HOME » NEWS » Life

FaceApp ਫ਼ਰੀ 'ਚ ਹੀ ਨਹੀਂ ਦਿਖਾਉਂਦਾ ਤੁਹਾਡਾ ਬੁਢਾਪਾ, ਮਾਹਿਰਾਂ ਨੇ ਕੀਤਾ ਸਾਵਧਾਨ, ਕਹੀਆਂ ਵੱਡੀਆਂ ਗੱਲਾਂ...

News18 Punjab
Updated: July 19, 2019, 12:15 PM IST
FaceApp ਫ਼ਰੀ 'ਚ ਹੀ ਨਹੀਂ ਦਿਖਾਉਂਦਾ ਤੁਹਾਡਾ ਬੁਢਾਪਾ, ਮਾਹਿਰਾਂ ਨੇ ਕੀਤਾ ਸਾਵਧਾਨ, ਕਹੀਆਂ ਵੱਡੀਆਂ ਗੱਲਾਂ...
FaceApp ਫ਼ਰੀ 'ਚ ਹੀ ਨਹੀਂ ਦਿਖਾਉਂਦਾ ਤੁਹਾਡਾ ਬੁਢਾਪਾ, ਮਾਹਿਰਾਂ ਨੇ ਕੀਤਾ ਸਾਵਧਾਨ, ਕਹੀਆਂ ਵੱਡੀਆਂ ਗੱਲਾਂ...

  • Share this:
ਇੰਨਾ ਦਿਨਾਂ ਵਿੱਚ ਲੋਕਾਂ ਤੇ ਫੇਸਐਪ ਦਾ ਭੂਤ ਸਵਾਰ ਹੋਇਆ ਹੈ। ਇਸ ਐਪ ਰਾਹੀਂ ਲੋਕ ਆਪਣੇ ਬੁਢਾਪੇ ਨੇ ਦੇਖ ਰਹੇ ਹਨ। ਆਪਣੀ ਹੁਣ ਦੀ ਤਸਵੀਰ ਅੱਪਲੋਡ ਕਰ ਦਿੱਦੇ ਹਨ, ਜਿਹੜੀ ਕੀ ਬੁਢਾਪੇ ਦੀ ਤਸਵੀਰ ਵਿੱਚ ਤਬਦੀਲ ਹੋ ਜਾਂਦੀ ਹੈ। ਹਰ ਕੋਈ ਇਸ ਐਪ ਜ਼ਰੀਏ ਆਪਣੇ ਬੁਢਾਪੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਰਾਮ ਉੱਤੇ ਬੜੇ ਧੜੱਲੇ ਨਾਲ ਸ਼ੇਅਰ ਕਰ ਰਹੇ ਹਨ। ਇਸ ਦੌੜ ਵਿੱਚ ਸੈਲੀਬ੍ਰਿਟੀ ਵੀ ਪਿੱਛੇ ਨਹੀਂ ਹਨ। ਉਹ ਵੀ ਸੋਸ਼ਲ਼ ਮੀਡੀਆ ਦੇ ਅਲੱਗ-ਅਲੱਗ ਪਲੇਟਫਾਰਮ ਉੱਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ। ਪਰ ਇਸਦਾ ਇਸਤੇਮਾਲ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਇਹ ਐਪ ਤੁਹਾਡਾ ਵੱਡਾ ਨੁਕਸਾਨ ਕਰ ਸਕਦੀ ਹੈ।

ਇਸ ਐਪ ਨੂੰ ਡਾਉਨਲੋਡ ਕਰਨ ਲਈ ਜਿਸ ਤਰ੍ਹਾਂ ਸ਼ਰਤਾਂ ਹਨ, ਉਸ ਨਾਲ ਤੁਹਾਡਾ ਨਿੱਜੀ ਡਾਟਾ ਤੇ ਪ੍ਰਾਈਵੇਸੀ ਵੀ ਚੋਰੀ ਹੋ ਸਕਦੀ ਹੈ। ਇਸ ਦੀਆਂ ਸ਼ਰਤਾਂ ‘ਚ ਲਿਖਿਆ ਗਿਆ ਹੈ, “ਤੁਸੀ ਜੋ ਵੀ ਕੰਟੈਂਟ ਸਾਡੀ ਸਰਵਿਸ ਨਾਲ ਇਸਤੇਮਾਲ ਕਰਦੇ ਹੋ, ਉਹ ਪੂਰੀ ਤਰ੍ਹਾਂ ਜਨਤਕ ਹੈ ਤੇ ਤੁਹਾਡੀ ਲੋਕੇਸ਼ਨ ਵੀ ਪਬਲਿਕ ਰਹੇਗੀ।”

