ਡਾਟਾ ਲੀਕ ਨੂੰ ਲੈ ਕੇ ਲਗਾਤਾਰ ਲੱਗ ਰਹੇ ਆਰੋਪਾਂ ਤੋਂ ਬਾਅਦ ਵੀ ਫੇਸਬੁੱਕ ਆਪਣੇ ਯੂਜ਼ਰਸ ਦਾ ਡਾਟਾ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਪਾ ਰਿਹਾ। ਆਏ ਦਿਨ ਫੇਸਬੁੱਕ ਤੋਂ ਲੋਕਾਂ ਦੇ ਡਾਟਾ ਲੀਕ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਨ੍ਹਾਂ ਸਾਰੇ ਆਰੋਪਾਂ ਦੇ ਵਿੱਚ ਫੇਸਬੁੱਕ ਉੱਤੇ ਇੱਕ ਬੜਾ ਹੀ ਗੰਭੀਰ ਆਰੋਪ ਲੱਗਿਆ ਹੈ। ਇੱਕ ਰਿਸਰਚ ਵਿੱਚ ਪਤਾ ਚੱਲਿਆ ਹੈ ਕਿ ਫੇਸਬੁਕ ਐਪ ਦਾ ਇਸਤੇਮਾਲ ਕਰਨ ਵਾਲੇ ਤੇ ਨਾ ਕਰਨ ਵਾਲਿਆਂ ਤੋਂ ਇਲ਼ਾਵਾ ਉਨ੍ਹਾਂ ਯੂਜ਼ਰਸ ਨੂੰ ਵੀ ਟਰੈਕ ਕਰਦਾ ਹੈ ਜਿਨ੍ਹਾਂ ਨੇ ਫੇਸਬੁੱਕ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਹੈ।
ਇਸ ਰਿਸਰਚ ਨੂੰ ਯੂਕੇ ਦੀ ਪ੍ਰਾਈਵੇਸੀ ਇੰਟਰਨੈਸ਼ਨਲ ਵੱਲੋਂ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਫੇਸਬੁੱਕ ਅਕਸਰ ਯੂਜ਼ਰਸ, ਨਾੱਨ ਯੂਜ਼ਰਸ ਤੇ ਫੇਸਬੁੱਕ ਨੂੰ ਲਾੱਗ ਆਊਟ ਕਰ ਚੁੱਕੇ ਸਾਰੇ ਲੋਕਾਂ ਨੂੰ ਟਰੈਕ ਕਰਦਾ ਹੈ। ਇਸ ਵਿੱਚ ਇਹ ਵੀ ਪਤਾ ਚੱਲਿਆ ਕਿ ਆਪਣੇ ਪਲੇਟਫਾੱਰਮ ਤੋਂ ਹੱਟਕੇ ਵੀ ਇਹ ਲੋਕਾਂ ਨੂੰ ਟਰੈਕ ਕਰਨ ਦਾ ਕੰਮ ਕਰਦਾ ਹੈ। ਰਿਸਰਚ ਵਿੱਚ ਇਹ ਵੀ ਪਤਾ ਚੱਲਿਆ ਕਿ ਡਿਵੇਲਪਰਸ ਫੇਸਬੁੱਕ ਸਾੱਫਟਵੇਅਰ ਡਿਵੇਲਪਮੈਂਟ ਕਿੱਟ ਰਾਹੀਂ ਫੇਸਬੁੱਕ ਦੇ ਨਾਲ ਡਾਟਾ ਸ਼ੇਅਰ ਕਰਦਾ ਹੈ।
ਪ੍ਰਾਈਵੇਸੀ ਇੰਟਰਨੈਸ਼ਨਲ ਨੇ ਇਸ ਰਿਸਰਚ ਲਈ 34 ਐਂਡਰਾਇਡ ਐਪਸ ਦੀ ਜਾਂਚ ਕੀਤੀ, ਜਿਨ੍ਹਾਂ ਨੂੰ 10 ਤੋਂ 500 ਮਿਲੀਅਨ ਵਾਰ ਇੰਸਟਾੱਲ ਕੀਤਾ ਗਿਆ ਹੈ। ਇਸ ਵਿੱਚ ਲੈਂਗੁਏਜ ਲਰਨਿੰਗ ਐਪ Duolingo, ਟਰੈਵਲ ਤੇ ਰੈਸਟੋਰੈਂਟ ਵੈੱਬਸਾਈਟ TripAdvisor, ਜਾੱਬ ਡਾਟਾਬੇਸ Indeed ਤੇ ਫਲਾਈਟ ਸਰਚ ਇੰਜਨ Skyscanner ਸ਼ਾਮਿਲ ਹੈ। ਜਾਂਚ ਵਿੱਚ ਪਤਾ ਚੱਲਿਆ ਕਿ 61 ਫੀਸਦੀ ਤੋਂ ਜ਼ਿਆਦਾ ਐਪ ਯੂਜ਼ਰਸ ਦੇ ਐਪ ਕਰਦੇ ਹੀ ਉਨ੍ਹਾਂ ਦਾ ਡਾਟਾ ਨੂੰ ਆੱਟੋਮੈਟਿਕਲੀ ਫੇਸਬੁੱਕ ਨੂੰ ਭੇਜ ਦਿੱਤੇ ਹਨ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਚਾਹੇ ਲੋਕਾਂ ਕੋਲ ਫੇਸਬੁੱਕ ਅਕਾਊਂਟ ਹੋਵੇ ਜਾਂ ਫਿਰ ਨਹੀਂ ਪਰ ਉਨ੍ਹਾਂ ਦਾ ਡਾਟਾ ਅਜਿਹੇ ਐਪ ਖੋਲਦੇ ਹੀ ਫੇਸਬੁੱਕ ਕੋਲ ਚਲਾ ਜਾਂਦਾ ਹੈ।
ਇੰਡੀਪੇਂਡੇਂਟ ਵਿੱਚ ਛਪੀ ਖ਼ਬਰ ਮੁਤਾਬਕ ਫੇਸਬੁੱਕ ਨੇ ਇਸ ਤੇ ਬਿਆਨ ਦਿੰਦੇ ਹੋਏ ਪ੍ਰਾਈਵੇਸੀ ਇੰਟਰਨੈਸ਼ਨਲ ਨੂੰ ਕਿਹਾ ਹੈ ਕਿ ਕਈ ਕੰਪਨੀਆਂ ਲਈ ਡਾਟਾ ਸ਼ੇਅਰਿੰਗ ਇੱਕ ਕਾੱਮਨ ਪ੍ਰੈਕਟਿਸ ਹੈ। ਕੰਪਨੀ ਨੇ ਅੱਗੇ ਕਿਹਾ ਕਿ ਇਹ ਜਾਣਕਾਰੀ ਡਿਵੈਲਪਰਸ ਲਈ ਜ਼ਰੂਰੀ ਹੁੰਦੀ ਹੈ। ਇਸ ਨਾਲ ਉਹ ਸਮਝ ਸਕਦੇ ਹਨ ਕਿ ਉਹ ਆਪਣੇ ਐਪ ਨੂੰ ਕਿਸ ਤਰ੍ਹਾਂ ਹੋਰ ਵਧੀਆ ਕਰਨ ਤੇ ਇਸ ਨਾਲ ਯੂਜ਼ਰਸ ਨੂੰ ਵੀ ਪ੍ਰਾਈਵੇਸੀ ਪ੍ਰੋਟੈਕਟਿਵ ਤਰੀਕੇ ਵਿੱਚ ਰੇਲੇਵੇਂਟ ਐਡਸ ਦਿਖਾਏ ਜਾਂਦੇ ਹਨ। ਫੇਸਬੁੱਕ ਨੇ ਅੱਗੇ ਕਿਹਾ ਕਿ ਅਸੀਂ ਇਹ ਕੰਮ ਆਪਣੇ ਡਾਟਾ ਪਾੱਲਿਸੀ ਤੇ ਕੁਕੀਜ਼ ਪਾੱਲਿਸੀ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਕਰਦੇ ਹਨ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Data, Facebook, Leak