Home /News /lifestyle /

FCI Recruitment 2022: FCI 'ਚ ਨਿਕਲੀ ਬੰਪਰ ਭਰਤੀ, ਜਲਦ ਕਰੋ ਅਪਲਾਈ ਤੇ ਪਾਓ 88000 ਤਨਖਾਹ

FCI Recruitment 2022: FCI 'ਚ ਨਿਕਲੀ ਬੰਪਰ ਭਰਤੀ, ਜਲਦ ਕਰੋ ਅਪਲਾਈ ਤੇ ਪਾਓ 88000 ਤਨਖਾਹ

 75 ਸਾਲ ਬਾਅਦ ਇਸ ਪਿੰਡ ਵਿੱਚ ਹੋਇਆ ਚਮਤਕਾਰ, ਜਾਣੋ ਕਿਉਂ ਜਸ਼ਨ 'ਚ ਡੁੱਬੇ ਲੋਕ

75 ਸਾਲ ਬਾਅਦ ਇਸ ਪਿੰਡ ਵਿੱਚ ਹੋਇਆ ਚਮਤਕਾਰ, ਜਾਣੋ ਕਿਉਂ ਜਸ਼ਨ 'ਚ ਡੁੱਬੇ ਲੋਕ

FCI Recruitment 2022: FCI ਨੇ ਅਸਿਸਟੈਂਟ ਗ੍ਰੇਡ 3 (AG-III), ਜੂਨੀਅਰ ਇੰਜੀਨੀਅਰ (JE), ਟਾਈਪਿਸਟ ਅਤੇ ਸਟੈਨੋਗ੍ਰਾਫਰ ਗ੍ਰੇਡ 2 (ਸਟੈਨੋ ਗ੍ਰੇਡ) ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਹਨਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, FCI ਦੀ ਅਧਿਕਾਰਤ ਵੈੱਬਸਾਈਟ fci.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 05 ਅਕਤੂਬਰ ਹੈ।

ਹੋਰ ਪੜ੍ਹੋ ...
  • Share this:

FCI Recruitment 2022: FCI ਨੇ ਅਸਿਸਟੈਂਟ ਗ੍ਰੇਡ 3 (AG-III), ਜੂਨੀਅਰ ਇੰਜੀਨੀਅਰ (JE), ਟਾਈਪਿਸਟ ਅਤੇ ਸਟੈਨੋਗ੍ਰਾਫਰ ਗ੍ਰੇਡ 2 (ਸਟੈਨੋ ਗ੍ਰੇਡ) ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਹਨਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, FCI ਦੀ ਅਧਿਕਾਰਤ ਵੈੱਬਸਾਈਟ fci.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 05 ਅਕਤੂਬਰ ਹੈ। ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://fci.gov.in/ ਰਾਹੀਂ ਇਹਨਾਂ ਅਸਾਮੀਆਂ ਲਈ ਸਿੱਧੇ ਤੌਰ 'ਤੇ ਵੀ ਅਪਲਾਈ ਕਰ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 5043 ਅਸਾਮੀਆਂ ਭਰੀਆਂ ਜਾਣਗੀਆਂ।

ਐਫਸੀਆਈ ਭਰਤੀ 2022 ਲਈ ਯੋਗਤਾ ਮਾਪਦੰਡ

AG-III (ਤਕਨੀਕੀ) – ਉਮੀਦਵਾਰ ਖੇਤੀਬਾੜੀ/ਬੋਟਨੀ/ਬਾਇਓਲੋਜੀ/ਬਾਇਓਟੈਕ/ਫੂਡ ਆਦਿ ਵਿੱਚ ਗ੍ਰੈਜੂਏਟ ਹੋਣਾ ਚਾਹੀਦਾ ਹੈ।

AG-III (ਜਨਰਲ) – ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਟ ਡਿਗਰੀ। ਨਾਲ ਹੀ ਕੰਪਿਊਟਰ ਦਾ ਗਿਆਨ ਵੀ ਹੋਣਾ ਚਾਹੀਦਾ ਹੈ।

AG-III (ਅਕਾਊਂਟਸ) - ਬੀ.ਕਾਮ ਡਿਗਰੀ ਅਤੇ ਕੰਪਿਊਟਰ ਦਾ ਗਿਆਨ ਹੋਣਾ ਚਾਹੀਦਾ ਹੈ।

AG-III (ਡਿਪੋ) – ਉਮੀਦਵਾਰ ਗ੍ਰੈਜੂਏਟ ਹੋਣੇ ਚਾਹੀਦੇ ਹਨ ਤੇ ਕੰਪਿਊਟਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

