Home /News /lifestyle /

ਗਰਮੀਆਂ ਵਿੱਚ ਖਰੀਦੋ ਇਹ ਬਿਨ੍ਹਾਂ ਬਿਜਲੀ ਵਾਲਾ ਪੱਖਾ, ਸੋਲਰ ਐਨਰਜੀ ਨਾਲ ਦੇਵੇਗਾ ਠੰਡੀ ਹਵਾ

ਗਰਮੀਆਂ ਵਿੱਚ ਖਰੀਦੋ ਇਹ ਬਿਨ੍ਹਾਂ ਬਿਜਲੀ ਵਾਲਾ ਪੱਖਾ, ਸੋਲਰ ਐਨਰਜੀ ਨਾਲ ਦੇਵੇਗਾ ਠੰਡੀ ਹਵਾ

ਅੱਜ ਅਸੀਂ ਤੁਹਾਨੂੰ ਸੋਲਰ ਪੱਖਿਆਂ ਬਾਰੇ ਦੱਸ ਰਹੇ ਹਾਂ ਜਿਸਨੂੰ ਤੁਸੀਂ ਬਿਨ੍ਹਾਂ ਬਿਜਲੀ ਦੇ ਚਾਰਜ ਕਰਕੇ ਚਲਾ ਸਕਦੇ ਹੋ। ਇਸਦੀ ਕੀਮਤ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈ।

  • Share this:

ਵੈਸੇ ਤਾਂ ਗਰਮੀਆਂ ਵਿੱਚ ਠੰਡੀ ਹਵਾ ਮਿਲ ਜਾਵੇ ਤਾਂ ਸੁੱਖ ਦਾ ਸਾਹ ਆਉਂਦਾ ਹੈ। ਪਰ ਗਰਮੀਆਂ ਵਿੱਚ ਬਿਜਲੀ ਦੇ ਕੱਟਾਂ ਨਾਲ ਤਾਂ ਜਿਵੇਂ ਜਾਨ ਹੀ ਨਿਕਲ ਜਾਂਦੀ ਹੈ। ਅਜਿਹੇ ਵਿੱਚ ਏ.ਸੀ, ਕੂਲਰ ਤਾਂ ਕੀ ਪੱਖਾ ਤੱਕ ਨਹੀਂ ਚਲਦਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੱਖੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਬਿਨ੍ਹਾਂ ਬਿਜਲੀ ਦੇ ਵੀ ਚਲਾ ਕੇ ਠੰਡੀ ਹਵਾ ਦਾ ਆਨੰਦ ਲੈ ਸਕਦੇ ਹੋ। ਅੱਜ ਬਾਜ਼ਾਰ ਵਿੱਚ ਅਜਿਹੇ ਕਈ ਪੱਖੇ ਹਨ ਜਿਨ੍ਹਾਂ ਨੂੰ ਤੁਸੀਂ ਬੈਟਰੀ ਨਾਲ ਚਲਾ ਸਕਦੇ ਹੋ।

ਅੱਜ ਅਸੀਂ ਤੁਹਾਨੂੰ ਸੋਲਰ ਪੱਖਿਆਂ ਬਾਰੇ ਦੱਸ ਰਹੇ ਹਾਂ ਜਿਸਨੂੰ ਤੁਸੀਂ ਬਿਨ੍ਹਾਂ ਬਿਜਲੀ ਦੇ ਚਾਰਜ ਕਰਕੇ ਚਲਾ ਸਕਦੇ ਹੋ। ਇਸਦੀ ਕੀਮਤ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈ।

1. d.light SF20: ਇਹ ਇੱਕ ਸੋਲਰ ਰੀਚਾਰਜਯੋਗ ਟੇਬਲ ਫੈਨ ਹੈ। ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਹ ਪੱਖਾ ਇੱਕ ਵਾਰ ਚਾਰਜ ਕਰਨ 'ਤੇ ਲਗਭਗ 8 ਘੰਟੇ ਚਲਦਾ ਹੈ। ਤੁਸੀਂ ਇਸ ਪੱਖੇ ਨਾਲ ਪੂਰਾ ਕਮਰਾ ਠੰਡਾ ਕਰ ਸਕਦੇ ਹੋ। ਇਸ ਨਾਲ ਮੱਖੀਆਂ ਅਤੇ ਮੱਛਰ ਵੀ ਦੂਰ ਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਇੱਕ ਇਨ-ਬਿਲਟ LED ਲਾਈਟ ਮਿਲਦੀ ਹੈ। ਇਸ ਪੱਖੇ ਵਿੱਚ 16W ਸੋਲਰ ਪੈਨਲ ਮਿਲਦਾ ਹੈ। ਇਹ ਪੰਜ ਸਾਲਾਂ ਤੱਕ ਵਧੀਆ ਚਲਦਾ ਹੈ। ਇਸ ਸੋਲਰ ਫੈਨ ਦੀ ਔਨਲਾਈਨ ਕੀਮਤ 4,195 ਰੁਪਏ ਹੈ ਅਤੇ ਇਹ 1 ਸਾਲ ਦੀ ਵਾਰੰਟੀ ਦੇ ਨਾਲ ਆਉਂਦਾ ਹੈ।

