HOME » NEWS » Life

EPFO News: 2020-21 ਲਈ EPF ਡਿਪੋਜ਼ਿਟ 'ਤੇ ਇੰਟ੍ਰਸਟ ਰੇਟ ਦਾ ਇਸ ਤਾਰੀਖ ਨੂੰ ਹੋਵੇਗਾ ਐਲਾਨ, ਮਿੱਲ ਸਕਦੀ ਹੈ ਬੁਰੀ ਖ਼ਬਰ!

News18 Punjabi | News18 Punjab
Updated: February 17, 2021, 12:42 PM IST
share image
EPFO News: 2020-21 ਲਈ EPF ਡਿਪੋਜ਼ਿਟ 'ਤੇ ਇੰਟ੍ਰਸਟ ਰੇਟ ਦਾ ਇਸ ਤਾਰੀਖ ਨੂੰ ਹੋਵੇਗਾ ਐਲਾਨ, ਮਿੱਲ ਸਕਦੀ ਹੈ ਬੁਰੀ ਖ਼ਬਰ!

  • Share this:
  • Facebook share img
  • Twitter share img
  • Linkedin share img
ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਰਿਟਾਇਰਮੈਂਟ ਫੰਡ ਬਾਡੀ ਈਪੀਐਫਓ (EPFO), ਵਿੱਤੀ ਸਾਲ 2020-21 ਲਈ EPFO ਡਿਪੋਜ਼ਿਟ 'ਤੇ ਇੰਟ੍ਰਸਟ ਰੇਟ ਦਾ ਐਲਾਨ 4 ਮਾਰਚ ਨੂੰ ਕਰੇਗਾ। ਇਸ ਸੰਬੰਧੀ ਕੇਂਦਰੀ ਟਰੱਸਟ ਬੋਰਡ ਸ੍ਰੀਨਗਰ ਵਿੱਚ ਮੀਟਿੰਗ ਕਰੇਗਾ। ਪੀਟੀਆਈ (PTI) ਦੀ ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ, ਦੀ ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਵੱਲੋਂ, 4 ਮਾਰਚ ਨੂੰ ਹੋਣ ਵਾਲੀ ਸੈਂਟਰਲ ਬੋਰਡ ਆਫ਼ ਟਰਸਟੀਜ਼ ਮੀਟਿੰਗ (CBT) ਵਿੱਚ 2020-21 ਲਈ ਇੰਟ੍ਰਸਟ ਰੇਟ ਦਾ ਐਲਾਨ ਕਰਨ ਦਾ ਪ੍ਰਸਤਾਵ ਰੱਖਿਆ ਜਾ ਸਕਦਾ ਹੈ।

ਈਪੀਐਫਓ ਦੇ ਇੱਕ ਟਰੱਸਟੀ ਕੇਈ ਰਘੁਨਾਥਨ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਗਲੀ CBT ਦੀ ਬੈਠਕ 4 ਮਾਰਚ ਨੂੰ ਸ੍ਰੀਨਗਰ ਵਿੱਚ ਹੋਣ ਜਾ ਰਹੀ ਹੈ ਅਤੇ ਰਿਪੋਰਟ ਦੇ ਅਨੁਸਾਰ, ਇਸਦੇ ਏਜੰਡਾ ਪੇਪਰ ਵੀ ਜਲਦੀ ਭੇਜੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇੰਟੀਮੇਸ਼ਨ ਮੇਲ (ਸੂਚਨਾ) ਵਿੱਚ 2020-21 ਲਈ ਵਿਆਜ ਦਰ ਬਾਰੇ ਵਿਚਾਰ-ਵਟਾਂਦਰੇ ਸੰਬੰਧੀ ਕੋਈ ਜ਼ਿਕਰ ਨਹੀਂ ਹੈ।

ਇਹ ਕਿਆਸ ਲਗਾਏ ਜਾ ਰਹੇ ਹਨ ਕਿ ਈਪੀਐਫਓ ਇਸ ਵਿੱਤੀ ਸਾਲ (2020-21) ਲਈ ਪ੍ਰੋਵੀਡੈਂਟ ਫੰਡ ਡਿਪੋਜ਼ਿਟ 'ਤੇ ਵਿਆਜ ਡਰ (Interest Rate) ਵਿੱਚ ਕਟੌਤੀ ਕਰ ਸਕਦਾ ਹੈ, ਜੋ ਸਾਲ 2019-20 ਲਈ 8.5 ਫੀਸਦ ਸੀ। ਜਿਸਦਾ ਕਾਰਨ, ਇਸ ਵਿੱਤੀ ਸਾਲ ਵਿੱਚ ਮੈਂਬਰਾਂ ਦੁਆਰਾ ਵਧੇਰੇ ਨਿਕਾਸੀ (withdrawals) ਅਤੇ ਘੱਟ ਯੋਗਦਾਨ ਹੈ ਤੇ ਜਿਸਦੀ ਮੁੱਖ ਵਜ੍ਹਾ ਕੋਵਿਡ-19 ਮਹਾਂਮਾਰੀ ਹੈ।
ਜ਼ੀ ਬਿਜ਼ਨਸ ਦੀ ਵੈੱਬਸਾਈਟ 'ਤੇ ਛਪੀ ਇੱਕ ਰਿਪੋਰਟ ਅਨੁਸਾਰ, ਪਿਛਲੇ ਸਾਲ ਮਾਰਚ ਵਿੱਚ ਈਪੀਐਫਓ ਨੇ 2019–20 ਲਈ ਪ੍ਰੋਵੀਡੈਂਟ ਫੰਡ ਡਿਪੋਜ਼ਿਟ 'ਤੇ ਵਿਆਜ ਦਰ ਨੂੰ ਘਟਾ ਕੇ 8.5 ਪ੍ਰਤੀਸ਼ਤ ਤੋਂ ਕਰ ਦਿੱਤਾ ਸੀ ਜੋ ਕਿ 2018–19 ਵਿੱਚ 8.65 ਪ੍ਰਤੀਸ਼ਤ ਦਿੱਤਾ ਗਿਆ ਸੀ। ਇਹ ਸੱਤ ਸਾਲਾਂ ਵਿੱਚ ਕੀਤਾ ਗਿਆ ਸਭ ਤੋਂ ਘੱਟ ਰੇਟ ਸੀ।

2012-13 ਤੋਂ ਬਾਅਦ, ਈਪੀਐਫ (ਇੰਪਲਾਈਜ਼ ਪ੍ਰੋਵੀਡੈਂਟ ਫੰਡ) 'ਤੇ 2019-20 ਲਈ ਮੁਹੱਈਆ ਕਰਵਾਈ ਗਈ ਵਿਆਜ ਦਰ ਸਭ ਤੋਂ ਘੱਟ ਸੀ, ਜੋ ਕਿ 8.5 ਪ੍ਰਤੀਸ਼ਤ ਸੀ।

ਈਪੀਐਫਓ ਨੇ 2016-17 ਲਈ ਆਪਣੇ ਮੈਂਬਰਾਂ (subscribers) ਨੂੰ 8.65 ਪ੍ਰਤੀਸ਼ਤ ਇੰਟ੍ਰਸਟ ਰੇਟ ਅਤੇ 2017-18 ਵਿਚ 8.55 ਪ੍ਰਤੀਸ਼ਤ ਇੰਟ੍ਰਸਟ ਰੇਟ ਦਿੱਤਾ ਸੀ। ਜਦਕਿ 2015-16 ਵਿੱਚ ਇੰਟ੍ਰਸਟ ਰੇਟ ਥੋੜਾ ਜ਼ਿਆਦਾ, 8.8 ਪ੍ਰਤੀਸ਼ਤ ਰਿਹਾ ਸੀ। ਇਸ ਨੇ 2013-14 ਦੇ ਨਾਲ-ਨਾਲ 2014-15 ਵਿੱਚ 8.75 ਪ੍ਰਤੀਸ਼ਤ ਇੰਟ੍ਰਸਟ ਰੇਟ ਦਿੱਤਾ ਸੀ।
Published by: Anuradha Shukla
First published: February 17, 2021, 12:42 PM IST
ਹੋਰ ਪੜ੍ਹੋ
ਅਗਲੀ ਖ਼ਬਰ