Home /News /lifestyle /

Relationship: ਰਿਲੇਸ਼ਨਸ਼ਿਪ 'ਚ ਨਹੀਂ ਮਿਲ ਰਿਹਾ ਬਰਾਬਰ ਦਾ ਪਿਆਰ ਤੇ ਸਨਮਾਨ, ਤਾਂ ਹੋ ਜਾਓ ਸਾਵਧਾਨ

Relationship: ਰਿਲੇਸ਼ਨਸ਼ਿਪ 'ਚ ਨਹੀਂ ਮਿਲ ਰਿਹਾ ਬਰਾਬਰ ਦਾ ਪਿਆਰ ਤੇ ਸਨਮਾਨ, ਤਾਂ ਹੋ ਜਾਓ ਸਾਵਧਾਨ

Relationship

Relationship

Relationship Advice:  ਰਿਸ਼ਤੇ ਵਿੱਚ ਸਮਾਨਤਾ ਦਾ ਮਤਲਬ ਹੈ ਕਿ ਦੋਵੇਂ ਲੋਕ ਇੱਕ ਦੂਜੇ ਦੀਆਂ ਲੋੜਾਂ, ਇੱਛਾਵਾਂ ਅਤੇ ਭਾਵਨਾਵਾਂ ਦਾ ਆਦਰ ਕਰਨ। ਅਜਿਹਾ ਨਹੀਂ ਹੈ ਕਿ ਰਿਸ਼ਤੇ ਵਿੱਚ ਸਿਰਫ਼ ਇੱਕ ਵਿਅਕਤੀ ਨੂੰ ਦੂਜੇ ਦੀਆਂ ਇੱਛਾਵਾਂ ਅਤੇ ਰੁਚੀਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਫੈਸਲੇ ਲੈਣੇ ਚਾਹੀਦੇ ਹਨ। ਰਿਸ਼ਤੇ ਵਿੱਚ ਅਜਿਹੀਆਂ ਅਸਮਾਨਤਾਵਾਂ ਦਰਸਾਉਂਦੀਆਂ ਹਨ ਕਿ ਭਾਈਵਾਲਾਂ ਵਿਚਕਾਰ ਸ਼ਕਤੀ ਦਾ ਅਸੰਤੁਲਨ ਹੈ ਅਤੇ ਇੱਕ ਵਿਅਕਤੀ ਦੂਜੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।

ਹੋਰ ਪੜ੍ਹੋ ...
  • Share this:

ਅਜਿਹੇ ਟਾਕਸਿਕ ਰਿਸ਼ਤੇ ਵਿੱਚ, ਇੱਕ ਵਿਅਕਤੀ ਹਮੇਸ਼ਾਂ ਦੂਜੇ ਉੱਤੇ ਸ਼ਕਤੀ ਅਤੇ ਨਿਯੰਤਰਣ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਕਾਰਨ ਰਿਸ਼ਤੇ ਵਿੱਚ ਡਰ, ਅਵਿਸ਼ਵਾਸ ਵਰਗੀਆਂ ਭਾਵਨਾਵਾਂ ਪੈਦਾ ਹੋਣ ਲੱਗਦੀਆਂ ਹਨ, ਜੋ ਰਿਸ਼ਤੇ ਨੂੰ ਟਾਕਸਿਕ ਬਣਾ ਦਿੰਦੀਆਂ ਹਨ। ਅਜਿਹੇ ਰਿਸ਼ਤੇ ਨੂੰ ਕਿਵੇਂ ਪਛਾਣਨਾ ਚਾਹੀਦਾ ਹੈ, ਆਓ ਜਾਣਈਏ...

