Home /News /lifestyle /

ਜੇ ਤੁਸੀਂ ਵੀ ਵਰਤਦੇ ਹੋ Fake Eyelashes, ਤਾਂ ਜਾਣ ਲਓ ਇਸ ਦੇ 5 ਵੱਡੇ ਨੁਕਸਾਨ

ਜੇ ਤੁਸੀਂ ਵੀ ਵਰਤਦੇ ਹੋ Fake Eyelashes, ਤਾਂ ਜਾਣ ਲਓ ਇਸ ਦੇ 5 ਵੱਡੇ ਨੁਕਸਾਨ

ਅੱਖਾਂ ਦੀ ਸੁੰਦਰਤਾ ਵਧਾਉਣ ਲਈ ਵੀ ਕਰੀ ਤਰ੍ਹਾਂ ਦੇ ਪ੍ਰਾਡਕਟ ਮੌਜੂਦ ਹਨ। ਇਨ੍ਹਾਂ ਵਿੱਚ ਨਕਲੀ ਪਲਕਾਂ (Fake Eyelashes)ਵੀ ਮੌਜੂਦ ਹਨ। ਇਹ ਜਿੰਨੀ ਔਰਤਾਂ ਦੀਆਂ ਅੱਖਾਂ ਦੀ ਸੁੰਦਰਤਾ ਵਧਾਉਂਦੀਆਂ ਹਨ ਓਨਾ ਹੀ ਇਨ੍ਹਾਂ ਦਾ ਨੁਕਸਾਨ ਵੀ ਹੈ। ਇਹ ਸੰਭਵ ਹੈ ਕਿ ਅੱਖਾਂ ਨੂੰ ਥੋੜ੍ਹੇ ਸਮੇਂ ਲਈ ਸੁੰਦਰ ਬਣਾਉਣ ਵਾਲੇ ਇਸ ਉਤਪਾਦ ਦੇ ਨੁਕਸਾਨਾਂ ਨੂੰ ਜਾਣ ਕੇ ਤੁਸੀਂ ਇਸ ਨੂੰ ਦੁਬਾਰਾ ਵਰਤਣ ਤੋਂ ਪਰਹੇਜ਼ ਕਰੋਗੇ।

ਹੋਰ ਪੜ੍ਹੋ ...
  • Share this:

Fake Eyelashes Side Effects: ਔਰਤਾਂ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰਾਡਕਟ ਦੀ ਵਰਤੋਂ ਕਰਦੀਆਂ ਹਨ। ਕਈ ਤਰ੍ਹਾਂ ਦੇ ਹਰਬਲ ਤੇ ਕੈਮਿਕਲ ਯੁਕਤ, ਦੋਵੇਂ ਤਰ੍ਹਾਂ ਦੇ ਉਤਪਾਦ ਮਾਰਕਿਟ ਵਿੱਚ ਉਪਲਬਧ ਹਨ। ਇਸੇ ਤਰ੍ਹਾਂ ਅੱਖਾਂ ਦੀ ਸੁੰਦਰਤਾ ਵਧਾਉਣ ਲਈ ਵੀ ਕਰੀ ਤਰ੍ਹਾਂ ਦੇ ਪ੍ਰਾਡਕਟ ਮੌਜੂਦ ਹਨ। ਇਨ੍ਹਾਂ ਵਿੱਚ ਨਕਲੀ ਪਲਕਾਂ (Fake Eyelashes)ਵੀ ਮੌਜੂਦ ਹਨ। ਇਹ ਜਿੰਨੀ ਔਰਤਾਂ ਦੀਆਂ ਅੱਖਾਂ ਦੀ ਸੁੰਦਰਤਾ ਵਧਾਉਂਦੀਆਂ ਹਨ ਓਨਾ ਹੀ ਇਨ੍ਹਾਂ ਦਾ ਨੁਕਸਾਨ ਵੀ ਹੈ। ਇਹ ਸੰਭਵ ਹੈ ਕਿ ਅੱਖਾਂ ਨੂੰ ਥੋੜ੍ਹੇ ਸਮੇਂ ਲਈ ਸੁੰਦਰ ਬਣਾਉਣ ਵਾਲੇ ਇਸ ਉਤਪਾਦ ਦੇ ਨੁਕਸਾਨਾਂ ਨੂੰ ਜਾਣ ਕੇ ਤੁਸੀਂ ਇਸ ਨੂੰ ਦੁਬਾਰਾ ਵਰਤਣ ਤੋਂ ਪਰਹੇਜ਼ ਕਰੋਗੇ।

