Home /News /lifestyle /

FASTag ਨਾਲ ਪੈਟਰੋਲ ਤੇ ਡੀਜ਼ਲ ਦਾ ਵੀ ਕਰੋ ਭੁਗਤਾਨ, ਹੋਰ ਵੀ ਚੁੱਕੋ ਫਾਇਦੇ

FASTag ਨਾਲ ਪੈਟਰੋਲ ਤੇ ਡੀਜ਼ਲ ਦਾ ਵੀ ਕਰੋ ਭੁਗਤਾਨ, ਹੋਰ ਵੀ ਚੁੱਕੋ ਫਾਇਦੇ

FASTag ਨਾਲ ਪੈਟਰੋਲ ਤੇ ਡੀਜ਼ਲ ਦਾ ਵੀ ਕਰੋ ਭੁਗਤਾਨ, ਹੋਰ ਵੀ ਚੁੱਕੋ ਫਾਇਦੇ (ਸੰਕੇਤਿਕ ਤਸਵੀਰ)

FASTag ਨਾਲ ਪੈਟਰੋਲ ਤੇ ਡੀਜ਼ਲ ਦਾ ਵੀ ਕਰੋ ਭੁਗਤਾਨ, ਹੋਰ ਵੀ ਚੁੱਕੋ ਫਾਇਦੇ (ਸੰਕੇਤਿਕ ਤਸਵੀਰ)

 • Share this:

  FASTags ਵਰਤਮਾਨ ਵਿੱਚ ਹਾਈਵੇਅ ਅਤੇ ਐਕਸਪ੍ਰੈਸਵੇਅ 'ਤੇ ਟੋਲ ਵਸੂਲੀ ਲਈ ਵਰਤਿਆ ਜਾਂਦਾ ਹੈ। ਆਉਣ ਵਾਲੇ ਸਮੇਂ 'ਚ ਇਸ ਰਾਹੀਂ ਵਾਹਨ ਚਾਲਕ ਨਾ ਸਿਰਫ ਪੈਟਰੋਲ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਭਰਵਾ ਸਕਣਗੇ ਸਗੋਂ ਪਾਰਕਿੰਗ ਅਤੇ ਟ੍ਰੈਫਿਕ ਜੁਰਮਾਨੇ ਵੀ ਭਰ ਸਕਣਗੇ।

  ਵੱਖ-ਵੱਖ ਸਟਾਰਟਅੱਪਸ ਦੇਸ਼ ਭਰ ਵਿੱਚ FASTag ਦੇ ਮਜ਼ਬੂਤ ​​ਬੁਨਿਆਦੀ ਢਾਂਚੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਾਸ ਤੌਰ 'ਤੇ ਪੈਟਰੋਲ ਪੰਪ, ਸਿਨੇਮਾ, ਪਾਰਕਿੰਗ ਵਰਗੇ ਵਪਾਰਕ ਕੇਂਦਰਾਂ 'ਤੇ ਭੁਗਤਾਨ ਲਈ ਇਸ ਦੀ ਵਰਤੋਂ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਡਰਾਈਵਰਾਂ ਨੂੰ ਇਨ੍ਹਾਂ ਥਾਵਾਂ 'ਤੇ ਭੁਗਤਾਨ ਦੀ ਵੱਡੀ ਸਹੂਲਤ ਮਿਲੇਗੀ।

  ਪੈਟਰੋਲ-ਡੀਜ਼ਲ ਭੁਗਤਾਨ ਪਾਇਲਟ ਪ੍ਰਾਜੈਕਟ : ਗੋਆ-ਅਧਾਰਤ ਸਟਾਰਟਅੱਪ ਨਿਊਮੇਡਿਕ ਵਰਤਮਾਨ ਵਿੱਚ ਹਿੰਦੁਸਤਾਨ ਪੈਟਰੋਲੀਅਮ ਅਤੇ ਇੰਡੀਅਨ ਆਇਲ ਦੇ ਪੈਟਰੋਲ ਪੰਪਾਂ 'ਤੇ FASTag ਦੁਆਰਾ ਪੈਟਰੋਲ ਤੇ ਡੀਜ਼ਲ ਦੀ ਅਦਾਇਗੀ ਦਾ ਇੱਕ ਪਾਇਲਟ ਪ੍ਰੋਜੈਕਟ ਚਲਾ ਰਿਹਾ ਹੈ। ਇਸ ਨੂੰ ਗਾਹਕਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ।


