Home /News /lifestyle /

ਬੱਚੇ ਨੂੰ Facebook ਨੇ ਦਿੱਤਾ 1.8 ਕਰੋੜ ਦਾ ਪੈਕੇਜ, ਜਾਣੋ ਕਾਮਯਾਬੀ ਦੀ ਕਹਾਣੀ

ਅਸੀਂ ਅਕਸਰ ਸੁਣਦੇ ਹਾਂ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ। ਅਜਿਹੀ ਹੀ ਇਕ ਕਹਾਣੀ ਸਾਹਮਣੇ ਆਈ ਹੈ ਆਂਗਣਵਾੜੀ ਵਰਕਰ ਦੇ ਬੇਟੇ ਬਿਸਾਖ ਮੰਡਲ ਦੀ, ਜਿਸਨੂੰ ਫੇਸਬੁੱਕ (Facebook) ਨੇ 1.8 ਕਰੋੜ ਰੁਪਏ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਵਿਦਿਆਰਥੀ ਨੇ ਵੀ ਇਸ ਨੂੰ ਸਵੀਕਾਰ ਕਰ ਲਿਆ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹ ਵਿਦਿਆਰਥੀ ਲੰਡਨ ਲਈ ਫਲਾਈਟ ਫੜ ਕੇ ਕੰਪਨੀ ਨਾਲ ਜੁੜ ਜਾਵੇਗਾ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਬਿਸਾਖ ਕੋਲਕਾਤਾ ਦੇ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੀ ਮਾਂ ਆਂਗਣਵਾੜੀ ਵਰਕਰ ਹੈ। ਬੇਟੇ ਦੀ ਇਸ ਕਾਮਯਾਬੀ ਨੂੰ ਦੇਖ ਕੇ ਮਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਜਦੋਂ ਮੀਡੀਆ ਨੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ 'ਤੇ ਮਾਣ ਹੈ।

ਕੋਲਕਾਤਾ ਦੀ ਜਾਦਵਪੁਰ ਯੂਨੀਵਰਸਿਟੀ (Jadavpur University, Kolkata) ਦਾ ਵਿਦਿਆਰਥੀ ਬਿਸਾਖ ਮੰਡਲ ਕੰਪਿਊਟਰ ਸਾਇੰਸ ਦੇ ਚੌਥੇ ਸਾਲ ਦਾ ਵਿਦਿਆਰਥੀ ਹੈ। ਬਿਸਾਖ ਨੇ ਦੱਸਿਆ ਕਿ ਉਸ ਨੇ ਇਸ ਸਾਲ ਸਤੰਬਰ ਵਿੱਚ ਲੰਡਨ ਜਾਣਾ ਹੈ। ਸੁਣਨ ਵਿੱਚ ਬਹੁਤ ਲੁਭਾਵਣਾ ਹੈ, ਪਰ ਇਸਦੇ ਪਿੱਛੇ ਸਖ਼ਤ ਮਿਹਨਤ ਹੈ।

ਮਨੀਕੰਟਰੋਲ (Moneycontrol) ਦੀ ਖਬਰ ਮੁਤਾਬਕ ਬਿਸਾਖ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਦੌਰਾਨ ਕਿਹਾ, ''ਮੈਨੂੰ ਮੰਗਲਵਾਰ ਨੂੰ ਨੌਕਰੀ ਦਾ ਆਫਰ ਮਿਲਿਆ। ਕੋਰੋਨਾ ਮਹਾਂਮਾਰੀ ਦੌਰਾਨ ਪਿਛਲੇ ਦੋ ਸਾਲਾਂ ਵਿੱਚ, ਮੈਨੂੰ ਕਈ ਸੰਸਥਾਵਾਂ ਵਿੱਚ ਇੰਟਰਨਸ਼ਿਪ ਕਰਨ ਦਾ ਮੌਕਾ ਮਿਲਿਆ ਅਤੇ ਇਸਨੇ ਮੈਨੂੰ ਆਪਣੀ ਪੜ੍ਹਾਈ ਤੋਂ ਬਾਹਰ ਪ੍ਰੈਕਟੀਕਲ ਗਿਆਨ ਇਕੱਠਾ ਕਰਨ ਵਿੱਚ ਮਦਦ ਕੀਤੀ। ਇਸਨੇ ਮੈਨੂੰ ਇੰਟਰਵਿਊ ਕਲੀਅਰ ਕਰਨ ਵਿੱਚ ਵੀ ਮਦਦ ਕੀਤੀ।"

