ਨਵੀਂ ਖੋਜ : ਫੇਸਬੁੱਕ ਵੱਡੀ ਉਮਰ ਦੇ ਲੋਕਾਂ ਲਈ ਵਰਦਾਨ, ਇਹ ਨੇ ਕਾਰਨ
ਜੇ ਤੁਹਾਡੇ ਨਾਨਾ-ਨਾਨੀ ਜਾਂ ਦਾਦਾ-ਦਾਦੀ ਇਕੱਲਾਪਣ ਦਾ ਸ਼ਿਕਾਰ ਨੇ ਤਾਂ ਫੇਸਬੁੱਕ ਦੀ ਵਰਤੋਂ ਉਨ੍ਹਾਂ ਦੇ ਕੰਮ ਆ ਸਕਦੀ ਹੈ। ਇੱਕ ਭਾਰਤੀ ਮੂਲ ਦੇ ਖ਼ੋਜੀ ਸਮੇਤ ਖੋਜਕਰਤਾਵਾਂ ਨੇ ਇਹ ਦੇਖਿਆ ਕਿ ਸੋਸ਼ਲ ਨੈੱਟਵਰਕਿੰਗ ਸਾਈਟਸ ਅਜਿਹੇ ਤਰੀਕੇ ਪੇਸ਼ ਕਰਦੀਆਂ ਜਿਸ ਨਾਲ ਬਜ਼ੁਰਗਾਂ ਨੂੰ ਇਕੱਲੇ ਮਹਿਸੂਸ ਨਹੀਂ ਹੁੰਦਾ।
ਇਕੱਲਾਪਣ ਨੂੰ ਖ਼ਤਮ ਕਰਨ 'ਚ ਫੇਸਬੁੱਕ ‘ਤੇ ਨਿਊ ਮੀਡੀਆ ਬਹੁਤ ਖ਼ਾਸ ਭੂਮਿਕਾ ਨਿਭਾ ਸਕਦਾ । ਇਸ ਦੀ ਵਰਤੋਂ ਨਾਲ ਇਕੱਲੇ ਲੋਕਾਂ ਨੂੰ ਇਹ ਮਹਿਸੂਸ ਹੋ ਸਕਦਾ ਹੈ ਕੀ ਉਹ ਇੱਕ ਵੱਡੇ ਭਾਈਚਾਰੇ ਦਾ ਹਿੱਸਾ ਹਨ।
"ਇਹ ਮਹੱਤਵਪੂਰਨ ਹੈ, ਖ਼ਾਸਕਰ ਉਨ੍ਹਾਂ ਬਜ਼ੁਰਗਾਂ ਲਈ ਜੋ ਕਾਫ਼ੀ ਜ਼ਿਆਦਾ ਉਮਰ ਦੇ ਨੇ, ਕਿਉਂਕਿ ਉਨ੍ਹਾਂ ਕੋਲ ਗਤੀਸ਼ੀਲਤਾ ਦੀਆਂ ਸੀਮਾਵਾਂ ਹਨ ਜਿਹੜੀ ਉਨ੍ਹਾਂ ਦੀ ਸਮੂਹਕਤਾ ਦੀ ਸਮਰੱਥਾ ਨੂੰ ਸੀਮਤ ਕਰਦੀਆਂ ਹਨ," ਬੋਲੇ ਅਮਰੀਕਾ ਦੇ ਪੈਨਸਲਵੇਨੀਆ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਸ. ਸ਼ਿਆਮ ਸੁੰਦਰ
ਇਸ ਖੋਜ ਲਈ ਖੋਜਕਰਤਾਵਾਂ ਨੇ ਉਨ੍ਹਾਂ 200 ਲੋਕਾਂ ਨੂੰ ਚੁਣਿਆ ਜਿਨ੍ਹਾਂ ਦੀ ਉਮਰ 60 ਤੋਂ ਜ਼ਿਆਦਾ ਹੈ ਤੇ ਜੋ ਬਹੁਤ ਫੇਸਬੁੱਕ ਦੀ ਵਰਤੋਂ ਕਰਦੇ ਨੇ।
ਖੋਜਕਰਤਾਵਾਂ ਨੇ ਉਨ੍ਹਾਂ ਨੂੰ ਫੇਸਬੁੱਕ 'ਤੇ ਆਪਣਾ ਦੋਸਤ ਬਣਿਆ ਤੇ ਉਨ੍ਹਾਂ ਦੀਆਂ ਸਾਰੀਆਂ ਗੱਲਾਂ ‘ਤੇ ਨਜ਼ਰ ਰਾਖੀ।
ਉਨ੍ਹਾਂ ਸਾਰਿਆਂ ਨੂੰ ਕੁੱਝ ਸਵਾਲ ਵੀ ਪੁੱਛੇ ਗਏ। ਜਿਨ੍ਹਾਂ ਸਵਾਲਾਂ ਤੋਂ ਉਨ੍ਹਾਂ ਬਾਰੇ ਤੇ ਫੇਸਬੁੱਕ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆਇਆਂ।
ਸੁੰਦਰ ਨੇ ਕਿਹਾ ਕਿ ਉਹ ਵੱਡੀ ਉਮਰ ਦੇ ਲੋਕ ਜਿਨ੍ਹਾਂ ਨੇ ਫੇਸਬੁੱਕ 'ਤੇ ਬਹੁਤ ਸਾਰੀਆਂ ਨਿੱਜੀ ਕਹਾਣੀਆਂ ਪੋਸਟ ਕੀਤੀਆਂ, ਉਨ੍ਹਾਂ ਨੇ ਆਪਣੇ ਆਪ ਨੂੰ ਵੱਡੇ ਭਾਈਚਾਰੇ ਦਾ ਹਿੱਸਾ ਮਹਿਸੂਸ ਕੀਤਾ ਤੇ ਜਿੰਨਾ ਜ਼ਿਆਦਾ ਉਨ੍ਹਾਂ ਨੇ ਉਨ੍ਹਾਂ ਦੇ ਪ੍ਰੋਫਾਈਲਾਂ ਨੂੰ ਲੁਕੋ ਕੇ ਰੱਖਿਆ, ਉਹ ਉਨ੍ਹਾਂ ਹੀ ਬੰਨਿਆਂ ਮਹਿਸੂਸ ਕਰਦੇ ਰਹੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Adults, Elderly, Facebook, Isolation, Social media