ਬਹੁਤ ਵਾਰ ਜ਼ਿੰਦਗੀ ਦੇ ਵਿੱਚ ਉਤਰਾਅ-ਚੜਾਅ ਆਉਂਦੇ ਹਨ ਅਤੇ ਅਸੀਂ ਇਹਨਾਂ ਨੂੰ ਆਪਣੇ ਪਾਰਟਨਰ ਦੇ ਨਾਲ ਮਿਲ ਕੇ ਪਾਰ ਕਰ ਲੈਂਦੇ ਹਾਂ। ਪਾਰਟਨਰ ਦੇ ਨਾਲ ਹੋਣ ਕਾਰਨ ਸਾਨੂੰ ਵੱਡੀ ਮੁਸ਼ਕਿਲ ਵੀ ਵੱਡੀ ਨਹੀਂ ਲਗਦੀ ਅਤੇ ਅਸੀਂ ਹਰ ਤਰ੍ਹਾਂ ਨਾਲ ਆਪਣੇ ਆਪ ਨੂੰ ਤਿਆਰ ਮਹਿਸੂਸ ਕਰਦੇ ਹੈ। ਪਰ ਕਈ ਵਾਰ ਪਾਰਟਨਰ ਆਪਸ ਵਿੱਚ ਹੀ ਤਾਲਮੇਲ ਗੁਆ ਦਿੰਦੇ ਹਨ ਅਤੇ ਨਾਲ ਰਹਿੰਦੇ ਹੋਏ ਵੀ ਇੱਕਲੇਪਨ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਰਿਸ਼ਤੇ 'ਚ ਦੂਰੀਆਂ ਆਉਣ ਲੱਗਦੀਆਂ ਹਨ ਅਤੇ ਭਾਵਨਾਵਾਂ ਵੀ ਬਦਲਣ ਲੱਗਦੀਆਂ ਹਨ।
ਬਹੁਤ ਸਾਰੇ ਲੋਕ ਡਿਪ੍ਰੈਸ਼ਨ 'ਚ ਵੀ ਚਲੇ ਜਾਂਦੇ ਹਨ। ਸਿਆਣੇ ਕਹਿੰਦੇ ਹਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਵਿੱਚ ਗੱਲਬਾਤ ਹੀ ਇੱਕ ਵਧੀਆ ਭੂਮਿਕਾ ਨਿਭਾਉਂਦੀ ਹੈ ਉਸਨੂੰ ਹੱਲ ਕਰਨ ਲਈ। ਜੇਕਰ ਸਾਨੂੰ ਪਤਾ ਚਲ ਜਾਵੇ ਕਿ ਰਿਸ਼ਤੇ ਵਿੱਚ ਇੱਕਲੇਪਣ ਦਾ ਕਾਰਨ ਕੀ ਹੈ ਤਾਂ ਰਿਸ਼ਤੇ ਨੂੰ ਸੰਭਾਲਣਾ ਅਤੇ ਨਿਭਾਉਣਾ ਸੌਖਾ ਹੋ ਜਾਂਦਾ ਹੈ।
ਕੀ ਹੁੰਦੇ ਹਨ ਇਕੱਲੇ ਮਹਿਸੂਸ ਕਰਨ ਦੇ ਕਾਰਨ: ਵੇਰੀ ਵੈਲ ਮਾਈਂਡ ਦੇ ਅਨੁਸਾਰ, ਇੱਕਲੇਪਣ ਮਹਿਸੂਸ ਕਰਨਾ ਇੱਕ ਨਕਾਰਾਤਮਕ ਅਵਸਥਾ ਹੈ ਜਿਸ ਵਿੱਚ ਅਸੀਂ ਬੇਅਰਾਮੀ ਜਾਂ ਸੋਸ਼ਲ ਪੇਨ ਦਾ ਅਨੁਭਵ ਕਰਦੇ ਹਾਂ। ਇਸ ਵਿੱਚ ਅਸੀਂ ਇਕੱਲੇ, ਖਾਲੀ ਅਤੇ ਅਣਚਾਹੇ ਮਹਿਸੂਸ ਕਰ ਸਕਦੇ ਹਾਂ। ਇਸ ਦੇ ਕਈ ਕਾਰਨ ਹੋ ਸਕਦੇ ਹਨ।
ਅਸੀਂ ਹੇਠਾਂ ਕੁੱਝ ਮੁੱਖ ਕਾਰਨਾਂ ਦਾ ਜ਼ਿਕਰ ਕੀਤਾ ਹੈ।
