Home /News /lifestyle /

Beware: ਕਸਰਤ ਕਰਦਿਆਂ ਆਉਂਦੇ ਹਨ ਚੱਕਰ ਜਾਂ ਹੁੰਦੀ ਹੈ ਬੇਹੋਸ਼ੀ, ਜਾਣੋ ਇਸਦੇ ਅਸਲ ਕਾਰਨ

Beware: ਕਸਰਤ ਕਰਦਿਆਂ ਆਉਂਦੇ ਹਨ ਚੱਕਰ ਜਾਂ ਹੁੰਦੀ ਹੈ ਬੇਹੋਸ਼ੀ, ਜਾਣੋ ਇਸਦੇ ਅਸਲ ਕਾਰਨ

ਬਲੱਡ ਪ੍ਰੈਸ਼ਰ ਘਟਣ ਦਾ ਪਹਿਲਾ ਸਿੱਟਾ ਚੱਕਰ ਆਉਣਾ ਹੈ। ਜੇਕਰ ਕਿਸੇ ਇਨਸਾਨ ਨੂੰ ਘੱਟ ਬਲੱਡ ਪ੍ਰੈਸ਼ਰ ਦੀ ਸ਼ਕਾਇਤ ਹੈ ਤਾਂ ਉਸਨੂੰ ਕਸਰਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਉਸਨੂੰ ਵਧੇਰੇ ਸਾਵਧਾਨੀ ਵਰਤਦਿਆਂ ਲਾਈਟ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

ਬਲੱਡ ਪ੍ਰੈਸ਼ਰ ਘਟਣ ਦਾ ਪਹਿਲਾ ਸਿੱਟਾ ਚੱਕਰ ਆਉਣਾ ਹੈ। ਜੇਕਰ ਕਿਸੇ ਇਨਸਾਨ ਨੂੰ ਘੱਟ ਬਲੱਡ ਪ੍ਰੈਸ਼ਰ ਦੀ ਸ਼ਕਾਇਤ ਹੈ ਤਾਂ ਉਸਨੂੰ ਕਸਰਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਉਸਨੂੰ ਵਧੇਰੇ ਸਾਵਧਾਨੀ ਵਰਤਦਿਆਂ ਲਾਈਟ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

ਬਲੱਡ ਪ੍ਰੈਸ਼ਰ ਘਟਣ ਦਾ ਪਹਿਲਾ ਸਿੱਟਾ ਚੱਕਰ ਆਉਣਾ ਹੈ। ਜੇਕਰ ਕਿਸੇ ਇਨਸਾਨ ਨੂੰ ਘੱਟ ਬਲੱਡ ਪ੍ਰੈਸ਼ਰ ਦੀ ਸ਼ਕਾਇਤ ਹੈ ਤਾਂ ਉਸਨੂੰ ਕਸਰਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਉਸਨੂੰ ਵਧੇਰੇ ਸਾਵਧਾਨੀ ਵਰਤਦਿਆਂ ਲਾਈਟ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

  • Share this:

Exercise for Good Health: ਚੰਗੀ ਸਿਹਤ ਲਈ ਸਰੀਰ ਕਿਰਿਆਵਾਂ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਮਸ਼ੀਨੀ ਯੁੱਗ ਤੋਂ ਪਹਿਲਾਂ ਦਾ ਮਨੁੱਖ ਸਰੀਰ ਮੁਸ਼ੱਕਤ ਵਾਲੇ ਬਹੁਤ ਸਾਰੇ ਕੰਮ ਕਰਦਾ ਸੀ। ਜੋ ਉਸਦੀ ਚੰਗੀ ਸਿਹਤ ਦਾ ਇਕ ਕਾਰਨ ਸੀ। ਅੱਜਕਲ੍ਹ ਸਾਡੇ ਬਹੁਤ ਸਾਰੇ ਕੰਮ ਮਸ਼ੀਨ ਨੇ ਸੰਭਾਲ ਲਏ ਹਨ। ਜਿਸ ਕਾਰਨ ਅਸੀਂ ਸਰੀਰਕ ਕਿਰਿਆਵਾਂ ਨਹੀਂ ਕਰਦੇ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਬੈਠੇ ਹਾਂ। ਅਜਿਹੇ ਵਿਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਹਰ ਰੋਜ਼ ਕਸਰਤ ਕਰਨਾ ਇਕ ਚੰਗੀ ਆਦਤ ਹੈ।

