Home /News /lifestyle /

ਲਾਈਨਾਂ 'ਚ ਲੱਗ ਕੇ ਖਾਂਦੇ ਹਨ ਲੋਕ ਬਾਰਾਬੰਕੀ ਦੀ ਚੰਦਰਕਲਾ ਮਠਿਆਈ, ਜਾਣੋ ਕਿਉਂ ਹੈ ਇਹ ਇੰਨੀ ਮਸ਼ਹੂਰ

ਲਾਈਨਾਂ 'ਚ ਲੱਗ ਕੇ ਖਾਂਦੇ ਹਨ ਲੋਕ ਬਾਰਾਬੰਕੀ ਦੀ ਚੰਦਰਕਲਾ ਮਠਿਆਈ, ਜਾਣੋ ਕਿਉਂ ਹੈ ਇਹ ਇੰਨੀ ਮਸ਼ਹੂਰ

ਬਿੰਦਰਾ ਸਵੀਟਸ ਨੇ ਲਗਾਤਾਰ ਮਿਹਨਤ ਅਤੇ ਆਪਣੀ ਕਵਾਲਟੀ ਨੂੰ ਬਰਕਰਾਰ ਰੱਖਿਆ ਹੈ।

ਬਿੰਦਰਾ ਸਵੀਟਸ ਨੇ ਲਗਾਤਾਰ ਮਿਹਨਤ ਅਤੇ ਆਪਣੀ ਕਵਾਲਟੀ ਨੂੰ ਬਰਕਰਾਰ ਰੱਖਿਆ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਕ ਅਜਿਹੀ ਦੁਕਾਨ ਬਾਰੇ ਜਿਸਨੇ ਚੰਦਰਕਲਾ ਨਾਮ ਦੀ ਇਸ ਮਿਠਿਆਈ ਨੂੰ ਆਪਣੇ ਸ਼ਹਿਰ ਤੋਂ ਸ਼ੁਰੂ ਕਰਕੇ ਨੇੜੇ ਦੇ ਸੂਬਿਆਂ ਤੱਕ ਮਸ਼ਹੂਰ ਕਰ ਦਿੱਤਾ ਹੈ। ਹੁਣ ਇਸ ਦੁਕਾਨ ਦਾ ਮਾਹੌਲ ਅਜਿਹਾ ਹੁੰਦਾ ਹੈ ਕਿ ਲੋਕ ਦੂਰੋਂ ਦੂਰੋਂ ਚੱਲਕੇ ਆਉਂਦੇ ਹਨ ਤੇ ਲਾਇਨਾਂ ਵਿਚ ਲੱਗਕੇ ਇਸ ਮਿਠਿਆਈ ਨੂੰ ਖਾਣ ਲਈ ਵਾਰੀ ਦੀ ਉਡੀਕ ਕਰਦੇ ਹਨ।

ਹੋਰ ਪੜ੍ਹੋ ...
  • Share this:

UP Famous Sweet: ਚੰਦਰਕਲਾ ਇਕ ਮਿਠਿਆਈ ਦਾ ਨਾਮ ਹੈ। ਇਹ ਇਕ ਸਵਾਦਲੀ ਤੇ ਕਵਾਲਟੀ ਭਰਪੂਰ ਮਿਠਿਆਈ ਹੈ ਜੋ ਕਿ ਉੱਤਰੀ ਤੇ ਪੂਰਬੀ ਭਾਰਤ ਦੇ ਕਈ ਰਾਜਾਂ ਵਿਚ ਮਿਲਦੀ ਹੈ। ਭਾਰਤੀ ਵੰਨ ਸੁਵੰਨੇ ਖਾਣੇ ਖਾਣ ਦੇ ਸ਼ੌਕੀਨ ਹਨ। ਇਹ ਇਕ ਪਾਸੇ ਹੱਦ ਦਰਜੇ ਦੇ ਤਿੱਖੇ ਤੇ ਮਸਾਲੇਦਾਰ ਖਾਣੇ ਖਾਂਦੇ ਹਨ ਤਾਂ ਨਾਲੋ ਨਾਲ ਹੱਦ ਦਰਜੇ ਦੇ ਮਿੱਠੇ ਪਕਵਾਨ ਵੀ ਚਾਹ ਕੇ ਖਾਂਦੇ ਹਨ। ਗੱਲ ਇਹ ਹੈ ਕਿ ਮਿੱਠਾ ਹੋਵੇ ਚਾਹੇ ਤਿੱਖਾ, ਭਾਰਤੀ ਲੋਕ ਸਿਖਰ ਨੂੰ ਛੋਹ ਲੈਣ ਦੇ ਸ਼ੌਕੀਨ ਹਨ। ਅਜਿਹੀ ਹੀ ਇਕ ਮਿਠਿਆਈ ਹੈ ਚੰਦਰਕਲਾ। ਜਿਸ ਕਿਸੇ ਨੇ ਵੀ ਇਸ ਮਿਠਿਆਈ ਦਾ ਸੁਵਾਦ ਕਦੇ ਚੱਖਿਆ ਹੈ ਤਾਂ ਫੇਰ ਇਸਦਾ ਨਾਮ ਸੁਣਕੇ ਹੀ ਉਸਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਕ ਅਜਿਹੀ ਦੁਕਾਨ ਬਾਰੇ ਜਿਸਨੇ ਚੰਦਰਕਲਾ ਨਾਮ ਦੀ ਇਸ ਮਿਠਿਆਈ ਨੂੰ ਆਪਣੇ ਸ਼ਹਿਰ ਤੋਂ ਸ਼ੁਰੂ ਕਰਕੇ ਨੇੜੇ ਦੇ ਸੂਬਿਆਂ ਤੱਕ ਮਸ਼ਹੂਰ ਕਰ ਦਿੱਤਾ ਹੈ। ਹੁਣ ਇਸ ਦੁਕਾਨ ਦਾ ਮਾਹੌਲ ਅਜਿਹਾ ਹੁੰਦਾ ਹੈ ਕਿ ਲੋਕ ਦੂਰੋਂ ਦੂਰੋਂ ਚੱਲਕੇ ਆਉਂਦੇ ਹਨ ਤੇ ਲਾਇਨਾਂ ਵਿਚ ਲੱਗਕੇ ਇਸ ਮਿਠਿਆਈ ਨੂੰ ਖਾਣ ਲਈ ਵਾਰੀ ਦੀ ਉਡੀਕ ਕਰਦੇ ਹਨ। ਇਹ ਦੁਕਾਨ ਉੱਤਰ ਪ੍ਰਦੇਸ ਦੇ ਬਾਰਾਬੰਕੀ ਜਿਲ੍ਹੇ ਵਿਚ ਮੌਜੂਦ ਹੈ। ਬਾਰਾਬੰਕੀ ਵਿਚ ਡੀਐੱਮ ਨਿਵਾਸ ਦੇ ਸਾਹਮਣੇ ਹੈ, ਬਿੰਦਰਾ ਸਵੀਟਸ। ਏਸੇ ਦੁਕਾਨ ਉੱਤੇ ਮਿਲਦੀ ਹੈ ਚੰਦਰਕਲਾ।

15 ਸਾਲਾਂ ਦੀ ਛੁਪੀ ਹੈ ਮਿਹਨਤ

ਬਿੰਦਰਾ ਸਵੀਟਸ ਬਾਰੇ ਜਾਣਕੇ ਸ਼ਾਇਦ ਤੁਸੀਂ ਹੈਰਾਨ ਹੋਵੋ ਕਿ ਇਹ ਦੁਕਾਨ ਅਤੇ ਇਸ ਉੱਤੇ ਮਿਲਣ ਵਾਲੀ ਮਿਠਿਆਈ ਚੰਦਰਕਲਾ ਕੋਈ ਅੱਜ ਕੱਲ੍ਹ ਹੀ ਮਸ਼ਹੂਰ ਨਹੀਂ ਹੋਈ ਬਲਕਿ ਇਹ 15 ਸਾਲ ਪੁਰਾਣੀ ਹੈ। ਬਿੰਦਰਾ ਸਵੀਟਸ ਨੇ ਲਗਾਤਾਰ ਮਿਹਨਤ ਅਤੇ ਆਪਣੀ ਕਵਾਲਟੀ ਨੂੰ ਬਰਕਰਾਰ ਰੱਖਿਆ ਹੈ। ਅੱਜ ਦੇ ਦਿਨ ਇਹ ਮਿਠਿਆਈ ਆਪਣੀ ਮਿਠਾਸ ਤੇ ਲੱਜਤ ਕਾਰਨ ਦਿਨੋ ਦਿਨ ਮਸ਼ਹੂਰ ਹੁੰਦੀ ਜਾ ਰਹੀ ਹੈ। ਦੁਕਾਨ ਦੇ ਅੰਦਰ ਤੇ ਬਾਹਰ ਜੁੜੀ ਭੀੜ ਹੁਣ ਬਿੰਦਰਾ ਸਵੀਟਸ ਦੀ ਮਿਹਨਤ ਤੇ ਮਿਠਿਆਈ ਦੇ ਸੁਵਾਦ ਦੀ ਮੂੰਹ ਬੋਲਦੀ ਤਸਵੀਰ ਹੈ।

ਜੇਕਰ ਤੁਸੀਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹੋ ਤਾਂ ਜਿੰਨੀ ਛੇਤੀ ਹੋ ਸਕੇ ਇਸ ਮਿਠਿਆਈ ਦਾ ਲੁਤਫ ਲਵੋ। ਪਰ ਜੇਕਰ ਉੱਤਰ ਪ੍ਰਦੇਸ਼ ਤੁਹਾਡੇ ਤੋਂ ਦੂਰ ਹੈ ਤਾਂ ਜਦ ਵੀ ਕਦੇ ਯੂਪੀ ਜਾਣ ਦਾ ਮੌਕਾ ਬਣੇ ਤਾਂ ਬਾਰਾਬੰਕੀ ਦੀ ਮਿਠਿਆਈ ਚੰਦਰਕਲਾ ਜ਼ਰੂਰ ਖਾ ਕੇ ਆਓ, ਸਾਡਾ ਇਹ ਦਾਅਵਾ ਹੈ ਕਿ ਤੁਸੀਂ ਨਿਰਾਸ਼ ਨਹੀਂ ਹੋਵੋਂਗੇ।

Published by:Tanya Chaudhary
First published:

Tags: Food, Lifestyle, Sweets