  ਨਿਊਮੇਡਿਕ ਦੇ ਸੰਸਥਾਪਕ ਅਤੇ ਸੀਈਓ ਲੂਕ ਸੇਕਵੇਰਾ ਨੇ ਮਿੰਟ ਨੂੰ ਦੱਸਿਆ ਕਿ ਅਸੀਂ ਪੈਟਰੋਲ ਪੰਪਾਂ, ਤੇਲ ਕੰਪਨੀਆਂ ਅਤੇ ਬੈਂਕਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਦਾ ਅਸਲ ਅਮਲ ਉਦੋਂ ਹੋਵੇਗਾ ਜਦੋਂ ਅਸੀਂ ਇਸ ਸੰਕਲਪ ਨੂੰ ਸਾਬਤ ਕਰਨ ਲਈ ਦੇਸ਼ ਭਰ ਵਿੱਚ ਇਸਦਾ ਵਿਸਤਾਰ ਕਰਾਂਗੇ। ਸੇਕਵੇਰਾ ਨੇ ਕਿਹਾ ਕਿ ਕੰਪਨੀ ਇਸ ਰਾਹੀਂ ਡਰਾਈਵ-ਇਨ ਸਿਨੇਮਾ ਅਤੇ ਟ੍ਰੈਫਿਕ ਜੁਰਮਾਨੇ ਦਾ ਭੁਗਤਾਨ ਕਰਨ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾ ਰਹੀ ਹੈ।

  ਪਾਰਕਿੰਗ ਲਈ ਵੀ ਕਰ ਸਕੋਗੇ ਭੁਗਤਾਨ : ਗੁਰੂਗ੍ਰਾਮ ਸਥਿਤ ਸਟਾਰਟਅੱਪ ਪਾਰਕ ਪਲੱਸ ਦੇ ਸੰਸਥਾਪਕ ਅਤੇ ਸੀਈਓ ਅਮਿਤ ਲਖੋਟੀਆ ਦਾ ਕਹਿਣਾ ਹੈ ਕਿ FAStag ਰਾਹੀਂ ਭੁਗਤਾਨ ਕਰਨ ਨਾਲ ਨਾ ਸਿਰਫ਼ ਪਾਰਕਿੰਗ ਵਿੱਚ ਲੱਗੀਆਂ ਲੰਬੀਆਂ ਕਤਾਰਾਂ ਤੋਂ ਛੁਟਕਾਰਾ ਮਿਲੇਗਾ ਸਗੋਂ ਪਾਰਕਿੰਗ ਦੀ ਰਸੀਦ ਤੋਂ ਵੀ ਛੁਟਕਾਰਾ ਮਿਲੇਗਾ।

  ਸਟਾਰਟਅਪ ਵਰਤਮਾਨ ਵਿੱਚ ਦਿੱਲੀ, ਮੁੰਬਈ, ਬੈਂਗਲੁਰੂ, ਕੋਇੰਬਟੂਰ, ਦੇਹਰਾਦੂਨ ਅਤੇ ਵਡੋਦਰਾ ਵਿੱਚ 15 ਮਾਲਸ ਵਿੱਚ FASTag ਰਾਹੀਂ ਭੁਗਤਾਨ ਕਰ ਰਿਹਾ ਹੈ। ਪਾਰਕ ਪਲੱਸ ਨੇ ਇਸ ਸਾਲ ਇਸ ਨੂੰ 40 ਮਾਲਸ ਅਤੇ 1,500 ਸਰਕਾਰੀ ਪਾਰਕਿੰਗ ਸਥਾਨਾਂ ਤੱਕ ਵਧਾਉਣ ਦੀ ਯੋਜਨਾ ਬਣਾਈ ਹੈ। ਪਾਰਕ ਪਲੱਸ ਨਿਊਮੇਡਿਕ ਵਾਂਗ ਦਿੱਲੀ-ਐਨਸੀਆਰ ਵਿੱਚ ਈਂਧਨ ਦੇ ਭੁਗਤਾਨ ਲਈ ਇੱਕ ਪਾਇਲਟ ਪ੍ਰੋਜੈਕਟ ਵੀ ਚਲਾ ਰਿਹਾ ਹੈ।

  ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਟੋਲ ਵਸੂਲੀ ਲਈ FASTag ਬਣਾਇਆ ਹੈ। ਇਸ ਵਿੱਚ ਇੱਕ ਰੇਡੀਓ ਫ੍ਰੀਕੁਐਂਸੀ ਪਛਾਣ ਚਿਪ ਹੁੰਦੀ ਹੈ। FASTag ਸਟਿੱਕਰ ਵਾਹਨ ਦੇ ਅਗਲੇ ਸ਼ੀਸ਼ੇ 'ਤੇ ਲਗਾਇਆ ਜਾਂਦਾ ਹੈ। ਜਿਵੇਂ ਹੀ ਤੁਸੀਂ ਟੋਲ ਪਲਾਜ਼ਾ ਜਾਂ ਫਿਊਲ ਆਊਟਲੈਟ ਦੇ ਨੇੜੇ ਪਹੁੰਚਦੇ ਹੋ, ਚਿੱਪ ਐਕਟਿਵ ਹੋ ਜਾਂਦੀ ਹੈ ਅਤੇ ਭੁਗਤਾਨ ਆਪਣੇ ਆਪ ਹੋ ਜਾਂਦਾ ਹੈ।

  Published by:Ashish Sharma
  First published:

  Tags: FASTag, Petrol and diesel, Toll Plaza