• Home
  • »
  • News
  • »
  • lifestyle
  • »
  • EXTRACTING DRINKABLE WATER FROM AIR THROUGH INNOVATIVE TECHNOLOGY GH RUP AS

ਭਾਰਤ 'ਚ ਦੁਨੀਆਂ ਦਾ ਪਹਿਲਾਂ ਅਜਿਹਾ ਪਲਾਂਟ ਜਿੱਥੇ ਹਵਾ ਚੋਂ ਬਣਾਇਆ ਜਾਂਦਾ ਹੈ "ਪੀਣਯੋਗ ਸਾਫ਼ ਪਾਣੀ"

ਜਲਵਾਯੂ ਪਰਿਵਰਤਨ (Climate Change) ਇੱਕ ਗੰਭੀਰ ਮੁੱਦਾ ਹੈ ਤੇ ਕੁਦਰਤੀ ਸਰੋਤਾਂ ਦੀ ਵਰਤੋਂ ਸੀਮਤ ਤੌਰ ਉੱਤੇ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਹੁਣ ਅਸੀਂ ਸੂਰਜ ਤੋਂ ਸਾਫ ਤੇ ਵਾਤਾਵਰਣ ਨੂੰ ਬਿਨਾਂ ਦੂਸ਼ਿਤ ਕੀਤੇ ਸਾਫ ਬਿਜਲੀ ਪੈਦਾ ਕਰ ਸਕਦੇ ਹਾਂ। ਪਰ, ਕਦੇ ਹਵਾ ਵਿੱਚੋਂ ਪਾਣੀ ਕੱਢਣ ਬਾਰੇ ਸੋਚਿਆ ਹੈ?

ਭਾਰਤ 'ਚ ਦੁਨੀਆਂ ਦਾ ਪਹਿਲਾਂ ਅਜਿਹਾ ਪਲਾਂਟ ਜਿੱਥੇ ਹਵਾ ਚੋਂ ਬਣਾਇਆ ਜਾਂਦਾ ਹੈ "ਪੀਣਯੋਗ ਸਾਫ਼ ਪਾਣੀ" (ਸੰਕੇਤਕ ਫੋਟੋ)

  • Share this:
ਜਲਵਾਯੂ ਪਰਿਵਰਤਨ (Climate Change) ਇੱਕ ਗੰਭੀਰ ਮੁੱਦਾ ਹੈ ਤੇ ਕੁਦਰਤੀ ਸਰੋਤਾਂ ਦੀ ਵਰਤੋਂ ਸੀਮਤ ਤੌਰ ਉੱਤੇ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਹੁਣ ਅਸੀਂ ਸੂਰਜ ਤੋਂ ਸਾਫ ਤੇ ਵਾਤਾਵਰਣ ਨੂੰ ਬਿਨਾਂ ਦੂਸ਼ਿਤ ਕੀਤੇ ਸਾਫ ਬਿਜਲੀ ਪੈਦਾ ਕਰ ਸਕਦੇ ਹਾਂ। ਪਰ, ਕਦੇ ਹਵਾ ਵਿੱਚੋਂ ਪਾਣੀ ਕੱਢਣ ਬਾਰੇ ਸੋਚਿਆ ਹੈ?

ਇਹ ਜਾਦੂ ਵਰਗਾ ਲੱਗ ਸਕਦਾ ਹੈ, ਪਰ ਵਿਗਿਆਨਕ ਤਰੀਕੇ ਨਾਲ ਤੇ ਸਹੀ ਟੈਕਨਾਲੋਜੀ ਨਾਲ ਇਸ ਨੂੰ ਮੁਮਕਿਨ ਕੀਤਾ ਜਾ ਸਕਦਾ ਹੈ। ਇਸ ਸਭ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਫ੍ਰੈਂਚ ਰਿਵੇਰਾ ਵਿੱਚ ਰਹਿਣ ਤੋਂ ਬਾਅਦ ਸਚਿਨ ਵੱਡਾਵਲੀ ਭਾਰਤ ਪਰਤੇ। ਸਚਿਨ ਵੱਡਾਵਲੀ ਨੇ ਭਾਰਤ ਆ ਕੇ ਦੇਖਿਆ ਕਿ ਇੱਥੇ ਘੱਟ ਖਣਿਜ ਪਦਾਰਥਾਂ ਵਾਲਾ ਆਰਓ ਪਾਣੀ (RO Water) ਵਰਤਿਆ ਜਾਂਦਾ ਹੈ।

