Home /News /lifestyle /

Google Photos 'ਤੇ ਆਈ ਖ਼ਰਾਬੀ, ਧਿਆਨ ਨਾਲ ਸਟੋਰ ਕਰੋ ਆਪਣੀ ਫੋਟੋਆਂ

Google Photos 'ਤੇ ਆਈ ਖ਼ਰਾਬੀ, ਧਿਆਨ ਨਾਲ ਸਟੋਰ ਕਰੋ ਆਪਣੀ ਫੋਟੋਆਂ

Google Photos 'ਤੇ ਆਈ ਖ਼ਰਾਬੀ, ਧਿਆਨ ਨਾਲ ਸਟੋਰ ਕਰੋ ਆਪਣੀ ਫੋਟੋਆਂ

Google Photos 'ਤੇ ਆਈ ਖ਼ਰਾਬੀ, ਧਿਆਨ ਨਾਲ ਸਟੋਰ ਕਰੋ ਆਪਣੀ ਫੋਟੋਆਂ

ਕੈਮਰੇ ਵਾਲੇ ਫ਼ੋਨ ਆਉਣ ਨਾਲ ਅਸੀਂ ਹਰ ਪਲ ਨੂੰ ਕੈਮਰੇ ਵਿੱਚ ਕੈਦ ਕਰਨਾ ਚਾਹੁੰਦੇ ਹਾਂ ਅਤੇ ਫਿਰ ਇਹਨਾਂ ਨੂੰ ਸਾਲਾਂ ਤੱਕ ਸੰਭਾਲ ਕੇ ਰੱਖਣ ਲਈ Google Photos ਦੀ ਮਦਦ ਲੈਂਦੇ ਹਾਂ। ਪਰ ਜੇਕਰ ਸਾਡੀਆਂ ਸੇਵ ਕੀਤੀਆਂ ਫ਼ੋਟੋਆਂ ਵਿੱਚ ਕੁੱਝ ਖ਼ਰਾਬ ਹੋ ਜਾਵੇ ਤਾਂ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਗੂਗਲ ਦੇ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦੀਆਂ ਤਸਵੀਰਾਂ ਖਰਾਬ ਹੋ ਗਈਆਂ ਹਨ। ਤਸਵੀਰਾਂ ਤੇ ਪਾਣੀ ਦੇ ਧੱਬੇ ਅਤੇ ਰੰਗ ਆਦਿ ਖਰਾਬ ਹੋ ਰਹੇ ਹਨ। ਇਸ ਤੋਂ ਇਲਾਵਾ ਜੋ ਫੋਟੋਆਂ ਡਾਊਨਲੋਡ ਕੀਤੀਆਂ ਹਨ ਉਹਨਾਂ ਵਿੱਚ ਵੀ ਕੁਆਲਿਟੀ ਵੀ ਖਰਾਬ ਹੈ।

ਹੋਰ ਪੜ੍ਹੋ ...
 • Share this:

  ਤੁਹਾਨੂੰ ਦੱਸ ਦੇਈਏ ਕਿ ਇਕ ਯੂਜ਼ਰ ਨੇ ਆਪਣੇ ਕੁੱਤਿਆਂ ਦੀ ਖਰਾਬ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ 'ਤੇ ਕੁਝ ਲਾਈਨਾਂ ਦਿਖਾਈ ਦੇ ਰਹੀਆਂ ਸਨ। ਇਸ ਤਸਵੀਰ ਨੂੰ ਕਿਸੇ ਅਜਿਹੇ ਵਿਅਕਤੀ ਨੇ ਐਡਿਟ ਕੀਤਾ ਜਾਪਦਾ ਸੀ ਜੋ ਐਡਿਟ ਕਰਨਾ ਨਹੀਂ ਜਾਣਦਾ। ਯੂਜ਼ਰਸ ਨੇ ਦੱਸਿਆ ਕਿ ਇਹ ਖਾਮੀਆਂ ਡਾਊਨਲੋਡ ਕੀਤੇ ਵਰਜ਼ਨ 'ਚ ਵੀ ਆ ਰਹੀਆਂ ਹਨ। ਸਮੱਸਿਆਵਾਂ ਨਿੱਜੀ ਡਾਊਨਲੋਡ ਅਤੇ Google Takeout ਦੋਵਾਂ ਵਿੱਚ ਦਿਖਾਈ ਦੇ ਰਹੀਆਂ ਹਨ।

  ਇਸ ਤਰ੍ਹਾਂ ਕਰੋ ਫ਼ੋਟੋਆਂ ਨੂੰ ਸੇਵ

  ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਤੁਸੀਂ ਆਪਣੀਆਂ ਫੋਟੋਆਂ ਨੂੰ ਅਸਲ ਫਾਰਮੈਟ ਵਿੱਚ ਸੇਵ ਕਰਦੇ ਹੋ ਤਾਂ ਇਹ ਅਸਲ ਰੈਜ਼ੋਲਿਊਸ਼ਨ ਅਤੇ ਵੇਰਵੇ ਨੂੰ ਸੁਰੱਖਿਅਤ ਰੱਖਦਾ ਹੈ। ਇਸ ਸਥਿਤੀ ਵਿੱਚ, ਤੁਹਾਡੀਆਂ ਫੋਟੋਆਂ ਦੇ ਖਰਾਬ ਹੋਣ ਦੀ ਸੰਭਾਵਨਾ ਨਹੀਂ ਹੈ, ਪਰ ਜੇ ਤੁਸੀਂ ਅਸਲ ਫੋਟੋ ਤੋਂ ਇਲਾਵਾ ਹੋਰ ਵਿਕਲਪਾਂ ਦੀ ਵਰਤੋਂ ਕਰਕੇ ਫੋਟੋਆਂ ਨੂੰ ਸੇਵ ਕੀਤਾ ਹੈ, ਤਾਂ ਉਹਨਾਂ ਦੇ ਖ਼ਰਾਬ ਹੋਣ ਦੀ ਸੰਭਾਵਨਾ ਹੈ।

  ਜਦੋਂ ਇਸ ਦੀ ਜਾਣਕਾਰੀ Google ਨੂੰ ਮਿਲੀ ਤਾਂ Google ਨੇ ਕਿਹਾ ਹੈ ਕਿ ਉਹ ਇਸ ਬੱਗ 'ਤੇ ਕੰਮ ਕਰ ਰਹੇ ਹਨ। ਗੂਗਲ ਨੇ ਇਸ ਬੱਗ ਦਾ ਨੋਟਿਸ ਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਗੂਗਲ ਆਉਣ ਵਾਲੇ ਦਿਨਾਂ 'ਚ ਬੱਗ ਨੂੰ ਠੀਕ ਕਰ ਦੇਵੇਗਾ।

  First published:

  Tags: Google, Tech News