Home /News /lifestyle /

ਹਰ ਉਹ ਚੀਜ਼, ਜੋ ਤੁਹਾਨੂੰ ਗ੍ਰੀਨ NFTs ਬਾਰੇ ਪਤਾ ਹੋਣੀ ਚਾਹੀਦੀ ਹੈ

ਹਰ ਉਹ ਚੀਜ਼, ਜੋ ਤੁਹਾਨੂੰ ਗ੍ਰੀਨ NFTs ਬਾਰੇ ਪਤਾ ਹੋਣੀ ਚਾਹੀਦੀ ਹੈ

ਹਰ ਉਹ ਚੀਜ਼, ਜੋ ਤੁਹਾਨੂੰ ਗ੍ਰੀਨ NFTs ਬਾਰੇ ਪਤਾ ਹੋਣੀ ਚਾਹੀਦੀ ਹੈ

ਹਰ ਉਹ ਚੀਜ਼, ਜੋ ਤੁਹਾਨੂੰ ਗ੍ਰੀਨ NFTs ਬਾਰੇ ਪਤਾ ਹੋਣੀ ਚਾਹੀਦੀ ਹੈ

ਜ਼ਿਆਦਾਤਰ ਕ੍ਰਿਪਟੋ ਅਤੇ NFT ਐਕਸਚੇਂਜਾਂ 'ਤੇ ਸਿਰਫ ਇੱਕ ਸਰਸਰੀ ਨਜ਼ਰ ਇਸ ਤੱਥ ਦੀ ਪੁਸ਼ਟੀ ਕਰੇਗੀ ਕਿ ਨਵੇਂ NFTs ਟਿਕਾਊ ਅਤੇ ਗ੍ਰੀਨ ਟੈਕਨੋਲੋਜੀ ਦੀ ਵਰਤੋਂ ਕਰਕੇ ਤੇਜ਼ੀ ਨਾਲ ਬਣਾਏ ਜਾ ਰਹੇ ਹਨ। ਜੇਕਰ ਤੁਸੀਂ ਉਹਨਾਂ ਬਾਰੇ ਨਹੀਂ ਸੁਣਿਆ ਹੈ, ਤਾਂ ਇੱਥੇ ਗ੍ਰੀਨ NFTs ਬਾਰੇ ਸਭ ਕੁਝ ਪੜ੍ਹੋ।

ਹੋਰ ਪੜ੍ਹੋ ...
  • Share this:

ਕ੍ਰਿਪਟੋ ਨਿਵੇਸ਼ਕਾਂ ਦੇ ਇੱਕ ਵੱਡੇ ਹਿੱਸੇ ਦਾ ਮੰਨਣਾ ਹੈ ਕਿ NFTs ਅਜੇ ਵੀ ਊਰਜਾ ਅਤੇ ਸਰੋਤ-ਭਾਰੀ ਪ੍ਰਕਿਰਿਆਵਾਂ ਦੀ ਵਰਤੋਂ ਕਰਕੇ ਬਣਾਏ ਗਏ ਹਨ। ਹਾਲਾਂਕਿ, ਜ਼ਿਆਦਾਤਰ ਕ੍ਰਿਪਟੋ ਅਤੇ NFT ਐਕਸਚੇਂਜਾਂ 'ਤੇ ਸਿਰਫ ਇੱਕ ਸਰਸਰੀ ਨਜ਼ਰ ਇਸ ਤੱਥ ਦੀ ਪੁਸ਼ਟੀ ਕਰੇਗੀ ਕਿ ਨਵੇਂ NFTs ਟਿਕਾਊ ਅਤੇ ਗ੍ਰੀਨ ਟੈਕਨੋਲੋਜੀ ਦੀ ਵਰਤੋਂ ਕਰਕੇ ਤੇਜ਼ੀ ਨਾਲ ਬਣਾਏ ਜਾ ਰਹੇ ਹਨ। ਜੇਕਰ ਤੁਸੀਂ ਉਹਨਾਂ ਬਾਰੇ ਨਹੀਂ ਸੁਣਿਆ ਹੈ, ਤਾਂ ਇੱਥੇ ਗ੍ਰੀਨ NFTs ਬਾਰੇ ਸਭ ਕੁਝ ਪੜ੍ਹੋ।

ਜ਼ਿਆਦਾਤਰ NFTs ਦਾ ਪਰੂਫ-ਆਫ-ਵਰਕ (PoW) ਬਲਾਕਚੈਨ 'ਤੇ ਆਧਾਰਿਤ ਹੁੰਦਾ ਹੈ,  ਜਿਨ੍ਹਾਂ ਨੂੰ ਆਪਣੀ ਮਾਈਨਿੰਗ ਪ੍ਰਕਿਰਿਆ ਲਈ ਬਹੁਤ ਜ਼ਿਆਦਾ ਕੰਪਿਊਟਿੰਗ ਪਾਵਰ ਦੀ ਲੋੜ ਹੁੰਦੀ ਹੈ। ਜ਼ਿਆਦਾਤਰ NFTs ਈਥਰੀਅਮ ਬਲਾਕਚੈਨ 'ਤੇ ਬਣੇ ਹੁੰਦੇ ਹਨ ਅਤੇ ਈਥਰੀਅਮ ਊਰਜਾ ਖਪਤ ਸੂਚਕਾਂਕ ਦਾ ਅੰਦਾਜ਼ਾ ਹੈ ਕਿ ਈਥਰੀਅਮ ਬਲਾਕਚੈਨ 'ਤੇ ਬਣਾਇਆ ਗਿਆ ਹਰ NFT 223.85 ਕਿਲੋਵਾਟ-ਘੰਟੇ ਬਿਜਲੀ ਦੀ ਖਪਤ ਕਰਦਾ ਹੈ। ਅਸਲ ਵਿੱਚ, PoW ਈਥਰੀਅਮ ਬਲਾਕਚੈਨ 'ਤੇ ਇੱਕ ਸਿੰਗਲ NFT ਟ੍ਰਾਂਜੈਕਸ਼ਨ 124.86 ਕਿਲੋ ਕਾਰਬਨ ਡਾਈਆਕਸਾਈਡ ਛੱਡਦੀ ਹੈ।

ਇਹ ਸਾਫ ਹੈ ਕਿ ਇਹ ਯਕੀਨੀ ਬਣਾਉਣ ਲਈ ਕੁਝ ਬਦਲਣ ਦੀ ਲੋੜ ਹੈ ਕਿ NFTs ਦੀ ਇੱਕ ਨਵੀਂ ਪੀੜ੍ਹੀ ਹੋਰ ਰਵਾਇਤੀ NFTs ਨੂੰ ਆਫਸੈੱਟ ਕਰਨ ਲਈ ਵਾਤਾਵਰਣ ਦੇ ਅਨੁਕੂਲ ਅਤੇ ਇੱਥੋਂ ਤੱਕ ਕਿ ਕਾਰਬਨ ਪਾਜ਼ੀਟਿਵ ਬਣ ਜਾਵੇ।

ਗ੍ਰੀਨ NFTs ਨਾਲ ਜਾਣ-ਪਛਾਣ

ਗ੍ਰੀਨ NFTs ਬਾਰੇ ਜਾਣੋ – ਜਿਸ ਨੂੰ ਪ੍ਰਭਾਵਸ਼ਾਲੀ NFTs ਵੀ ਕਿਹਾ ਜਾਂਦਾ ਹੈ। ਗ੍ਰੀਨ NFTs ਨੂੰ ਪਰੂਫ ਆਫ ਸਟੇਕ (PoS) ਬਲਾਕਚੇਨ 'ਤੇ ਜਾਂ ਇੱਕ ਨਾਂ-ਮਾਤਰ ਕਾਰਬਨ ਮਿਨਟਿੰਗ ਪ੍ਰਕਿਰਿਆ ਦੀ ਵਰਤੋਂ ਕਰਕੇ ਮਿੰਟ ਕੀਤਾ ਜਾਂਦਾ ਹੈ। ਇਸ ਨਾਲ ਇਹ ਯਕੀਨੀ ਬਣਦਾ ਹੈ ਕਿ ਇੱਕ ਟੋਕਨ ਵਾਤਾਵਰਣ ਲਈ ਅਨੁਕੂਲ ਹੈ ਅਤੇ, ਕੁਝ ਮਾਮਲਿਆਂ ਵਿੱਚ, ਉਹ ਜਲਵਾਯੂ ਸਕਾਰਾਤਮਕ ਵੀ ਹੋ ਸਕਦੇ ਹਨ। ਅਸਲ ਵਿੱਚ, ਪੂਰੀ ਈਥਰੀਅਮ ਬਲਾਕਚੈਨ ਇਹ ਯਕੀਨੀ ਬਣਾਉਣ ਲਈ PoS ਵਿਧੀ ਦੀ ਵਰਤੋਂ ਕਰਨਾ ਸ਼ੁਰੂ ਕਰਨ ਵਾਲੀ ਹੈ ਤਾਂਕਿ ਭਵਿੱਖ ਵਿੱਚ NFTs ਬਹੁਤ ਹੀ ਘੱਟ ਵਾਤਾਵਰਣ ਪ੍ਰਤੀਕੂਲ ਪ੍ਰਭਾਵ ਨਾਲ ਆ ਸਕਣ।

“ਟਿਕਾਊਪਨ ਸਮੇਂ ਦੀ ਲੋੜ ਹੈ, ਭਾਵੇਂ ਇਹ ਬਿਲਡਿੰਗ ਹੋਵੇ ਜਾਂ ਟੈਕਨੋਲੋਜੀ। ਕ੍ਰਿਪਟੋ ਐਕਸਚੇਂਜ ਪਲੇਟਫਾਰਮ ZebPay ਦੇ CEO, ਅਵਿਨਾਸ਼ ਸ਼ੇਖਰ ਨੇ ਕਿਹਾ, "ਭਾਰਤ ਵਿੱਚ ਲੱਖਾਂ ਹੀ ਸ਼ਾਨਦਾਰ ਸਥਾਨਕ ਕਲਾਕਾਰ ਅਤੇ ਕਾਰੀਗਰ ਹਨ ਅਤੇ ਗ੍ਰੀਨ NFT ਮਾਰਕੀਟਪਲੇਸ ਉਹਨਾਂ ਰੋਜ਼ਗਾਰ ਬਣਾਉਣ ਦੇ ਨਾਲ-ਨਾਲ ਉਹਨਾਂ ਦੀ ਸੁਰੱਖਿਆ ਲਈ ਨਵੇਂ ਮੌਕੇ ਪ੍ਰਦਾਨ ਕਰ ਸਕਦਾ ਹੈ।

ਕ੍ਰਿਪਟੋ ਸਪੇਸ ਵਿੱਚ ਬਹੁਤ ਸਾਰੀਆਂ ਕੰਪਨੀਆਂ ਕਾਰਬਨ ਨਿਕਾਸ ਨੂੰ ਘਟਾਉਣ ਲਈ ਊਰਜਾ ਦੇ ਨਵਿਆਉਣਯੋਗ ਸਰੋਤਾਂ ਵੱਲ ਧਿਆਨ ਦੇ ਰਹੀਆਂ ਹਨ। ਹਾਲਾਂਕਿ, ਇਹ ਅਜੇ ਵੀ ਇੱਕ ਨਵੀਂ ਚੀਜ਼ ਹੈ, ਜਿਸਦਾ ਬਹੁਤ ਸਾਰੀਆਂ ਕ੍ਰਿਪਟੋ ਕੰਪਨੀਆਂ ਅਜੇ ਵੀ ਅਨੁਕੂਲ ਹੱਲ ਲੱਭਣ ਲਈ ਖੋਜ ਕਰ ਰਹੀਆਂ ਹਨ।

ਹੋਰ ਟੈਕਨੋਲੋਜੀ ਜਿਵੇਂ ਕਿ ਸੋਲਾਨਾ ਅਤੇ ਕਾਰਡਾਨੋ ਅਤੇ ਉਹਨਾਂ ਦੇ ਟੋਕਨ ਪ੍ਰਭਾਵਸ਼ਾਲੀ NFTs ਦੀ ਧਾਰਨਾ ਨੂੰ ਹੋਰ ਵੀ ਅੱਗੇ ਲੈ ਜਾਂਦੇ ਹਨ, ਇਸ ਨੂੰ ਮੁੱਖ ਕਾਰਨਾਂ ਵਿੱਚੋਂ ਇੱਕ ਬਣਾਉਂਦੇ ਹਨ ਕਿ ਉਹ ਥੋੜ੍ਹੇ ਸਮੇਂ ਵਿੱਚ ਕਿਉਂ ਪ੍ਰਸਿੱਧ ਹੋ ਗਏ ਹਨ। ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਇਹ ਟੋਕਨ ਕਿੱਥੋਂ ਲੈ ਸਕਦੇ ਹੋ, ਤਾਂ  ZebPay 'ਤੇ ਜਾਓ, ਜੋ ਭਾਰਤ ਦੇ ਸਭ ਤੋਂ ਪੁਰਾਣੇ ਕ੍ਰਿਪਟੋ ਐਕਸਚੇਂਜ ਵਿੱਚੋਂ ਇੱਕ ਹੈ,ਅਤੇ ਉੱਥੇ ਚੁਣਨ ਲਈ 100 ਹੋਰ ਪ੍ਰਸਿੱਧ ਟੋਕਨ ਮੌਜੂਦ ਹਨ।

ਕਲੀਨਰ NFTs ਵੱਲ ਵਧ ਰਹੇ ਕਲਾਕਾਰ

ਡਿਜੀਟਲ ਕਲਾਕਾਰ ਮਾਈਕ ਵਿੰਕਲਮੈਨ, ਜੋ ਕਿ ਬੀਪਲ ਦੇ ਨਾਮ ਨਾਲ ਵੱਧ ਮਸ਼ਹੂਰ ਹਨ, ਜੇਕਰ NFTs ਦੀ ਗੱਲ ਕਰੀਏ ਤਾਂ ਉਹ ਇਸਦੇ ਵੱਧ ਟਿਕਾਊ ਭਵਿੱਖ ਵਿੱਚ ਵਿਸ਼ਵਾਸ ਕਰਨ ਵਾਲਿਆਂ ਵਿੱਚੋਂ ਇੱਕ ਹੈ। ਉਸਦੇ ਕੰਮ "ਐਵਰੀਡੇਜ਼: ਦ ਫਸਟ 5000 ਡੇਜ਼" ਨੇ ਲਾਜ਼ਮੀ ਤੌਰ 'ਤੇ NFT ਦੇ ਜਨੂੰਨ ਨੂੰ ਸ਼ੁਰੂ ਕੀਤਾ ਜਦੋਂ ਇਹ ਕ੍ਰਿਸਟੀ'ਜ਼ ਵਿਖੇ $69 ਮਿਲੀਅਨ ਵਿੱਚ ਵੇਚਿਆ ਗਿਆ ਸੀ। ਬੀਪਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਜ਼ਿਕਰ ਕੀਤਾ ਹੈ ਕਿ ਉਸਦੀ ਕਲਾਕਾਰੀ ਕਾਰਬਨ ਨਿਰਪੱਖ ਜਾਂ ਨਕਾਰਾਤਮਕ ਹੋਵੇਗੀ, ਭਾਵ ਆਉਣ ਵਾਲੇ ਪ੍ਰੋਜੈਕਟ ਨਵਿਆਉਣਯੋਗ ਊਰਜਾ, ਸੰਭਾਲ ਪ੍ਰੋਜੈਕਟ ਜਾਂ ਟੈਕਨੋਲੋਜੀ ਵਿੱਚ ਨਿਵੇਸ਼ ਕਰਕੇ NFTs ਤੋਂ ਨਿਕਾਸ ਨੂੰ ਪੂਰੀ ਤਰ੍ਹਾਂ ਆਫਸੈੱਟ ਕਰਨ ਦੇ ਯੋਗ ਹੋਣਗੇ, ਜੋ ਵਾਤਾਵਰਣ ਵਿੱਚੋਂ CO2 ਨੂੰ ਚੂਸਦੇ ਹਨ।

ਡੋਜਾ ਕੈਟ ਅਤੇ ਜੋਨ ਲੀਜੈਂਟ ਵਰਗੇ ਸੰਗੀਤਕਾਰਾਂ ਨੇਕੁਇੰਸੀ ਜੋਨਸ ਦੇ NFT ਮਾਰਕਿਟਪਲੇਸ ਨਾਲ ਵੀ ਸਾਈਨ-ਅੱਪ ਕੀਤਾ ਹੈ ਜੋ ਗ੍ਰੀਨ NFTs ਵੇਚਦੇ ਹਨ। ਹੋਰ ਡਿਜੀਟਲ ਕਲਾਕਾਰ ਜਿਵੇਂ ਕਿ ਨੈਨਸੀ ਬੇਕਰ ਕਾਹਿਲ ਅਤੇ ਜੂਲੀਅਨ ਓਲੀਵਰ, ਜੋ ਆਪਣੇ ਕੰਮ ਕਰਕੇ ਮਸ਼ਹੂਰ ਹਨ ਅਤੇ ਗ੍ਰੀਨ NFTs 'ਤੇ ਫੋਕਸ ਕਰ ਰਹੇ ਹਨ।

ਜੇਕਰ NFTs ਨੇ ਤੁਹਾਡਾ ਧਿਆਨ ਖਿੱਚਿਆ ਹੈ, ਪਰ ਤੁਸੀਂ ਪ੍ਰਸਿੱਧ ਬਲਾਕਚੈਨ 'ਤੇ ਖਰੀਦਣ ਅਤੇ ਵੇਚਣ ਦੇ ਵਾਤਾਵਰਣ ਪ੍ਰਤੀਕੂਲ ਪ੍ਰਭਾਵ ਬਾਰੇ ਚਿੰਤਤ ਹੋ, ਤਾਂ ਯਕੀਨ ਰੱਖੋ ਕਿ ਤੁਹਾਡੇ ਲਈ ਹੋਰ ਵੀ ਵਿਕਲਪ ਹਨ। ਬਸ ਗ੍ਰੀਨ NFTs ਅਤੇ ਕਲਾਕਾਰਾਂ ਦੀ ਖੋਜ ਕਰਨ ਲਈ ਥੋੜ੍ਹਾ ਸਮਾਂ ਬਿਤਾਓ ਜਿਨ੍ਹਾਂ ਨੇ ਆਪਣੇ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਹੈ ਜੋ ਕਾਰਬਨ ਨਿਰਪੱਖ ਜਾਂ ਸਕਾਰਾਤਮਕ ਹੋਣਗੇ। ਯਕੀਨੀ ਬਣਾਓ ਕਿ ਤੁਹਾਡੇ ਕੋਲ ਟ੍ਰਾਂਜੈਕਸ਼ਨ ਕਰਨ ਲਈ ਇੱਕ ਭਰੋਸੇਯੋਗ ਕ੍ਰਿਪਟੋ ਐਕਸਚੇਂਜ ਜਿਵੇਂ ਕਿ ZebPay ਵਿੱਚ ਖਾਤਾ ਹੈ।

ਇਸ ਲਈ, ਵੱਡਾ ਸਵਾਲ - ਕੀ ਤੁਸੀਂ ਇੱਕ ਵਾਤਾਵਰਣ ਪ੍ਰੇਮੀ ਅਤੇ NFT ਕਲੈਕਟਰ ਬਣ ਸਕਦੇ ਹੋ? ਜੇਕਰ ਤੁਸੀਂ ਟੈਕਨੋਲੋਜੀ ਅਤੇ ਉਸ ਦੇ ਅੱਗੇ ਵਧਣ ਦੇ ਤਰੀਕੇ ਬਾਰੇ ਵਿਚਾਰ ਕਰੋਗੇ  ਤਾਂ ਤੁਹਾਡੇ ਵੱਲੋਂ ਇਸ ਲਈ ਜ਼ੋਰਦਾਰ ਹਾਂ ਹੀ ਹੋਵੇਗੀ।


Social Copy – ਇੱਥੇ ਕ੍ਰਿਪਟੋਵਰਸ ਵਿੱਚ ਸਭ ਤੋਂ ਪ੍ਰਚਲਿਤ ਨਵੇਂ ਰੁਝਾਨ ਗ੍ਰੀਨ NFTs ਬਾਰੇ ਇੱਕ ਤਿਆਰ ਪ੍ਰਾਈਮਰ ਹੈ

Published by:Ashish Sharma
First published:

Tags: Zebpay