Home /News /lifestyle /

ਇਸ ਸਾਲ ਦਸੰਬਰ ਮਹੀਨੇ ਵਿੱਚ ਆ ਰਹੇ ਹਨ ਇਹ ਵਰਤ 'ਤੇ ਤਿਉਹਾਰ, ਜਾਣੋ ਕਦੋਂ ਸ਼ੁਰੂ ਹੋ ਰਹੇ ਹਨ ਖਰਮਾਸ

ਇਸ ਸਾਲ ਦਸੰਬਰ ਮਹੀਨੇ ਵਿੱਚ ਆ ਰਹੇ ਹਨ ਇਹ ਵਰਤ 'ਤੇ ਤਿਉਹਾਰ, ਜਾਣੋ ਕਦੋਂ ਸ਼ੁਰੂ ਹੋ ਰਹੇ ਹਨ ਖਰਮਾਸ

ਇਸ ਸਾਲ ਦਸੰਬਰ ਮਹੀਨੇ ਵਿੱਚ ਆ ਰਹੇ ਹਨ ਇਹ ਵਰਤ ਤੇ ਤਿਉਹਾਰ, ਜਾਣੋ ਕਦੋਂ ਸ਼ੁਰੂ ਹੋ ਰਹੇ ਹਨ ਖਰਮਾਸ

ਇਸ ਸਾਲ ਦਸੰਬਰ ਮਹੀਨੇ ਵਿੱਚ ਆ ਰਹੇ ਹਨ ਇਹ ਵਰਤ ਤੇ ਤਿਉਹਾਰ, ਜਾਣੋ ਕਦੋਂ ਸ਼ੁਰੂ ਹੋ ਰਹੇ ਹਨ ਖਰਮਾਸ

ਅਸੀਂ ਜਾਣਦੇ ਹਾਂ ਕਿ ਅੱਜ ਤੋਂ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਹੈ। ਦਸੰਬਰ 2022 ਧਾਰਮਿਕ ਪੱਖ ਤੋਂ ਬਹੁਤ ਮਹੱਤਵਪੂਰਨ ਹੈ। ਇਸ ਸਾਲ ਦਸੰਬਰ ਮਹੀਨੇ ਵਿੱਚ ਹਿੰਦੂ ਧਰਮ ਦੇ ਕਈ ਮਹੱਤਵਪੂਰਨ ਵਰਤ ਤੇ ਤਿਉਹਾਰ ਆ ਰਹੇ ਹਨ। ਦਸੰਬਰ ਮਹੀਨੇ ਵਿੱਚ ਮੋਕਸ਼ਦਾ ਇਕਾਦਸ਼ੀ, ਸੋਮ ਪ੍ਰਦੋਸ਼ ਵ੍ਰਤ, ਅੰਨਪੂਰਨਾ, ਚਤੁਰਥੀ, ਧਨ ਸੰਕ੍ਰਾਂਤੀ, ਗੀਤਾ ਜਯੰਤੀ, ਮਾਸਿਕ ਸ਼ਿਵਰਾਤਰੀ ਆਦਿ ਦੇ ਤਿਉਹਾਰ ਆਉਣਗੇ।

ਹੋਰ ਪੜ੍ਹੋ ...
  • Share this:

ਅਸੀਂ ਜਾਣਦੇ ਹਾਂ ਕਿ ਅੱਜ ਤੋਂ ਦਸੰਬਰ ਮਹੀਨਾ ਸ਼ੁਰੂ ਹੋ ਗਿਆ ਹੈ। ਦਸੰਬਰ 2022 ਧਾਰਮਿਕ ਪੱਖ ਤੋਂ ਬਹੁਤ ਮਹੱਤਵਪੂਰਨ ਹੈ। ਇਸ ਸਾਲ ਦਸੰਬਰ ਮਹੀਨੇ ਵਿੱਚ ਹਿੰਦੂ ਧਰਮ ਦੇ ਕਈ ਮਹੱਤਵਪੂਰਨ ਵਰਤ ਤੇ ਤਿਉਹਾਰ ਆ ਰਹੇ ਹਨ। ਦਸੰਬਰ ਮਹੀਨੇ ਵਿੱਚ ਮੋਕਸ਼ਦਾ ਇਕਾਦਸ਼ੀ, ਸੋਮ ਪ੍ਰਦੋਸ਼ ਵ੍ਰਤ, ਅੰਨਪੂਰਨਾ, ਚਤੁਰਥੀ, ਧਨ ਸੰਕ੍ਰਾਂਤੀ, ਗੀਤਾ ਜਯੰਤੀ, ਮਾਸਿਕ ਸ਼ਿਵਰਾਤਰੀ ਆਦਿ ਦੇ ਤਿਉਹਾਰ ਆਉਣਗੇ। ਇਸ ਤੋਂ ਇਲਾਵਾ ਦਸੰਬਰ ਮਹੀਨੇ ਵਿੱਚ ਖਰਮਾਸ ਵੀ ਆ ਰਹੇ ਹਨ। ਖਰਮਾਸ ਦੌਰਾਨ ਸ਼ੁਭ ਕੰਮ ਰੁਕੇ ਰਹਿਣਗੇ। ਆਓ ਜੋਤਸ਼ੀ ਡਾਕਟਰ ਕ੍ਰਿਸ਼ਨ ਕੁਮਾਰ ਭਾਰਗਵ ਤੋਂ ਜਾਣਦੇ ਹਾਂ ਦਸੰਬਰ ਮਹੀਨੇ ਦੇ ਵਿੱਚ ਆਉਣ ਵਾਲੇ ਵਿਸ਼ੇਸ਼ ਤਿਉਹਾਰਾ ਤੇ ਵਰਤਾਂ ਬਾਰੇ-

