ਚਾਟ ਭਾਰਤੀ ਸਟਰੀਟ ਫੂਡ ਦਾ ਅਹਿਮ ਹਿੱਸਾ ਹੈ। ਭਾਰਤ ਦੇ ਲੋਕ ਚਾਟ ਖਾਣਾ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਚਾਟ ਦੀ ਬਹੁਤ ਮਸ਼ਹੂਰ ਦੁਕਾਨ ਬਾਰੇ ਦੱਸਣ ਜਾ ਰਹੇ ਹਾਂ। ਚਾਟ ਇਹ ਦੁਕਾਨ ਤਕਰੀਬਨ 80 ਸਾਲਾਂ ਤੋਂ ਚੱਲ ਰਹੀ ਹੈ। ਇਸ ਦੁਕਾਨ ਉੱਤੇ ਚਾਟ ਖਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਲੋਕ ਇੱਥੇ ਚਾਟ ਖਾਣ ਦੂਰੋਂ ਦੂਰੋਂ ਆਉਂਦੇ ਹਨ। ਜੋ ਇੱਥੋਂ ਇੱਕ ਵਾਰ ਚਾਟ ਖਾ ਲਵੇ ਉਹ ਇਸਦੇ ਸਵਾਦ ਦੀ ਤਾਰੀਫ਼ ਕਰਦਾ ਨਹੀਂ ਥੱਕਦਾ ਤੇ ਵਾਰ ਵਾਰ ਚਾਟ ਖਾਣ ਇਸ ਦੁਕਾਨ ‘ਤੇ ਆਉਂਦਾ ਹੈ।
ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇਈਏ ਕਿ ਚਾਟ ਦੀ ਇਹ ਮਸ਼ਹੂਰ ਦੁਕਾਰਨ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਦਾਲਮੰਡੀ ਵਾਲੀ ਗਲੀ ਵਿੱਚ ਭਗਤ ਸਿੰਘ ਰੋਡ ’ਤੇ ਸਥਿਤ ਹੈ। ਇਸ ਸਮੇਂ ਇਸ ਦੁਕਾਨ ਦਾ ਮਾਲਿਕ ਪ੍ਰਮੋਦ ਕੁਮਾਰ ਹੈ। ਉਸਨੇ ਆਪਣੀ ਚਾਟ ਦੀ ਮਸ਼ਹੂਰ ਦੁਕਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਦੁਕਾਨ ਉਨ੍ਹਾਂ ਦੇ ਪਿਤਾ ਹਰਪ੍ਰਸਾਦ ਨੇ ਖੋਲ੍ਹੀ ਸੀ। ਇਸ ਦੁਕਾਨ ਨੂੰ ਚੱਲਦਿਆਂ ਲਗਭਗ 80 ਸਾਲ ਹੋ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਸਨੇ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਦੁਕਾਨ ‘ਤੇ ਬੈਠਨਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਲਗਭਗ 50 ਸਾਲਾਂ ਤੋਂ ਚਾਟ ਵੇਚ ਰਿਹਾ ਹੈ।
ਦੁਕਾਨ‘ਤੇ ਮਿਲਦਾ ਹੈ ਕੀ ਕੀ
ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ‘ਤੇ ਆਲੂ ਟਿੱਕੀ, ਗੋਲ ਗੱਪੇ, ਮਸਾਲੇਦਾਰ ਟਿੱਕੀ, ਦਹੀਂ ਭੱਲੇ, ਆਲੂ ਪਾਪੜੀ ਚਾਟ, ਦਹੀਂ ਵਾਲੇ ਗੋਲ ਗੱਪੇ ਆਦਿ ਮਿਲਦੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਈ ਚੀਜ਼ ਬਣਾਉਣ ਲੱਗਿਆਂ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਟਿੱਕੀ ਬਣਾਉਣ ਲਈ ਸਾਫ਼ ਆਲੂ, ਫਾਰਚਿਊਨ ਰਿਫਾਇੰਡ ਅਤੇ ਡਾਲਡਾ ਘਿਓ ਦੀ ਵਰਤੋਂ ਕਰਦੇ ਹਨ। ਇਸਦੇ ਨਾਲ ਹੀ ਚਾਟ ਵਿੱਚ ਵਰਤੇ ਜਾਣ ਵਾਲੇ ਮਸਾਲੇ ਵੀ ਉਨ੍ਹਾਂ ਦੁਆਰਾ ਘਰ ‘ਚ ਹੀ ਬਣਾਏ ਜਾਂਦੇ ਹਨ।
ਕਿੰਨੀ ਹੈ ਚਾਟ ਦੀ ਕੀਮਤ
ਪ੍ਰਮੋਦ ਕੁਮਾਰ ਨੇ ਦੁਕਾਨ ਉੱਤੇ ਵੇਚੀਆਂ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਆਲੂ ਟਿੱਕੀ ਦੀ ਦੀ ਪੂਰੀ ਪਲੇਟ 40 ਰੁਪਏ ਤੇ ਅੱਧੀ ਪਲੇਟ 20 ਰੁਪਏ ਦੀ ਵੇਚੀ ਜਾਂਦੀ ਹੈ। ਇਸ ਦੁਕਾਨ ਤੋਂ 20 ਰੁਪਏ ਵਿੱਚ 6 ਗੋਲਗੱਪੇ ਮਿਲਦੇ ਹਨ। ਗੋਲ ਗੱਪਿਆਂ ਦਾ ਪਾਣੀ ਗਾਹਕ ਦੀ ਪਸੰਦ ਅਨੁਸਾਰ ਦਿੱਤਾ ਜਾਂਦਾ ਹੈ।
ਗਾਹਕਾਂ ਦੇ ਸੁਝਾਅ
ਦੁਕਾਨ ‘ਤੇ ਚਾਟ ਖਾਣ ਆਏ ਕੈਲਾਸ਼ ਚੰਦ ਗੋਇਲ ਨੇ ਦੱਸਿਆ ਕਿ ਉਹ ਇਸ ਦੁਕਾਨ ‘ਤੇ ਚਾਟ ਖਾਣ ਲਈ ਲਗਭਗ 50 ਸਾਲਾਂ ਤੋਂ ਆ ਰਿਹਾ ਹੈ। ਉਸਨੇ ਦੱਸਿਆ ਕਿ ਮੁਜ਼ੱਫਰਨਗਰ ਵਿੱਚ ਕਿਤੇ ਵੀ ਇਸ ਤੋਂ ਵੱਧ ਸੁਆਦੀ ਚਾਟ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਉਹ ਅਕਸਰ ਹੀ ਇੱਥੇ ਆਪਣੇ ਪਰਿਵਾਰ ਨਾਲ ਚਾਟ ਖਾਣ ਆਉਂਦਾ ਹੈ। ਇਨ੍ਹਾਂ ਦੀ ਚਾਟ ਦਾ ਸਵਾਦ ਲਾਜਵਾਬ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Food Recipe, Recipe