HOME » NEWS » Life

ਕਸਰਤ ਕਰਨ ਨਾਲ ਤੇਜ਼ ਹੋਵੇਗੀ ਯਾਦਦਾਸ਼ਤ ਹੋਵੇਗੀ ਬਿਹਤਰ – ਅਧਿਐਨ

News18 Punjab
Updated: September 13, 2019, 9:48 PM IST
share image
ਕਸਰਤ ਕਰਨ ਨਾਲ ਤੇਜ਼ ਹੋਵੇਗੀ ਯਾਦਦਾਸ਼ਤ ਹੋਵੇਗੀ ਬਿਹਤਰ – ਅਧਿਐਨ
ਕਸਰਤ ਕਰਨ ਨਾਲ ਖੂਨ ਦਾ ਦਬਾਅ ਤੇਜ਼ ਹੁੰਦਾ ਹੈ

  • Share this:
  • Facebook share img
  • Twitter share img
  • Linkedin share img
ਕਸਰਤ ਕਰਨ ਨਾਲ ਦਿਮਾਗ ਦੀ ਯਾਦਦਾਸ਼ਤ (memory power) ਤੇਜ਼ ਹੁੰਦੀ ਹੈ, ਇਹ ਗੱਲ ਯੂਨੀਵਰਸਿਟੀ ਆਫ ਮੈਨਚੈਟਰ(university of manchester) ਦੀ ਖੋਜ ਵਿਚ ਸਾਹਮਣੇ ਆਈ ਹੈ। ਖੋਜਕਰਤਾਵਾਂ ਨੇ 1200 ਤੋਂ ਜ਼ਿਆਦਾ ਸਿਹਤਮੰਦ ਵਿਅਕਤੀਆਂ ਦੀ ਫਿਟਨੈਸ ਅਤੇ ਐਮਆਰਆਈ ਸਕੈਨ ਦੀ ਜਾਂਚ ਕੀਤੀ, ਜਿਸ ਵਿਚ ਸਾਹਮਣੇ ਆਇਆ ਕਿ ਕਸਰਤ ਕਰਨ ਨਾਲ ਖੂਨ ਦਾ ਦਬਾਅ ਤੇਜ਼ ਹੁੰਦਾ ਹੈ ਅਤੇ ਦਿਮਾਗ ਤੱਕ ਆਕਸੀਜਨ ਪਹੁੰਚਦੀ ਹੈ।

ਖੋਜ ਵਿਚ ਪਤਾ ਲੱਗਾ ਹੈ ਕਿ ਜੋ ਲੋਕ ਜ਼ਿਆਦਾ ਦੂਰ ਤੱਕ ਸੈਰ ਕਰਦੇ ਹਨ, ਉਨ੍ਹਾਂ ਦੇ ਦਿਮਾਗ ਵਿਚ ਵਾਈਟ ਮੈਟਰ ਦੇ ਢਾਚਿਆਂ ਦੀ ਬਣਤਰ ਬਿਹਤਰ ਸੀ ਅਤੇ ਇਨ੍ਹਾਂ ਲੋਕਾਂ ਵਿੱਚ ਨਸਾਂ ਦਾ ਸੰਪਰਕ ਵੀ ਬਹੁਤ ਵਧੀਆ ਪਾਇਆ ਗਿਆ।

ਕੁਝ ਸਾਲ ਪਹਿਲਾਂ ਹੀ ਡੇਲੀ ਮੇਲ ਨੇ ਵੀ ਇਸ ਨਾਲ ਮਿਲਦਾ ਜੁਲਦੀ ਖੋਜ ਪ੍ਰਕਾਸ਼ਿਤ ਕੀਤੀ ਸੀ। ਇਸ ਵਿਚ ਦਿਮਾਗ ਨੂੰ ਤੇਜ਼ ਕਰਨ ਅਤੇ ਚੰਗੀ ਯਾਦਦਾਸ਼ਤ ਲਈ ਹਫਤੇ ਵਿਚ ਤਿੰਨ ਵਾਰੀ ਖਾਸ ਯੋਗ ਕਰਨ ਦਾ ਫਾਇਦਾ ਦੱਸਿਆ ਗਿਆ ਸੀ। ਡੇਲੀ ਮੇਲ ਵਿਚ ਛਾਪੇ ਗਈ ਖਬਰ ਦੀ ਮੰਨੀਏ ਤਾਂ ਹਫਤੇ ਵਿਚ ਤਿੰਨ ਵਾਰੀ ਯੋਗ ਕਰਨ ਨਾਲ ਮਾਨਸਿਕ ਸ਼ਾਂਤੀ, ਤਣਾਅ ਤੋਂ ਮੁਕਤੀ ਅਤੇ ਇਕ ਵਾਰੀ ਵਿਚ ਕਈ ਕੰਮਾਂ ਨੂੰ ਕਰਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ।
First published: September 13, 2019
ਹੋਰ ਪੜ੍ਹੋ
ਅਗਲੀ ਖ਼ਬਰ