ਦਸੰਬਰ ਵਿੱਚ ਆਉਣ ਵਾਲੇ ਵਰਤ ਅਤੇ ਤਿਉਹਾਰ

ਇਸ ਸਾਲ ਦਸੰਬਰ ਮਹੀਨੇ ਵਿੱਚ 03 ਦਸੰਬਰ ਯਾਨੀ ਕਿ ਸ਼ਨੀਵਾਰ ਨੂੰ ਮੋਕਸ਼ਦਾ ਇਕਾਦਸ਼ੀ ਤੇ ਗੀਤਾ ਜਯੰਤੀ ਦਾ ਤਿਉਹਾਰ ਆ ਰਿਹਾ ਹੈ। 05 ਦਸੰਬਰ ਦਿਨ ਸੋਮਵਾਰ ਨੂੰ ਸੋਮ ਪ੍ਰਦੋਸ਼ ਵਰਤ ਹੈ। 07 ਦਸੰਬਰ ਨੂੰ ਦੱਤਾਤ੍ਰੇਯ ਜਯੰਤੀ ਅਤੇ 08 ਦਸੰਬਰ ਨੂੰ ਮਾਰਗਸ਼ੀਰਸ਼ਾ ਪੂਰਨਿਮਾ ਤੇ ਅੰਨਪੂਰਨਾ ਜਯੰਤੀ ਹੈ। 09 ਦਸੰਬਰ ਨੂੰ ਪੌਸ਼ ਮਹੀਨਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ 11 ਦਸੰਬਰ ਨੂੰ ਅਖੁਰਥ ਸੰਕਸ਼ਤੀ ਚਤੁਰਥੀ ਹੈ। 16 ਦਸੰਬਰ ਨੂੰ ਧਨੁ ਸੰਕ੍ਰਾਂਤੀ ਹੈ। 16 ਦਸੰਬਰ ਤੋਂ ਹੀ ਖਰਮਾਸ ਸ਼ੁਰੂ ਹੋ ਜਾਵੇਗਾ ਅਤੇ ਸੂਰਜ ਦੀ ਰਾਸ਼ੀ ਵਿੱਚ ਤਬਦੀਲੀ ਵੀ ਆਵੇਗੀ। 19 ਦਸੰਬਰ ਨੂੰ ਸਫਲਾ ਇਕਾਦਸ਼ੀ ਤੇ 21 ਦਸੰਬਰ ਨੂੰ ਪ੍ਰਦੋਸ਼ ਵਰਤ ਹੈ। ਇਸ ਤੋਂ ਇਲਾਵਾ 23 ਦਸੰਬਰ ਨੂੰ ਪੌਸ਼ ਅਮਾਵਸਿਆ ਤੇ 26 ਦਸੰਬਰ ਨੂੰ ਵਿਨਾਇਕ ਚਤੁਰਥੀ ਦਾ ਤਿਉਹਾਰ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਖਰਮਾਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ। 16 ਦਸੰਬਰ ਤੋਂ ਖਰਮਾਸ ਸ਼ੁਰੂ ਹੋ ਰਹੇ ਹਨ। ਇਨ੍ਹਾਂ ਦੇ ਸ਼ੁਰੂ ਹੁੰਦਿਆਂ ਹੀ ਮੰਡਨ, ਗ੍ਰਹਿ ਪ੍ਰਵੇਸ਼, ਵਿਆਹ ਤੇ ਹੋਰ ਅਨੇਕਾਂ ਸ਼ੁਭ ਕੰਮਾਂ ਉੱਤੇ ਪਾਬੰਦੀ ਲੱਗ ਜਾਵੇਗੀ। ਇਸ ਤੋਂ ਬਾਅਦ ਮਕਸ ਸੰਕ੍ਰਾਂਤੀ ਯਾਨੀ ਕਿ 2023 ਵਿੱਚ ਸ਼ੁਭ ਕੰਮ ਹੋਣੇ ਸ਼ੁਰੂ ਹੋਣਗੇ।

ਜ਼ਿਕਰਯੋਗ ਹੈ ਕਿ ਹਰ ਸਾਲ ਮੋਕਸ਼ਦਾ ਏਕਾਦਸ਼ੀ ਤੇ ਗੀਤਾ ਜਯੰਤੀ ਦਾ ਤਿਉਹਾਰ ਇੱਕ ਦਿਨ ਹੀ ਮਨਾਇਆ ਜਾਂਦਾ ਹੈ। ਮਹਾਂਭਾਰਤ ਕਾਲ ਵਿੱਚ ਭਗਵਾਨ ਕ੍ਰਿਸ਼ਨ ਨੇ ਮੋਕਸ਼ਦਾ ਇਕਾਦਸ਼ੀ ਉੱਤੇ ਹੀ ਗੀਤਾ ਉਪਦੇਸ਼ ਦਿੱਤਾ ਸੀ। ਇਸ ਕਰਕੇ ਮੋਕਸ਼ਦਾ ਏਕਾਦਸ਼ੀ ਦੇ ਨਾਲ ਹੀ ਗੀਤਾ ਜਯੰਤੀ ਨੂੰ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਰੱਖਣ ਨਾਲ ਮੁਕਤੀ ਮਿਲਦੀ ਹੈ।

Published by:Drishti Gupta
First published:

Tags: Festival, Lifestyle, Religion