ਪਰ ਇਹ ਆਮ ਦੇਖਣ ਵਿਚ ਆਉਂਦਾ ਹੈ ਕਿ ਕਸਰਤ ਕਰਨ ਸਮੇਂ ਕੁਝ ਲੋਕਾਂ ਨੂੰ ਚੱਕਰ ਆਉਣ ਲੱਗਦੇ ਹਨ ਤੇ ਉਹ ਬੇਹੋਸ਼ ਵੀ ਹੋ ਜਾਂਦੇ ਹਨ। ਜਦ ਇਕ ਵਾਰ ਹੋਵੇ ਤਾਂ ਇਸਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਪਰ ਅਜਿਹਾ ਕਰਨਾ ਸਹੀ ਨਹੀਂ ਹੈ। ਇਸਦੇ ਕਈ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇਹ ਕਿਸੇ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਲਈ ਤੁਹਾਨੂੰ ਸੁਚੇਤ ਕਰਨ ਲਈ ਵਰਕਆਊਟ ਦੌਰਾਨ ਚੱਕਰ ਆਉਣ ਦੇ ਕੁਝ ਇਕ ਪ੍ਰਮੁੱਖ ਕਾਰਨਾਂ ਬਾਰੇ ਦੱਸ ਰਹੇ ਹਾਂ, ਤਾਂ ਕਿ ਜੇਕਰ ਤੁਹਾਡੇ ਜਾਂ ਤੁਹਾਡੇ ਕਿਸੇ ਨਜ਼ਦੀਕੀ ਨਾਲ ਅਜਿਹਾ ਹੋਵੇ ਤਾਂ ਸਾਵਧਾਨੀ ਵਰਤੀ ਜਾ ਸਕੇ –

ਡੀਹਾਈਡਰੇਸ਼ਨ – ਸਰੀਰ ਵਿਚ ਪਾਣੀ ਦੀ ਕਮੀ ਹੋਣਾ ਡੀਹਾਈਡਰੇਸ਼ਨ ਹੈ। ਜਦ ਅਸੀਂ ਕਸਰਤ ਕਰਦੇ ਹਾਂ ਤਾਂ ਸਾਡਾ ਸਰੀਰ ਹਰ ਤੱਤ ਤੋਂ ਕੰਮ ਲੈਂਦਾ ਹੈ। ਸਾਨੂੰ ਪਸੀਨਾ ਆਉਂਦਾ ਹੈ। ਜਿਸ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੋ ਸਕਦੀ ਹੈ। ਇਸੇ ਲਈ ਕਸਰਤ ਦੌਰਾਨ ਪਾਣੀ ਦੀ ਲੋੜ ਪੈਂਦੀ ਹੈ। ਤੁਹਾਨੂੰ ਥੋੜੇ ਥੋੜੇ ਸਮੇਂ ਬਾਦ ਘੁੱਟਾਂ ਦੇ ਰੂਪ ਵਿਚ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਇਸ ਪਾਣੀ ਦੀ ਕਮੀ ਨਹੀਂ ਹੋਵੇਗੀ ਤੇ ਚੱਕਰ ਨਹੀਂ ਆਉਣਗੇ।

ਘੱਟ ਬਲੱਡ ਪ੍ਰੈਸ਼ਰ – ਬਲੱਡ ਪ੍ਰੈਸ਼ਰ ਘਟਣ ਦਾ ਪਹਿਲਾ ਸਿੱਟਾ ਚੱਕਰ ਆਉਣਾ ਹੈ। ਜੇਕਰ ਕਿਸੇ ਇਨਸਾਨ ਨੂੰ ਘੱਟ ਬਲੱਡ ਪ੍ਰੈਸ਼ਰ ਦੀ ਸ਼ਕਾਇਤ ਹੈ ਤਾਂ ਉਸਨੂੰ ਕਸਰਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਉਸਨੂੰ ਵਧੇਰੇ ਸਾਵਧਾਨੀ ਵਰਤਦਿਆਂ ਲਾਈਟ ਕਸਰਤਾਂ ਕਰਨੀਆਂ ਚਾਹੀਦੀਆਂ ਹਨ।

