Home /News /lifestyle /

150 ਕਿ.ਮੀ. ਦੀ ਰੇਂਜ ਦੇਣ ਵਾਲੀ ਇਲੈਕਟ੍ਰਿਕ Superbike ਹੋਈ ਲਾਂਚ, ਜਾਣੋ ਕਿੰਨੀ ਹੈ ਇਸ ਦੀ ਕੀਮਤ

150 ਕਿ.ਮੀ. ਦੀ ਰੇਂਜ ਦੇਣ ਵਾਲੀ ਇਲੈਕਟ੍ਰਿਕ Superbike ਹੋਈ ਲਾਂਚ, ਜਾਣੋ ਕਿੰਨੀ ਹੈ ਇਸ ਦੀ ਕੀਮਤ

ਮੋਟਰਸਾਈਕਲ ਸਾਧਾਰਨ ਚਾਰਜਰ ਨਾਲ 6 ਘੰਟਿਆਂ ਵਿੱਚ ਅਤੇ ਫਾਸਟ ਚਾਰਜਿੰਗ ਰਾਹੀਂ 3 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।

ਮੋਟਰਸਾਈਕਲ ਸਾਧਾਰਨ ਚਾਰਜਰ ਨਾਲ 6 ਘੰਟਿਆਂ ਵਿੱਚ ਅਤੇ ਫਾਸਟ ਚਾਰਜਿੰਗ ਰਾਹੀਂ 3 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।

ਇਸ ਇਲੈਕਟ੍ਰਿਕ ਬਾਈਕ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਲੁੱਕ ਕਿਸੇ ਸੁਪਰ ਬਾਈਕ ਤੋਂ ਘੱਟ ਨਹੀਂ ਹੈ। Evoqis ਦੀ ਘੱਟ ਕੀਮਤ ਅਤੇ ਕਾਫੀ ਬਿਹਤਰ ਪ੍ਰਦਰਸ਼ਨ ਦੇ ਕਾਰਨ Ultraviolette f77 ਅਤੇ Revolt ਵਰਗੀਆਂ ਇਲੈਕਟ੍ਰਿਕ ਮੋਟਰਸਾਈਕਲਾਂ ਲਈ ਮੁਕਾਬਲਾ ਕਾਫੀ ਟੱਕਰ ਦਾ ਹੋਣ ਵਾਲਾ ਹੈ।

ਹੋਰ ਪੜ੍ਹੋ ...
  • Share this:

    Evoqis Electric Bike Price: ਅੱਜ ਦੇ ਸਮੇਂ ਵਿੱਚ ਇਲੈਕਟ੍ਰਿਕ ਸਕੂਟਰਾਂ ਅਤੇ ਬਾਈਕ ਵੱਲ ਲੋਕਾਂ ਦਾ ਰੁਝਾਨ ਵਧਿਆ ਹੈ। ਇਸ ਲਈ ਪੁਰਾਣੀਆਂ ਤੇ ਨਵੀਆਂ ਕੰਪਨੀਆਂ ਨਵੇਂ-ਨਵੇਂ ਇਲੈਕਟ੍ਰਿਕ ਵਾਹਨ ਲਾਂਚ ਕਰ ਰਹੀਆਂ ਹਨ। ਬਜ਼ਾਰ ਵਿੱਚ ਚੰਗੇ ਇਲੈਕਟ੍ਰਿਕ ਸਕੂਟਰਾਂ ਦੇ ਬਹੁਤ ਸਾਰੇ ਵਿਕਲਪ ਹਨ, ਪਰ ਇਲੈਕਟ੍ਰਿਕ ਮੋਟਰਸਾਈਕਲ ਦੇ ਨਾਮ 'ਤੇ ਕੁਝ ਹੀ ਵਿਕਲਪ ਉਪਲਬਧ ਹਨ। Odyssey ਕੰਪਨੀ ਨੇ ਆਪਣੀ ਨਵੀਂ ਮੋਟਰਸਾਈਕਲ Evoqis ਇਲੈਕਟ੍ਰਿਕ ਬਾਈਕ ਨੂੰ ਬਾਜ਼ਾਰ 'ਚ ਉਤਾਰਿਆ ਹੈ।

    ਇਸ ਇਲੈਕਟ੍ਰਿਕ ਬਾਈਕ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਲੁੱਕ ਕਿਸੇ ਸੁਪਰ ਬਾਈਕ ਤੋਂ ਘੱਟ ਨਹੀਂ ਹੈ। Evoqis ਦੀ ਘੱਟ ਕੀਮਤ ਅਤੇ ਕਾਫੀ ਬਿਹਤਰ ਪ੍ਰਦਰਸ਼ਨ ਦੇ ਕਾਰਨ Ultraviolette f77 ਅਤੇ Revolt ਵਰਗੀਆਂ ਇਲੈਕਟ੍ਰਿਕ ਮੋਟਰਸਾਈਕਲਾਂ ਲਈ ਮੁਕਾਬਲਾ ਕਾਫੀ ਟੱਕਰ ਦਾ ਹੋਣ ਵਾਲਾ ਹੈ।

    ਇਸ ਮੋਟਰਸਾਈਕਲ ਨੂੰ ਰੇਸਰ ਬਾਈਕ ਦਾ ਲੁੱਕ ਦਿੱਤਾ ਗਿਆ ਹੈ। ਇਸ ਵਿੱਚ ਸ਼ਾਨਦਾਰ ਡਾਇਮੰਡ ਕੱਟ ਸਟਾਈਲ ਅਲੌਇਸ ਦੇ ਨਾਲ ਅੱਗੇ ਅਤੇ ਪਿੱਛੇ ਡਿਸਕ ਬ੍ਰੇਕ ਮਿਲਦੀਆਂ ਹਨ। ਐਰੋ ਡਾਇਨਾਮਿਕ ਸ਼ੇਪ ਦੇ ਨਾਲ, ਇਸ ਦੇ LED ਹੈੱਡਲੈਂਪਸ ਬਹੁਤ ਸ਼ਾਨਦਾਰ ਲੁੱਕ ਦਿੰਦੇ ਹਨ। ਮੋਟਰਸਾਈਕਲ ਨੂੰ ਰਿਵਰਸ ਫਰੰਟ ਸਸਪੈਂਸ਼ਨ ਦੇ ਨਾਲ-ਨਾਲ ਪਿਛਲੇ ਪਾਸੇ ਐਡਜਸਟਬਲ ਮੋਨੋਸ਼ੌਕ ਦਿੱਤਾ ਗਿਆ ਹੈ ਜੋ ਕਿ ਖਰਾਬ ਰਸਤਿਆਂ ਉੱਤੇ ਬਹੁਤ ਵਧੀਆ ਕੰਫਰਟ ਦਿੰਦਾ ਹੈ।

    ਮੋਟਰਸਾਈਕਲ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 1.71 ਲੱਖ ਰੁਪਏ (ਐਕਸ-ਸ਼ੋਰੂਮ) 'ਚ ਉਪਲਬਧ ਕਰਵਾਈ ਜਾ ਰਹੀ ਹੈ। ਮੋਟਰਸਾਈਕਲ ਵਿੱਚ ਰਿਮੋਟ ਲਾਕ ਅਨਲਾਕ, ਐਂਟੀ ਥੈਫਟ ਅਲਾਰਮ, ਡਿਜੀਟਲ ਡਿਸਪਲੇ, ਨੈਵੀਗੇਸ਼ਨ ਅਤੇ ਸਮਾਰਟ ਬੈਟਰੀ ਵਰਗੀਆਂ ਵਿਸ਼ੇਸ਼ਤਾਵਾਂ ਹਨ। ਇਸ ਦੇ ਨਾਲ ਹੀ ਰਾਈਡ ਮਾਨੀਟਰਿੰਗ ਸਿਸਟਮ ਅਤੇ ਡਰਾਈਵ ਐਨਾਲਾਗ ਦੇ ਨਾਲ-ਨਾਲ 4 ਡਰਾਈਵਿੰਗ ਮੋਡ ਇਸ ਦੀ ਰਾਈਡ ਕੁਆਲਿਟੀ ਵਧਾਉਂਦੇ ਹਨ। Evoqis 4.32 kWh ਲਿਥੀਅਮ-ਆਇਨ ਬੈਟਰੀ ਪੈਕ ਦੇ ਨਾਲ ਆਉਂਦੀ ਹੈ ਜੋ ਇੱਕ 3000-ਵਾਟ ਮੋਟਰ ਨੂੰ ਪਾਵਰ ਦਿੰਦਾ ਹੈ।

    ਇੱਕ ਵਾਰ ਫੁੱਲ ਚਾਰਜ ਕਰ ਕੇ ਇਹ ਮੋਟਰਸਾਈਕਲ 150 ਕਿ.ਮੀ. ਤੱਕ ਦੀ ਰੇਂਜ ਦਿੰਦਾ ਹੈ। ਇਸ ਦੀ ਟਾਪ ਸਪੀਡ ਦੀ ਗੱਲ ਕਰੀਏ ਤਾਂ ਇਹ 80 ਕਿ.ਮੀ. ਪ੍ਰਤੀ ਘੰਟਾ ਦੀ ਸਪੀਡ ਆਸਾਨੀ ਨਾਲ ਫੜ੍ਹ ਲੈਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਮੋਟਰਸਾਈਕਲ ਸਾਧਾਰਨ ਚਾਰਜਰ ਨਾਲ 6 ਘੰਟਿਆਂ ਵਿੱਚ ਅਤੇ ਫਾਸਟ ਚਾਰਜਿੰਗ ਰਾਹੀਂ 3 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।

    First published:

    Tags: Auto news, Car Bike News, Electric Vehicle