Fastag News: ਕਾਰ ਵੇਚਣ ਤੋਂ ਪਹਿਲਾਂ ਜ਼ਰੂਰ ਹਟਾ ਲਓ ਫਾਸਟੈਗ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

ਜੇਕਰ ਤੁਸੀਂ ਕਾਰ ਵੇਚਣ ਜਾ ਰਹੇ ਹੋ, ਤਾਂ FASTag ਦਾ ਸਟਿੱਕਰ ਹਟਾ ਦਿਓ, ਤਾਂ ਜੋ ਤੁਸੀਂ FASTag ਵਿੱਚ ਪਏ ਪੈਸੇ ਨੂੰ ਟ੍ਰਾਂਸਫਰ ਕਰ ਸਕੋ। ਪੈਸੇ ਟ੍ਰਾਂਸਫਰ ਕਰਨ ਲਈ FASTag ਨੰਬਰ ਲਾਜ਼ਮੀ ਹੈ। ਇਸ ਰਾਹੀਂ ਪੈਸੇ ਤੁਹਾਡੇ ਦੂਜੇ FASTag 'ਤੇ ਟਰਾਂਸਫਰ ਕੀਤੇ ਜਾ ਸਕਦੇ ਹਨ।

ਕਾਰ ਵੇਚਣ ਤੋਂ ਪਹਿਲਾਂ ਜ਼ਰੂਰ ਹਟਾ ਲਓ ਫਾਸਟੈਗ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

ਕਾਰ ਵੇਚਣ ਤੋਂ ਪਹਿਲਾਂ ਜ਼ਰੂਰ ਹਟਾ ਲਓ ਫਾਸਟੈਗ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ

  • Share this:
ਜੇਕਰ ਤੁਸੀਂ ਆਪਣਾ ਪੁਰਾਣਾ ਵਾਹਨ ਵੇਚਣ ਜਾ ਰਹੇ ਹੋ ਜਾਂ ਸਕਰੈਪ ਵਿੱਚ ਦੇਣ ਜਾ ਰਹੇ ਹੋ, ਤਾਂ ਵਾਹਨ ਵਿੱਚ ਲੱਗਾ ਫਾਸਟੈਗ ਫੌਰੀ ਤੌਰ 'ਤੇ ਉਤਾਰ ਲਵੋ। FASTag ਨੂੰ ਨਾ ਉਤਾਰਣ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਸਾਈਬਰ ਅਪਰਾਧੀ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ, ਤੁਹਾਨੂੰ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਸੜਕੀ ਆਵਾਜਾਈ ਮੰਤਰਾਲੇ ਦੇ ਅਨੁਸਾਰ, ਵਾਹਨ ਵੇਚਣ ਤੋਂ ਪਹਿਲਾਂ ਤੁਹਾਨੂੰ ਫਾਸਟੈਗ ਦਾ ਸਟਿੱਕਰ ਹਟਾਉਣਾ ਚਾਹੀਦਾ ਹੈ।

ਆਮ ਤੌਰ 'ਤੇ, ਵਾਹਨ ਮਾਲਕ ਜਦੋਂ ਵਾਹਨ ਵੇਚਦੇ ਹਨ ਤਾਂ FASTag ਸਟਿੱਕਰ ਨਹੀਂ ਹਟਾਉਂਦੇ ਜਾਂ ਵਾਹਨ ਦੇ ਪੁਰਾਣੇ ਹੋਣ 'ਤੇ ਕਬਾੜ ਵਿੱਚ ਦੇਣ ਵੇਲੇ ਵੀ ਇੰਝ ਹੀ ਕਰਦੇ ਹਨ। ਵਾਹਨ ਮਾਲਕਾਂ ਦਾ ਮੰਨਣਾ ਹੈ ਕਿ ਫਾਸਟੈਗ ਪੁਰਾਣੇ ਵਾਹਨ ਦਾ ਹੈ ਅਤੇ ਉਸੇ ਨੰਬਰ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜੇਕਰ ਉਹ ਫਾਸਟੈਗ ਵੀ ਕੱਢ ਲੈਣ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੈ। ਇਸ ਲਈ ਇਸਨੂੰ ਗੱਡੀ ਵਿੱਚ ਹੀ ਛੱਡ ਦਿਓ, ਪਰ ਅਜਿਹਾ ਨਹੀਂ ਹੈ।

ਸੜਕ ਆਵਾਜਾਈ ਮੰਤਰਾਲੇ ਦੇ ਅਨੁਸਾਰ, ਜੇਕਰ ਤੁਸੀਂ ਕਾਰ ਵੇਚਣ ਜਾ ਰਹੇ ਹੋ, ਤਾਂ FASTag ਦਾ ਸਟਿੱਕਰ ਹਟਾ ਦਿਓ, ਤਾਂ ਜੋ ਤੁਸੀਂ FASTag ਵਿੱਚ ਪਏ ਪੈਸੇ ਨੂੰ ਟ੍ਰਾਂਸਫਰ ਕਰ ਸਕੋ। ਪੈਸੇ ਟ੍ਰਾਂਸਫਰ ਕਰਨ ਲਈ FASTag ਨੰਬਰ ਲਾਜ਼ਮੀ ਹੈ। ਇਸ ਰਾਹੀਂ ਪੈਸੇ ਤੁਹਾਡੇ ਦੂਜੇ FASTag 'ਤੇ ਟਰਾਂਸਫਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਜੇਕਰ FASTag ਕਿਸੇ ਬੈਂਕ ਖਾਤੇ ਨਾਲ ਜੁੜਿਆ ਹੋਇਆ ਹੈ, ਤਾਂ ਵਾਹਨ ਦੇ ਟੋਲ 'ਤੇ ਜਾਣ 'ਤੇ ਤੁਹਾਡੇ ਖਾਤੇ ਤੋਂ ਪੈਸੇ ਕੱਟੇ ਜਾਣਗੇ। FASTag ਦਾ ਲਿੰਕ ਬੈਂਕ ਤੋਂ ਨਹੀਂ ਹਟਾਇਆ ਜਾ ਸਕਦਾ। ਇਸ ਲਈ ਵਾਹਨ ਵੇਚਣ ਤੋਂ ਪਹਿਲਾਂ ਫਾਸਟੈਗ ਨੂੰ ਹਟਾ ਦੇਣਾ ਚਾਹੀਦਾ ਹੈ।

ਇਹ ਨੁਕਸਾਨ ਹੋ ਸਕਦਾ ਹੈ : ਸਾਈਬਰ ਮਾਹਿਰ ਰਿਤੇਸ਼ ਭਾਟੀਆ ਦਾ ਕਹਿਣਾ ਹੈ ਕਿ ਜੇਕਰ ਵਾਹਨ ਕਬਾੜ ਵਿੱਚ ਵੇਚਿਆ ਜਾਂਦਾ ਹੈ ਅਤੇ ਇਸ ਵਿੱਚ ਫਾਸਟੈਗ ਹੈ ਤਾਂ ਇਸਦੀ ਦੁਰਵਰਤੋਂ ਹੋ ਸਕਦੀ ਹੈ। ਖਾਸ ਤੌਰ 'ਤੇ ਜਿਹੜੇ FASTag ਬੈਂਕ ਨਾਲ ਜੁੜੇ ਹੋਏ ਹਨ, ਉਨ੍ਹਾਂ 'ਚ ਬੈਂਕ ਦੇ ਸਾਰੇ ਵੇਰਵੇ ਹੁੰਦੇ ਹਨ। ਸਾਈਬਰ ਅਪਰਾਧੀ ਵੇਰਵਿਆਂ ਨਾਲ ਤੁਹਾਨੂੰ ਵਿੱਤੀ ਤੌਰ 'ਤੇ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਫਾਸਟੈਗ ਨੂੰ ਉਤਾਰ ਕੇ ਹੀ ਵਾਹਨ ਨੂੰ ਉਤਾਰ ਦੇਣਾ ਚਾਹੀਦਾ ਹੈ।
Published by:Amelia Punjabi
First published: