Home /News /lifestyle /

Face Care Tips: ਚਿਹਰੇ 'ਤੇ ਕੁਦਰਤੀ ਨਿਖਾਰ ਲਈ ਇੰਝ ਤਿਆਰ ਕਰੋ ਫੇਸ਼ੀਅਲ ਕਿੱਟ

Face Care Tips: ਚਿਹਰੇ 'ਤੇ ਕੁਦਰਤੀ ਨਿਖਾਰ ਲਈ ਇੰਝ ਤਿਆਰ ਕਰੋ ਫੇਸ਼ੀਅਲ ਕਿੱਟ

 ਚਿਹਰੇ 'ਤੇ ਨਿਖਾਰ ਲਈ ਕਰੋ ਕੁਦਰਤੀ ਫੇਸ਼ੀਅਲ ਦੀ ਵਰਤੋਂ, ਇੰਝ ਤਿਆਰ ਕਰੋ ਫੇਸ਼ੀਅਲ ਕਿੱਟ

ਚਿਹਰੇ 'ਤੇ ਨਿਖਾਰ ਲਈ ਕਰੋ ਕੁਦਰਤੀ ਫੇਸ਼ੀਅਲ ਦੀ ਵਰਤੋਂ, ਇੰਝ ਤਿਆਰ ਕਰੋ ਫੇਸ਼ੀਅਲ ਕਿੱਟ

Face Care Tips:  ਗਰਮੀਆਂ ਵਿੱਚ ਘਰੋਂ ਬਾਹਰ ਨਿਕਲਦਿਆਂ ਸਭ ਤੋਂ ਪਹਿਲਾਂ ਧੁੱਪ ਦਾ ਸਾਹਮਣਾ ਚਿਹਰੇ ਨੂੰ ਕਰਨਾ ਪੈਂਦਾ ਹੈ। ਜਿਸ ਲਈ ਅਸੀਂ ਬਹੁਤ ਨੁਸਖੇ ਅਪਣਾਉਂਦੇ ਹਾਂ। ਕਿਉਂਕਿ ਹਰ ਕੋਈ ਚੰਗਾ ਦਿਖਣਾ ਚਾਹੁੰਦਾ ਹੈ ਅਤੇ ਚੰਗਾ ਦਿਖਣ ਲਈ ਚਮਕਦਾਰ ਅਤੇ ਸਿਹਤਮੰਦ ਸਕਿਨ ਦਾ ਹੋਣਾ ਜ਼ਰੂਰੀ ਹੈ। ਹੈਲਦੀ ਸਕਿਨ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਅਤੇ ਅੱਜਕਲ ਸਿਰਫ ਔਰਤਾਂ ਹੀ ਨਹੀਂ ਬਲਕਿ ਪੁਰਸ਼ ਵੀ ਮਹੀਨੇ 'ਚ ਘੱਟੋ-ਘੱਟ ਇੱਕ ਵਾਰ ਸੈਲੂਨ 'ਚ ਜਾ ਕੇ ਫੇਸ਼ੀਅਲ ਕਰਵਾਉਂਦੇ ਹਨ ਪਰ ਫੇਸ਼ੀਅਲ ਅਤੇ ਬਿਊਟੀ ਪ੍ਰੋਡਕਟਸ 'ਚ ਮੌਜੂਦ ਕੈਮੀਕਲਸ ਕਾਰਨ ਕਈ ਵਾਰ ਸਕਿਨ ਠੀਕ ਹੋਣ ਦੀ ਬਜਾਏ ਖ਼ਰਾਬ ਹੋ ਜਾਂਦੀ ਹੈ।

ਹੋਰ ਪੜ੍ਹੋ ...
  • Share this:

ਅਜਿਹੇ 'ਚ ਜੇਕਰ ਅਸੀਂ ਘਰ 'ਚ ਮੌਜੂਦ ਕੁਝ ਚੀਜ਼ਾਂ ਨਾਲ ਆਪਣੇ ਚਿਹਰੇ 'ਤੇ ਫੇਸ਼ੀਅਲ ਕਰਵਾਉਂਦੇ ਹਾਂ ਤਾਂ ਇਸ ਦੇ ਨਤੀਜੇ ਬਹੁਤ ਚੰਗੇ ਮਿਲ ਸਕਦੇ ਹਨ। ਕੁਦਰਤੀ ਚੀਜ਼ਾਂ ਵਾਲੇ ਫੇਸ਼ੀਅਲ ਸਕਿਨ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੇ। ਇਨ੍ਹਾਂ ਘਰੇਲੂ ਵਸਤੂਆਂ ਵਿੱਚੋਂ ਇੱਕ ਦਹੀ ਹੈ। ਦਹੀਂ ਸਕਿਨ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਤੁਸੀਂ ਦਹੀਂ 'ਚ ਕੁਝ ਚੀਜ਼ਾਂ ਮਿਲਾ ਕੇ ਫੇਸ ਪੈਕ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਹੀਂ ਨਾਲ ਫੇਸ਼ੀਅਲ ਕਰਨ ਦੇ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ।

