HOME » NEWS » Life

PF ਖਾਤਾਧਾਰਕਾਂ ਲਈ ਵੱਡੀ ਖੁਸ਼ਖਬਰੀ, ਇਸ ਦਿਨ ਆਵੇਗਾ ਖਾਤੇ 'ਚ 8.5 ਫ਼ੀਸਦੀ ਵਿਆਜ਼

News18 Punjabi | News18 Punjab
Updated: July 21, 2021, 4:11 PM IST
share image
PF ਖਾਤਾਧਾਰਕਾਂ ਲਈ ਵੱਡੀ ਖੁਸ਼ਖਬਰੀ, ਇਸ ਦਿਨ ਆਵੇਗਾ ਖਾਤੇ 'ਚ 8.5 ਫ਼ੀਸਦੀ ਵਿਆਜ਼
PF ਖਾਤਾਧਾਰਕਾਂ ਲਈ ਵੱਡੀ ਖੁਸ਼ਖਬਰੀ, ਇਸ ਦਿਨ ਆਵੇਗਾ ਖਾਤੇ 'ਚ 8.5 ਫ਼ੀਸਦੀ ਵਿਆਜ਼

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਦੇਸ਼ ਦੇ 6 ਕਰੋੜ ਨੌਕਰੀਪੇਸ਼ਾ ਲੋਕਾਂ (EPFO) ਲਈ ਵੱਡੀ ਖੁਸ਼ਖਬਰੀ ਹੈ। ਜੇ ਤੁਸੀਂ ਪੀਐਫ ਖਾਤੇ (PF Account) 'ਤੇ ਪ੍ਰਾਪਤ ਕੀਤੀ ਵਿਆਜ਼ ਦੀ ਉਡੀਕ ਕਰ ਰਹੇ ਹੋ, ਤਾਂ ਇਹ ਤੁਹਾਡੇ ਖਾਤੇ ਵਿੱਚ ਛੇਤੀ ਹੀ ਟਰਾਂਸਫਰ ਹੋ ਸਕਦਾ ਹੈ। EPF ਖਾਤਾ ਧਾਰਕਾਂ ਦੇ ਖਾਤੇ ਵਿੱਚ ਵਿਆਜ ਦੀ ਰਕਮ (EPFO Interest amount) ਜੁਲਾਈ ਦੇ ਅੰਤ ਵਿੱਚ ਟਰਾਂਸਫਰ ਕੀਤੀ ਜਾ ਸਕਦੀ ਹੈ। ਸੂਤਰਾਂ ਅਨੁਸਾਰ ਕਿਰਤ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਸਰਕਾਰ ਜੁਲਾਈ ਦੇ ਅੰਤ ਤੱਕ ਪੀ.ਐਫ. ਖਾਤਾ ਧਾਰਕਾਂ ਦੇ ਖਾਤੇ ਵਿੱਚ 8.5 ਫ਼ੀਸਦੀ ਵਿਆਜ਼ ਟਰਾਂਸਫਰ ਕਰ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਈਪੀਐਫਓ ਨੇ ਵਿੱਤੀ ਸਾਲ 2020-21 ਲਈ ਵਿਆਜ਼ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਇਸ ਵਾਰ ਵੀ ਵਿਆਜ਼ ਦੀ ਰਕਮ 8.5 ਫ਼ੀਸਦੀ ਦੀ ਦਰ ਨਾਲ ਟਰਾਂਸਫਰ ਕੀਤੀ ਜਾਵੇਗੀ। ਇਹ ਪਿਛਲੇ 7 ਸਾਲਾਂ ਵਿੱਚ ਸਭ ਤੋਂ ਘੱਟ ਵਿਆਜ਼ ਦਰ ਹੈ। ਇਸ ਤੋਂ ਪਹਿਲਾਂ ਸਾਲ 2012-13 ਵਿੱਚ ਸਰਕਾਰ ਨੇ 8.5 ਫ਼ੀਸਦੀ ਦੀ ਦਰ ਨਾਲ ਵਿਆਜ਼ ਦਿੱਤਾ ਸੀ। ਤੁਸੀ ਹੇਠ ਲਿਖੇ ਢੰਗ ਨਾਲ ਆਪਣੇ ਪੀਐਫ ਅਕਾਊਂਟ ਦਾ ਬਕਾਇਆ ਚੈਕ ਕਰ ਸਕਦੇ ਹੋ...

