ਵ੍ਹਟਸਐਪ ਤੋਂ ਬਾਅਦ ਹੁਣ ਤੁਸੀਂ ਫੇਸਬੁੱਕ ਮੇਸੈਂਜਰ 'ਤੇ ਵੀ ਭੇਜੇ ਗਏ ਮੈਸੇਜ ਨੂੰ ਕਰ ਸਕੋਗੇ Delete


Updated: November 8, 2018, 5:35 PM IST
ਵ੍ਹਟਸਐਪ ਤੋਂ ਬਾਅਦ ਹੁਣ ਤੁਸੀਂ ਫੇਸਬੁੱਕ ਮੇਸੈਂਜਰ 'ਤੇ ਵੀ ਭੇਜੇ ਗਏ ਮੈਸੇਜ ਨੂੰ ਕਰ ਸਕੋਗੇ Delete
ਵ੍ਹਟਸਐਪ ਤੋਂ ਬਾਅਦ ਹੁਣ ਤੁਸੀਂ ਫੇਸਬੁੱਕ ਮੇਸੈਂਜਰ 'ਤੇ ਵੀ ਕਰ ਸਕੋਗੇ ਮੈਸੇਜ Delete

Updated: November 8, 2018, 5:35 PM IST
ਫੇਸਬੁੱਕ ਮੈਸੇਂਜਰ ਦੇ ਯੂਜ਼ਰਸ ਜਲਦੀ ਹੀ ਆਪਣੇ ਭੇਜੇ ਗਏ ਮੈਸੇਜ ਨੂੰ ਡਿਲੀਟ ਕਰ ਸਕਣਗੇ। ਫੇਸਬੁੱਕ ਨੇ ਹਾਲ ਹੀ ’ਚ ਜਾਣਕਾਰੀ ਦਿੱਤੀ ਹੈ ਕਿ ਇਹ ਫੀਚਰ ਨਵੇਂ ਵਰਜਨ ’ਚ ਆਏਗਾ, ਜਿਥੇ ਯੂਜ਼ਰਸ ਮੈਸੇਂਜਰ ’ਚ ਭੇਜੇ ਗਏ ਮੈਸੇਜ ਨੂੰ 10 ਮਿੰਟ ਦੇ ਅੰਦਰ ਡਿਲੀਟ ਕਰ ਸਕਣਗੇ। ਦੱਸਿਆ ਗਿਆ ਹੈ ਕਿ ਇਹ ਫੀਚਰ ਸਭ ਤੋਂ ਪਹਿਲਾਂ iOS ਦੇ ਵਰਜਨ 191.0 ’ਚ ਪੇਸ਼ ਕੀਤਾ ਜਾਵੇਗਾ।

ਫੇਸਬੁੱਕ ਦੇ ਰਿਲੀਜ਼ ਨੋਟ ’ਚ ਲਿਖਿਆ ਹੈ ਕਿ ਇਸ ਨਵੀਂ ਅਪਡੇਟ ਨਾਲ iOS ਯੂਜ਼ਰਸ ਆਪਣਾ ਕੋਈ ਵੀ ਮੈਸੇਜ 10 ਮਿੰਟ ਦੇ ਅੰਦਰ ਡਿਲੀਟ ਕਰ ਸਕਣਗੇ। ਹੁਣ ਜੇਕਰ ਕੋਈ ਯੂਜ਼ਰ ਗਲਤੀ ਨਾਲ ਕੋਈ ਮੈਸੇਜ, ਫੋਟੋ ਜਾਂ ਕੋਈ ਜਾਣਕਾਰੀ ਕਿਸੇ ਗਲਤ ਚੈਟ ’ਚ ਭੇਜ ਦਿੰਦਾ ਹੈ ਤਾਂ ਉਹ ਮੈਸੇਜ Send ਕਰਨ ਦੇ 10 ਮਿੰਟ ਦੇ ਅੰਦਰ ਵਾਪਸ ਲੈ ਸਕਦਾ ਹੈ।

ਇਸ ਨਵੇਂ ਫੀਚਰ ਦਾ ਆਈਡੀਆ ਇਸ ਸਾਲ ਅਪ੍ਰੈਲ ’ਚ ਸ਼ੁਰੂ ਹੋਇਆ ਸੀ ਅਤੇ ਅਕਤੂਬਰ ’ਚ ਇਸ ਦੀ ਟੈਸਟਿੰਗ ਸ਼ੁਰੂ ਹੋ ਗਈ ਸੀ। ਰਿਪੋਰਟ ਮੁਤਾਬਕ ਫੇਸਬੁੱਕ ਮੈਸੇਂਜਰ ਯੂਜ਼ਰਸ ਆਪਣੇ ਅਤੇ ਰਿਸੀਵਰ ਦੋਵਾਂ ਦੇ ਇਨਬਾਕਸ ’ਚੋਂ ਮੈਸੇਜ ਡਿਲੀਟ ਕਰ ਸਕਣਗੇ।

ਇੰਸਟੈਂਟ ਮੈਸੇਜਿੰਗ ਸਰਵਿਸ ਵਟਸਐਪ ਅਤੇ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ’ਤੇ ਮੈਸੇਜ ਭੇਜ ਕੇ ਡਿਲੀਟ ਕਰਨ ਦਾ ਫੀਚਰ ਪਹਿਲਾਂ ਤੋਂ ਹੀ ਮੌਜੂਦ ਹੈ ਪਰ ਹਾਲ ਹੀ ’ਚ ਵਟਸਐਪ ਦੇ ਇਸ ਫੀਚਰ ਦੀ Recipient ਲਿਮਟ ’ਚ ਬਦਲਾਅ ਕੀਤੇ ਜਾਣ ਦੀ ਖਬਰ ਆਈ ਸੀ।

ਕਿਹਾ ਗਿਆ ਕਿ ਜੇਕਰ ਕਿਸੇ ਵੀ ਮੈਸੇਜ ਨੂੰ ਡਿਲੀਟ ਕਰਦੇ ਹਨ ਅਤੇ ਉਸ ਯੂਜ਼ਰ ਨੂੰ 13 ਘੰਟੇ 8 ਮਿੰਟ ਅਤੇ 16 ਸੈਕਿੰਡ ਦੇ ਅੰਦਰ ਮੈਸੇਜ ਡਿਲੀਟ ਦੀ ਰਿਕੁਐਸਟ ਨਹੀਂ ਮਿਲਦੀ ਤਾਂ ਫਿਰ ਤੁਹਾਡਾ ਡਿਲੀਟ ਕੀਤਾ ਹੋਇਆ ਮੈਸੇਜ, ਡਿਲੀਟ ਨਹੀਂ ਹੋਵੇਗਾ।
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