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਪ ਦੀਆਂ ਸ਼ਰਤਾਂ ‘ਚ ਲਿਖਿਆ ਹੈ ਕਿ ਕੰਪਨੀ ਕਿਸੇ ਤੇ ਥਰਡ ਪਾਰਟੀ ਨਾਲ ਡੇਟਾ ਸ਼ੇਅਰ ਕਰ ਸਕਦੀ ਹੈ। ਜਦਕਿ ਕੰਪਨੀ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰਨ ਜਾ ਰਹੇ। ਕੰਪਨੀ ਫੇਸਐਪ ਰਾਹੀਂ ਇਕੱਠਾ ਕੀਤਾ ਜਾ ਰਿਹਾ ਡਾਟਾ ਅਮਰੀਕਾ ਜਾਂ ਕਿਸੇ ਦੂਜੇ ਦੇਸ਼ ‘ਚ ਸਟੋਰ ਕਰ ਸਕਦੀ ਹੈ।
ਰੂਸ ਨਾਲ ਜੁੜੇ ਫੇਸਐਪ ਦਾ ਕਹਿਣਾ ਹੈ ਕਿ ਉਹ ਸਿਰਫ ਉਨ੍ਹਾਂ ਤਸਵੀਰਾਂ ਨੂੰ ਕਾਉਲਡ ‘ਤੇ ਅਪਲੋਡ ਕਰਦਾ ਹੈ ਜਿਨ੍ਹਾਂ ‘ਤੇ ਫਲਿਟਰ ਦਾ ਇਸਤੇਮਾਲ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਉਹ ਫੋਨ ‘ਚ ਮੌਜੂਦ ਕਿਸੇ ਦੂਜੀ ਤਸਵੀਰ ਨੂੰ ਕਾਉਲਡ ‘ਤੇ ਪ੍ਰੋਸੈਸ ਨਹੀਂ ਕਰਦਾ।

ਬੀਬੀਸੀ ਨੇ ਸਾਈਬਰ ਮਾਹਿਰ ਪਵਨ ਦੁੱਗਲ ਰਾਹੀਂ ਇੱਕ ਆਰਟੀਕਲ ਪਬਲਿਸ਼ ਕੀਤਾ ਹੈ। ਜਿਸ ਮੁਤਾਬਿਕ ਅਜਿਹੀ ਐਪ ਦਾ ਸਭ ਤੋ ਵੱਡਾ ਖ਼ਤਰਾ ਤੁਹਾਡਾ ਨਿੱਜੀ ਡਾਟਾ ਦਾ ਚੋਰੀ ਹੋਣ ਹੋ ਸਕਦਾ ਹੈ।

  • ਐਪ ਡਾਊਨਲੋਡ ਕਰਨ ਤੋਂ ਪਹਿਲਾਂ ਨਿਯਮ ਅਤੇ ਸ਼ਰਤਾਂ ਪੜ੍ਹਨੇ ਜ਼ਰੂਰੀ ਹਨ ਕਿ ਐਪ ਤੁਹਾਡਾ ਡਾਟਾ ਕਿਵੇਂ ਵਰਤੇਗੀ।  • ਐਪ ਤੁਹਾਡੇ ਡਾਟਾ ਦੀ ਸੁਰੱਖਿਆ ਲਈ ਕੀ ਕਦਮ ਚੁੱਕ ਰਹੀ ਹੈ।  • ਨਿੱਜਤਾ ਸਬੰਧੀ ਪੌਲਿਸੀ ਦੇਖਣੀ ਜ਼ਰੂਰੀ ਹੈ।  • ਤਸਵੀਰਾਂ ਦੀ ਗਲਤ ਵਰਤੋਂ ਫੇਸ ਮਾਸਕ ਲਗਾ ਕੇ ਪੋਰਨੋਗ੍ਰਾਫ਼ੀ ਸਾਈਟਸ 'ਤੇ ਹੋ ਸਕਦੀ ਹੈ>

  • ਪਵਨ ਦੁੱਗਲ ਅੱਗੇ ਕਹਿੰਦੇ ਹਨ:  • ਸਾਈਬਰ ਕ੍ਰਾਈਮ ਦੇ ਇਸ ਦੌਰ ਵਿੱਚ ਐਪ ਡਾਊਨਲੋਡ ਕਰਨ ਵੇਲੇ ਐਵੇਂ ਹੀ ਸਭ ਕੁਝ ਪ੍ਰਵਾਨ ਨਾ ਕਰੋ।  • ਤੁਹਾਡਾ ਡਾਟਾ ਬਾਹਰ ਟਰਾਂਸਫਰ ਹੋ ਸਕਦਾ ਹੈ।  • ਹਰ ਐਪ ਨੂੰ ਬਲੈਂਕਟ ਭਾਵ ਖੁੱਲ੍ਹੀ ਇਜਾਜ਼ਤ ਦੇਣ ਦੀ ਲੋੜ ਨਹੀਂ ਜਿਵੇਂ ਕਿ ਕੈਮਰਾ, ਫੋਟੋਜ਼, ਲੋਕੇਸ਼ਨ, ਕੋਂਟੈਕਟਸ ਆਦਿ।


ਇੱਕ ਗੱਲ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਅਜਿਹੀ ਐਪਸ ਵਿੱਚ ਫਰੀ ਕੁੱਝ ਨਹੀਂ ਹੁੰਦਾ। ਇਨਾ ਮਕਸਦ ਬਿਜਨੈੱਸ ਕਰਨਾ ਹੀ ਹੁੰਦਾ ਹੈ ਤੇ ਮੁੱਖ ਨਿਸ਼ਾਨਾ ਤੁਹਾਡਾ ਫੋਨ ਤੇ ਗੈਜੇਟਸ ਵਿੱਚ ਪਿਆ ਡਾਟਾ ਹੁੰਦਾ ਹੈ।
First published: July 19, 2019
ਹੋਰ ਪੜ੍ਹੋ
ਅਗਲੀ ਖ਼ਬਰ