Home /News /lifestyle /

Nothing Phone 1 ਦੇ ਫੀਚਰਸ ਲਾਂਚਿੰਗ ਤੋਂ ਪਹਿਲਾਂ ਹੋਏ ਲੀਕ, ਜਾਣੋ ਖਾਸੀਅਤ ਤੇ ਕੀਮਤ

Nothing Phone 1 ਦੇ ਫੀਚਰਸ ਲਾਂਚਿੰਗ ਤੋਂ ਪਹਿਲਾਂ ਹੋਏ ਲੀਕ, ਜਾਣੋ ਖਾਸੀਅਤ ਤੇ ਕੀਮਤ

Nothing Phone 1 ਦੇ ਫੀਚਰਸ ਲਾਂਚਿੰਗ ਤੋਂ ਪਹਿਲਾਂ ਹੋਏ ਲੀਕ, ਜਾਣੋ ਖਾਸੀਅਤ ਤੇ ਕੀਮਤ

Nothing Phone 1 ਦੇ ਫੀਚਰਸ ਲਾਂਚਿੰਗ ਤੋਂ ਪਹਿਲਾਂ ਹੋਏ ਲੀਕ, ਜਾਣੋ ਖਾਸੀਅਤ ਤੇ ਕੀਮਤ

ਸਮਾਰਟਫੋਨ ਦੀ ਦੁਨੀਆਂ ਵਿੱਚ ਨਵਾਂ ਧਮਾਕਾ ਹੋਣ ਜਾ ਰਿਹਾ ਹੈ। ਜੀ ਹਾਂ ਹਾਲ ਹੀ 'ਚ Nothing Phone 1 ਦੀ ਲਾਂਚ ਡੇਟ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਹੋ ​​ਗਈ ਹੈ। ਪਤਾ ਲੱਗਾ ਹੈ ਕਿ Nothing Phone 1 ਨੂੰ 12 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ 8:30 ਵਜੇ ਲਾਂਚ ਕੀਤਾ ਜਾਵੇਗਾ।

  • Share this:
ਸਮਾਰਟਫੋਨ ਦੀ ਦੁਨੀਆਂ ਵਿੱਚ ਨਵਾਂ ਧਮਾਕਾ ਹੋਣ ਜਾ ਰਿਹਾ ਹੈ। ਜੀ ਹਾਂ ਹਾਲ ਹੀ 'ਚ Nothing Phone 1 ਦੀ ਲਾਂਚ ਡੇਟ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਹੋ ​​ਗਈ ਹੈ। ਪਤਾ ਲੱਗਾ ਹੈ ਕਿ Nothing Phone 1 ਨੂੰ 12 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ 8:30 ਵਜੇ ਲਾਂਚ ਕੀਤਾ ਜਾਵੇਗਾ। The Nothing Phone 1 ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ, ਜੋ ਪ੍ਰੀਮੀਅਮ ਸਮਾਰਟਫੋਨ ਖਰੀਦਦਾਰਾਂ ਨੂੰ ਨਿਸ਼ਾਨਾ ਬਣਾਏਗਾ। ਫੋਨ ਦੀ ਲਾਈਵ ਸਟ੍ਰੀਮਿੰਗ ਨੂੰ ਯੂਟਿਊਬ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ। The Nothing Phone 1 ਭਾਰਤ ਵਿੱਚ ਫਲਿੱਪਕਾਰਟ (Flipkart) ਰਾਹੀਂ ਉਪਲਬਧ ਕਰਵਾਇਆ ਜਾਵੇਗਾ। ਨੋਟੀਫਾਈ ਮੀ (Notify Me) ਪੇਜ ਫਲਿੱਪਕਾਰਟ 'ਤੇ ਲਾਈਵ ਹੋ ਗਿਆ ਹੈ।