telanganatoday.com ਦੀ ਖਬਰ ਦੇ ਮੁਤਾਬਿਕ ਐਸਏਟੀਏ ਐਂਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ (SATA Enterprises Pvt. Ltd) ਦੇ ਸੰਸਥਾਪਕ ਤੇ ਪ੍ਰਬੰਧ ਨਿਰਦੇਸ਼ਕ ਸਚਿਨ ਨੇ ਕਿਹਾ ਕਿ "ਮੈਂ ਦੇਖਿਆ ਕਿ ਇੱਥੇ ਭਾਰਤ ਵਿੱਚ ਬੋਤਲ ਬੰਦ ਪਾਣੀ RO ਪਿਊਰੀਫਾਈਡ ਹੁੰਦਾ ਹੈ ਅਤੇ ਇਸ ਦੀ ਵਧਦੀ ਮੰਗ ਸਾਨੂੰ ਆਉਣ ਵਾਲੀ ਇੱਕ ਵੱਡੀਸਮੱਸਿਆ ਵੱਲ ਲਿਜਾ ਰਹੀ ਹੈ। ਇਹ ਧਰਤੀ ਹੇਠਲੇ ਪਾਣੀ ਨੂੰ ਘਟਾ ਰਿਹਾ ਹੈ ਕਿਉਂਕਿ RO ਜ਼ਮੀਨ ਤੋਂ ਪੰਪ ਕੀਤੇ 70 ਪ੍ਰਤੀਸ਼ਤ ਪਾਣੀ ਨੂੰ ਬਰਬਾਦ ਕਰ ਦਿੰਦਾ ਹੈ। ਮੈਂ ਭਾਰਤ ਆ ਕੇ ਦੋਹਰੀ-ਮੁਸੀਬਤ, ਧਰਤੀ ਹੇਠਲੇ ਪਾਣੀ ਦੀ ਕਮੀ ਅਤੇ ਪਾਣੀ ਵਿੱਚ ਖਣਿਜਾਂ ਦੀ ਕਮੀ ਨੂੰ ਵੀ ਦੇਖਿਆ।"

ਫਿਰ ਸਚਿਨ ਨੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਕਲਪਾਂ ਦੀ ਖੋਜ ਕੀਤੀ। ਇਨ੍ਹਾਂ ਵਿੱਚੋਂ ਇੱਕ ਸੀ ਡੀਸੈਲਿਨੇਸ਼ਨ - ਜੋ ਕਿ ਬਹੁਤ ਮਹਿੰਗਾ ਹੈ ਅਤੇ ਇਸ ਤੋਂ ਇਲਾਵਾ ਉਪ-ਉਤਪਾਦ 'ਬ੍ਰਾਈਨ' ਸਮੁੰਦਰੀ ਜੀਵਨ ਲਈ ਮਾੜਾ ਹੈ। ਫਿਰ ਸਚਿਨ ਲਈ ਸਿਰਫ ਇੱਕ ਟਿਕਾਊ ਅਤੇ ਵਿਹਾਰਕ ਹੱਲ ਬਚਿਆ "ਹਵਾ ਤੋਂ ਪਾਣੀ" ਬਣਾਉਣ ਦਾ।

ਵਾਯੂਮੰਡਲ ਵਿੱਚ ਪਾਣੀ ਦੀ ਵੱਡੀ ਮਾਤਰਾ ਹੁੰਦੀ ਹੈ। ਸਾਡੀ ਧਰਤੀ ਦੀਆਂ ਸਾਰੀਆਂ ਨਦੀਆਂ ਨਾਲੋਂ ਹਵਾ ਵਿਚ ਲਗਭਗ ਛੇ ਗੁਣਾ ਜ਼ਿਆਦਾ ਪਾਣੀ ਹੈਅਤੇ ਇਹ ਸਾਰਾ ਪਾਣੀ ਸਾਲ ਭਰ ਵਿੱਚ ਕਈ ਵਾਰ ਰੀਸਾਈਕਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸਚਿਨ ਨੇ ਪੈਕਡ ਵਾਯੂਮੰਡਲ ਮਿਨਰਲ ਵਾਟਰ ਬਣਾਉਣ ਲਈ ਹੈਦਰਾਬਾਦ ਵਿੱਚ ਦੁਨੀਆਂ ਦਾ ਪਹਿਲਾ ਪਲਾਂਟ ਸਥਾਪਤ ਕਰਨ ਦਾ ਉੱਦਮ ਕੀਤਾ।

