Home /News /lifestyle /

Facebook ਆਪਣੇ 10 ਲੱਖ ਦੇ Users ਨੂੰ ਦੇ ਰਿਹਾ 30 ਹਜ਼ਾਰ ਰੁਪਏ, ਪੜ੍ਹੋ ਪੂਰੀ ਖਬਰ

Facebook facial recognition,class action lawsuit: ਸੋਸ਼ਲ ਸਾਇਟਾਂ ਦੁਆਰਾ ਵਰਤੋਂਕਾਰਾਂ ਦੇ ਡਾਟੇ ਦੀ ਨਜਾਇਜ਼ ਵਰਤੋਂ ਦੇ ਕਈ ਮਾਮਲੇ ਬੀਤੇ ਵਰ੍ਹਿਆਂ ਵਿਚ ਸਾਹਮਣੇ ਆਏ ਹਨ। ਅਜਿਹਾ ਇਕ ਮਾਮਲਾ ਫੇਸਬੁੱਕ (Facebook) ਨਾਲ ਵੀ ਸੰਬੰਧਿਤ ਰਿਹਾ ਹੈ। ਫੇਸਬੁੱਕ 'ਤੇ ਗੋਪਨੀਯਤਾ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਸੀ ਅਤੇ 2015 'ਚ ਕੰਪਨੀ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ।

ਹੋਰ ਪੜ੍ਹੋ ...
  • Share this:

ਕੰਪਨੀ 'ਤੇ ਦੋਸ਼ ਸੀ ਕਿ ਉਹ ਆਪਣੇ ਉਪਭੋਗਤਾਵਾਂ ਨੂੰ ਬਿਨਾਂ ਦੱਸੇ ਉਨ੍ਹਾਂ ਦਾ ਬਾਇਓਮੈਟ੍ਰਿਕ ਡਾਟਾ ਇਕੱਠਾ ਕਰ ਰਹੀ ਸੀ। ਇਸੇ ਹੀ ਜਮਾਤੀ ਕਾਰਵਾਈ ਮੁਕੱਦਮੇ ਦਾ ਨਿਪਟਾਰਾ ਕਰਨ ਲਈ ਪਿਛਲੇ ਸਾਲ ਜਾਰੀ ਕੀਤੇ ਫੰਡ ਰਾਹੀਂ ਫੇਸਬੁੱਕ (Facebook) ਆਪਣੇ 10 ਲੱਖ ਤੋਂ ਵੱਧ ਵਰਤੋਂਕਾਰਾ ਨੂੰ 397 ਅਮਰੀਕੀ ਡਾਲਰ ਅਦਾ ਕਰ ਰਹੀ ਹੈ। ਕੰਪਨੀ ਵੱਲੋਂ ਖਾਤਾਧਾਰਕਾਂ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਚਿਹਰਿਆਂ ਨੂੰ ਡਿਜ਼ੀਟਲ ਸਕੈਨ ਕਰਕੇ ਡਾਟਾ ਇਕੱਠਾ ਕਰਨ ਦੇ ਇਵਜ਼ ਵਿਚ 30,785 ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ (Facebook) ਅਤੇ ਇੰਸਟਾਗ੍ਰਾਮ ਨੂੰ ਚਿਹਰੇ ਦੀ ਪਛਾਣ (ਫੇਸ ਰਿਕੋਗਨਾਇਜ਼) ਕਰਨ ਵਾਲੀ ਤਕਨਾਲੋਜੀ ਦੀ ਵਰਤੋਂ ਕਰਨ ਕਾਰਨ ਵਿਸ਼ਵਵਿਆਪੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਾਮਲੇ ਵਿੱਚ, ਕੰਪਨੀ ਪਿਛਲੇ ਸਾਲ ਮੁਕੱਦਮੇਬਾਜ਼ੀ ਤੋਂ ਬਾਅਦ ਸਮਝੌਤਾ ਕਰਦਿਆਂ 650 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਈ ਸੀ।

ਮੁਕੱਦਮੇ ਤੋਂ ਬਾਅਦ, ਕੰਪਨੀ ਨੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ਦੀ ਵਰਤੋਂ ਬੰਦ ਕਰਨ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ ਇੱਕ ਅਰਬ ਤੋਂ ਵੱਧ ਲੋਕਾਂ ਦੇ ਚਿਹਰੇ ਦੀ ਪਛਾਣ ਕਰਨ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸਿਸਟਮ ਤੋਂ ਹਟਾ ਦਿੱਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ (Facebook) 2010 ਤੋਂ ਫੋਟੋ ਟੈਗਿੰਗ ਤਕਨੀਕ ਦੀ ਵਰਤੋਂ ਕਰ ਰਹੀ ਸੀ ਅਤੇ ਇਸ ਤਕਨੀਕ ਨਾਲ ਫੋਟੋਆਂ ਨੂੰ ਬਹੁਤ ਆਸਾਨੀ ਨਾਲ ਟੈਗ ਕੀਤਾ ਜਾਣਾ ਸ਼ੁਰੂ ਹੋ ਗਿਆ ਸੀ। ਕਈ ਦੇਸ਼ਾਂ ਨੇ ਕੰਪਨੀ ਉੱਤੇ ਬਿਨਾਂ ਇਜਾਜ਼ਤ ਲੋਕਾਂ ਦਾ ਡਾਟਾ ਇਕੱਠਾ ਕਰਨ ਦੀ ਨਿਖੇਧੀ ਕੀਤੀ ਤੇ ਇਸਦਾ ਵਿਰੋਧ ਕੀਤਾ। ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਜਿਸ ਉਪਰੰਤ ਹੁਣ ਫੇਸਬੁੱਕ (Facebook) ਕੰਪਨੀ ਉਨ੍ਹਾਂ ਲੋਕਾਂ ਨੂੰ ਭੁਗਤਾਨ ਕਰ ਰਹੀ ਹੈ, ਜਿਨ੍ਹਾਂ ਦਾ ਡਾਟਾ ਬਿਨਾਂ ਇਜਾਜ਼ਤ ਦੇ ਲਿਆ ਗਿਆ ਸੀ। ਭਾਰਤੀ ਰੁਪਏ ਦੇ ਵਿਚ ਇਹ ਰਾਸ਼ੀ 30, 785 ਰੁਪਏ ਬਣਦੀ ਹੈ।

Published by:rupinderkaursab
First published:

Tags: Facebook, Tech News, Technology, World