ਕਿਉਂ ਵਧ ਰਹੀ Fake Eyelashes ਦੀ ਵਰਤੋਂ : ਨਕਲੀ ਪਲਕਾਂ ਅੱਖਾਂ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਵਿੱਚ ਮਦਦ ਕਰਦੀਆਂ ਹਨ। OnlyMyHealth ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਅਨੁਸਾਰ, ਹਰ ਕਿਸੇ ਦੀਆਂ ਮੋਟੀਆਂ ਪਲਕਾਂ ਨਹੀਂ ਹੁੰਦੀਆਂ ਹਨ ਅਤੇ ਲੰਬੀਆਂ, ਮੋਟੀਆਂ ਪਲਕਾਂ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ, ਇਸ ਲਈ Fake Eyelashes ਦਾ ਰੁਝਾਨ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਆਪਣੀਆਂ ਪਲਕਾਂ ਨੂੰ ਲੋੜ ਅਨੁਸਾਰ ਵੱਡੀਆਂ ਅਤੇ ਛੋਟੀਆਂ ਵਿਖਾ ਸਕਦੇ ਹਾਂ।

ਆਓ ਜਾਣਦੇ ਹਾਂ Fake Eyelashesਦੀ ਵਰਤੋਂ ਕਰਨ ਦੇ 5 ਗੰਭੀਰ ਨੁਕਸਾਨ :

ਅੱਖਾਂ 'ਚ ਹੋ ਸਕਦੀ ਹੈ ਜਲਨ : ਕਈ ਵਾਰ ਲੰਬੀਆਂ Fake Eyelashesਕਾਰਨ ਅੱਖਾਂ ਦੇ ਆਲੇ-ਦੁਆਲੇ ਜਲਣ ਅਤੇ ਖਾਰਸ਼ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਸੀਂ ਸੋਚਦੇ ਹਾਂ ਕਿ ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਪਰ ਬਹੁਤ ਸਾਰੇ ਲੋਕਾਂ ਨੂੰ Fake Eyelashes ਲਗਾਉਣ ਵੇਲੇ ਵਰਤੀ ਗਈ ਗੂੰਦ ਤੋਂ ਐਲਰਜੀ ਹੁੰਦੀ ਹੈ। ਜੇਕਰ ਇਸ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਪਲਕਾਂ ਦੇ ਆਲੇ-ਦੁਆਲੇ ਲਾਲੀ, ਮੁਹਾਸੇ ਹੋਣ ਦੀ ਸਮੱਸਿਆ ਹੋ ਸਕਦੀ ਹੈ।

ਅੱਖਾਂ ਦੀ ਇਨਫੈਕਸ਼ਨ ਦਾ ਕਾਰਨ ਬਣ ਸਕਦੀਆਂ ਹਨ Fake Eyelashes: ਜਿਸ ਤਰ੍ਹਾਂ ਸਰੀਰ ਦੀ ਸਫਾਈ ਰੱਖਣਾ ਜ਼ਰੂਰੀ ਹੈ, ਉਸੇ ਤਰ੍ਹਾਂ ਅੱਖਾਂ ਦੀ ਦੇਖਭਾਲ ਵੀ ਜ਼ਰੂਰੀ ਹੈ। ਗਰਮੀਆਂ ਵਿੱਚ ਪਸੀਨਾ ਆਉਣ ਕਾਰਨ ਬੈਕਟੀਰੀਆ ਤੇਜ਼ੀ ਨਾਲ ਫੈਲਦੇ ਹਨ। ਨਕਲੀ ਪਲਕਾਂ ਦਾ ਵੀ ਇਹੀ ਹਾਲ ਹੈ। ਪਸੀਨੇ ਕਾਰਨ ਪੈਦਾ ਹੋਣ ਵਾਲੇ ਬੈਕਟੀਰੀਆ ਅੱਖਾਂ ਵਿੱਚ ਖਾਰਸ਼ ਅਤੇ ਲਾਲੀ ਦਾ ਕਾਰਨ ਬਣ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਲੋਕ ਕਿਸੇ ਦੀਆਂ Fake Eyelashes ਦੀ ਵਰਤੋਂ ਕਰਦੇ ਹਨ ਜਾਂ ਦੂਜਿਆਂ ਨੂੰ ਆਪਣੀਆਂ Fake Eyelashes ਦੀ ਵਰਤੋਂ ਕਰਨ ਲਈ ਦਿੰਦੇ ਹਨ, ਉਨ੍ਹਾਂ ਨੂੰ ਵੀ ਅੱਖਾਂ ਦੀ ਇਨਫੈਕਸ਼ਨ ਨਾਲ ਜੂਝਣਾ ਪੈ ਸਕਦਾ ਹੈ।

