ਐਫਬੀਆਈ ਨੇ ਟਿੱਕ-ਟਾਕ ਸਟਾਰ ਨੂੰ ਗ੍ਰਿਫਤਾਰ ਕੀਤਾ ਹੈ। ਫੈਡਰਲ ਏਜੰਟ ਡੈਟਰਾਇਟ ਵਿੱਚ ਹਥਿਆਰਬੰਦ ਡਕੈਤੀਆਂ ਦੀ ਜਾਂਚ ਕਰ ਸਨ। ਇਸ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਨੇ ਟਿੱਕ-ਟਾਕ ਸਟਾਰ ਦੀ ਵਾਇਰਲ ਵੀਡੀਓ ਵਿੱਚ ਪਾਏ ਹੋਏ ਬੂਟਾ ਦੀ ਜਾਂਚ ਕੀਤੀ। ਇਹ ਬੂਟ ਹਥਿਆਰਬੰਦ ਡਕੈਤੀਆਂ ਨਾਲ ਸਬੰਧਤ ਹੋਣ ਕਾਰਨ ਟਿੱਕ-ਟਾਕ ਸਟਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੈਟਰਾਇਟ ਨਿਊਜ਼ ਦੀਆਂ ਰਿਪੋਰਟਾਂ ਅਨੁਸਾਰ ਟਿੱਕ-ਟਾਕ ਸਟਾਰ ਟੇਰੇਲ ਹੈਨਾਹ ਦੀ ਉਮਰ 22 ਸਾਲ ਹੈ। ਉਸ ਨੂੰ ਬੁੱਧਵਾਰ ਨੂੰ ਐਫਬੀਆਈ ਏਜੰਟਾਂ ਦੁਆਰਾ ਗ੍ਰਿਫਤਾਰ ਕੀਤਾ ਗਿਆ। ਇਸ ਦੇ ਨਾਲ ਹੀ ਜਾਂਚਕਰਤਾਵਾਂ ਨੇ ਟੇਰੇਲ-ਹੈਨਾਹ ਦੇ ਘਰ ਦੇ ਬਾਹਰ ਨਿਗਰਾਨੀ ਕੀਤੀ ਅਤੇ ਬੁੱਧਵਾਰ ਨੂੰ ਉਸ ਦੇ ਘਰ 'ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਹਥਿਆਰਬੰਦ ਡਕੈਤੀਆਂ ਵਿੱਚ ਵਰਤੇ ਜਾਣ ਵਾਲੇ ਸਮਾਨ ਨੂੰ ਜ਼ਬਤ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਟੇਰੇਲ ਨੇ ਤਿੰਨ ਮਹੀਨਿਆਂ ਵਿੱਚ ਚਾਰ ਸਟੋਰਾਂ ਨੂੰ ਲੁੱਟਣ ਦਾ ਜੁਰਮ ਕਬੂਲਿਆ ਹੈ। ਗ੍ਰਿਫਤਾਰ ਕੀਤੇ ਗਏ ਟੇਰੇਲ 'ਤੇ ਇਕ ਹਿੰਸਕ ਅਪਰਾਧ ਦੌਰਾਨ ਅੰਤਰਰਾਜੀ ਵਪਾਰ ਨੂੰ ਪ੍ਰਭਾਵਿਤ ਕਰਨ ਅਤੇ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਜਾਂਚਕਰਤਾਵਾਂ ਨੂੰ ChozenWrld, Terrell-Hannah ਦੇ TikTok ਉੱਤੇ ਪੋਸਟ ਕੀਤੀਆਂ ਇੱਕ ਦਰਜਨ ਤੋਂ ਵੱਧ ਵੀਡੀਓਜ਼ ਤੋਂ ਸਹਾਇਤਾ ਮਿਲੀ। ਟੇਰੇਲ ਦੇ 149,000 ਤੋਂ ਵੱਧ ਫਾਲੋਅਰਜ਼ ਹਨ। ਇਸ ਕੜੀ ਨੂੰ ਜੋੜਨ ਵਿੱਚ ਉਸ ਦਾ ਇੱਕ ਡਾਂਸ ਵੀਡੀਓ ਖਾਸ ਤੌਰ 'ਤੇ ਮਦਦਗਾਰ ਸਾਬਿਤ ਹੋਇਆ। ਇਸ ਡਾਂਸ ਵੀਡੀਓ ਵਿੱਚ ਉਸ ਨੇ ਨਾਈਕ ਦੇ ਚਿੱਟੇ ਬੂਟ ਪਹਿਣੇ ਸਨ, ਜਿੰਨ੍ਹਾਂ ਵਿੱਚ ਲਾਲ ਰੰਗ ਦੇ ਸਪੌਟ ਬਣੇ ਹੋਏ ਸਨ। ਇਸ ਵੀਡੀਓ ਦੀ ਮੱਦਦ ਨਾਲ ਐਫਬੀਆਈ ਇਸ ਅਪਰਾਧੀ ਨੂੰ ਫੜਨ ਵਿੱਚ ਕਾਮਯਾਬ ਹੋਈ।
ਜ਼ਿਕਰਯੋਗ ਹੈ ਕਿ ਉਸ ਦੁਆਰਾ ਚਾਰ ਅਪਰਾਧ ਕੀਤੇ ਗਏ ਹਨ। ਸਭ ਤੋਂ ਪਹਿਲਾਂ 1 ਦਸੰਬਰ ਨੂੰ ਇੱਕ ਕਾਮਰਸ ਟਾਊਨਸ਼ਿਪ 7-ਇਲੈਵਨ ਵਿੱਚ ਸ਼ੱਕੀ ਵਿਅਕਤੀ ਦੀ ਇੱਕ ਹੈਂਡਗਨ ਲੈ ਕੇ ਜਾਣ ਦੀ ਸੂਚਨਾ ਮਿਲੀ ਸੀ। ਇਸੇ ਤਰ੍ਹਾਂ ਦੇ ਅਪਰਾਧ ਫਿਰ 13 ਜਨਵਰੀ, 26 ਜਨਵਰੀ ਅਤੇ 1 ਫਰਵਰੀ ਨੂੰ ਹੋਏ। ਗਵਾਹਾਂ ਨੇ ਹਰ ਵਾਰ ਇੱਕੋ ਪਹਿਰਾਵੇ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਓਲਡ ਵੈਸਟ ਟਬੈਕੋ ਸਟੋਰ 'ਤੇ ਲੁੱਟ ਹੋਈ। ਜਾਂਚਕਰਤਾਵਾਂ ਨੇ ਸ਼ੱਕੀ ਦੇ ਕਾਲੇ ਮਾਸਕ ਵਿੱਚੋਂ ਗੁਲਾਬੀ ਜਾਂ ਲਾਲ ਵਾਲਾਂ ਨੂੰ ਨਿਕਲਦੇ ਦੇਖਿਆ ਸੀ।
ਇੱਕ ਅਗਿਆਤ ਟਿਪ ਨੇ ਜਾਂਚਕਰਤਾਵਾਂ ਨੂੰ ਟੇਰੇਲ-ਹੈਨਾਹ ਦੇ ਟਿੱਕਟੋਕ ਖਾਤੇ ਤੱਕ ਪਹੁੰਚਾਇਆ। ਐਫਬੀਆਈ ਕਾਰਜ ਅਧਿਕਾਰੀ ਨੇ ਅਪਰਾਧਿਕ ਸ਼ਿਕਾਇਤ ਵਿੱਚ ਲਿਖਿਆ ਕਿ ਟੇਰੇਲ ਦੀਆਂ ਸਰੀਰਕ ਵਿਸ਼ੇਸ਼ਤਾਵਾਂ ਚਸ਼ਮਦੀਦਾਂ ਦੀ ਗਵਾਹੀ ਨਾਲ ਮੇਲ ਖਾਂਦੀਆਂ ਸਨ, ਹਾਲਾਂਕਿ ਕੁਝ ਚਸ਼ਮਦੀਦ ਗਵਾਹਾਂ ਨੇ ਉਸਨੂੰ ਇੱਕ ਗੋਰਾ ਆਦਮੀ ਦੱਸਿਆ ਸੀ। ਉਸ ਦੇ ਸ਼ੂਜ਼ ਵੀ ਹਥਿਆਰਬੰਦ ਡਕੈਤੀਆਂ ਦੌਰਾਨ ਡਕੈਤ ਵੱਲੋਂ ਪਹਿਨੇ ਹਏ ਸ਼ੂਜ਼ ਦੇ ਨਾਲ ਮਿਲਦੇ ਸਨ, ਤੇ ਇਸ ਆਧਾਰ ਉੱਤੇ ਡਕੈਤ ਨੂੰ ਕਾਬੂ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।