• Home
  • »
  • News
  • »
  • lifestyle
  • »
  • FACEBOOK IS ABOUT TO CHANGE ITS NAME MARK ZUCKERBERG WILL ANNOUNCE SOON

Facebook ਦਾ ਨਾਂ ਬਦਲਣ ਵਾਲਾ ਹੈ, ਮਾਰਕ ਜ਼ੁਕਰਬਰਗ ਛੇਤੀ ਕਰਨਗੇ ਐਲਾਨ

ਰਿਪੋਰਟ ਵਿੱਚ ਕਿਹਾ ਹੈ ਕਿ ਫੇਸਬੁੱਕ ਐਪ ਤੋਂ ਇਲਾਵਾ, ਕੰਪਨੀ ਦੇ ਹੋਰ ਉਤਪਾਦਾਂ ਜਿਵੇਂ ਕਿ Instagram, WhatsApp, Oculus ਆਦਿ ਦੇ ਨਾਂ ਦੇ ਸੰਬੰਧ ਵਿੱਚ ਵੱਡੇ ਐਲਾਨ ਹੋ ਸਕਦੇ ਹਨ, ਹਾਲਾਂਕਿ ਇਸ ਰਿਪੋਰਟ ਉੱਤੇ ਅਜੇ ਤੱਕ ਫੇਸਬੁੱਕ ਦੁਆਰਾ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।

Facebook ਦਾ ਨਾਂ ਬਦਲਣ ਵਾਲਾ ਹੈ, ਮਾਰਕ ਜਕਰਬੁਰਕ ਛੇਤੀ ਕਰਨਗੇ ਐਲਾਨ (ਸੰਕੇਤਿਕ ਫੋਟੋ)

Facebook ਦਾ ਨਾਂ ਬਦਲਣ ਵਾਲਾ ਹੈ, ਮਾਰਕ ਜਕਰਬੁਰਕ ਛੇਤੀ ਕਰਨਗੇ ਐਲਾਨ (ਸੰਕੇਤਿਕ ਫੋਟੋ)

  • Share this:
    ਸ਼ੋਸਲ ਮੀਡੀਆ ਕੰਪਨੀ ਫੇਸਬੁੱਕ ਛੇਤੀ ਹੀ ਆਪਣਾ ਨਾਂ ਬਦਲ ਸਕਦੀ ਹੈ। ਨਿਊਜ਼ ਏਜੰਸੀ ਰਾਇਟਰਸ ਦੇ ਅਨੁਸਾਰ, ਦਿ ਵਰਜ ਨਾਂ ਦੀ ਇੱਕ ਵੈਬਸਾਈਟ ਨੇ ਇਸ ਬਾਰੇ ਖ਼ਬਰ ਦਿੱਤੀ ਹੈ।ਅਜਿਹੀਆਂ ਖਬਰਾਂ ਹਨ ਕਿ ਕੰਪਨੀ ਆਪਣੇ ਅਕਸ 'ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਦੇ ਤਹਿਤ ਨਵਾਂ ਨਾਂ ਰੱਖਿਆ ਜਾ ਸਕਦਾ ਹੈ। ਵੈਬਸਾਈਟ ਦਿ ਵਰਜ ਨੇ ਮੰਗਲਵਾਰ ਨੂੰ ਇਸ ਮਾਮਲੇ ਨਾਲ ਸਿੱਧੇ ਤੌਰ 'ਤੇ ਜੁੜੇ ਇਕ ਸਰੋਤ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਹੈ।

    ਰਿਪੋਰਟ ਵਿੱਚ ਕਿਹਾ ਹੈ ਕਿ ਫੇਸਬੁੱਕ ਐਪ ਤੋਂ ਇਲਾਵਾ, ਕੰਪਨੀ ਦੇ ਹੋਰ ਉਤਪਾਦਾਂ ਜਿਵੇਂ ਕਿ Instagram, WhatsApp, Oculus ਆਦਿ ਦੇ ਨਾਂ ਦੇ ਸੰਬੰਧ ਵਿੱਚ ਵੱਡੇ ਐਲਾਨ ਹੋ ਸਕਦੇ ਹਨ, ਹਾਲਾਂਕਿ ਇਸ ਰਿਪੋਰਟ ਉੱਤੇ ਅਜੇ ਤੱਕ ਫੇਸਬੁੱਕ ਦੁਆਰਾ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।

    ਇਸ ਹਫਤੇ ਦੇ ਸ਼ੁਰੂ ਵਿੱਚ ਫੇਸਬੁੱਕ ਨੇ ਕਿਹਾ ਸੀ ਕਿ ਇਹ ਹੁਣ ਇੱਕ ਮੈਟਾਵਰਸ (metaverse) ਕੰਪਨੀ ਬਣਨ ਜਾ ਰਹੀ ਹੈ, ਜਿਸਦੇ ਲਈ ਉਸਨੇ 10,000 ਲੋਕਾਂ ਨੂੰ ਨਿਯੁਕਤ ਕੀਤਾ ਹੈ ਅਤੇ ਭਵਿੱਖ ਵਿੱਚ ਹੋਰ ਨਿਯੁਕਤੀਆਂ ਹੋਣਗੀਆਂ। ਮੈਟਾਵਰਸ ਇੱਕ ਵਰਚੁਅਲ ਸੰਸਾਰ ਨੂੰ ਦਰਸਾਉਂਦਾ ਹੈ ਜਿਸ ਵਿੱਚ ਲੋਕ ਮੌਜੂਦ ਹਨ ਭਾਵੇਂ ਉਹ ਸਰੀਰਕ ਤੌਰ ਤੇ ਮੌਜੂਦ ਨਾ ਹੋਣ। ਮੈਟਾਵਰਸ ਸ਼ਬਦ ਵਰਚੁਅਲ ਰਿਐਲਿਟੀ ਅਤੇ ਵਧੀ ਹੋਈ ਹਕੀਕਤ ਦੇ ਸਮਾਨ ਹੈ।

    ਦਿ ਵਰਜ ਅਨੁਸਾਰ ਫੇਸਬੁੱਕ ਹੁਣ ਮੈਟਾਵਰਸ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦਾ ਹੈ, ਨਵਾਂ ਨਾਮ ਉਸੇ ਲਿੰਕ ਦਾ ਹੋ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ 28 ਅਕਤੂਬਰ ਨੂੰ ਹੋਣ ਵਾਲੀ ਕੰਪਨੀ ਦੀ ਸਾਲਾਨਾ ਕਾਨਫਰੰਸ ਵਿੱਚ ਨਵੇਂ ਨਾਂ ਬਾਰੇ ਗੱਲ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਨਵਾਂ ਨਾਂ ਉਸ ਤੋਂ ਪਹਿਲਾਂ ਵੀ ਸਾਹਮਣੇ ਆ ਸਕਦਾ ਹੈ।
    Published by:Ashish Sharma
    First published: