• Home
  • »
  • News
  • »
  • lifestyle
  • »
  • FACEBOOK QUIET MODE IS VERY USEFUL FEATURE FOR USERS KNOW TO USE AND SAVE YOUR TIME GH AP AS

ਕੀ ਤੁਹਾਨੂੰ ਪਤਾ ਹੈ Facebook ਦੇ ਇਨ੍ਹਾਂ ਸ਼ਾਨਦਾਰ Features ਬਾਰੇ, ਪੜ੍ਹੋ Detail `ਚ

ਫੇਸਬੁੱਕ ਦੇ ਕੁਝ ਅਜਿਹੇ ਫੀਚਰਸ ਹਨ ਜਿਨ੍ਹਾਂ ਬਾਰੇ ਇਸ ਦੇ ਯੂਜ਼ਰਸ ਵੀ ਅਜੇ ਤੱਕ ਨਹੀਂ ਜਾਣਦੇ। ਅਜਿਹਾ ਹੀ ਇੱਕ ਫੀਚਰ ਹੈ ਕੁਆਇਟ ਮੋਡ, ਜੋ ਕਰੀਬ ਦੋ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ, ਪਰ ਅਜੇ ਵੀ ਬਹੁਤ ਸਾਰੇ ਲੋਕ ਇਸ ਬਾਰੇ ਨਹੀਂ ਜਾਣਦੇ ਹਨ।

  • Share this:
ਸੋਸ਼ਲ ਮੀਡੀਆ ਸਾਈਟਸ ਦੀ ਗੱਲ ਕਰੀਏ ਤਾਂ ਫੇਸਬੁੱਕ 'ਤੇ ਵੀ ਲੋਕ ਕਾਫੀ ਐਕਟਿਵ ਰਹਿੰਦੇ ਹਨ। ਆਪਣੇ ਹਰ ਪਲ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਨ ਲਈ ਇਹ ਇੱਕ ਵਧੀਆ ਜ਼ਰੀਆ ਹੈ। ਪਰ ਫਿਰ ਵੀ ਫੇਸਬੁੱਕ ਦੇ ਕੁਝ ਅਜਿਹੇ ਫੀਚਰਸ ਹਨ ਜਿਨ੍ਹਾਂ ਬਾਰੇ ਇਸ ਦੇ ਯੂਜ਼ਰਸ ਵੀ ਅਜੇ ਤੱਕ ਨਹੀਂ ਜਾਣਦੇ। ਅਜਿਹਾ ਹੀ ਇੱਕ ਫੀਚਰ ਹੈ ਕੁਆਇਟ ਮੋਡ, ਜੋ ਕਰੀਬ ਦੋ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ, ਪਰ ਅਜੇ ਵੀ ਬਹੁਤ ਸਾਰੇ ਲੋਕ ਇਸ ਬਾਰੇ ਨਹੀਂ ਜਾਣਦੇ ਹਨ।

ਇੱਥੇ ਇਹ ਵੀ ਦੱਸ ਦਈਏ ਕਿ ਇਹ ਫੀਚਰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਤਿਆਰ ਕੀਤਾ ਗਿਆ ਹੈ। ਕੁਆਈਟ ਮੋਡ (Quiet Mode) ਬਹੁਤ ਸਾਰੇ ਕੰਮ ਕਰਦਾ ਹੈ, ਜਿਸ ਵਿੱਚ ਵਾਧੂ ਸੂਚਨਾਵਾਂ ਨੂੰ ਮਿਊਟ ਕਰਨਾ ਅਤੇ ਐਪ ਵਿੱਚ ਤੁਹਾਡਾ ਸਮਾਂ ਸੀਮਤ ਕਰਨਾ ਸ਼ਾਮਲ ਹੈ। ਇਹ ਫੇਸਬੁੱਕ ਐਪ ਦਾ ਅਜਿਹਾ ਫੀਚਰ ਹੈ, ਜਿਸ ਰਾਹੀਂ ਤੁਸੀਂ ਆਪਣੇ ਫੇਸਬੁੱਕ ਦੇ ਸਮੇਂ ਨੂੰ ਆਸਾਨੀ ਨਾਲ ਮੈਨੇਜ ਕਰ ਸਕੋਗੇ, ਇਸ ਫੀਚਰ ਦਾ ਨਾਂ ਹੈ Quiet Mode

