Home /News /lifestyle /

Facebook ਬੰਦ ਕਰਨ ਜਾ ਰਿਹਾ ਆਪਣਾ ਇਹ ਫੀਚਰ, Reels 'ਤੇ ਹੋਵੇਗਾ ਪੂਰਾ ਫੋਕਸ

Facebook ਬੰਦ ਕਰਨ ਜਾ ਰਿਹਾ ਆਪਣਾ ਇਹ ਫੀਚਰ, Reels 'ਤੇ ਹੋਵੇਗਾ ਪੂਰਾ ਫੋਕਸ

Facebook ਬੰਦ ਕਰਨ ਜਾ ਰਿਹਾ ਆਪਣਾ ਇਹ ਫੀਚਰ, Reels 'ਤੇ ਹੋਵੇਗਾ ਪੂਰਾ ਫੋਕਸ

Facebook ਬੰਦ ਕਰਨ ਜਾ ਰਿਹਾ ਆਪਣਾ ਇਹ ਫੀਚਰ, Reels 'ਤੇ ਹੋਵੇਗਾ ਪੂਰਾ ਫੋਕਸ

ਫੇਸਬੁੱਕ (Facebook) ਨੇ 1 ਅਕਤੂਬਰ ਤੋਂ ਆਪਣੇ ਲਾਈਵ ਸ਼ਾਪਿੰਗ ਫੀਚਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਹੁਣ ਆਪਣੇ ਮੁੱਖ ਐਪ ਅਤੇ ਇੰਸਟਾਗ੍ਰਾਮ 'ਤੇ ਸ਼ਾਰਟ-ਫਾਰਮ ਵੀਡੀਓ ਪਲੇਟਫਾਰਮ ਰੀਲਜ਼ 'ਤੇ ਫੋਕਸ ਕਰੇਗੀ। ਹਾਲਾਂਕਿ ਉਪਭੋਗਤਾ ਲਾਈਵ ਇਵੈਂਟਸ ਨੂੰ ਪ੍ਰਸਾਰਿਤ ਕਰਨ ਲਈ ਫੇਸਬੁੱਕ (Facebook) ਲਾਈਵ ਦੀ ਵਰਤੋਂ ਕਰਨ ਦੇ ਯੋਗ ਹੋਣਗੇ, ਉਹ ਆਪਣੇ ਫੇਸਬੁੱਕ (Facebook) ਲਾਈਵ ਵੀਡੀਓਜ਼ ਵਿੱਚ ਪ੍ਰਾਡਕਟ ਪਲੇਲਿਸਟ ਜਾਂ ਟੈਗ ਪ੍ਰਾਡਕਟਸ ਨੂੰ ਨਹੀਂ ਦੇ ਸਕਣਗੇ।

ਹੋਰ ਪੜ੍ਹੋ ...
  • Share this:

ਕੰਪਨੀ ਨੇ ਇੱਕ ਬਲਾਗ ਪੋਸਟ ਰਾਹੀਂ ਘੋਸ਼ਣਾ ਕੀਤੀ ਕਿ ਉਪਭੋਗਤਾ ਹੁਣ ਆਪਣੇ ਫੇਸਬੁੱਕ (Facebook) ਲਾਈਵ ਵੀਡੀਓ ਵਿੱਚ ਉਤਪਾਦ ਪਲੇਲਿਸਟ ਜਾਂ ਟੈਗ ਉਤਪਾਦਾਂ ਨੂੰ ਬਣਾਉਣ ਦੇ ਯੋਗ ਨਹੀਂ ਹੋਣਗੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੰਪਨੀ ਨੇ ਇਹ ਫੈਸਲਾ ਕਿਉਂ ਲਿਆ? ਦਰਅਸਲ, ਕੰਪਨੀ ਰੀਲਸ 'ਤੇ ਜ਼ਿਆਦਾ ਧਿਆਨ ਦੇਣਾ ਚਾਹੁੰਦੀ ਹੈ ਅਤੇ ਇਸ ਲਈ ਉਹ ਲਾਈਵ ਸ਼ਾਪਿੰਗ ਈਵੈਂਟ ਫੀਚਰ ਨੂੰ ਬੰਦ ਕਰ ਰਹੀ ਹੈ।

ਉਪਭੋਗਤਾਵਾਂ ਨੂੰ ਫੇਸਬੁੱਕ (Facebook) ਨੇ ਦਿੱਤੀ ਇਹ ਸਲਾਹ
ਫੇਸਬੁੱਕ (Facebook) ਨੇ ਅੱਗੇ ਕਿਹਾ ਕਿ ਕਿਉਂਕਿ ਲੋਕ ਸ਼ਾਰਟ ਫਾਰਮ ਵਾਲੇ ਵੀਡੀਓਜ਼ ਵੱਲ ਮੁੜ ਰਹੇ ਹਨ। ਇਸ ਲਈ ਅਸੀਂ ਮੇਟਾ ਦੇ ਸ਼ਾਰਟ-ਫਾਰਮ ਵੀਡੀਓ ਉਤਪਾਦ, ਫੇਸਬੁੱਕ (Facebook) ਅਤੇ ਇੰਸਟਾਗ੍ਰਾਮ 'ਤੇ ਰੀਲਜ਼ ਵੱਲ ਆਪਣਾ ਧਿਆਨ ਮੋੜ ਰਹੇ ਹਾਂ। ਜੇਕਰ ਤੁਸੀਂ ਵੀਡੀਓ ਰਾਹੀਂ ਲੋਕਾਂ ਤੱਕ ਪਹੁੰਚਣਾ ਅਤੇ ਉਨ੍ਹਾਂ ਨਾਲ ਜੁੜਨਾ ਚਾਹੁੰਦੇ ਹੋ, ਤਾਂ ਫੇਸਬੁੱਕ (Facebook) ਅਤੇ ਇੰਸਟਾਗ੍ਰਾਮ 'ਤੇ ਰੀਲਜ਼ ਅਤੇ ਰੀਲਜ਼ ਵਿਗਿਆਪਨ ਦੇ ਨਾਲ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰੋ।

ਫੇਸਬੁੱਕ (Facebook) ਨੇ ਕਿਹਾ ਹੈ ਕਿ ਜਿਨ੍ਹਾਂ ਕੋਲ ਚੈੱਕਆਊਟ ਦੀ ਦੁਕਾਨ ਹੈ ਅਤੇ ਉਹ Instagram 'ਤੇ ਲਾਈਵ ਸ਼ਾਪਿੰਗ ਇਵੈਂਟ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਨ, ਉਹ Instagram 'ਤੇ ਲਾਈਵ ਸ਼ਾਪਿੰਗ ਸੈੱਟ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਜੇਕਰ ਤੁਸੀਂ ਪੁਰਾਣੇ ਲਾਈਵ ਵੀਡੀਓ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਵੀਡੀਓ ਨੂੰ ਆਪਣੇ ਪੇਜ ਜਾਂ ਕ੍ਰਿਏਟਰ ਸਟੂਡੀਓ 'ਤੇ ਡਾਊਨਲੋਡ ਕਰ ਸਕਦੇ ਹੋ।

ਥਾਈਲੈਂਡ ਵਿੱਚ ਹੋਇਆ ਸੀਪਹਿਲਾ ਰੋਲਆਊਟ
ਦੱਸ ਦੇਈਏ ਕਿ ਲਾਈਵ ਫੀਚਰ ਨੂੰ ਸਭ ਤੋਂ ਪਹਿਲਾਂ ਥਾਈਲੈਂਡ ਵਿੱਚ 2018 ਵਿੱਚ ਰੋਲਆਊਟ ਕੀਤਾ ਗਿਆ ਸੀ। ਸਾਲਾਂ ਬਾਅਦ, ਇਸ ਨੂੰ 2020 ਵਿੱਚ ਜਨਤਕ ਤੌਰ 'ਤੇ ਹੋਰ ਉਪਭੋਗਤਾਵਾਂ ਲਈ ਪੇਸ਼ ਕੀਤਾ ਗਿਆ ਸੀ। ਇਸ ਵਿਸ਼ੇਸ਼ਤਾ ਦਾ ਉਦੇਸ਼ ਕ੍ਰਿਏਟਰਾਂ ਅਤੇ ਬ੍ਰਾਂਡਾਂ ਨੂੰ ਆਈਟਮਾਂ ਵੇਚਣ ਲਈ ਇੱਕ ਇੰਟਰਐਕਟਿਵ ਟੂਲ ਪ੍ਰਦਾਨ ਕਰਨਾ ਸੀ ਜਦੋਂ ਕਿ ਦਰਸ਼ਕਾਂ ਨਾਲ ਜੁੜਦੇ ਹੋਏ ਅਤੇ ਨਵੇਂ ਸੰਭਾਵੀ ਗਾਹਕਾਂ ਬਣਾਉਣਾ ਸੀ।
Published by:rupinderkaursab
First published:

Tags: Facebook, Tech News, Tech updates, Technology

ਅਗਲੀ ਖਬਰ