ਯੂਨੀਵਰਸਲ ਅਕਾਊਂਟ ਨੰਬਰ ਭਾਵ ਯੂਏਐਨ (UAN) ਨੌਕਰੀ ਕਰਨ ਵਾਲੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ। ਇਸ ਦੇ ਜ਼ਰੀਏ, ਰੁਜ਼ਗਾਰ ਪ੍ਰਾਪਤ ਲੋਕ ਆਪਣੇ ਪ੍ਰੋਵੀਡੈਂਟ ਫੰਡ (ਪੀਐਫ) ਖਾਤੇ ਵਿੱਚ ਲੌਗ-ਇਨ ਕਰ ਸਕਦੇ ਹਨ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਸਾਰੇ ਗਾਹਕਾਂ ਲਈ ਵੱਖਰਾ UAN ਜਾਰੀ ਕੀਤਾ ਹੈ। ਇਹ 12 ਅੰਕਾਂ ਦਾ ਹੁੰਦਾ ਹੈ।
ਕਈ ਵਾਰ ਕਰਮਚਾਰੀ ਇਸ ਨੂੰ ਭੁੱਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਤੌਰ 'ਤੇ ਉਦੋਂ ਜ਼ਿਆਦਾ ਸਮੱਸਿਆ ਹੁੰਦੀ ਹੈ ਜਦੋਂ ਤੁਸੀਂ ਕੰਪਨੀ ਬਦਲੀ ਹੁੰਦੀ ਹੈ ਅਤੇ ਤੁਹਾਡਾ PF ਖਾਤਾ ਉਹੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਪੁਰਾਣੀ ਕੰਪਨੀ ਦੇ ਦਫਤਰ ਜਾਂ ਪੀਐਫ ਆਫ਼ਿਸ ਦੇ ਚੱਕਰ ਲਗਾਏ ਬਿਨਾਂ ਘਰ ਬੈਠੇ ਹੀ ਆਪਣਾ ਭੁੱਲਿਆ ਹੋਇਆ UAN ਪ੍ਰਾਪਤ ਕਰ ਸਕਦੇ ਹੋ। ਇਸਦੇ ਲਈ ਇਸ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ-
ਇਸ ਤਰ੍ਹਾਂ ਕਰੋ ਰਿਕਵਰ
1. ਸਭ ਤੋਂ ਪਹਿਲਾਂ EPFO ਦੀ ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ ਸਰਵਿਸਿਜ਼ 'ਤੇ ਜਾਓ ਅਤੇ For Employees 'ਤੇ ਕਲਿੱਕ ਕਰੋ। ਫਿਰ ਮੈਂਬਰ UAN 'ਤੇ ਕਲਿੱਕ ਕਰੋ।
2. ਇਸ 'ਤੇ ਕਲਿੱਕ ਕਰਨ 'ਤੇ ਇਕ ਨਵਾਂ ਪੇਜ ਖੁੱਲ੍ਹੇਗਾ, ਜਿਸ 'ਤੇ UAN ਰਾਹੀਂ ਲਾਗ-ਇਨ ਕਰਨ ਦਾ ਵਿਕਲਪ ਦਿਖਾਈ ਦੇਵੇਗਾ। ਇਸ ਦੇ ਬਿਲਕੁਲ ਹੇਠਾਂ Know Your UAN ਦਾ ਵਿਕਲਪ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ।
3. ਹੁਣ ਆਪਣਾ ਮੋਬਾਈਲ ਨੰਬਰ ਦਰਜ ਕਰੋ, ਜਿਸ ਨੂੰ ਤੁਸੀਂ ਪੀਐਫ ਖਾਤੇ ਨਾਲ ਲਿੰਕ ਕੀਤਾ ਹੈ। ਇਸ ਤੋਂ ਬਾਅਦ, ਸਕਰੀਨ 'ਤੇ ਦਿਖਾਇਆ ਗਿਆ ਕੈਪਚਾ ਦਰਜ ਕਰੋ ਅਤੇ Request OTP 'ਤੇ ਕਲਿੱਕ ਕਰੋ।
4. OTP ਵੈਰੀਫਾਈ ਹੋਣ ਤੋਂ ਬਾਅਦ, ਇੱਕ ਨਵਾਂ ਪੇਜ ਖੁੱਲ੍ਹੇਗਾ। ਇਸ ਵਿੱਚ ਆਪਣਾ ਵੇਰਵਾ ਦਰਜ ਕਰੋ ਜਿਵੇਂ ਨਾਮ, ਜਨਮ ਮਿਤੀ। ਇਸ ਤੋਂ ਬਾਅਦ ਆਧਾਰ, ਪੈਨ ਜਾਂ ਪੀਐਫ ਮੈਂਬਰ ਆਈਡੀ ਵਿੱਚੋਂ ਇੱਕ ਵਿਕਲਪ ਚੁਣੋ। ਜੇਕਰ ਤੁਹਾਡਾ ਪੀਐਫ ਖਾਤਾ ਤੁਹਾਡੇ ਆਧਾਰ ਅਤੇ ਪੈਨ ਨਾਲ ਲਿੰਕ ਨਹੀਂ ਹੈ, ਤਾਂ ਮੈਂਬਰ ਆਈਡੀ ਵਿਕਲਪ ਨੂੰ ਚੁਣੋ।
5. ਹੁਣ ਆਪਣਾ ਆਧਾਰ ਜਾਂ ਪੈਨ ਜਾਂ ਪੀਐਫ ਮੈਂਬਰ ਆਈਡੀ ਅਤੇ ਕੈਪਚਾ ਦਰਜ ਕਰੋ ਅਤੇ ਸ਼ੋਅ ਮਾਈ ਯੂਏਐਨ (Show My UAN) 'ਤੇ ਕਲਿੱਕ ਕਰੋ।
6. ਤੁਹਾਡਾ UAN ਤੁਹਾਨੂੰ ਦਿਖਾਈ ਦੇਵੇਗਾ।
ਮਿਸਡ ਕਾਲ ਨਾਲ UAN ਰਿਕਵਰੀ
EPFO ਨਾਲ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011-22901406 'ਤੇ ਮਿਸ ਕਾਲ ਕਰੋ। ਤੁਰੰਤ ਤੁਹਾਨੂੰ ਉਸੇ ਨੰਬਰ 'ਤੇ EPFO ਤੋਂ ਇੱਕ SMS ਪ੍ਰਾਪਤ ਹੋਵੇਗਾ। ਉਸ SMS ਵਿੱਚ ਤੁਹਾਡੇ PF ਨਾਲ ਜੁੜੀ ਸਾਰੀ ਜਾਣਕਾਰੀ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Employee Provident Fund (EPF), Epfo, MONEY