ਜੇਕਰ ਤੁਸੀਂ ਨਹੀਂ ਜਾਣਦੇ ਕਿ ਇਸ ਫੀਚਰ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਇਸ ਨਾਲ ਕਿਵੇਂ ਸਮਾਂ ਬਰਬਾਦ ਕਰਨ ਵਾਲੀ ਬੁਰੀ ਆਦਤ ਤੋਂ ਨਿਜਾਤ ਮਿਲ ਸਕਦੀ ਹੈ ਤਾਂ ਇਨ੍ਹਾਂ ਸਟੈੱਪਸ ਨੂੰ ਫੋਲੋ ਕਰੋ।

1. ਆਪਣੀ ਫੇਸਬੁੱਕ ਐਪ ਖੋਲ੍ਹੋ ਅਤੇ ਸੱਜੇ ਪਾਸੇ ਬਣੇ ਹੈਮਬਰਗ ਆਈਕਨ 'ਤੇ ਕਲਿੱਕ ਕਰੋ।

2. ਹੁਣ ਹੇਠਾਂ ਸਕ੍ਰੌਲ ਕਰੋ ਅਤੇ ਹੇਠਾਂ ਦਿੱਤੇ ਗਏ ਸੈਟਿੰਗਜ਼ ਅਤੇ ਪ੍ਰਾਈਵਸੀ ਵਿਕਲਪ 'ਤੇ ਜਾਓ ਅਤੇ ਫਿਰ ਸੈਟਿੰਗਾਂ 'ਤੇ ਕਲਿੱਕ ਕਰੋ।

3. ਇੱਥੇ ਤੁਹਾਨੂੰ ਪ੍ਰੈਫਰੈਂਸ ਦਾ ਸੈਕਸ਼ਨ ਦਿਖਾਈ ਦੇਵੇਗਾ ਜਿੱਥੇ ਤੁਸੀਂ ਫੇਸਬੁੱਕ 'ਤੇ ਆਪਣਾ ਸਮਾਂ ਲਿਖਿਆ ਹੋਇਆ ਦੇਖੋਗੇ, ਜਦੋਂ ਤੁਸੀਂ ਇਸ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਕਈ ਵਿਕਲਪ ਨਜ਼ਰ ਆਉਣਗੇ।

4. ਇੱਥੇ ਦਿੱਤੇ ਗਏ ਸੀ See time ਵਿਕਲਪ 'ਤੇ ਕਲਿੱਕ ਕਰਕੇ, ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਸੀਂ ਫੇਸਬੁੱਕ ਵਿੱਚ ਕਿੰਨਾ ਸਮਾਂ ਨਿਵੇਸ਼ ਕੀਤਾ ਹੈ।

5. ਹੁਣ ਤੁਸੀਂ Manage Your Time 'ਤੇ ਕਲਿੱਕ ਕਰੋ, ਜਿੱਥੇ ਤੁਹਾਨੂੰ Quiet Mode ਦਿਖਾਈ ਦੇਵੇਗਾ, ਇਸ ਨੂੰ On ਕਰੋ, ਜੇਕਰ ਤੁਸੀਂ ਚਾਹੋ ਤਾਂ Schedule Quiet Mode 'ਤੇ ਜਾ ਕੇ ਵੀ ਆਪਣਾ ਸਮਾਂ ਤੈਅ ਕਰ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਜਦੋਂ ਇਹ ਫੀਚਰ ਇਨੇਬਲ ਹੁੰਦਾ ਹੈ ਤਾਂ ਫੇਸਬੁੱਕ 'ਤੇ ਆਉਣ ਵਾਲੇ ਪੁਸ਼ ਨੋਟੀਫਿਕੇਸ਼ਨਾਂ ਨੂੰ ਮਿਊਟ ਕਰ ਦਿੱਤਾ ਜਾਂਦਾ ਹੈ। ਜੇਕਰ ਯੂਜ਼ਰਸ ਚਾਹੁਣ ਤਾਂ ਉਹ ਸਮਾਂ ਵੀ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਫੇਸਬੁੱਕ Quiet Mode ਫੀਚਰ ਨੂੰ ਕਿੰਨੇ ਸਮੇਂ ਤੱਕ on ਰੱਖਣਾ ਹੈ।
Published by:Amelia Punjabi
First published: