਫਰ ਕਰਨ ਦੇ ਪ੍ਰਸਤਾਵ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਸੀ। ਕਿਰਤ ਮੰਤਰਾਲੇ ਨੇ ਵੀ ਇਸ ਫੈਸਲੇ ਨੂੰ ਆਪਣੀ ਸਹਿਮਤੀ ਦੇ ਦਿੱਤੀ ਸੀ। ਹੁਣ EPFO ​​ਗਾਹਕਾਂ ਦੇ ਖਾਤਿਆਂ 'ਚ 8.5 ਫੀਸਦੀ ਵਿਆਜ ਜਮ੍ਹਾ ਕਰ ਰਿਹਾ ਹੈ।

  ਜੇ ਤੁਸੀਂ ਚਾਹੋ, ਤਾਂ ਤੁਸੀਂ ਮਿਸਡ ਕਾਲ ਰਾਹੀਂ ਆਪਣੇ ਈਪੀਐਫ ਬੈਲੇਂਸ ਬਾਰੇ ਵੀ ਜਾਣ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011 22901406 'ਤੇ ਮਿਸਡ ਕਾਲ ਕਰਨੀ ਹੋਵੇਗੀ।
  Published by:Gurwinder Singh
  First published:

  Tags: Employee Provident Fund (EPF), Epfo

  ਅਗਲੀ ਖਬਰ