Home /News /lifestyle /

Business Idea: ਕਾਲੇ ਟਮਾਟਰ ਦੀ ਖੇਤੀ ਇੰਝ ਬਣਾਵੇਗੀ ਲੱਖਪਤੀ, ਜਾਣੋ ਕੀ ਹਨ ਇਸਦੇ ਲਾਭ

Business Idea: ਕਾਲੇ ਟਮਾਟਰ ਦੀ ਖੇਤੀ ਇੰਝ ਬਣਾਵੇਗੀ ਲੱਖਪਤੀ, ਜਾਣੋ ਕੀ ਹਨ ਇਸਦੇ ਲਾਭ

black tomato

black tomato

ਨਵੀਂ ਪੀੜ੍ਹੀ ਦੇ ਕਿਸਾਨ ਤੇ ਕੁੱਝ ਪੁਰਾਣੇ ਕਿਸਾਨ ਇਹ ਗੱਲ ਸਮਝ ਗਏ ਹਨ ਕਿ ਰਵਾਇਤੀ ਤਰੀਕਿਆਂ ਦੀ ਖੇਤੀ ਵਿੱਚ ਹੁਣ ਭਵਿੱਖ ਨਹੀਂ ਹੈ, ਇਸ ਲਈ ਉਹ ਨਵੀਆਂ ਫਸਲਾਂ ਉਗਾਉਣ ਵੱਲ ਧਿਆਨ ਦੇ ਰਹੇ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਹਜ਼ਾਰਾਂ ਕਿਸਾਨਾਂ ਨੂੰ ਸਫਲਤਾ ਮਿਲੀ ਹੈ ਅਤੇ ਉਨ੍ਹਾਂ ਦੀ ਆਮਦਨ ਵਿਚ ਕਾਫੀ ਵਾਧਾ ਹੋਇਆ ਹੈ।

ਹੋਰ ਪੜ੍ਹੋ ...
  • Share this:

ਨਵੀਂ ਪੀੜ੍ਹੀ ਦੇ ਕਿਸਾਨ ਤੇ ਕੁੱਝ ਪੁਰਾਣੇ ਕਿਸਾਨ ਇਹ ਗੱਲ ਸਮਝ ਗਏ ਹਨ ਕਿ ਰਵਾਇਤੀ ਤਰੀਕਿਆਂ ਦੀ ਖੇਤੀ ਵਿੱਚ ਹੁਣ ਭਵਿੱਖ ਨਹੀਂ ਹੈ, ਇਸ ਲਈ ਉਹ ਨਵੀਆਂ ਫਸਲਾਂ ਉਗਾਉਣ ਵੱਲ ਧਿਆਨ ਦੇ ਰਹੇ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਹਜ਼ਾਰਾਂ ਕਿਸਾਨਾਂ ਨੂੰ ਸਫਲਤਾ ਮਿਲੀ ਹੈ ਅਤੇ ਉਨ੍ਹਾਂ ਦੀ ਆਮਦਨ ਵਿਚ ਕਾਫੀ ਵਾਧਾ ਹੋਇਆ ਹੈ। ਜੇਕਰ ਤੁਸੀਂ ਵੀ ਅਜਿਹੀ ਖੇਤੀ ਕਰਨ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਨੂੰ ਇੱਕ ਵਧੀਆ ਖੇਤੀ ਆਈਡੀਆ ਬਾਰੇ ਦੱਸਾਂਗੇ। ਇਹ ਇੱਕ ਅਜਿਹੀ ਫਸਲ ਹੈ ਜਿਸਦੀ ਦੇਸ਼ ਵਿੱਚ ਬਹੁਤ ਮੰਗ ਹੈ ਅਤੇ ਇਹ ਲਗਾਤਾਰ ਵੱਧ ਰਹੀ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਕਾਲੇ ਟਮਾਟਰ ਦੀ ਖੇਤੀ ਬਾਰੇ। ਦੱਸ ਦੇਈਏ ਕਿ ਕਾਲੇ ਟਮਾਟਰ ਦੀ ਖੇਤੀ ਬਾਰੇ ਹੁਣ ਤੱਕ ਬਹੁਤ ਘੱਟ ਲੋਕ ਜਾਣਦੇ ਹਨ।


