Home /News /lifestyle /

ਫੇਸਬੁੱਕ ਨੇ ਮੈਸੇਂਜਰ ਵਿੱਚ ਸ਼ਾਮਿਲ ਕੀਤਾ ਸਾਊਂਡਮੋਜਿਸ ਅਤੇ ਭਾਰਤ ਵਿੱਚ ਮਸ਼ਹੂਰ ਇਮੋਜਿਸ ਦੀ ਵਰਤੋਂ ਬਾਰੇ ਵੀ ਦੱਸਿਆ।

ਫੇਸਬੁੱਕ ਨੇ ਮੈਸੇਂਜਰ ਵਿੱਚ ਸ਼ਾਮਿਲ ਕੀਤਾ ਸਾਊਂਡਮੋਜਿਸ ਅਤੇ ਭਾਰਤ ਵਿੱਚ ਮਸ਼ਹੂਰ ਇਮੋਜਿਸ ਦੀ ਵਰਤੋਂ ਬਾਰੇ ਵੀ ਦੱਸਿਆ।

ਫੇਸਬੁੱਕ ਨੇ ਮੈਸੇਂਜਰ ਵਿੱਚ ਸ਼ਾਮਿਲ ਕੀਤਾ ਸਾਊਂਡਮੋਜਿਸ ਅਤੇ ਭਾਰਤ ਵਿੱਚ ਮਸ਼ਹੂਰ ਇਮੋਜਿਸ ਦੀ ਵਰਤੋਂ ਬਾਰੇ ਵੀ ਦੱਸਿਆ।

ਫੇਸਬੁੱਕ ਨੇ ਮੈਸੇਂਜਰ ਵਿੱਚ ਸ਼ਾਮਿਲ ਕੀਤਾ ਸਾਊਂਡਮੋਜਿਸ ਅਤੇ ਭਾਰਤ ਵਿੱਚ ਮਸ਼ਹੂਰ ਇਮੋਜਿਸ ਦੀ ਵਰਤੋਂ ਬਾਰੇ ਵੀ ਦੱਸਿਆ।

  • Share this:
ਫੇਸਬੁੱਕ ਨੇ ਈਮੋਜੀ ਦਾ ਹੋਰ ਵਿਕਾਸ ਕਰਦੇ ਹੋਏ ਮੈਸੇਂਜਰ ਪਲੇਟਫਾਰਮ 'ਤੇ ਸਾਊਂਡਮੋਜਿਸ ਨੂੰ ਸ਼ਾਮਲ ਕੀਤਾ ਹੈ। ਬਿਲਕੁਲ ਸਾਡੀ ਕਲਪਨਾ ਅਨੁਸਾਰ ਇਹ ਇਮੋਜੀ ਹੀ ਹੋਣਗੇ, ਪਰ ਹੁਣ ਉਨ੍ਹਾਂ ਦੀ ਆਵਾਜ਼ ਵੀ ਹੋਵੇਗੀ। ਸਾਊਂਡਮੋਜਿਸ ਨੂੰ ਵਿਸ਼ਵ ਇਮੋਜੀ ਦਿਵਸ ਤੋਂ ਪਹਿਲਾਂ ਮੈਸੇਂਜਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸ਼ੁਰੂਆਤ ਤੋਂ ਹੀ, ਮੈਸੇਂਜਰ ਨੂੰ ਸਾਊਂਡਮੋਜਿਸ ਦੀ ਪੂਰੀ ਲਾਇਬ੍ਰੇਰੀ ਮਿਲੇਗ ਅਤੇ ਫੇਸਬੁੱਕ ਦਾ ਕਹਿਣਾ ਹੈ ਕਿ ਵਧੇਰੇ ਸਾਊਂਡ ਇਫੈਕਟਸ ਅਤੇ ਸਾਉਂਡਬਾਈਟਸ ਨਿਯਮਿਤ ਤੌਰ 'ਤੇ ਸ਼ਾਮਲ ਕੀਤੇ ਜਾਣਗੇ। ਸਾਊਂਡਮੋਜਿਸ option ਮੈਸੇਂਜਰ 'ਤੇ ਸਾਰੀਆਂ ਚੈਟਾਂ ਲਈ ਉਪਲਬਧ ਹੋਵੇਗਾ ਅਤੇ ਮੌਜੂਦਾ ਲਾਈਨ-ਅਪ ਵਿਚ ਹਾਸਾ, ਡਰੱਮਰਸ ਅਤੇ ਤਾੜੀਆਂ ਮਾਰਨ ਦੀਆਂ ਆਵਾਜ਼ਾਂ ਸ਼ਾਮਲ ਹਨ, ਨਾਲ ਹੀ ਮਸ਼ਹੂਰ ਟੀਵੀ ਸ਼ੋਅ ਅਤੇ ਫਿਲਮਾਂ ਦੀਆਂ ਆਡੀਓ ਕਲਿੱਪਾਂ, ਜਿਨ੍ਹਾਂ ਵਿਚ ਬਰੁਕਲਿਨ ਨਾਈਨ-ਨਾਈਨ ਅਤੇ ਬਰਿੱਜਰਟਨ ਸ਼ਾਮਲ ਹਨ।

ਪਰ ਸਾਊਂਡਮੋਜਿਸ ਕੀ ਹੈ? ਅਸਲ ਵਿਚ, ਇਹ ਬਿਲਕੁਲ ਆਪਣੇ ਦੋਸਤ ਨਾਲ ਗੱਲਬਾਤ ਦੇ ਵਿਚਕਾਰ ਇਕ ਇਮੋਜੀ ਭੇਜਣ ਵਰਗਾ ਹੈ, ਪਰ ਇਸ ਵਾਰ, ਇਕ ਛੋਟਾ ਆਡੀਓ ਕਲਿੱਪ ਵੀ ਉਸ ਇਮੋਜੀ ਨਾਲ ਜੁੜਿਆ ਹੋਏਗਾ। ਉਦਾਹਰਣ ਦੇ ਲਈ, ਜੇ ਤੁਸੀਂ ਇੱਕ ਤਾੜੀ ਦੀ ਇਮੋਜੀ ਭੇਜਦੇ ਹੋ, ਤਾਂ ਤੁਹਾਡਾ ਦੋਸਤ ਵੀ ਤਾੜੀਆਂ ਦੀ ਆਵਾਜ਼ ਦੀ ਕਲਪਨਾ ਕਰਨ ਦੀ ਬਜਾਏ, ਉਨ੍ਹਾਂ ਦੇ ਮਨ ਵਿੱਚ ਕੁਝ ਸਕਿੰਟਾਂ ਲਈ ਇੱਕ ਤਾੜੀ ਦੀ ਆਵਾਜ਼ ਕਲਿੱਪ ਸੁਣਾਈ ਦੇਵੇਗੀ। ਫੇਸਬੁੱਕ ਦਾ ਕਹਿਣਾ ਹੈ ਕਿ ਮੌਜੂਦਾ ਸਾਉਂਡਮੋਜੀ ਆਵਾਜ਼ਾਂ ਵਿਚ ਤਾੜੀਆਂ ਮਾਰਨ, ਜਨਮਦਿਨ ਦੀਆਂ ਪਾਰਟੀਆਂ, ਡ੍ਰਮ, ਯੰਤਰਾਂ, ਕਾਰਾਂ ਦੀਆਂ ਆਵਾਜ਼ਾਂ ਅਤੇ ਹਾਸੇ ਦੀਆਂ ਅਵਾਜਾਂ ਸ਼ਾਮਲ ਹਨ। ਰਿਬੇਕਾ ਬਲੈਕ ਅਤੇ ਟੀਵੀ ਸ਼ੋਅ ਅਤੇ ਯੂਨੀਵਰਸਲ ਪਿਕਚਰਜ਼ ਦੀਆਂ ਐਫ 9, ਐਨਬੀਸੀ ਅਤੇ ਯੂਨੀਵਰਸਲ ਟੈਲੀਵਿਜ਼ਨ ਦੇ ਬਰੁਕਲਿਨ ਨਾਈਨ-ਨਾਇਨ, ਅਤੇ ਨੈਟਫਲਿਕਸ ਅਤੇ ਸ਼ੋਂਡਲੈਂਡ ਦੇ ਬਰਿੱਜਰਟਨ ਵਰਗੀਆਂ ਫਿਲਮਾਂ ਦੀਆਂ ਆਡੀਓ ਕਲਿੱਪਾਂ ਵੀ ਇਸ ਵਿੱਚ ਮੌਜੂਦ ਹਨ।
ਸਾਊਂਡਮੋਜਿਸ ਨੂੰ ਕਿਵੇਂ ਭੇਜਿਆ ਜਾ ਸਕੇਗਾ? ਸਾਊਂਡਮੋਜਿਸ ਭੇਜਣ ਲਈ, ਤੁਹਾਨੂੰ ਆਪਣੇ ਮੈਸੇਂਜਰ ਐਪ ਵਿਚ ਕੋਈ ਚੈਟ ਖੋਲ੍ਹਣ ਦੀ ਲੋੜ ਹੈ ਅਤੇ ਟੈਕਸਟ ਬਾਕਸ ਦੇ ਇਕ ਕੋਨੇ ਵਿਚ ਇਮੋਜੀ ਦੇ ਆਈਕਨ 'ਤੇ ਟੈਪ ਕਰਨ ਦੀ ਜ਼ਰੂਰਤ ਹੈ। ਇਹ ਇੱਕ ਦੂਜਾ ਮੀਨੂੰ ਖੋਲ੍ਹ ਦੇਵੇਗਾ ਜਿਸ ਵਿੱਚ ਸਟਿੱਕਰ ਅਤੇ ਜੀਆਈਐਫ ਵੀ ਹੋਣਗੇ ਜੋ ਤੁਸੀਂ ਗੱਲਬਾਤ ਵਿੱਚ ਭੇਜ ਸਕਦੇ ਹੋ। ਇੱਥੇ, ਤੁਸੀਂ ਟੈਕਸਟ ਬਾਕਸ ਦੇ ਬਿਲਕੁਲ ਹੇਠਾਂ ਇੱਕ ਲਾਉਡਸਪੀਕਰ ਆਈਕਨ ਵੇਖੋਗੇ - ਇਹ ਨਵੇਂ ਖੁੱਲ੍ਹੇ ਬਾਕਸ ਦੇ ਸਿਖਰ 'ਤੇ ਇੱਕ ਬਾਰ ਵਿੱਚ ਹੈ। ਲਾਉਡਸਪੀਕਰ ਆਈਕਨ ਤੇ ਟੈਪ ਕਰਨ ਨਾਲ ਸਾਉਂਡਮੋਜੀ ਮੀਨੂੰ ਖੁਲ੍ਹਦਾ ਹੈ। ਇੱਥੋਂ ਤੁਸੀਂ ਆਪਣੀ ਪਸੰਦ ਦਾ ਇਮੋਜੀ ਚੁਣ ਸਕਦੇ ਹੋ। ਤੁਸੀਂ ਇੱਥੇ ਭੇਜਣ ਤੋਂ ਪਹਿਲਾਂ ਆਵਾਜ਼ਾਂ ਨੂੰ ਚੈੱਕ ਵੀ ਕਰ ਸਕਦੇ ਹੋ।

ਫੇਸਬੁੱਕ ਸਾਨੂੰ ਭਾਰਤ ਵਿਚ ਉਪਭੋਗਤਾਵਾਂ ਵਿਚ ਸਭ ਤੋਂ ਮਸ਼ਹੂਰ ਇਮੋਜੀ ਬਾਰੇ ਵੀ ਦੱਸਦਾ ਹੈ। ਉਹ ਕਹਿੰਦੇ ਹਨ ਕਿ 18-24 ਸਾਲ ਦੀ ਉਮਰ ਸਮੂਹ, ਜਿਸ ਨੂੰ Gen Z ਵੀ ਕਿਹਾ ਜਾਂਦਾ ਹੈ, ਦਿਲ, ਹਾਸੇ ਅਤੇ ਪ੍ਰਾਰਥਨਾ ਇਮੋਜੀ ਨੂੰ ਜ਼ਿਆਦਾ ਪਸੰਦ ਕਰਦੇ ਹਨ। ਜੋ 25-44 ਸਾਲ ਦੇ ਹਨ, ਅਕਸਰ ਧੰਨਵਾਦ ਜਾਂ ਪ੍ਰਾਰਥਨਾ ਇਮੋਜੀ, ਦਿਲ ਅਤੇ ਜਨਮਦਿਨ ਦਾ ਕੇਕ ਜਿਹੇ ਇਮੋਜੀ ਭੇਜਦੇ ਹਨ। ਵਧੇਰੇ ਸੀਨੀਅਰ ਨਾਗਰਿਕ, ਜਿਨ੍ਹਾਂ ਨੂੰ Gen X Boomers ਅਤੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੀ ਕਿਹਾ ਜਾਂਦਾ ਹੈ, ਫੁੱਲਾਂ ਦੀ ਇਮੋਜੀ, ਦਿਲ ਇਮੋਜੀ ਅਤੇ ਪ੍ਰਾਰਥਨਾ ਇਮੋਜੀ ਨੂੰ ਜ਼ਿਆਦਾ ਵਰਤਦੇ ਹਨ।
Published by:Ramanpreet Kaur
First published:

Tags: Facebook

ਅਗਲੀ ਖਬਰ