Home /News /lifestyle /

Federal Bank ਤੇ Kotak Mahindra ਬੈਂਕ ਨੇ ਵਿਆਜ ਦਰਾਂ ਵਿਚ ਕੀਤਾ ਵਾਧਾ, ਜਾਣੋ ਨਵੀਆਂ ਦਰਾਂ

ਭਾਰਤੀ ਰਿਜ਼ਰਵ ਬੈਂਕ (Reserve Bank of India, RBI) ਨੇ ਹਾਲ ਹੀ ਵਿਚ ਰੇਪੋ ਦਰ (Repo Rate) ਵਿੱਚ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਵੱਖ ਵੱਖ ਬੈਂਕਾਂ ਨੇ ਵੀ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਰਜ਼ਿਆਂ 'ਤੇ ਵਿਆਜ ਦਰਾਂ ਵਧਣ ਦੇ ਨਾਲ-ਨਾਲ ਬੈਂਕਾਂ 'ਚ ਜਮ੍ਹਾਂ ਰਾਸ਼ੀ 'ਤੇ ਵੀ ਵਿਆਜ ਦਰਾਂ ਵੱਧ ਜਾਣਗੀਆਂ। ਇਸ ਸੰਬੰਧ ਵਿਚ ਤਾਜਾ ਜਾਣਕਾਰੀ ਮਿਲੀ ਹੈ ਕਿ ਨਿੱਜੀ ਖੇਤਰ ਦੇ ਬੈਂਕ ਫੈਡਰਲ ਬੈਂਕ (Federal Bank) ਨੇ ਆਪਣੇ ਬਚਤ ਖਾਤੇ ਲਈ ਵਿਆਜ ਦਰਾਂ ਵਧਾ ਦਿੱਤੀਆਂ ਹਨ।

ਹੋਰ ਪੜ੍ਹੋ ...
  • Share this:

ਫੈਡਰਲ ਬੈਂਕ (Federal Bank) ਦੀ ਅਧਿਕਾਰਿਤ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਮੁਤਾਬਕ 5 ਕਰੋੜ ਤੋਂ ਘੱਟ ਰਾਸ਼ੀ 'ਤੇ ਵਿਆਜ ਦਰ 2.75 ਫੀਸਦੀ ਹੋ ਗਈ ਹੈ। ਜੇਕਰ ਰਾਸ਼ੀ 5 ਕਰੋੜ ਤੋਂ ਵੱਧ ਹੈ ਤਾਂ 1 ਲੱਖ ਤੱਕ ਦੀ ਜਮ੍ਹਾ ਪੂੰਜੀ 'ਤੇ 2.75 ਫੀਸਦੀ ਵਿਆਜ ਦਿੱਤਾ ਜਾਵੇਗਾ, ਜਦਕਿ ਬਕਾਇਆ ਰਾਸ਼ੀ 'ਤੇ 4 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਵਿਆਜ ਦਰਾਂ ਵਿਚ ਵਾਧੇ ਪਿੱਛੇ ਮੁੱਖ ਕਾਰਨ ਇਹ ਹੈ ਕਿ RBI ਨੇ 36 ਦਿਨਾਂ ਦੇ ਅੰਦਰ ਦੋ ਵਾਰ ਰੈਪੋ ਰੇਟ ਵਧਾ ਦਿੱਤਾ ਹੈ। 8 ਜੂਨ, 2022 ਨੂੰ, ਆਰਬੀਆਈ (RBI) ਗਵਰਨਰ ਸ਼ਕਤੀਕਾਂਤ ਦਾਸ ਨੇ ਰੈਪੋ ਦਰ ਵਿੱਚ 50 ਅਧਾਰ ਅੰਕਾਂ ਦੇ ਵਾਧੇ ਦਾ ਐਲਾਨ ਕੀਤਾ। ਇਸ ਨੂੰ 4.40 ਪ੍ਰਤੀਸ਼ਤ ਤੋਂ ਵਧਾ ਕੇ 4.90 ਪ੍ਰਤੀਸ਼ਤ ਕਰ ਦਿੱਤਾ। ਇਸ ਤੋਂ ਪਹਿਲਾਂ 4 ਮਈ, 2022 ਨੂੰ ਕੇਂਦਰੀ ਬੈਂਕ ਨੇ ਰੈਪੋ ਦਰ ਨੂੰ 4.00 ਪ੍ਰਤੀਸ਼ਤ ਤੋਂ ਵਧਾ ਕੇ 4.40 ਪ੍ਰਤੀਸ਼ਤ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਕੋਟਕ ਮਹਿੰਦਰਾ ਬੈਂਕ (Kotak Mahindra Bank) ਨੇ ਵੀ ਬਚਤ ਖਾਤੇ 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਹਾਲ ਹੀ 'ਚ ਕੋਟਕ ਮਹਿੰਦਰਾ ਬੈਂਕ (Kotak Mahindra Bank) ਨੇ ਬਚਤ ਖਾਤਿਆਂ 'ਤੇ ਵਿਆਜ ਦਰਾਂ 'ਚ ਵਾਧੇ ਦਾ ਐਲਾਨ ਕਰਦਿਆਂ 50 ਲੱਖ ਰੁਪਏ ਤੋਂ ਵੱਧ ਜਮ੍ਹਾ ਵਾਲੇ ਬਚਤ ਖਾਤਿਆਂ 'ਤੇ ਵਿਆਜ ਦਰ 3.5 ਫੀਸਦੀ ਤੋਂ ਵਧਾ ਕੇ 4 ਫੀਸਦੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਵਿਆਜ ਦੀ ਇਹ ਨਵੀਂ ਦਰ 13 ਜੂਨ, 2022 ਤੋਂ ਲਾਗੂ ਹੋਵੇਗੀ।

ਬੈਂਕ ਨੇ 50 ਲੱਖ ਰੁਪਏ ਤੋਂ ਘੱਟ ਜਮ੍ਹਾ ਵਾਲੇ ਬਚਤ ਖਾਤਿਆਂ 'ਤੇ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਮੌਜੂਦਾ 3.5 ਫੀਸਦੀ 'ਤੇ ਸਥਿਰ ਹੈ।
Published by:rupinderkaursab
First published:

Tags: Business, Interest rates, Price hike, Savings accounts

ਅਗਲੀ ਖਬਰ