ਜ਼ਿਕਰਯੋਗ ਹੈ ਕਿ ਬਿਸਾਖ ਨੂੰ ਗੂਗਲ (Google) ਅਤੇ ਐਮਾਜ਼ਾਨ (Amazon) ਨੇ ਵੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਫੇਸਬੁੱਕ ਦੇ ਆਫਰ ਨੂੰ ਸਵੀਕਾਰ ਕਰਨਾ ਉਚਿਤ ਸਮਝਿਆ। ਉਸਨੇ ਦੱਸਿਆ, “ਮੈਂ ਸਤੰਬਰ ਵਿੱਚ ਫੇਸਬੁੱਕ ਨਾਲ ਜੁੜਾਂਗਾ। ਇਸ ਨੌਕਰੀ ਨੂੰ ਸਵੀਕਾਰ ਕਰਨ ਤੋਂ ਪਹਿਲਾਂ, ਮੈਨੂੰ ਗੂਗਲ ਅਤੇ ਐਮਾਜ਼ਾਨ ਤੋਂ ਨੌਕਰੀ ਦੇ ਆਫਰ ਵੀ ਮਿਲੇ ਸਨ। ਫੇਸਬੁੱਕ ਨੇ ਸਭ ਤੋਂ ਉੱਚੇ ਪੈਕੇਜ ਦੀ ਪੇਸ਼ਕਸ਼ ਕੀਤੀ ਸੀ, ਇਸ ਲਈ ਮੈਂ ਸੋਚਿਆ ਕਿ ਇਹ ਚੁਣਨਾ ਇੱਕ ਵਧੀਆ ਵਿਕਲਪ ਹੋਵੇਗਾ।”

ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਜਦੋਂ ਬਿਸਾਖ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਇਸ ਖਬਰ 'ਤੇ ਕੀ ਪ੍ਰਤੀਕਿਰਿਆ ਕਰਦੇ ਹਨ ਤਾਂ ਉਨ੍ਹਾਂ ਕਿਹਾ, 'ਜ਼ਾਹਿਰ ਹੈ ਕਿ ਮੇਰੇ ਮਾਤਾ-ਪਿਤਾ ਇਸ ਖਬਰ ਤੋਂ ਬਹੁਤ ਖੁਸ਼ ਹਨ।'

ਤੁਹਾਨੂੰ ਦੱਸ ਦੇਈਏ ਕਿ ਬਿਸਾਖ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਰਾਮਪੁਰਹਾਟ ਤੋਂ ਹੈ ਅਤੇ ਇੱਕ ਸਧਾਰਨ ਪਰਿਵਾਰ ਵਿਚੋਂ ਆਉਂਦਾ ਹੈ। ਉਸਦੀ ਮਾਂ ਸ਼ਿਬਾਨੀ ਮੰਡਲ ਆਂਗਣਵਾੜੀ ਵਿੱਚ ਕੰਮ ਕਰਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਟਾ ਹਮੇਸ਼ਾ ਹੀ ਪੜ੍ਹਾਈ ਵਿੱਚ ਬਹੁਤ ਤੇਜ਼ ਸੀ ਅਤੇ ਉਹ ਆਪਣੇ ਪੁੱਤਰ ਦੀ ਇਸ ਕਾਮਯਾਬੀ ਤੋਂ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ, ''ਇਹ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਅਸੀਂ ਉਸ ਨੂੰ ਕਾਮਯਾਬ ਦੇਖਣ ਲਈ ਬਹੁਤ ਸੰਘਰਸ਼ ਕੀਤਾ ਹੈ। ਉਹ ਹਮੇਸ਼ਾ ਆਪਣੀ ਪੜ੍ਹਾਈ ਪ੍ਰਤੀ ਗੰਭੀਰ ਰਿਹਾ ਹੈ। ਉਸਨੇ ਇੰਟਰਮੀਡੀਏਟ ਵਿੱਚ ਚੰਗੇ ਅੰਕ ਅਤੇ ਜੁਆਇੰਟ ਦਾਖਲਾ ਪ੍ਰੀਖਿਆ ਵਿੱਚ ਚੰਗੇ ਰੈਂਕ ਪ੍ਰਾਪਤ ਕਰਨ ਤੋਂ ਬਾਅਦ ਜਾਦਵਪੁਰ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ।”
Published by:rupinderkaursab
First published:

Tags: Business, Businessman, Facebook, Success, Success story

ਅਗਲੀ ਖਬਰ