Home /News /lifestyle /

Eye Care Tips: ਬਰਸਾਤ ਦੇ ਮੌਸਮ ਵਿੱਚ ਕਿਵੇਂ ਕਰੀਏ ਅੱਖਾਂ ਦੀ ਦੇਖਭਾਲ? ਪੜ੍ਹੋ ਸੁਝਾਅ 

Eye Care Tips: ਹਰ ਕੋਈ ਮਾਨਸੂਨ ਦਾ ਆਨੰਦ ਲੈਣਾ ਚਾਹੁੰਦਾ ਹੈ। ਹਰ ਕੋਈ ਮੀਂਹ ਵਿੱਚ ਨਹਾਉਣਾ ਅਤੇ ਮਸਤੀ ਕਰਨਾ ਪਸੰਦ ਕਰਦਾ ਹੈ। ਇਸ ਮੌਸਮ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਇੱਕ ਚੁਣੌਤੀ ਹੈ। ਬਰਸਾਤ ਦੇ ਮੌਸਮ ਵਿੱਚ ਅੱਖਾਂ ਦੀ ਸਮੱਸਿਆ ਵੱਧ ਜਾਂਦੀ ਹੈ। ਕਈ ਵਾਰ ਅੱਖਾਂ ਵਿੱਚ ਗੰਦਾ ਪਾਣੀ ਇਨਫੈਕਸ਼ਨ ਅਤੇ ਅੱਖਾਂ ਦੇ ਲਾਲ ਹੋਣ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ।

ਹੋਰ ਪੜ੍ਹੋ ...
  • Share this:

ਮਨੁੱਖੀ ਅੱਖਾਂ ਸਭ ਤੋਂ ਸੰਵੇਦਨਸ਼ੀਲ ਹੁੰਦੀਆਂ ਹਨ, ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਅੱਖਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ਦੀ ਸੂਰਤ ਵਿੱਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅੱਜ ਅਸੀਂ ਮਾਹਿਰਾਂ ਤੋਂ ਜਾਣਾਂਗੇ ਕਿ ਮਾਨਸੂਨ ਦੇ ਮੌਸਮ ਵਿੱਚ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਕਿਹੜੇ ਨੁਸਖੇ ਅਪਣਾਉਣੇ ਚਾਹੀਦੇ ਹਨ।

ਕੀ ਕਹਿੰਦੇ ਹਨਮਾਹਰ
ਬਜਾਜ ਆਈ ਕੇਅਰ ਸੈਂਟਰ (ਦਿੱਲੀ) ਦੇ ਅੱਖਾਂ ਦੇ ਡਾਕਟਰ ਰਾਜੀਵ ਬਜਾਜ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ਵਿੱਚ ਵਾਇਰਲ ਕੰਨਜਕਟਿਵਾਇਟਿਸ ਦਾ ਖ਼ਤਰਾ ਵੱਧ ਜਾਂਦਾ ਹੈ। ਆਮ ਭਾਸ਼ਾ ਵਿੱਚ ਇਸ ਨੂੰ ਅੱਖਾਂ ਦਾ ਫਲੂ ਕਿਹਾ ਜਾਂਦਾ ਹੈ। ਖਾਸ ਕਰਕੇ ਜਦੋਂ ਕਿਸੇ ਖੇਤਰ ਵਿੱਚ ਫਲੂ ਫੈਲ ਰਿਹਾ ਹੋਵੇ, ਉੱਥੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਦੌਰਾਨ ਕੋਰਨੀਆ ਨਾਲ ਸਬੰਧਤ ਫੰਗਲ ਇਨਫੈਕਸ਼ਨ ਦੇ ਮਾਮਲੇ ਵੀ ਵੱਧ ਜਾਂਦੇ ਹਨ।

ਵਾਤਾਵਰਨ ਵਿੱਚ ਨਮੀ ਵਧਣ ਕਾਰਨ ਇਨਫੈਕਸ਼ਨ ਅਤੇ ਵਾਇਰਲ ਹੋਣ ਦਾ ਖਤਰਾ ਵੱਧ ਜਾਂਦਾ ਹੈ। ਲੋਕਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਬਰਸਾਤੀ ਪਾਣੀ ਵਿੱਚ ਨਹਾਉਣ ਨਾਲ ਅੱਖਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਪਰ ਇਸ ਤੋਂ ਬਾਅਦ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ।

ਕਿਵੇਂ ਕਰੀਏ ਅੱਖਾਂ ਦੀ ਦੇਖਭਾਲ
ਡਾ: ਰਾਜੀਵ ਬਜਾਜ ਅਨੁਸਾਰ ਬਰਸਾਤ ਦੇ ਮੌਸਮ ਵਿੱਚ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਸਮ ਵਿੱਚ ਹੱਥ ਧੋਣੇ ਚਾਹੀਦੇ ਹਨ ਅਤੇ ਅੱਖਾਂ ਨੂੰ ਵਾਰ-ਵਾਰ ਹੱਥ ਨਹੀਂ ਲਗਾਉਣਾ ਚਾਹੀਦਾ। ਅੱਖਾਂ ਨੂੰ ਦਿਨ ਵਿੱਚ ਦੋ ਵਾਰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ। ਜੇਕਰ ਅੱਖਾਂ ਵਿੱਚ ਕੋਈ ਸਮੱਸਿਆ ਹੋਵੇ ਤਾਂ ਤੁਰੰਤ ਅੱਖਾਂ ਦੇ ਮਾਹਿਰ ਨਾਲ ਸੰਪਰਕ ਕਰੋ।

ਅੱਖਾਂ ਦਾ ਇਲਾਜ ਕਦੇ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਸਮੱਸਿਆ ਹੋਰ ਵਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜੋ ਲੋਕ ਅੱਖਾਂ ਦੀ ਕਿਸੇ ਵੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਇਸ ਮੌਸਮ ਵਿੱਚ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ।
Published by:rupinderkaursab
First published:

Tags: Eyesight, Health, Health care, Health care tips, Lifestyle

ਅਗਲੀ ਖਬਰ