ਦਹੀਂ ਦੇ ਫੇਸ਼ੀਅਲ ਲਈ 4 ਕਦਮ

Step 1- ਚਿਹਰੇ ਦੀ ਸਫਾਈ ਸਭ ਤੋਂ ਮਹੱਤਵਪੂਰਨ ਸਟੈੱਪ ਹੈ। ਕਿਉਂਕਿ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਫੇਸ਼ੀਅਲ ਕਰਨ ਤੋਂ ਪਹਿਲਾਂ ਚਿਹਰੇ ਦੀ ਸਕਿਨ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਇਸ ਲਈ ਤੁਸੀਂ ਸਿਰਫ ਦਹੀਂ ਦੀ ਵਰਤੋਂ ਕਰ ਸਕਦੇ ਹੋ। ਆਪਣੇ ਹੱਥਾਂ ਵਿੱਚ ਦਹੀਂ ਲੈ ਕੇ ਦੋਹਾਂ ਹੱਥਾਂ ਦੀ ਮਦਦ ਨਾਲ ਚਿਹਰੇ 'ਤੇ ਗੋਲ ਮੋਸ਼ਨ ਵਿੱਚ ਮਾਲਿਸ਼ ਕਰੋ।

Step 2- ਸਫਾਈ ਤੋਂ ਬਾਅਦ ਫੇਸ਼ੀਅਲ ਦੇ ਦੂਜੇ ਪੜਾਅ 'ਚ ਸਕ੍ਰਬਿੰਗ ਆਉਂਦੀ ਹੈ, ਇਸ ਦੇ ਲਈ ਤੁਸੀਂ ਦਹੀਂ 'ਚ ਚੌਲਾਂ ਦੇ ਆਟੇ ਨੂੰ ਮਿਲਾ ਕੇ ਪੇਸਟ ਬਣਾ ਲਓ। ਹੁਣ ਹਲਕੇ ਹੱਥਾਂ ਨਾਲ ਚਿਹਰੇ ਨੂੰ ਰਗੜੋ। ਜਦੋਂ ਇਹ ਚਿਹਰੇ 'ਤੇ ਸੁੱਕ ਜਾਵੇ ਤਾਂ ਇਸ ਨੂੰ ਹਲਕੇ ਹੱਥਾਂ ਨਾਲ ਸਾਫ਼ ਕਰੋ।

Step 3- ਫੇਸ ਮਸਾਜ ਵੀ ਸਕਿਨ ਲਈ ਲਾਭਦਾਇਕ ਹੁੰਦੀ ਹੈ ਇਸ ਲਈ ਫੇਸ਼ੀਅਲ ਦੌਰਾਨ ਮਾਲਿਸ਼ ਕਰਨਾ ਬਹੁਤ ਜ਼ਰੂਰੀ ਹੈ। ਮਸਾਜ ਨਾਲ ਸਕਿਨ ਦਾ ਖੂਨ ਸੰਚਾਰ ਵਧੀਆ ਰਹਿੰਦਾ ਹੈ ਅਤੇ ਚਿਹਰੇ ਤੋਂ ਬੇਲੋੜਾ ਤੇਲ ਅਤੇ ਗੰਦਗੀ ਵੀ ਦੂਰ ਹੁੰਦੀ ਹੈ। ਦਹੀਂ ਨਾਲ ਮਾਲਿਸ਼ ਕਰਨ ਲਈ ਤੁਸੀਂ ਇਸ ਵਿੱਚ ਜੈਤੂਨ ਦਾ ਤੇਲ ਜਾਂ ਬਦਾਮ ਦਾ ਤੇਲ ਮਿਲਾ ਸਕਦੇ ਹੋ।

Step 4- ਮਾਲਿਸ਼ ਕਰਨ ਤੋਂ ਬਾਅਦ ਚਿਹਰੇ 'ਤੇ ਫੇਸ ਪੈਕ ਲਗਾਉਣ ਨਾਲ ਚਿਹਰੇ ਦੀ ਸਕਿਨ ਟਾਈਟ ਰਹਿੰਦੀ ਹੈ। ਦਹੀਂ ਤੋਂ ਫੇਸ ਪੈਕ ਬਣਾਉਣ ਲਈ ਇਸ ਵਿੱਚ ਕੌਫੀ ਮਿਲਾ ਕੇ ਪੈਕ ਬਣਾ ਸਕਦੇ ਹੋ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 20 ਤੋਂ 30 ਮਿੰਟ ਤੱਕ ਜਾਂ ਜਦੋਂ ਤੱਕ ਇਹ ਚੰਗੀ ਤਰ੍ਹਾਂ ਸੁੱਕ ਨਾ ਜਾਵੇ ਛੱਡ ਦਿਓ ਅਤੇ ਫਿਰ ਚਿਹਰੇ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ।
Published by:rupinderkaursab
First published:

Tags: Beauty, Beauty tips, Skin, Skin care tips, Summer 2022, Summer care tips

ਅਗਲੀ ਖਬਰ