ਜਦੋਂ ਇੱਕ ਵਿਅਕਤੀ ਹੀ ਲਵੇ ਦੋਵਾਂ ਲਈ ਫੈਸਲੇ : ਜਦੋਂ ਕਿਸੇ ਰਿਸ਼ਤੇ ਵਿੱਚ ਬਰਾਬਰੀ ਜਾਂ ਸਮਾਨਤਾ ਦਾ ਕੋਈ ਅਧਿਕਾਰ ਨਹੀਂ ਹੁੰਦਾ ਹੈ, ਤਾਂ ਪਹਿਲਾਂ ਇਸ ਤੱਥ ਦੀ ਪਛਾਣ ਕੀਤੀ ਜਾ ਸਕਦੀ ਹੈ ਕਿ ਹਰ ਫੈਸਲਾ ਇੱਕ ਵਿਅਕਤੀ ਦੁਆਰਾ ਲਿਆ ਜਾਂਦਾ ਹੈ, ਜਦੋਂ ਕਿ ਇੱਕ ਸਿਹਤਮੰਦ ਰਿਸ਼ਤੇ ਵਿੱਚ, ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲੇ ਲੈਣ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਰਿਸ਼ਤੇ 'ਚ ਸਿਰਫ ਇੱਕ ਵਿਅਕਤੀ ਨੂੰ ਦੀ ਮਿਲਦੇ ਹਨ ਦੁੱਖ : ਇਹ ਸੁਭਾਵਕ ਹੈ ਕਿ ਰਿਸ਼ਤੇ ਵਿੱਚ ਸਿਰਫ਼ ਇੱਕ ਹੀ ਵਿਅਕਤੀ ਆਪਣੇ ਸਾਥੀ ਨੂੰ ਉਹ ਕਰਨ ਦਿੰਦਾ ਹੈ ਜੋ ਉਹ ਚਾਹੁੰਦਾ ਹੈ। ਪਰ ਜੇ ਹਰ ਵਾਰ ਅਜਿਹਾ ਹੁੰਦਾ ਹੈ ਅਤੇ ਉਸ ਦੀਆਂ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਜਾਂ ਉਸ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਉਸ ਦੀ ਇੱਛਾ ਕੋਈ ਮਾਇਨੇ ਨਹੀਂ ਰੱਖਦੀ। ਇਹ ਰਿਸ਼ਤੇ ਵਿੱਤ ਅਸਮਾਨਤਾ ਦਰਸਾਉਂਦੀ ਹੈ।

ਚੁੱਪ ਕਰਾ ਦੇਣਾ : ਇੱਕ ਸਿਹਤਮੰਦ ਰਿਸ਼ਤੇ ਵਿੱਚ, ਦੋਵਾਂ ਲੋਕਾਂ ਨੂੰ ਆਪਣੀਆਂ ਭਾਵਨਾਵਾਂ ਅਤੇ ਇੱਛਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦਾ ਅਧਿਕਾਰ ਹੈ। ਅਜਿਹੇ ਵਿੱਚ ਝਗੜਾ ਹੋਣਾ ਵੀ ਇੱਕ ਆਮ ਗੱਲ ਹੈ। ਪਰ ਜੇਕਰ ਕੋਈ ਵਿਅਕਤੀ ਆਪਣੇ ਸਾਥੀ 'ਤੇ ਚੁੱਪ ਰਹਿਣ ਜਾਂ ਉਸ ਦੀ ਗੱਲ ਨੂੰ ਅੰਤਿਮ ਫੈਸਲਾ ਮੰਨਣ ਲਈ ਦਬਾਅ ਪਾਉਂਦਾ ਹੈ, ਤਾਂ ਇਹ ਰਿਸ਼ਤੇ ਵਿਚ ਅਸਮਾਨਤਾ ਨੂੰ ਦਰਸਾਉਂਦਾ ਹੈ।

ਸਮਝੌਤਾ ਨਾ ਕਰਨਾ : ਰਿਸ਼ਤੇ ਵਿੱਚ ਦੋ ਵਿਅਕਤੀਆਂ ਵਿੱਚ ਮਤਭੇਦ ਹੋਣਾ ਆਮ ਗੱਲ ਹੈ। ਅਜਿਹੀ ਸਥਿਤੀ ਵਿੱਚ, ਪਾਰਟਨਰ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਦੇ ਹਨ ਅਤੇ ਮੁੱਦੇ ਨੂੰ ਹੱਲ ਕਰਦੇ ਹਨ ਜਾਂ ਜਦੋਂ ਪਾਰਟਨਰ ਅਸਹਿਮਤ ਹੁੰਦਾ ਹੈ ਤਾਂ ਕੋਈ ਸਖ਼ਤ ਫੈਸਲਾ ਨਹੀਂ ਲੈਂਦੇ ਹਨ। ਜਦੋਂ ਰਿਸ਼ਤੇ ਵਿਚ ਅਸਮਾਨਤਾ ਦੀ ਭਾਵਨਾ ਹੁੰਦੀ ਹੈ ਜਾਂ ਪਾਰਟਨਰ ਕਿਸੇ ਗੱਲ 'ਤੇ ਅਸਹਿਮਤ ਹੁੰਦਾ ਹੈ, ਤਾਂ ਉਹ ਪਾਰਟਨਰ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਆਪਣੀ ਮਰਜ਼ੀ 'ਤੇ ਚੱਲਦਾ ਹੈ।

Published by:Rupinder Kaur Sabherwal
First published:

Tags: How to strengthen relationship, Lifestyle, Live-in relationship, Relationships