2. Lovely Solar Fan - DC 12Volt: ਇਹ ਇੱਕ ਹੋਰ ਸ਼ਾਨਦਾਰ ਸੋਲਰ ਐਨਰਜੀ ਨਾਲ ਚੱਲਣ ਟੇਬਲ ਫੈਨ ਹੈ ਜੋ DC 12 ਵੋਲਟ ਕਰੰਟ 'ਤੇ ਕੰਮ ਕਰਦਾ ਹੈ ਅਤੇ ਸ਼ਕਤੀਸ਼ਾਲੀ 24 ਵਾਟ ਮੋਟਰ ਨਾਲ ਆਉਂਦਾ ਹੈ। ਇਹ ਪੱਖਾ ਲੋਹੇ ਅਤੇ ਪੀਵੀਸੀ ਨਾਲ ਬਣਿਆ ਹੈ। ਇਸ ਨੂੰ ਗਾਹਕ ਸਕਾਈ ਬਲੂ ਅਤੇ ਵਾਈਟ ਰੰਗਾਂ 'ਚ ਖਰੀਦ ਸਕਦੇ ਹਨ। ਇਸ ਟੇਬਲ ਫੈਨ ਵਿੱਚ ਦੋ ਸਪੀਡ ਮੋੜ ਹਨ ਜੋ 2400 rpm ਤੱਕ ਚਲਦੇ ਹਨ। ਇਸਦਾ ਵਜ਼ਨ 3 ਕਿਲੋਗ੍ਰਾਮ ਹੈ ਅਤੇ 6 ਮਹੀਨੇ ਦੀ ਵਾਰੰਟੀ ਦੇ ਨਾਲ ਆਉਂਦਾ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 1,449 ਰੁਪਏ ਹੈ।

3. Zosoe ਪਾਵਰਫੁੱਲ 1.88 ਵਾਟਸ ਰੀਚਾਰਜਯੋਗ ਟੇਬਲ ਫੈਨ: ਇਸ ਟੇਬਲ ਫੈਨ ਵਿੱਚ ਤੁਹਾਨੂੰ ਪਾਵਰ ਫੇਲ ਹੋਣ ਦੀ ਸਥਿਤੀ ਵਿੱਚ AC ਅਤੇ DC ਦੋਵੇਂ ਕੰਮ ਕਰਦੇ ਹਨ। ਇਸ ਨੂੰ ਸੋਲਰ ਪੈਨਲ ਬੋਰਡ ਦੀ ਵਰਤੋਂ ਕਰਕੇ ਵੀ ਚਾਰਜ ਕੀਤਾ ਜਾ ਸਕਦਾ ਹੈ। ਇਸ ਵਿੱਚ ਤੁਹਾਨੂੰ ਸਪੀਡ ਅਤੇ LED ਲਈ ਵੱਖਰੇ ਬਟਨ ਮਿਲਦੇ ਹਨ। ਪੱਖਾ ਅਤੇ ਲਾਈਟ ਦੋਵੇਂ ਇੱਕੋ ਸਮੇਂ ਵਰਤੇ ਜਾ ਸਕਦੇ ਹਨ। ਜੇਕਰ ਤੁਸੀਂ ਸਿਰਫ LED ਲਾਈਟਾਂ ਦੀ ਵਰਤੋਂ ਕਰਦੇ ਹੋ ਤਾਂ ਇਹ 8 ਘੰਟਿਆਂ ਤੱਕ ਚਲਦੀਆਂ ਹਨ ਜਦ ਕਿ ਪੱਖਾਂ 4 ਘੰਟੇ ਚਲਦਾ ਹੈ। ਇਸ ਦੀ ਆਨਲਾਈਨ ਕੀਮਤ 899 ਰੁਪਏ ਹੈ।

Published by:Drishti Gupta
First published:

Tags: Tech updates