ਅਪ੍ਰੈਲ ਦੇ ਦੌਰਾਨ, ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ (Facebook)'ਤੇ ਨਫ਼ਰਤ ਵਾਲੀਆਂ ਪੋਸਟਾਂ (Hate Speech Posts) ਵਿੱਚ ਲਗਭਗ 37.82 ਪ੍ਰਤੀਸ਼ਤ ਅਤੇ ਇੰਸਟਾਗ੍ਰਾਮ (Instgram) 'ਤੇ ਹਿੰਸਕ ਅਤੇ ਭੜਕਾਊ ਸਮੱਗਰੀ' ਵਿੱਚ 86% ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਫੇਸਬੁੱਕ (Facebook) ਅਤੇ ਇੰਸਟਾਗ੍ਰਾਮ (Instgram) ਦੇ ਸੰਚਾਲਕ ਮੇਟਾ ਦੀ ਮਹੀਨਾਵਾਰ ਰਿਪੋਰਟ ਤੋਂ ਮਿਲੀ ਹੈ। ਇਸ ਰਿਪੋਰਟ 'ਚ ਸ਼ਾਮਲ ਜ਼ਿਆਦਾਤਰ ਵਿਵਾਦਿਤ ਸਮੱਗਰੀ ਨੂੰ ਯੂਜ਼ਰਸ ਦੀ ਸ਼ਿਕਾਇਤ ਤੋਂ ਪਹਿਲਾਂ ਹੀ ਫੇਸਬੁੱਕ (Facebook) ਅਤੇ ਇੰਸਟਾਗ੍ਰਾਮ (Instgram) ਨੇ ਫਲੈਗ ਕਰ ਦਿੱਤਾ ਹੈ।
ਮੇਟਾ ਦੁਆਰਾ 31 ਮਈ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਫੇਸਬੁੱਕ (Facebook) ਨੇ ਅਪ੍ਰੈਲ 2022 ਦੌਰਾਨ 53,200 ਨਫ਼ਰਤ ਵਾਲੀਆਂ ਪੋਸਟਾਂ (Hate Speech) ਦੀ ਨਿਸ਼ਾਨਦੇਹੀ ਕੀਤੀ, ਜੋ ਮਾਰਚ ਦੇ ਮੁਕਾਬਲੇ 37.82 ਪ੍ਰਤੀਸ਼ਤ ਵੱਧ ਹੈ। ਮਾਰਚ ਵਿੱਚ ਅਜਿਹੀਆਂ 38,600 ਪੋਸਟਾਂ ਦਰਜ ਕੀਤੀਆਂ ਗਈਆਂ ਸਨ।
ਰਿਪੋਰਟ ਮੁਤਾਬਕ ਇੰਸਟਾਗ੍ਰਾਮ (Instgram) ਨੇ ਅਪ੍ਰੈਲ 2022 'ਚ ਹਿੰਸਾ ਅਤੇ ਭੜਕਾਊ ਸਮੱਗਰੀ ਨਾਲ ਸਬੰਧਤ 77,000 ਤੋਂ ਵੱਧ ਪੋਸਟਾਂ 'ਤੇ ਕਾਰਵਾਈ ਕੀਤੀ ਹੈ। ਮਾਰਚ 2022 ਵਿੱਚ ਇਹ ਅੰਕੜਾ 41,300 ਸੀ। ਮੈਟਾ ਨੇ ਆਪਣੀ ਰਿਪੋਰਟ ਵਿੱਚ ਕਿਹਾ, "ਅਸੀਂ 'ਸਮੱਗਰੀ' ਦੇ ਤਹਿਤ ਪੋਸਟਾਂ, ਫੋਟੋਆਂ, ਵੀਡੀਓ ਜਾਂ ਕਮੈਂਟਸ ਦੀ ਗਿਣਤੀ ਨੂੰ ਮਾਪਦੇ ਹਾਂ ਅਤੇ ਜੇਕਰ ਉਹ ਸਾਡੇ ਮਿਆਰਾਂ ਦੇ ਵਿਰੁੱਧ ਜਾਂਦੇ ਹਨ ਤਾਂ ਅਸੀਂ ਕਾਰਵਾਈ ਕਰਦੇ ਹਾਂ।"
ਸ਼ੈਰਲ ਸੈਂਡਬਰਗ ਨੇ ਛੱਡੀ Meta : ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਫੇਸਬੁੱਕ (Facebook) ਦੀ ਮਲਕੀਅਤ ਵਾਲੀ ਕੰਪਨੀ ਮੇਟਾ (Meta) ਦੀ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਸ਼ੈਰਲ ਸੈਂਡਬਰਗ ਨੇ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਸੈਂਡਬਰਗ, ਜਿਸ ਨੇ ਫੇਸਬੁੱਕ (Facebook) ਨੂੰ ਇੱਕ ਸਟਾਰਟਅੱਪ ਤੋਂ ਇੱਕ ਡਿਜੀਟਲ ਲੀਡਰ ਵਿੱਚ ਬਦਲਣ ਵਿੱਚ ਮੁੱਖ ਭੂਮਿਕਾ ਨਿਭਾਈ, ਨੇ ਐਲਾਨ ਕੀਤਾ ਕਿ ਉਹ 14 ਸਾਲਾਂ ਤੱਕ ਇਸ ਅਹੁਦੇ 'ਤੇ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਅਸਤੀਫਾ ਦੇ ਦੇਵੇਗੀ।
ਉਸ ਨੇ ਆਪਣੇ ਫੇਸਬੁੱਕ (Facebook) ਪੇਜ 'ਤੇ ਕਿਹਾ ਕਿ ਹੁਣ ਜ਼ਿੰਦਗੀ ਦੇ ਨਵੇਂ ਅਧਿਆਏ ਦਾ ਸਮਾਂ ਆ ਗਿਆ ਹੈ। ਉਹ ਫੇਸਬੁੱਕ (Facebook) ਦੇ ਜਨਤਕ ਹੋਣ ਤੋਂ ਚਾਰ ਸਾਲ ਪਹਿਲਾਂ, 2008 ਵਿੱਚ ਕੰਪਨੀ ਵਿੱਚ ਸ਼ਾਮਲ ਹੋਈ ਸੀ। ਇਸ ਲੰਬੇ ਕਾਰਜਕਾਲ ਦੌਰਾਨ ਸੈਂਡਬਰਗ ਨੇ ਫੇਸਬੁੱਕ (Facebook) ਦੇ ਡਿਜੀਟਲ ਵਿਗਿਆਪਨ ਕਾਰੋਬਾਰ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ। ਸ਼ੈਰਲ ਸੈਂਡਬਰਗ ਦੀ ਫੇਸਬੁੱਕ (Facebook) ਨੂੰ 100 ਬਿਲੀਅਨ ਡਾਲਰ ਦੇ ਕਾਰੋਬਾਰ ਵਿੱਚ ਬਦਲਣ ਵਿੱਚ ਅਹਿਮ ਭੂਮਿਕਾ ਮੰਨੀ ਜਾਂਦੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Facebook, Instagram, Social media