ਕਰਮਚਾਰੀ ਭਵਿੱਖ ਨਿਧੀ ਸੰਗਠਨ (Employee Provident Fund Organisation) ਇਸ ਸਾਲ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਤੋਹਫਾ ਦੇ ਸਕਦਾ ਹੈ। ਈਪੀਐਫਓ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਾਲ ਪੀਐਫ ਖਾਤੇ ਵਿੱਚ ਵਿਆਜ ਦੀ ਰਕਮ ਜਲਦੀ ਆ ਜਾਵੇਗੀ।
ਦਰਅਸਲ, ਦੇਸ਼ ਭਰ ਦੇ ਸਾਰੇ ਕਰਮਚਾਰੀਆਂ ਦਾ ਰਿਕਾਰਡ EPFO ਕੋਲ ਹੈ, ਜੋ ਕਰਮਚਾਰੀਆਂ ਦੀ ਤਨਖਾਹ ਵਿੱਚੋਂ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਕੱਟਦਾ ਹੈ ਅਤੇ ਸੇਵਾਮੁਕਤੀ 'ਤੇ ਮੋਟੀ ਰਕਮ ਵਜੋਂ ਕਰਮਚਾਰੀ ਨੂੰ ਵਾਪਸ ਕਰਦਾ ਹੈ। ਇਸ ਤੋਂ ਇਲਾਵਾ ਤਨਖ਼ਾਹ ਵਿੱਚੋਂ ਕੱਟੀ ਗਈ ਰਕਮ ਦੇ ਹਿਸਾਬ ਨਾਲ ਕਰਮਚਾਰੀ ਨੂੰ ਈਪੀਐਫਓ ਤੋਂ ਪੈਨਸ਼ਨ ਵੀ ਮਿਲਦੀ ਹੈ।
EPFO ਹਰ ਸਾਲ ਤਨਖ਼ਾਹ ਵਿੱਚੋਂ ਕੱਟੀ ਗਈ ਰਕਮ 'ਤੇ ਵਿਆਜ ਅਦਾ ਕਰਦਾ ਹੈ, ਜਿਸ ਦਾ ਫੈਸਲਾ ਉਸਦੇ ਟਰੱਸਟ ਦੁਆਰਾ ਕੀਤਾ ਜਾਂਦਾ ਹੈ ਅਤੇ ਵਿੱਤ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ, ਵਿਆਜ ਦੀ ਰਕਮ ਖਾਤੇ ਵਿੱਚ ਜਮ੍ਹਾ ਕਰ ਦਿੱਤੀ ਜਾਂਦੀ ਹੈ।
ਵਿੱਤ ਮੰਤਰਾਲੇ ਦੀ ਮਨਜ਼ੂਰੀ ਦੀ ਹੈ ਉਡੀਕ
ਈਪੀਐਫਓ ਟਰੱਸਟ (EPFO Trust) ਨੇ ਮਾਰਚ ਵਿੱਚ ਹੋਈ ਆਪਣੀ ਮੀਟਿੰਗ ਵਿੱਚ ਵਿੱਤੀ ਸਾਲ 2021-22 ਲਈ ਪੀਐਫ ਖਾਤੇ 'ਤੇ 8.10 ਪ੍ਰਤੀਸ਼ਤ ਵਿਆਜ ਦੇਣ ਦਾ ਫੈਸਲਾ ਕੀਤਾ ਹੈ। ਫਿਲਹਾਲ ਇਹ ਪ੍ਰਸਤਾਵ ਮਨਜ਼ੂਰੀ ਲਈ ਵਿੱਤ ਮੰਤਰਾਲੇ ਨੂੰ ਭੇਜਿਆ ਗਿਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਮੰਤਰਾਲਾ ਇਸ ਦੀ ਹੋਰ ਸਮੀਖਿਆ ਕਰਨ ਦੀ ਬਜਾਏ ਜਲਦੀ ਹੀ ਇਸ ਨੂੰ ਮਨਜ਼ੂਰੀ ਦੇ ਦੇਵੇਗਾ।
ਦਰਅਸਲ, ਇਸ ਵਾਰ ਦੀ ਪੇਸ਼ਕਸ਼ ਕੀਤੀ ਗਈ ਵਿਆਜ ਦਰ ਪਿਛਲੇ ਚਾਰ ਦਹਾਕਿਆਂ ਵਿੱਚ ਸਭ ਤੋਂ ਘੱਟ ਹੈ। ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਸਾਲ ਜਲਦੀ ਹੀ ਵਿਆਜ ਦਾ ਪੈਸਾ ਖਾਤੇ ਵਿੱਚ ਆ ਜਾਵੇਗਾ।
ਕਦੋਂ ਆਵੇਗਾ ਪੈਸਾ
ਸੂਤਰਾਂ ਦਾ ਕਹਿਣਾ ਹੈ ਕਿ ਇਸ ਸਾਲ ਦੁਸਹਿਰੇ ਜਾਂ ਦੀਵਾਲੀ ਤੱਕ ਵਿਆਜ ਦੀ ਰਕਮ ਗਾਹਕਾਂ ਦੇ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ। ਆਮ ਤੌਰ 'ਤੇ, ਇਸ ਵਿਆਜ ਦੇ ਪੈਸੇ ਨੂੰ ਆਉਣ ਲਈ ਦਸੰਬਰ ਤੱਕ ਦਾ ਸਮਾਂ ਲੱਗਦਾ ਹੈ। ਇਸ ਸਾਲ ਫਰਵਰੀ 'ਚ ਈਪੀਐੱਫਓ ਨੇ ਆਪਣੇ ਨਾਲ 12.37 ਲੱਖ ਨਵੇਂ ਖਾਤੇ ਜੋੜ ਲਏ ਹਨ। ਜੇਕਰ ਈ.ਪੀ.ਐੱਫ.ਓ. ਵਿਆਜ ਦਾ ਪੈਸਾ ਜਲਦੀ ਅਦਾ ਕਰਦਾ ਹੈ ਤਾਂ ਹੀ ਫਾਇਦਾ ਹੋਵੇਗਾ, ਕਿਉਂਕਿ ਹੁਣ ਹੋ ਰਹੇ ਸਾਰੇ ਸਮਝੌਤੇ ਪਿਛਲੇ ਸਾਲ ਦੀ ਵਿਆਜ ਦਰ 'ਤੇ ਹੀ ਕੀਤੇ ਜਾਣੇ ਹਨ, ਜੋ ਕਿ 8.5 ਫੀਸਦੀ ਸੀ। ਅਜਿਹੇ 'ਚ ਨਵੀਂ ਵਿਆਜ ਦਰ ਲਾਗੂ ਹੋਣ ਤੋਂ ਬਾਅਦ ਈਪੀਐੱਫਓ ਨੂੰ ਸੈਟਲਮੈਂਟ 'ਚ ਘੱਟ ਵਿਆਜ ਦੇਣਾ ਪਵੇਗਾ।
ਇਸ ਤਰ੍ਹਾਂ ਚੈੱਕ ਕਰੋ ਖਾਤੇ ਦਾ ਬੈਲੇਂਸ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।