Home /News /lifestyle /

Spinach Side Effects: ਪਾਲਕ ਦਾ ਵਧੇਰੇ ਸੇਵਨ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ, ਜਾਣੋ ਕਿਵੇਂ

Spinach Side Effects: ਪਾਲਕ ਦਾ ਵਧੇਰੇ ਸੇਵਨ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ, ਜਾਣੋ ਕਿਵੇਂ

ਪਾਲਕ ਦਾ ਵਧੇਰੇ ਸੇਵਨ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ, ਜਾਣੋ ਕਿਵੇਂ

ਪਾਲਕ ਦਾ ਵਧੇਰੇ ਸੇਵਨ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ, ਜਾਣੋ ਕਿਵੇਂ

Spinach Side Effects: ਹਰੀਆਂ ਸਬਜ਼ੀਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦਮੰਦ ਮੰਨਿਆ ਜਾਂਦਾ ਹੈ। ਇਹ ਹਰ ਕਿਸੇ ਦੀ ਖੁਰਾਕ ਦਾ ਅਹਿਮ ਹਿੱਸਾ ਹੋਣਾ ਚਾਹੀਦੀਆਂ ਹਨ। ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਕਈ ਆਹਾਰ ਵਿਗਿਆਨੀ ਵੀ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਇਸ ਕੜੀ ਵਿੱਚ ਪਾਲਕ ਦਾ ਇੱਕ ਨਾਮ ਵੀ ਸ਼ਾਮਿਲ ਹੈ। ਪਾਲਕ ਪ੍ਰੋਟੀਨ ਦੇ ਨਾਲੋ ਨਾਲ ਆਇਰਨ, ਜ਼ਿੰਕ ਅਤੇ ਕਾਪਰ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ।

ਹੋਰ ਪੜ੍ਹੋ ...
  • Share this:

ਪਰ ਜੇਕਰ ਕਿਸੇ ਖਾਣ ਪਦਾਰਥ ਦੇ ਲਾਭ ਹਨ ਤਾਂ ਸੰਭਵ ਹੈ ਕਿ ਉਸਦੇ ਵਧੇਰੇ ਮਾਤਰਾ ਵਿਚ ਸੇਵਨ ਦੇ ਨੁਕਸਾਨ ਵੀ ਹੋਣ। ਇਹ ਗੱਲ ਪਾਲਕ ਦੇ ਮਾਮਲੇ ਵਿਚ ਸੱਚ ਹੈ। ਮਾਹਿਰਾਂ ਅਨੁਸਾਰ ਪਾਲਕ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਲਾਭ ਦੀ ਬਜਾਏ ਨੁਕਸਾਨ ਉਠਾਉਣਾ ਪੈ ਸਕਦਾ ਹੈ। ਆਉ ਜਾਣਦੇ ਹਾਂ ਕਿ ਪਾਲਕ ਨੂੰ ਵਧੇਰੇ ਮਾਤਰਾ ਵਿਚ ਖਾਣ ਨਾਲ ਕੀ ਨੁਕਸਾਨ ਹੋ ਸਕਦੇ ਹਨ,

ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ

ਪਾਲਕ ਵਿਚ ਫਾਈਬਰ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਸ ਲਈ ਪਾਲਕ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਸਰੀਰ 'ਚ ਫਾਈਬਰ ਵਧਦਾ ਹੈ। ਜਿਸ ਕਾਰਨ ਪੇਟ 'ਚ ਗੈਸ, ਐਸੀਡਿਟੀ, ਕੜਵੱਲ ਅਤੇ ਫੁੱਲਣ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਪੇਟ ਦਰਦ ਦੀ ਸਮੱਸਿਆ ਵੀ ਆਮ ਹੋ ਜਾਂਦੀ ਹੈ।

ਬੱਚਿਆਂ ਲਈ ਹਾਨੀਕਾਰਕ

ਜ਼ਿਆਦਾ ਪਾਲਕ ਖਾਣਾ ਬੱਚਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਪਾਲਕ ਵਿੱਚ ਨਾਈਟ੍ਰੇਟ ਹੁੰਦੇ ਹਨ, ਜੋ ਆਮ ਤੌਰ 'ਤੇ ਜਵਾਨੀ ਜਾਂ ਇਸ ਤੋਂ ਵਡੇਰੀ ਉਮਰ ਦੇ ਮਨੁੱਖ ਦੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਤ ਨਹੀਂ ਕਰ ਪਾਉਂਦੇ ਪਰ ਇਹ ਬੱਚਿਆਂ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ।

ਦਵਾਈਆਂ ਤੋਂ ਐਲਰਜੀ ਹੋਣ ਦਾ ਖਤਰਾ

ਸ਼ੂਗਰ ਦੀ ਦਵਾਈ ਲੈਣ ਵਾਲੇ ਲੋਕਾਂ ਲਈ ਪਾਲਕ ਦਾ ਜ਼ਿਆਦਾ ਸੇਵਨ ਕਰਨਾ ਖਤਰਨਾਕ ਹੋ ਸਕਦਾ ਹੈ। ਪਾਲਕ ਵਿਚ ਵਿਟਾਮਿਨ 'ਕੇ' ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਵਿਟਾਮਿਨ ‘ਕੇ’ ਦਵਾਈਆਂ ਨਾਲ ਪ੍ਰਤੀਕ੍ਰਿਆ ਕਰਕੇ ਸਕਦਾ ਹੈ ਅਤੇ ਖੂਨ ਦੀਆਂ ਗੰਢਾਂ ਬਣਾ ਸਕਦਾ ਹੈ। ਸ਼ੂਗਰ ਦੀ ਦਵਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਹੈ ਅਤੇ ਪਾਲਕ ਵਿੱਚ ਮੌਜੂਦ ਵਿਟਾਮਿਨ ‘ਕੇ’ ਜਦ ਦਵਾਈ ਨਾਲ ਮਿਲਦਾ ਹੈ ਤਾਂ ਬਲੱਡ ਪ੍ਰੈਸ਼ਰ ਨੂੰ ਬਹੁਤ ਘੱਟ ਕਰ ਸਕਦਾ ਹੈ। ਜਿਸ ਨਾਲ ਮੌਤ ਵੀ ਹੋ ਸਕਦੀ ਹੈ।

ਗੁਰਦੇ ਦੀ ਪੱਥਰੀ ਦੀ ਸੰਭਾਵਨਾ

ਪੌਸ਼ਟਿਕ ਤੱਤਾਂ ਦੀ ਭਰਪੂਰ ਮਾਤਰਾ ਦੇ ਨਾਲੋ ਨਾਲ ਪਾਲਕ 'ਚ ਆਕਸਾਲਿਕ ਐਸਿਡ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਲਈ ਪਾਲਕ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਸਰੀਰ 'ਚ ਕੈਲਸ਼ੀਅਮ-ਆਕਸਲੇਟ ਦਾ ਨਿਰਮਾਣ ਹੋ ਸਕਦਾ ਹੈ, ਜਿਸ ਨਾਲ ਕਿਡਨੀ 'ਚ ਪੱਥਰੀ ਹੋ ਸਕਦੀ ਹੈ।
Published by:rupinderkaursab
First published:

Tags: Health, Health care tips, Health news, Health tips, Spinach health benefits, Spinach leaves

ਅਗਲੀ ਖਬਰ