ਘੱਟ ਬਲੱਡ ਸ਼ੂਗਰ – ਸ਼ੂਗਰ ਐਨਰਜੀ ਦਾ ਇਕ ਸ੍ਰੋਤ ਹੈ। ਜਦ ਅਸੀਂ ਕਸਰਤ ਕਰਦੇ ਹਾਂ ਤਾਂ ਸਰੀਰ ਵਿਚ ਮੌਜੂਦ ਸ਼ੂਗਰ ਦੀ ਵਧੇਰੇ ਵਰਤੋਂ ਹੁੰਦੀ ਹੈ। ਪਰ ਜੇਕਰ ਸਰੀਰ ਵਿਚ ਸ਼ੂਗਰ ਪਹਿਲਾਂ ਹੀ ਘੱਟ ਹੋਵੇ ਤਾਂ ਸ਼ੂਗਰ ਲੈਵਲ ਹੇਠਾਂ ਚਲਾ ਜਾਂਦਾ ਹੈ ਤੇ ਚੱਕਰ ਆਉਂਦੇ ਹਨ। ਇਸੇ ਲਈ ਜਿਮ ਟਰੇਨਰ ਕਸਰਤ ਕਰਨ ਵਾਲਿਆਂ ਨੂੰ ਮਿੱਠਾ ਪਾਣੀ ਜਾਂ ਗਲੂਕੋਜ਼ ਪੀਣ ਦੀ ਸਲਾਹ ਦਿੰਦੇ ਹਨ। ਏਥੇ ਇਹ ਵੀ ਦੱਸ ਦੇਈਏ ਕਿ ਜੇਕਰ ਤੁਹਾਨੂੰ ਵੱਧ ਬਲੱਡ ਸ਼ੂਗਰ ਦੀ ਸ਼ਕਾਇਤ ਹੈ ਤਾਂ ਕਸਰਤ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਨਾਲ ਤੁਹਾਡਾ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਪਰ ਧਿਆਨ ਰਹੇ ਕੇ ਵੱਧ ਬਲੱਡ ਸ਼ੂਗਰ ਵਾਲੇ ਇਨਸਾਨ ਨੂੰ ਮਿੱਠਾ ਤਰਲ ਨਹੀਂ ਪੀਣਾ ਚਾਹੀਦਾ।

ਹੈਵੀ ਵਰਕਆਉਟ — ਸਾਡੀ ਸਾਰਿਆਂ ਦੀ ਸਰੀਰਕ ਸਮਰੱਥਾ ਵੱਖੋ ਵੱਖਰੀ ਹੁੰਦੀ ਹੈ। ਲਗਾਤਾਰ ਅਭਿਆਸ ਨਾਲ ਸਾਡੀ ਸਮਰੱਥਾ ਵੱਧਦੀ ਰਹਿੰਦੀ ਹੈ। ਪਰ ਇਹ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਕੁਝ ਦਿਨਾਂ ਵਿਚ ਹੈਵੀ ਵਰਕਆਉਟ ਕਰ ਸਕਣ ਦੇ ਯੋਗ ਹੋ ਜਾਵੋ। ਕਈ ਵਾਰ ਅਸੀਂ ਦੂਜਿਆਂ ਦੀ ਦੇਖਾ ਦੇਖੀ ਆਪਣੇ ਵਿੱਤ ਤੋਂ ਜ਼ਿਆਦਾ ਕਸਰਤ ਕਰਨ ਲਗਦੇ ਹਾਂ। ਇਸ ਹਾਲਤ ਵਿਚ ਜਦ ਸਰੀਰ ਉੱਪਰ ਅਚਾਨਕ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਤਾਂ ਚੱਕਰ ਆਉਂਦੇ ਹਨ ਤੇ ਬੇਹੋਸ਼ੀ ਵੀ ਹੋ ਸਕਦੀ ਹੈ।

ਹੋਰ ਕਾਰਨ – ਕੋਈ ਵੀ ਗੰਭੀਰ ਬੀਮਾਰੀ ਸਾਡੀ ਸਰੀਰਕ ਸਮਰੱਥਾ ਨੂੰ ਘਟਾਉਂਦੀ ਹੈ। ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਗੰਭੀਰ ਬਿਮਾਰੀ ਹੈ ਤਾਂ ਉਸਨੂੰ ਕਸਰਤ ਦੌਰਾਨ ਚੱਕਰ ਜਾਂ ਬੇਹੋਸ਼ੀ ਆ ਸਕਦੀ ਹੈ। ਬੁਖਾਰ ਦੌਰਾਨ ਵੀ ਕਸਰਤ ਨਹੀਂ ਕਰਨੀ ਚਾਹੀਦੀ, ਇਸ ਕਾਰਨ ਵੀ ਚੱਕਰ ਆ ਸਕਦੇ ਹਨ।

Published by:Krishan Sharma
First published:

Tags: Exercise benefits, Exercise to stay fit and healthy, Health care tips