ਕਾਲੇ ਟਮਾਟਰ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਿਆ ਜਾ ਸਕਦਾ ਹੈ। ਇਸ ਦੇ ਕਾਲੇ ਰੰਗ ਅਤੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਬਾਜ਼ਾਰ 'ਚ ਇਸ ਦੀ ਕੀਮਤ ਲਾਲ ਟਮਾਟਰ ਦੇ ਮੁਕਾਬਲੇ ਜ਼ਿਆਦਾ ਹੈ। ਇਸ ਦੇ ਨਾਲ ਹੀ ਇਸ ਵਿਚ ਲਾਲ ਟਮਾਟਰ ਤੋਂ ਵੀ ਜ਼ਿਆਦਾ ਔਸ਼ਧੀ ਗੁਣ ਪਾਏ ਜਾਂਦੇ ਹਨ। ਇਹ ਬਾਹਰੋਂ ਕਾਲਾ ਅਤੇ ਅੰਦਰੋਂ ਲਾਲ ਹੁੰਦਾ ਹੈ। ਜੇਕਰ ਅਸੀਂ ਇਸ ਨੂੰ ਕੱਚਾ ਖਾਂਦੇ ਹਾਂ ਤਾਂ ਇਹ ਨਾ ਤਾਂ ਜ਼ਿਆਦਾ ਖੱਟਾ ਹੁੰਦਾ ਹੈ ਅਤੇ ਨਾ ਹੀ ਬਹੁਤ ਮਿੱਠਾ ਹੁੰਦਾ ਹੈ, ਇਸ ਦਾ ਸਵਾਦ ਨਮਕੀਨ ਜਿਹਾ ਹੀ ਰਹਿੰਦਾ ਹੈ। ਇਹ ਭਾਰ ਘਟਾਉਣ, ਸ਼ੂਗਰ ਲੈਵਲ ਨੂੰ ਘੱਟ ਕਰਨ ਅਤੇ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਵੀ ਫਾਇਦੇਮੰਦ ਹੈ।


ਕਾਲੇ ਟਮਾਟਰ ਦੀ ਭਾਰਤੀ ਬਾਜ਼ਾਰ 'ਚ ਐਂਟਰੀ ਹੋ ਚੁੱਕੀ ਹੈ ਅਤੇ ਇਸ ਦੀ ਵੱਖਰੀ ਪਛਾਣ ਕਾਰਨ ਕਈ ਲੋਕ ਇਸ ਨੂੰ ਤੁਰੰਤ ਖਰੀਦ ਲੈਂਦੇ ਹਨ। ਇਸ ਟਮਾਟਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀ ਵਰਤੋਂ ਕੈਂਸਰ ਦੇ ਇਲਾਜ 'ਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਟਮਾਟਰ ਕਈ ਬੀਮਾਰੀਆਂ ਨਾਲ ਲੜਨ 'ਚ ਕਾਰਗਰ ਹੈ। ਆਓ ਜਾਣਦੇ ਹਾਂ ਇਸ ਦੀ ਖੇਤੀ ਕਿਵੇਂ ਕਰੀਏ।