ਕੁਦਰਤੀ ਪਲਕਾਂ ਖਰਾਬ ਹੋ ਸਕਦੀਆਂ ਹਨ : ਜੋ ਲੋਕ ਸੋਚਦੇ ਹਨ ਕਿ ਚੰਗੀ ਕੁਆਲਿਟੀ ਦੀਆਂ Fake Eyelashes ਅਤੇ ਗੂੰਦ ਦੀ ਵਰਤੋਂ ਕਰਨ ਨਾਲ ਉਹਨਾਂ ਦੀਆਂ ਕੁਦਰਤੀ ਪਲਕਾਂ ਨੂੰ ਨੁਕਸਾਨ ਹੋਣ ਤੋਂ ਰੋਕਿਆ ਜਾ ਸਕਦਾ ਹੈ, ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਉਹਨਾਂ ਦੀ ਗਲਤ ਧਾਰਨਾ ਹੈ। ਗੂੰਦ ਕਾਰਨ ਕੁਦਰਤੀ ਪਲਕਾਂ ਦੀ ਗ੍ਰੋਥ ਰੁਕ ਜਾਂਦੀ ਹੈ। ਨਾਲ ਹੀ, Fake Eyelashes ਦੇ ਭਾਰ ਕਾਰਨ ਕੁਦਰਤੀ ਪਲਕਾਂ ਡਿੱਗ ਸਕਦੀਆਂ ਹਨ।

ਬਹੁਤ ਜ਼ਿਆਦਾ ਵਰਤੋਂ ਕਾਰਨ ਅੱਖਾਂ ਸੁੱਜ ਸਕਦੀਆਂ ਹਨ : Fake Eyelashes ਲਈ ਵਰਤੀ ਜਾਂਦੀ ਗੂੰਦ ਵਿੱਚ ਫਾਰਮਾਲਡੀਹਾਈਡ ਹੁੰਦਾ ਹੈ। ਅਕਸਰ ਅਤੇ ਲੰਬੇ ਸਮੇਂ ਲਈ ਵਰਤੀਆਂ ਜਾਂਦੀਆਂ Fake Eyelashes ਅੱਖਾਂ ਦੇ ਆਲੇ ਦੁਆਲੇ ਦੇ ਹਿੱਸੇ ਵਿੱਚ ਸੋਜ ਦਾ ਕਾਰਨ ਬਣ ਸਕਦੀਆਂ ਹਨ।

ਡ੍ਰਾਈ ਆਈ ਦੀ ਸਮੱਸਿਆ ਨੂੰ ਵਧਾ ਸਕਦੀ ਹੈ Fake Eyelashes: ਖੁਸ਼ਕ ਅੱਖਾਂ ਜਾਂ ਡ੍ਰਾਈ ਆਈ ਉਹ ਸਥਿਤੀ ਹੈ ਜਦੋਂ ਅੱਖਾਂ ਵਿੱਚ ਲੁਬਰੀਕੇਸ਼ਨ ਦੀ ਕਮੀ ਹੁੰਦੀ ਹੈ। ਇਹ ਸਥਿਤੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਸਸਤੇ, ਮਿਆਦ ਪੁੱਗ ਚੁੱਕੇ ਜਾਂ ਬਹੁਤ ਜ਼ਿਆਦਾ ਕਾਸਮੈਟਿਕਸ ਦੀ ਵਰਤੋਂ ਕਰਦੇ ਹੋ। ਇਸ ਕਾਰਨ ਅੱਖਾਂ 'ਚ ਖਾਰਸ਼, ਧੁੰਦਲਾਪਣ, ਰੋਸ਼ਨੀ ਦੀ ਸੰਵੇਦਨਸ਼ੀਲਤਾ ਦੀ ਸਮੱਸਿਆ ਹੋ ਸਕਦੀ ਹੈ।

Published by:Amelia Punjabi
First published:

Tags: Fake Eyelashes Side Effects