ਲਾਂਚਿੰਗ ਤੋਂ ਪਹਿਲਾਂ ਹੀ Nothing Phone 1 ਦੇ ਕੁਝ ਸਪੈਸੀਫਿਕੇਸ਼ਨ ਲੀਕ ਹੋ ਚੁੱਕੇ ਹਨ ਅਤੇ ਪਤਾ ਲੱਗਾ ਹੈ ਕਿ ਇਹ ਫੋਨ ਕੰਪਨੀ ਦੇ ਆਪਣੇ ਆਪ੍ਰੇਟਿੰਗ ਸਿਸਟਮ ਸਨੈਪਡ੍ਰੈਗਨ ਪ੍ਰੋਸੈਸਰ 'ਤੇ ਕੰਮ ਕਰੇਗਾ। Nothing Phone 1 ਨੂੰ Qualcomm Snapdragon 7 Gen 1 ਦੁਆਰਾ ਸੰਚਾਲਿਤ ਕੀਤਾ ਜਾ ਸਕਦਾ ਹੈ, ਜੋ ਕਿ 12GB RAM ਦੇ ਨਾਲ ਆਵੇਗਾ। Nothing Phone 1 ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਐਂਡ੍ਰਾਇਡ 12 'ਤੇ ਕੰਮ ਕਰੇਗਾ।

Leicester ਨਾਮ ਦੀ Tech Droider ਦੀ ਲੀਕ ਹੋਈ ਤਾਜ਼ਾ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ Nothing Phone 1 ਵਿੱਚ 6.55 ਇੰਚ ਦੀ ਵੱਡੀ ਡਿਸਪਲੇ ਹੋਵੇਗੀ। ਟਿਪਸਟਰ ਦਾ ਦਾਅਵਾ ਹੈ ਕਿ ਫੋਨ ਇੱਕ OLED ਡਿਸਪਲੇਅ ਦੇ ਨਾਲ ਆਵੇਗਾ, ਜੋ ਕਿ 1080×2400 ਪਿਕਸਲ ਦੇ ਫੁੱਲ HD+ ਰੈਜ਼ੋਲਿਊਸ਼ਨ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਫਿਲਹਾਲ Nothing Phone 1 ਦੀ ਡਿਸਪਲੇਅ ਦੇ ਰਿਫਰੈਸ਼ ਰੇਟ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਪਰ ਜਿਵੇਂ ਕਿ ਡਿਸਪਲੇ ਦੇ ਕੁਝ ਵੇਰਵੇ ਸਾਹਮਣੇ ਆਏ ਹਨ, ਉਸ ਮੁਤਾਬਕ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ Nothing Phone 1 ਦੀ ਡਿਸਪਲੇ 120Hz ਰਿਫਰੈਸ਼ ਰੇਟ ਦੇ ਨਾਲ ਆ ਸਕਦੀ ਹੈ।

ਇਸ ਤੋਂ ਇਲਾਵਾ, ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਸਨੈਪਡ੍ਰੈਗਨ ਚਿੱਪਸੈੱਟ Nothing Phone 1 ਵਿੱਚ ਉਪਲਬਧ ਹੈ, ਹਾਲਾਂਕਿ SoC ਦੇ ਵੇਰਵੇ ਸਾਹਮਣੇ ਨਹੀਂ ਆਏ ਹਨ। ਇਸ ਤੋਂ ਪਹਿਲਾਂ Nothing Phone 1 ਦੇ ਬਾਰੇ 'ਚ ਇਕ ਖਾਸ ਜਾਣਕਾਰੀ ਮਿਲੀ ਹੈ, ਜਿਸ 'ਚ ਪਤਾ ਲੱਗਾ ਹੈ ਕਿ ਫੋਨ ਦਾ ਬੈਕ ਪੈਨਲ ਪਾਰਦਰਸ਼ੀ ਹੋਵੇਗਾ, ਯਾਨੀ ਕਿ ਬੈਕ ਪੈਨਲ ਦਿਖਾਈ ਦੇਵੇਗਾ। ਇਸ ਗੱਲ ਦਾ ਖੁਲਾਸਾ ਖੁਦ ਪਾਈ ਐਂਡ ਨਥਿੰਗ ਦੇ ਡਿਜ਼ਾਈਨ ਹੈੱਡ ਟਾਪ ਹਾਵਰਡ ਨੇ ਕੀਤਾ ਹੈ।

ਕੀਮਤ
ਆਲਰਾਉਂਡ ਪੀਸੀ (AllRound PC) ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀ ਗਈ ਨਵੀਂ ਰਿਪੋਰਟ ਦੇ ਅਨੁਸਾਰ, ਇਹ ਫੋਨ 21 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ ਲਗਭਗ 500 ਯੂਰੋ (ਕਰੀਬ 41,000 ਰੁਪਏ) ਹੋ ਸਕਦੀ ਹੈ।
Published by:rupinderkaursab
First published:

Tags: Smartphone, Tech News, Technology

ਅਗਲੀ ਖਬਰ