Home /News /lifestyle /

FCI Recruitment: ਫੂਡ ਸਪਲਾਈ ਮਹਿਕਮੇ ਵਿਚ ਨਿਕਲੀਆਂ ਪੋਸਟਾਂ, ਨੇੜੇ ਹੈ ਭਰਨ ਦੀ ਆਖਰੀ ਤਰੀਕ, ਜਾਣੋ ਡੀਟੇਲ

ਸਰਕਾਰੀ ਨੌਕਰੀ ਪ੍ਰਾਪਤ ਕਰਨਾ ਲਗਭਗ ਹਰ ਪੜ੍ਹੇ ਲਿਖੇ ਭਾਰਤੀ ਦੀ ਚਾਹਨਾ ਹੈ। ਅੱਜਕੱਲ੍ਹ ਪ੍ਰਾਈਵੇਟ ਸੈਕਟਰ ਵਿਚ ਵੀ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਮਿਲ ਰਹੀਆਂ ਹਨ ਪਰ ਸਰਕਾਰੀ ਨੌਕਰੀ ਦੇ ਆਪਣੇ ਲਾਭ ਹਨ। ਇਸ ਲਈ ਸਰਕਾਰੀ ਨੌਕਰੀ ਲਈ ਨੌਜਵਾਨ ਲੰਮੀਆਂ ਤਿਆਰੀਆਂ ਕਰਦੇ ਹਨ। ਹੁਣ ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਇਕ ਨਵਾਂ ਮੌਕਿਆ ਬਣਿਆ ਹੈ। ਫੂਡ ਕਾਰਪੋਰੇਸ਼ਨ ਆਫ਼ ਇੰਡੀਆਂ (Food Corporation of India) ਨਵੀਆਂ ਭਰਤੀਆਂ ਕਰਨ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

FCI ਨੇ ਜੂਨੀਅਰ ਇੰਜੀਨੀਅਰ (JE), ਟਾਈਪਿਸਟ ਅਤੇ ਸਟੈਨੋਗ੍ਰਾਫਰ ਗ੍ਰੇਡ 2 (steno grade) ਅਤੇ ਅਸਿਸਟੈਂਟ ਗ੍ਰੇਡ 3 (AG-III) ਦੀਆਂ ਆਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਹਨਾਂ ਗ੍ਰੇਡਾਂ ਤਹਿਤ ਕੁੱਲ 5043 ਆਸਾਮੀਆਂ ਭਰੀਆਂ ਜਾਣਗੀਆਂ। ਜੋ ਉਮੀਦਵਾਰ ਇਹਨਾਂ ਆਸਾਮੀਆਂ ਉੱਪਰ ਭਰਤੀ ਹੋਣਾ ਚਾਹੁੰਦੇ ਹਨ ਉਹ FCI ਦੀ ਅਧਿਕਾਰਤ ਵੈਬਸਾਈਟ fci.gov.in ਰਾਹੀਂ ਆਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹਨਾਂ ਆਸਾਮੀਆਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਨੇੜੇ ਆ ਗਈ ਹੈ। ਤੁਸੀਂ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹਨਾਂ ਆਸਾਮੀਆਂ ਲਈ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਲਈ ਚਾਹਵਾਨ ਉਮੀਦਵਾਰ https://fci.gov.in/ ‘ਤੇ ਜਾ ਸਕਦੇ ਹਨ। ਵੈਬਸਾਈਟ 'ਤੇ ਜਾ ਕੇ ਤੁਸੀਂ FCI ਭਰਤੀ ਦਾ ਨੋਟੀਫੇਕਸ਼ਨ ਪੀਡੀਐਫ ਰੂਪ ਵਿਚ ਪ੍ਰਾਪਤ ਕਰ ਸਕਦੇ ਹੋ ਅਤੇ ਭਰਤੀ ਸੰਬੰਧੀ ਹਰ ਵੇਰਵਾ ਜਾਣ ਸਕਦੇ ਹੋ।

ਯੋਗਤਾ

ਇਹਨਾਂ ਭਰਤੀਆਂ ਲਈ ਜੇਕਰ ਯੋਗਤਾ ਦੀ ਗੱਲ ਕਰੀਏ ਤਾਂ ਵੱਖੋ ਵੱਖਰੀ ਗ੍ਰੇਡ ਪੋਸਟ ਲਈ ਯੋਗਤਾ ਵੱਖੋ ਵੱਖਰੀ ਹੈ। ਇਸਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ –

  • ਅਸਿਸਟੈਂਟ ਗ੍ਰੇਡ 3 (AG-III)

AG-III (ਤਕਨੀਕੀ) – ਉਮੀਦਵਾਰ ਕੋਲ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ। ਇਹ ਡਿਗਰੀ ਖੇਤੀਬਾੜੀ, ਬੋਟਨੀ, ਬਾਇਓਲੋਜੀ, ਬਾਇਓਟੈਕ ਤੇ ਫੂਡ ਆਦਿ ਵਿੱਚੋਂ ਕਿਸੇ ਵੀ ਇਕ ਅਨੁਸ਼ਾਸ਼ਨ ਵਿਚ ਹੋ ਸਕਦੀ ਹੈ।

AG-III (ਜਨਰਲ) –ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਟ ਪਾਸ ਆਊਟ ਅਤੇ ਕੰਪਿਊਟਰ ਦਾ ਗਿਆਨ।

AG-III (ਅਕਾਊਂਟਸ) – ਬੀ. ਕਾਮ ਦੀ ਡਿਗਰੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ।

AG-III (ਡਿਪੋ) – ਕਿਸੇ ਵੀ ਸਟ੍ਰੀਮ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਅਤੇ ਕੰਪਿਊਟਰ ਦਾ ਗਿਆਨ।

  • ਜੂਨੀਅਰ ਇੰਜੀਨੀਅਰ (JE)

JE (EME) – ਇਲੈਕਟ੍ਰੀਕਲ ਇੰਜੀਨੀਅਰ ਜਾਂ ਮਕੈਨੀਕਲ ਇੰਜੀਨੀਅਰ ਦੀ ਡਿਗਰੀ ਜਾਂ ਡਿਪਲੋਮਾ ਅਤੇ ਘੱਟ ਤੋਂ ਘੱਟ 1 ਸਾਲ ਦਾ ਤਜਰਬਾ

JE (ਸਿਵਲ) – ਸਿਵਲ ਇੰਜੀਨੀਅਰ ਦੀ ਡਿਗਰੀ ਜਾਂ ਡਿਪਲੋਮਾ ਅਤੇ ਘੱਟ ਤੋਂ ਘੱਟ 1 ਸਾਲ ਦਾ ਤਜਰਬਾ

  • ਗ੍ਰੇਡ 2 ਦੀਆਂ ਅਸਾਮੀਆਂ

ਹਿੰਦੀ ਟਾਈਪਿਸਟ – ਗ੍ਰੈਜੂਏਸ਼ਨ ਡਿਗਰੀ, ਇਕ ਸਾਲ ਦਾ ਅਨੁਵਾਦ ਤਜਰਬਾ ਅਤੇ 30 WPM (ਸ਼ਬਦ ਪ੍ਰਤੀ ਮਿੰਟ) ਦੀ ਟਾਇਪਿੰਗ ਸਪੀਡ

ਸਟੈਨੋ - DOEACC 'O' ਲੈਵਲ ਸਰਟੀਫਿਕੇਟ ਅਤੇ ਗ੍ਰੈਜੂਏਸ਼ਨ ਡਿਗਰੀ। ਟਾਈਪਿੰਗ ਅਤੇ ਸਟੈਨੋ ਦੀ ਮੁਹਾਰਤ

ਉਮਰ ਸੀਮਾ

ਅਸਿਸਟੈਂਟ ਗ੍ਰੇਡ 3 (AG-III) ਲਈ ਉਮਰ ਸੀਮਾ 21 ਤੋਂ ਲੈ ਕੇ 27 ਸਾਲ ਹੈ। ਜੂਨੀਅਰ ਇੰਜੀਨੀਅਰ (ਸਿਵਲ ਅਤੇ ਇਲੈਕਟ੍ਰੀਕਲ-ਮਕੈਨੀਕਲ) ਲਈ 21 ਤੋਂ 28 ਸਾਲ ਅਤੇ ਸਟੈਨੋ ਗ੍ਰੇਡ – 2 ਲਈ 21 ਤੋਂ 25 ਸਾਲ ਦੀ ਉਮਰ ਸੀਮਾ ਤਹਿ ਕੀਤੀ ਹੈ।

ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ ਅਧਾਰਿਤ ਹੋਵੇਗੀ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਯੋਗਤਾ ਟੈਸਟ ਜਿਵੇਂ ਕਿ ਸਟੈਨੋ ਲਈ ਟਾਈਪਿੰਗ ਟਸੈਟ ਹੋਵੇਗਾ। ਦੋਨੋਂ ਟੈਸਟਾਂ ਵਿਚ ਪਾਸ ਹੋਣ ਵਾਲੇ ਉਮੀਦਵਾਰਾਂ ਦੇ ਦਸਤਾਵੇਜ਼ ਦੀ ਤਸਦੀਕ ਤੇ ਇਸ ਤੋਂ ਬਾਦ ਮੈਡੀਕਲ ਟੈਸਟ ਹੋਵੇਗਾ।

ਜੇਕਰ ਇਹਨਾਂ ਭਰਤੀਆਂ ਤਹਿਤ ਨਿਯੁਕਤ ਹੋਣ ਵਾਲੇ ਉਮੀਦਵਾਰਾਂ ਦੀ ਤਨਖਾਹ ਦੀ ਗੱਲ ਕਰੀਏ ਤਾਂ ਏਜੀ ਗ੍ਰੇਡ 3, ਜੇਈ ਅਤੇ ਸਟੈਨੋ ਗ੍ਰੇਡ 2 ਲਈ ਕ੍ਰਮਵਾਰ 28,200-79200 ਰੁਪਏ ਪ੍ਰਤੀ ਮਹੀਨਾ, 34,000-1,03,400 ਰੁਪਏ ਪ੍ਰਤੀ ਮਹੀਨਾ ਅਤੇ 30,500-88,1000 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ।

Published by:Drishti Gupta
First published:

Tags: Government jobs, Jobs in india, Jobs news