ਕਾਲੇ ਟਮਾਟਰ ਦੀ ਕਾਸ਼ਤ ਲਈ ਇਹ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ: ਲਾਲ ਟਮਾਟਰ ਵਾਂਗ ਕਾਲੇ ਟਮਾਟਰ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ। ਟਮਾਟਰ ਦੀ ਇਸ ਕਿਸਮ ਦੀ ਕਾਸ਼ਤ ਲਈ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ। ਕਾਲੇ ਟਮਾਟਰ ਦੀ ਕਾਸ਼ਤ ਲਈ ਭਾਰਤ ਦੀ ਜਲਵਾਯੂ ਅਨੁਕੂਲ ਹੈ। ਇਸ ਲਈ ਜ਼ਮੀਨ ਦੀ ਪੀ.ਐੱਚ. ਵੈਲਿਊ 6-7 ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦਾ ਝਾੜ ਲਾਲ ਰੰਗ ਦੇ ਟਮਾਟਰਾਂ ਨਾਲੋਂ ਬਹੁਤ ਬਾਅਦ ਸ਼ੁਰੂ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਾਲੇ ਟਮਾਟਰ ਦੀ ਕਾਸ਼ਤ ਇੰਗਲੈਂਡ ਤੋਂ ਸ਼ੁਰੂ ਹੋਈ ਸੀ। ਇਸ ਨੂੰ ਅੰਗਰੇਜ਼ੀ ਵਿੱਚ Indigo Rose Tomato ਕਹਿੰਦੇ ਹਨ। ਇਸ ਨੂੰ ਯੂਰਪੀ ਬਾਜ਼ਾਰ ਵਿਚ 'ਸੁਪਰਫੂਡ' ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਵੀ ਇਸ ਦੀ ਖੇਤੀ ਸ਼ੁਰੂ ਹੋ ਗਈ ਹੈ। ਕਾਲੇ ਟਮਾਟਰ ਦੀ ਬਿਜਾਈ ਲਈ ਜਨਵਰੀ ਸਭ ਤੋਂ ਵਧੀਆ ਮਹੀਨਾ ਹੈ। ਜਦੋਂ ਤੁਸੀਂ ਇਸ ਸਮੇਂ ਕਾਲੇ ਟਮਾਟਰ ਦੀ ਬਿਜਾਈ ਕਰਦੇ ਹੋ, ਤਾਂ ਤੁਸੀਂ ਮਾਰਚ-ਅਪ੍ਰੈਲ ਤੱਕ ਇਸ ਦੀ ਫਸਲ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦੇ ਹੋ।


ਦੂਜੇ ਪਾਸੇ ਜੇਕਰ ਇਸ ਵਿੱਚ ਹੋਣ ਵਾਲੇ ਖਰਚੇ ਦੀ ਗੱਲ ਕਰੀਏ ਤਾਂ ਲਾਲ ਟਮਾਟਰ ਦੀ ਕਾਸ਼ਤ ਜਿੰਨਾ ਖਰਚਾ ਆਉਂਦਾ ਹੈ। ਕਾਲੇ ਟਮਾਟਰ ਦੀ ਕਾਸ਼ਤ ਵਿੱਚ, ਸਿਰਫ ਸੀਡ ਮਨੀ ਦੀ ਲੋੜ ਹੁੰਦੀ ਹੈ। ਕਾਲੇ ਟਮਾਟਰ ਦੀ ਕਾਸ਼ਤ ਵਿੱਚ ਸਾਰਾ ਖਰਚਾ ਕੱਢ ਕੇ ਪ੍ਰਤੀ ਹੈਕਟੇਅਰ 4-5 ਲੱਖ ਰੁਪਏ ਦਾ ਮੁਨਾਫਾ ਹੋ ਸਕਦਾ ਹੈ। ਕਾਲੇ ਟਮਾਟਰਾਂ ਦੀ ਪੈਕਿੰਗ ਅਤੇ ਬ੍ਰਾਂਡਿੰਗ ਰਾਹੀਂ ਮੁਨਾਫਾ ਹੋਰ ਵਧੇਗਾ। ਵੱਧ ਮੁਨਾਫਾ ਕਮਾਉਣ ਲਈ ਤੁਸੀਂ ਇਸ ਨੂੰ ਵੱਡੇ ਸ਼ਹਿਰਾਂ ਵਿੱਚ ਵਿਕਰੀ ਲਈ ਭੇਜ ਸਕਦੇ ਹੋ।

Published by:Rupinder Kaur Sabherwal
First published:

Tags: Business, Business idea, MONEY, Tomato