ਐਸਐਮਐਸ ਰਾਹੀਂ ਬਕਾਇਆ ਦੀ ਜਾਂਚ
ਜੇ ਤੁਹਾਡਾ UAN ਈਪੀਐਫਓ ਨਾਲ ਰਜਿਸਟਰਡ ਹੈ, ਤਾਂ ਤੁਸੀਂ ਆਪਣੇ ਪੀਐਫ ਦੀ ਬਕਾਇਆ ਰਾਸ਼ੀ ਇੱਕ ਸੰਦੇਸ਼ ਰਾਹੀਂ ਪ੍ਰਾਪਤ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ 7738299899 'ਤੇ EPFOHO UAN ENG ਲਿਖ ਕੇ ਭੇਜਣਾ ਪਵੇਗਾ। ਆਖਰੀ ਤਿੰਨ ਅੱਖਰ ਭਾਸ਼ਾ ਲਈ ਹਨ। ਜੇ ਤੁਸੀਂ ਹਿੰਦੀ ਵਿੱਚ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਇਸਨੂੰ EPFOHO UAN HIN ਲਿਖ ਕੇ ਭੇਜ ਸਕਦੇ ਹੋ। ਇਹ ਸੇਵਾ ਅੰਗ੍ਰੇਜ਼ੀ, ਪੰਜਾਬੀ, ਮਰਾਠੀ, ਹਿੰਦੀ, ਕੰਨੜ, ਤੇਲਗੂ, ਤਾਮਿਲ, ਮਲਿਆਲਮ ਅਤੇ ਬੰਗਾਲੀ ਵਿੱਚ ਮੁਹੱਈਆ ਹੈ। ਇਹ ਐਸਐਮਐਸ ਯੂਏਐਨ ਦੇ ਰਜਿਸਟਰਡ ਮੋਬਾਈਲ ਨੰਬਰ ਤੋਂ ਭੇਜਿਆ ਜਾਣਾ ਚਾਹੀਦਾ ਹੈ।

ਮਿਸਡ ਕਾਲ ਰਾਹੀਂ ਬਕਾਇਆ ਦੀ ਜਾਂਚ

ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011-22901406 'ਤੇ ਮਿਸਡ ਕਾਲ ਦਿਓ। ਇਸ ਤੋਂ ਬਾਅਦ ਤੁਹਾਨੂੰ ਈਪੀਐਫਓ ਦਾ ਸੁਨੇਹਾ ਮਿਲੇਗਾ, ਜਿਸ ਵਿੱਚ ਤੁਸੀਂ ਆਪਣੇ ਪੀਐਫ ਖਾਤੇ ਦਾ ਵੇਰਵਾ ਪ੍ਰਾਪਤ ਕਰੋਗੇ। ਇਸ ਲਈ, ਇਹ ਜ਼ਰੂਰੀ ਹੈ ਕਿ ਬੈਂਕ ਖਾਤਾ, ਪੈਨ ਅਤੇ ਆਧਾਰ ਨੂੰ ਯੂਏਐਨ ਨਾਲ ਜੋੜਿਆ ਜਾਵੇ। ਇਸ ਸੇਵਾ ਲਈ ਕੋਈ ਖਰਚਾ ਨਹੀਂ ਲਿਆ ਜਾਂਦਾ ਹੈ।

 8.5 per cent interest will come in this day
ਈਪੀਐਫਓ ਖਾਤਾ ਧਾਰਕਾਂ ਲਈ ਖੁਸ਼ਖਬਰੀ ! ਹੁਣ ਇੱਕ ਮਿਸਡ ਕਾਲ ਨਾਲ ਆਪਣਾ ਬੈਲੇਂਸ ਜਾਣੋ


EPFO ਰਾਹੀਂ ਬੈਲੇਂਸ ਦੀ ਜਾਂਚ

EPFO ਕਰਮਚਾਰੀ ਉਮੰਗ (UMANG) ਐਪ ਰਾਹੀਂ ਵੀ ਆਪਣੇ ਪੀਐਫ ਖਾਤੇ ਦਾ ਬਕਾਇਆ ਚੈੱਕ ਕਰ ਸਕਦੇ ਹਨ। ਈਪੀਐਫ ਪਾਸਬੁੱਕ ਦੇਖਣ ਤੋਂ ਇਲਾਵਾ, ਤੁਸੀਂ ਦਾਅਵਾ ਕਰ ਸਕਦੇ ਹੋ। ਇਹ ਇੱਕ ਸਰਕਾਰੀ ਐਪ ਹੈ।

ਇਸਦੇ ਲਈ ਤੁਹਾਨੂੰ EPFO 'ਤੇ ਜਾਣਾ ਹੋਵੇਗਾ।
>> ਇੱਥੇ Employee Centric Services 'ਤੇ ਕਲਿੱਕ ਕਰੋ।
>> ਹੁਣ View Passbook 'ਤੇ ਕਲਿੱਕ ਕਰੋ।
>> ਪਾਸਬੁੱਕ ਦੇਖਣ ਲਈ ਤੁਹਾਨੂੰ UAN ਲਾਗਇੰਨ ਕਰਨਾ ਪਵੇਗਾ।

ਵੈਬਸਾਈਟ ਰਾਹੀਂ ਬਕਾਇਆ ਦੀ ਜਾਂਚ

ਤੁਸੀਂ EPFO ਦੀ ਵੈਬਸਾਈਟ ਰਾਹੀਂ ਵੀ ਬਕਾਇਆ ਚੈੱਕ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਈਪੀਐਫਓ ਪਾਸਬੁੱਕ ਪੋਰਟਲ 'ਤੇ ਜਾਣਾ ਹੋਵੇਗਾ। ਹੁਣ ਤੁਹਾਨੂੰ ਆਪਣਾ ਯੂਏਐੱਨ ਅਤੇ ਪਾਸਬੁੱਕ ਨਾਲ ਲਾਗਇੰਨ ਕਰਨਾ ਹੋਵੇਗਾ। ਇਸ ਤੋਂ ਬਾਅਦ, ਤੁਹਾਨੂੰ ਡਾਉਨਲੋਡ ਵਿੱਚ ਪਾਸਬੁੱਕ ਦੇ ਵਿਕਲਪ 'ਤੇ ਕਲਿਕ ਕਰਨਾ ਹੋਵੇਗਾ।

UMANG App 'ਤੇ ਵੀ ਚੈਕ ਕੀਤਾ ਜਾ ਸਕਦਾ ਹੈ ਬਕਾਇਆ

>> ਆਪਣਾ ਉਮੰਗ ਐਪ (Unified Mobile Application for New-age Governance) ਖੋਲ੍ਹੋ ਅਤੇ ਈਪੀਐਫਓ 'ਤੇ ਕਲਿੱਕ ਕਰੋ।
>> ਇੱਕ ਹੋਰ ਪੰਨਾ (employee-centric services) 'ਤੇ ਕਲਿੱਕ ਕਰਨਾ ਹੋਵੇਗਾ।
>> ਇਥੇ View Passbook 'ਤੇ ਕਲਿੱਕ ਕਰੋ।
>> ਆਪਣਾ ਯੂਏਐਨ ਨੰਬਰ ਅਤੇ ਪਾਸਵਰਡ ਨੰਬਰ ਭਰੋ।
>> ਓਟੀਪੀ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ 'ਤੇ ਮਿਲੇਗਾ।
>> ਉਪਰੰਤ ਤੁਸੀ ਆਪਣਾ ਪੀਐਫ ਬਕਾਇਆ ਚੈਕ ਕਰ ਸਕਦੇ ਹੋ।
Published by: Krishan Sharma
First published: July 21, 2021, 4:11 PM IST
ਹੋਰ ਪੜ੍ਹੋ
ਅਗਲੀ ਖ਼ਬਰ