JE (EME) - ਉਮੀਦਵਾਰ ਕੋਲ 1 ਸਾਲ ਦੇ ਤਜ਼ਰਬੇ ਦੇ ਨਾਲ EE / ME ਇੰਜੀਨੀਅਰਿੰਗ ਵਿੱਚ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ।

ਜੇਈ (ਸਿਵਲ) - ਉਮੀਦਵਾਰ ਕੋਲ 1 ਸਾਲ ਦੇ ਤਜ਼ਰਬੇ ਦੇ ਨਾਲ ਸਿਵਲ ਇੰਜੀਨੀਅਰਿੰਗ ਵਿੱਚ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ।

ਹਿੰਦੀ ਟਾਈਪਿਸਟ AG-II (ਹਿੰਦੀ)- ਉਮੀਦਵਾਰ ਗ੍ਰੈਜੂਏਟ ਹੋਣਾ ਚਾਹੀਦਾ ਹੈ ਅਤੇ ਹਿੰਦੀ ਟਾਈਪਿੰਗ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਗਤੀ ਹੋਣੀ ਚਾਹੀਦੀ ਹੈ। ਨਾਲ ਹੀ ਟ੍ਰਾਂਸਲੇਸ਼ਨ ਵਿੱਚ ਇੱਕ ਸਾਲ ਦਾ ਤਜਰਬਾ ਵੀ ਹੋਣਾ ਚਾਹੀਦਾ ਹੈ।

ਸਟੈਨੋ ਗ੍ਰੇਡ-II - DOEACC 'O' ਲੈਵਲ ਸਰਟੀਫਿਕੇਟ ਨਾਲ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਟਾਈਪਿੰਗ ਅਤੇ ਸਟੈਨੋ ਦਾ ਕੰਮ ਵੀ ਆਉਂਦਾ ਹੋਵੇ।

FCI ਭਰਤੀ 2022 ਲਈ ਉਮਰ ਸੀਮਾ

ਜੂਨੀਅਰ ਇੰਜੀਨੀਅਰ (ਸਿਵਲ ਇੰਜੀਨੀਅਰਿੰਗ) - 21 ਸਾਲ ਤੋਂ 28 ਸਾਲ

ਜੂਨੀਅਰ ਇੰਜੀਨੀਅਰ (ਇਲੈਕਟ੍ਰਿਕਲ ਮਕੈਨੀਕਲ)- 21 ਸਾਲ ਤੋਂ 28 ਸਾਲ

ਸਟੈਨੋ. ਗ੍ਰੇਡ-II - 21 ਸਾਲ ਤੋਂ 25 ਸਾਲ

AG-III (ਹਿੰਦੀ) – 21 ਸਾਲ ਤੋਂ 28 ਸਾਲ

AG-III (ਜਨਰਲ) – 21 ਸਾਲ ਤੋਂ 27 ਸਾਲ

AG-III (ਖਾਤੇ) - 21 ਸਾਲ ਤੋਂ 27 ਸਾਲ

AG-III (ਤਕਨੀਕੀ) – 21 ਸਾਲ ਤੋਂ 27 ਸਾਲ

AG-III (ਡਿਪੋ) - 21 ਸਾਲ ਤੋਂ 27 ਸਾਲ

ਐਫਸੀਆਈ ਭਰਤੀ 2022 ਲਈ ਤਨਖਾਹ

ਜੇਈ - ਰੁਪਏ 34000-103400 ਹੈ

ਸਟੈਨੋ ਗ੍ਰੇਡ 2 - ਰੁਪਏ 30500-88100 ਹੈ

ਏਜੀ ਗ੍ਰੇਡ 3 - ਰੁਪਏ 28200- 79200 ਹੈ

FCI ਭਰਤੀ 2022 ਲਈ ਚੋਣ ਪ੍ਰਕਿਰਿਆ ਵਿੱਚ ਪਹਿਲਾਂ ਲਿਖਤੀ ਪ੍ਰੀਖਿਆ (ਮੁਢਲੀ ਅਤੇ/ਜਾਂ ਮੁੱਖ) ਹੋਵੇਗੀ। ਇਸ ਤੋਂ ਬਾਅਦ ਹੁਨਰ ਟੈਸਟ / ਟਾਈਪ ਟੈਸਟ (ਜੇ ਪੋਸਟ ਲਈ ਲੋੜੀਂਦਾ ਹੋਵੇ) ਕੀਤਾ ਜਾਵੇਗਾ। ਇਸ ਤੋਂ ਬਾਅਦ ਡਾਕੁਮੈਂਟ ਵਾਰੀਫਿਕੇਸ਼ਨ ਤੇ ਮੈਡੀਕਲ ਟੈਸਟ ਹੋਵੇਗਾ।

Published by:Rupinder Kaur Sabherwal
First published:

Tags: Government job, Government jobs, Jobs, Jobs news, Latest Government jobs, Recruitment