ਕੰਪਨੀ ਨੇ ਹਾਲ ਹੀ ਵਿੱਚ ਅਰਿਆ ਲਾਈਫਵਾਟਰ ਲਾਂਚ ਕੀਤਾ ਜਿਸ ਨੂੰ ਇਹ ਇੱਕ ਬੋਤਲ ਵਿੱਚ ਦੁਨੀਆਂ ਦੇ ਪਹਿਲੇ ਪੈਕ ਕੀਤੇ ਵਾਯੂਮੰਡਲ ਖਣਿਜ ਪਾਣੀ ਵਜੋਂ ਵੇਚ ਰਹੇ ਹਨ। The Bureau of Indian Standards (BIS) ਅਤੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਪਲਾਂਟ ਅਤੇ ਪਾਣੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤਕਨੀਕ ਦੇ ਕੰਮ ਕਰਨ ਦੇ ਤਰੀਕੇ ਬਾਰੇ ਦਸਦੇ ਹੋਏ ਸਚਿਨ ਕਹਿੰਦੇ ਹਨ, "ਨਵੀਨਤਕਨੀਕ ਦੀ ਵਰਤੋਂ ਹਵਾ ਵਿੱਚ ਮੌਜੂਦ ਪਾਣੀ ਦੀ ਭਾਫ਼ ਨੂੰ ਇਕੱਠਾ ਕਰਨ ਅਤੇ ਇਸ ਨੂੰ ਪਾਣੀ ਵਿੱਚ ਬਦਲਨ ਲਈ ਕੀਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਪ੍ਰੀ-ਫਿਲਟਰ ਧੂੜ ਦੇ ਕਣਾਂ, ਪ੍ਰਦੂਸ਼ਕਾਂ ਅਤੇ ਭਾਰੀ ਕਣਾਂ ਨੂੰ ਦੂਰ ਕੀਤਾ ਜਾਂਦਾ ਹੈ।" ਇਸ ਤਰ੍ਹਾਂ ਇਕੱਠੇ ਕੀਤੇ ਗਏ ਪਾਣੀ ਨੂੰ ਇੱਕ ਆਧੁਨਿਕ ਵਾਟਰ ਫਿਲਟਰੇਸ਼ਨ ਸਿਸਟਮ ਰਾਹੀਂ ਲੰਘਾਇਆ ਜਾਂਦਾ ਹੈ ਜੋ ਮਾਈਕਰੋਬਾਇਓਲੋਜੀਕਲ ਅਤੇ ਰਸਾਇਣਕ ਗੰਦਗੀ ਨੂੰ ਹੋਰ ਦੂਰ ਕਰਦਾ ਹੈ।

ਪਾਣੀ ਨੂੰ ਫਿਰ CSIR-IICT ਪੇਟੈਂਟ ਟੈਕਨਾਲੋਜੀ ਨਾਲ ਦੁਬਾਰਾ ਖਣਿਜ ਯੁਕਤ ਬਣਾਇਆ ਜਾਂਦਾ ਹੈ ਤੇ ਫਿਰ ਬੋਤਲਾਂ ਵਿੱਚ ਪੈਕ ਕੀਤਾ ਜਾਂਦਾ ਹੈ। ਵਾਟਰ ਜਨਰੇਟਰ ਪਾਣੀ ਬਣਾਉਣ ਵੇਲੇ ਪਲਾਂਟ ਨੂੰ ਏਅਰ ਕੰਡੀਸ਼ਨਿੰਗ ਪ੍ਰਦਾਨ ਕਰਦਾ ਹੈ, ਇਸ ਤਰ੍ਹਾਂ ਉਦਯੋਗਿਕ ਏਅਰ ਕੰਡੀਸ਼ਨਿੰਗ ਦੀ ਵਰਤੋਂ ਨੂੰ ਖਤਮ ਕੀਤਾ ਗਿਆ ਹੈ। ਇੱਥੋਂ ਦੀਆਂ ਮਸ਼ੀਨਾਂ ਪ੍ਰਤੀ ਦਿਨ ਲਗਭਗ 2,000 ਲੀਟਰ ਪਾਣੀ ਪੈਦਾ ਕਰ ਸਕਦੀਆਂ ਹਨ ਅਤੇ ਇੱਕ ਸਿੰਗਲ ਏਅਰ ਵਾਟਰ ਜਨਰੇਟਰ 10 ਕਿਲੋਵਾਟ ਪ੍ਰਤੀ ਦਿਨ ਖਪਤ ਕਰਦਾ ਹੈ। ਵਰਤਮਾਨ ਵਿੱਚ, ਆਰੀਆ ਲਾਈਫਵਾਟਰ ਦੀਆਂ ਬੋਤਲਾਂ ਸ਼ਹਿਰ ਵਿੱਚ ਕਈ ਰੈਸਟੋਰੈਂਟਾਂ ਵਿੱਚ ਉਪਲਬਧ ਹਨ ਅਤੇ ਸਚਿਨ ਨੇ ਅੱਗੇ ਕਿਹਾ, “ਅਸੀਂ ਜਲਦੀ ਹੀ ਪੋਲੀਮੇਰਾਸ, ਪੰਗੇਆ, ਕਿਊ ਮਾਰਟ ਅਤੇ ਹੋਰ ਸਟੋਰਾਂ ਵਿੱਚ ਆਪਣਾ ਪਾਣੀ ਉਪਲਬਧ ਕਰਾਵਾਂਗੇ। ਇਨ੍ਹਾਂ ਬੋਤਲਾਂ ਦੀ ਕੀਮਤ ਦੀ ਗੱਲ ਕਰੀਏ ਤਾਂ 750ml ਵਾਲੀ ਬੋਤਲ ਦੋ ਵੇਰੀਐਂਟ ਵਿੱਚ ਆਉਂਦੀ ਹੈ ਜੋ ਕਿ 90 ਰੁਪਏ ਅਤੇ 120 ਰੁਪਏ ਵਿੱਚ ਉਪਲਬਧ ਹੈ, ਇਸ ਤੋਂ ਇਲਾਵਾ 500ml ਵਾਲੀ ਬੋਤਲ 60 ਰੁਪਏ ਵਿੱਚ ਉਪਲਬਧ ਹੈ।"
Published by:rupinderkaursab
First published: