Home /News /lifestyle /

Mahindra Scorpio N ਦੇ ਫੀਚਰ ਹੋਏ ਲੀਕ, 27 ਜੂਨ ਨੂੰ ਲਾਂਚ ਹੋਵੇਗੀ ਦਮਦਾਰ SUV

Mahindra Scorpio N ਦੇ ਫੀਚਰ ਹੋਏ ਲੀਕ, 27 ਜੂਨ ਨੂੰ ਲਾਂਚ ਹੋਵੇਗੀ ਦਮਦਾਰ SUV

Mahindra Scorpio N ਦੇ ਫੀਚਰ ਹੋਏ ਲੀਕ, 27 ਜੂਨ ਨੂੰ ਲਾਂਚ ਹੋਵੇਗੀ ਦਮਦਾਰ SUV

Mahindra Scorpio N ਦੇ ਫੀਚਰ ਹੋਏ ਲੀਕ, 27 ਜੂਨ ਨੂੰ ਲਾਂਚ ਹੋਵੇਗੀ ਦਮਦਾਰ SUV

Mahindra Scorpio N: ਮਹਿੰਦਰਾ ਐਂਡ ਮਹਿੰਦਰਾ ਆਪਣੀ SUV ਸਕਾਰਪੀਓ (Scorpio) ਦੀ ਅਗਲੀ ਜਨਰੇਸ਼ਨ ਮਾਡਲ ਸਕਾਰਪੀਓ N (2022 Mahindra Scorpio-N) ਨੂੰ ਲਾਂਚ ਕਰਨ ਜਾ ਰਹੀ ਹੈ। ਨਵੀਂ Mahindra Scorpio N ਨੂੰ 27 ਜੂਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਨਵੀਂ Mahindra Scorpio N ਗੱਡੀ ਨੂੰ ਕਈ ਐਡਵਾਂਸ ਫੀਚਰਸ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਨਵੀਂ ਸਕਾਰਪੀਓ ਦੇ ਲਾਂਚ ਹੋਣ ਤੋਂ ਬਾਅਦ ਵੀ ਮੌਜੂਦਾ ਪੀੜ੍ਹੀ ਦੀ ਸਕਾਰਪੀਓ ਦੀ ਵਿਕਰੀ ਸਕਾਰਪੀਓ ਕਲਾਸਿਕ ਦੇ ਤੌਰ 'ਤੇ ਜਾਰੀ ਰਹੇਗੀ।

ਹੋਰ ਪੜ੍ਹੋ ...
  • Share this:

Mahindra Scorpio N: ਮਹਿੰਦਰਾ ਐਂਡ ਮਹਿੰਦਰਾ ਆਪਣੀ SUV ਸਕਾਰਪੀਓ (Scorpio) ਦੀ ਅਗਲੀ ਜਨਰੇਸ਼ਨ ਮਾਡਲ ਸਕਾਰਪੀਓ N (2022 Mahindra Scorpio-N) ਨੂੰ ਲਾਂਚ ਕਰਨ ਜਾ ਰਹੀ ਹੈ। ਨਵੀਂ Mahindra Scorpio N ਨੂੰ 27 ਜੂਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਨਵੀਂ Mahindra Scorpio N ਗੱਡੀ ਨੂੰ ਕਈ ਐਡਵਾਂਸ ਫੀਚਰਸ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਨਵੀਂ ਸਕਾਰਪੀਓ ਦੇ ਲਾਂਚ ਹੋਣ ਤੋਂ ਬਾਅਦ ਵੀ ਮੌਜੂਦਾ ਪੀੜ੍ਹੀ ਦੀ ਸਕਾਰਪੀਓ ਦੀ ਵਿਕਰੀ ਸਕਾਰਪੀਓ ਕਲਾਸਿਕ ਦੇ ਤੌਰ 'ਤੇ ਜਾਰੀ ਰਹੇਗੀ। ਮਹਿੰਦਰਾ ਸਕਾਰਪੀਓ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੀਂ ਸਕਾਰਪੀਓ ਦੀ ਲਾਂਚ ਡੇਟ ਦਾ ਐਲਾਨ ਕੀਤਾ ਹੈ। ਨਵੀਂ ਗੱਡੀ ਦਾ ਟੀਜ਼ਰ ਜਾਰੀ ਕਰਦੇ ਹੋਏ ਕੰਪਨੀ ਨੇ ਲਿਖਿਆ- ਨਾਮ ਹੀ ਕਾਫੀ ਹੈ। ਕੰਪਨੀ ਨੇ ਨਵੀਂ ਸਕਾਰਪੀਓ ਦੀ ਤਾਕਤ ਨੂੰ ਦਰਸਾਉਣ ਲਈ ਇਸ ਨੂੰ ਖਾਸ ਨਾਂ ਦੇ ਨਾਲ ਹੈਸ਼ਟੈਗ ਦਿੱਤਾ ਹੈ ਜੋ ਕਿ #BigDaddyOfSUVs ਹੈ।


ਕੀਮਤ ਅਤੇ ਹੋਰ ਫੀਚਰਸ : ਨਵੀਂ Scorpio-N ਦੀ ਕੀਮਤ 10 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਹ ਕੰਪੈਕਟ SUV ਕਾਰਾਂ ਜਿਵੇਂ Hyundai Creta, Skoda Kushak, MG Aster, Nissan Kicks, Kia Seltos ਅਤੇ Volkswagen Tigon ਨਾਲ ਮੁਕਾਬਲਾ ਕਰੇਗੀ। ਨਵੀਂ Scorpio-N ਦੀਆਂ ਤਸਵੀਰਾਂ ਸਪੱਸ਼ਟ ਤੌਰ 'ਤੇ ਦਿਖਾਉਂਦੀਆਂ ਹਨ ਕਿ ਨਵੀਂ SUV ਨੂੰ ਮਸਕੂਲਰ 6-ਸਲੇਟ ਕ੍ਰੋਮ ਗ੍ਰਿਲ ਅਤੇ ਨਵੇਂ 'ਟਵਿਨ ਪੀਕਸ' ਲੋਗੋ ਨਾਲ ਲਾਂਚ ਕੀਤਾ ਜਾਵੇਗਾ। ਇਸ 'ਚ C-ਸ਼ੇਪਡ LED DRLs, LED ਪ੍ਰੋਜੈਕਟਰ ਹੈੱਡਲੈਂਪਸ ਅਤੇ ਫਾਗ ਲੈਂਪ ਦਿੱਤੇ ਗਏ ਹਨ।


ਆਟੋ ਮਾਹਿਰਾਂ ਦਾ ਕਹਿਣਾ ਹੈ ਕਿ 2022 Mahindra Scorpio N SUV 'ਚ 2.2-ਲੀਟਰ ਡੀਜ਼ਲ ਅਤੇ 2.0-ਲੀਟਰ ਟਰਬੋ ਪੈਟਰੋਲ ਇੰਜਣ ਦਿੱਤੇ ਜਾਣਗੇ। ਡੀਜ਼ਲ ਇੰਜਣ ਬੇਸ ਵੇਰੀਐਂਟ 'ਚ 130 PS ਅਤੇ ਟਾਪ ਵੇਰੀਐਂਟ 'ਚ 160 PS ਦੀ ਪਾਵਰ ਜਨਰੇਟ ਕਰੇਗਾ। ਇਸ ਦੇ ਟਰਬੋ ਪੈਟਰੋਲ ਇੰਜਣ ਵਿੱਚ ਸਾਰੇ ਵੇਰੀਐਂਟਸ ਵਿੱਚ 170 PS ਦੀ ਪਾਵਰ ਹੋਵੇਗੀ। ਇਹ ਇੰਜਣ ਆਫ-ਰੋਡਰ ਥਾਰ ਨਾਲੋਂ 20 PS ਜ਼ਿਆਦਾ ਪਾਵਰ ਅਤੇ XUV700 ਤੋਂ 30 PS ਜ਼ਿਆਦਾ ਪਾਵਰ ਜਨਰੇਟ ਕਰੇਗਾ। ਪੈਟਰੋਲ ਅਤੇ ਡੀਜ਼ਲ ਇੰਜਣਾਂ ਦੇ ਨਾਲ 4×4 ਡਰਾਈਵ ਟਰੇਨ ਦਾ ਵਿਕਲਪ ਵੀ ਹੋਵੇਗਾ।


ਨਵੀਂ ਮਹਿੰਦਰਾ ਸਕਾਰਪੀਓ-ਐਨ (Mahindra Scorpio N) ਦਾ ਬਾਹਰੀ ਅਤੇ ਅੰਦਰੂਨੀ ਡਿਜ਼ਾਈਨ ਤੁਹਾਨੂੰ ਬਹੁਤ ਪਸੰਦ ਆਵੇਗਾ। ਇਸ 'ਚ ਪੂਰੀ LED ਲਾਈਟਿੰਗ, ਇਲੈਕਟ੍ਰਿਕ ਸਨਰੂਫ, ਡਿਊਲ ਜ਼ੋਨ ਕਲਾਈਮੇਟ ਕੰਟਰੋਲ, 8-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ, ਸਾਰੀਆਂ ਸੀਟਾਂ 'ਤੇ ਏਅਰਬੈਗ ਅਤੇ 360-ਡਿਗਰੀ ਕੈਮਰਾ ਵਰਗੇ ਫੀਚਰਸ ਮਿਲਣਗੇ। ਇਹ SUV ਕਾਰ 6-ਸੀਟਰ ਅਤੇ 7-ਸੀਟਰ ਵਿਕਲਪਾਂ ਵਿੱਚ ਆਵੇਗੀ। ਤੀਜੀ ਕਤਾਰ 'ਤੇ, ਸਾਈਡ ਫੇਸਿੰਗ ਜੰਪ ਸੀਟਾਂ ਦੀ ਬਜਾਏ, ਸਾਹਮਣੇ ਵਾਲੀਆਂ ਸੀਟਾਂ ਉਪਲਬਧ ਹੋਣਗੀਆਂ। ਮਹਿੰਦਰਾ ਗਰੁੱਪ ਦੇ ਮੁਖੀ ਆਨੰਦ ਮਹਿੰਦਰਾ ਨੇ ਨਵੀਂ ਸਕਾਰਪੀਓ ਦਾ ਵੀਡੀਓ ਟਵੀਟ ਕੀਤਾ ਹੈ। ਉਨ੍ਹਾਂ ਨੇ ਨਿਊ ਸਕਾਰਪੀਓ-ਐਨ ਨੂੰ ਬੰਦ ਪਿੰਜਰੇ ਵਿੱਚ ਇੱਕ ਬੀਸਟ ਵਾਂਗ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ- ਇੱਕ ਬੀਸਟ ਪਿੰਜਰੇ ਤੋਂ ਬਾਹਰ ਆਉਣ ਵਾਲਾ ਹੈ।

Published by:rupinderkaursab
First published:

Tags: Auto, Auto industry, Auto news, Automobile, Car, Mahindra, SUV

ਅਗਲੀ ਖਬਰ