ਗਲਤ ਤਰੀਕੇ ਨਾਲ ਹੋਈ ਗੱਲਬਾਤ: ਅਸੀਂ ਸਾਰੇ ਜਾਣਦੇ ਹਾਂ ਕਿ ਗੱਲਬਾਤ ਨਾਲ ਮਸਲੇ ਸੁਲਝ ਜਾਂਦੇ ਹਨ ਪਰ ਗੱਲਬਾਤ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਸਹੀ ਤਰੀਕੇ ਨਾਲ ਅਤੇ ਇੱਕ ਗਲਤ ਤਰੀਕੇ ਨਾਲ। ਸਹੀ ਤਰੀਕੇ ਨਾਲ ਗੱਲਬਾਤ ਰਿਸ਼ਤੇ ਨੂੰ ਮਜ਼ਬੂਤ ਕਰਦੀ ਹੈ ਜਦਕਿ ਗਲਤ ਤਰੀਕਾ ਸਾਨੂੰ ਇੱਕਲੇ ਕਰ ਸਕਦਾ ਹੈ। ਇੱਕ ਦੂਸਰੇ ਨਾਲ ਖਿੱਝ ਕੇ ਬੋਲਣਾ ਅਤੇ ਬਹਿਸਬਾਜ਼ੀ ਰਿਸ਼ਤਾ ਵਿਗਾੜ ਦਿੰਦੀ ਹੈ।
ਸਿਹਤ ਸਮੱਸਿਆਵਾਂ- ਜੇਕਰ ਤੁਹਾਡਾ ਪਾਰਟਨਰ ਬਿਮਾਰ ਹੈ ਜਾਂ ਹਸਪਤਾਲ ਵਿੱਚ ਦਾਖਲ ਹੈ ਤਾਂ ਵੀ ਤੁਹਾਨੂੰ ਇੱਕਲੇਪਣ ਦਾ ਅਹਿਸਾਸ ਹੋਵੇਗਾ।
ਦੁਰਵਿਵਹਾਰ- ਜਦੋਂ ਅਸੀਂ ਦੁਰਵਿਵਹਾਰ ਦੀ ਗੱਲ ਕਰਦੇ ਹਾਂ ਤਾਂ ਹਰ ਵਾਰ ਇਸਦਾ ਮਤਲਬ ਸਰੀਰਕ ਦੁਰਵਿਵਹਾਰ ਨਹੀਂ ਹੁੰਦਾ ਬਲਕਿ ਇਹ ਭਾਵਨਾਤਮਕ ਵੀ ਹੁੰਦਾ ਹੈ। ਜੇਕਰ ਤੁਹਾਡੇ ਰਿਸ਼ਤੇ ਵਿੱਚ ਦੁਰਵੀਚਾਰ ਆ ਗਿਆ ਹੈ ਤਾਂ ਇਹ ਰਿਸ਼ਤੇ ਵਿੱਚ ਖਰਾਬੀ ਪੈਦਾ ਕਰਨ ਦੇ ਨਾਲ-ਨਾਲ ਇੱਕਲੇਪਨ ਦਾ ਕਾਰਨ ਵੀ ਬਣੇਗਾ। ਤੁਹਾਨੂੰ ਇਸ ਲਈ ਕੰਸਲਟੇਸ਼ਨ ਕਰ ਲੈਣੀ ਚਾਹੀਦੀ ਹੈ ਤਾਂ ਜੋ ਰਿਸ਼ਤੇ ਵਿੱਚ ਪਹਿਲਾਂ ਵਾਂਗ ਪਿਆਰ ਭਰਿਆ ਜਾ ਸਕੇ।
ਇੱਕ ਦੂਜੇ ਤੋਂ ਦੂਰੀ: ਕਈ ਵਾਰ ਇਹ ਦੇਖਿਆ ਗਿਆ ਹੈ ਕਿ ਇੱਕ ਪਾਰਟਨਰ ਜਦੋਂ ਜ਼ਿਆਦਾ ਸਮੇਂ ਲਈ ਦੂਸਰੇ ਤੋਂ ਦੂਰ ਰਹਿੰਦਾ ਹੈ ਤਾਂ ਇਹ ਇੱਕਲੇਪਣ ਨੂੰ ਪੈਦਾ ਕਰਦਾ ਹੈ। ਸਰੀਰਕ ਦੂਰੀ ਵੀ ਸਾਨੂੰ ਇੱਕਲੇ ਮਹਿਸੂਸ ਕਰਵਾਉਂਦੀ ਹੈ।
ਆਪਸੀ ਨੇੜਤਾ ਦੀ ਘਾਟ: ਸਮੇਂ ਦੇ ਨਾਲ ਜੇਕਰ ਤੁਹਾਡੇ ਰਿਸ਼ਤੇ ਵਿੱਚ ਆਪਸੀ ਨੇੜਤਾ ਜਾਂ ਇੰਟੀਮੇਸੀ ਘੱਟ ਹੋਣ ਲਗਦੀ ਹੈ ਤਾਂ ਇੱਕਲੇਪਨ ਦਾ ਅਹਿਸਾਸ ਹੋ ਸਕਦਾ ਹੈ। ਇੰਟੀਮੇਸੀ ਪਾਰਟਨਰ ਨੂੰ ਜੋੜ ਕੇ ਰੱਖਦੀ ਹੈ। ਇਸ ਲਈ ਰਿਸ਼ਤੇ ਵਿੱਚ ਇਸ ਦੀ ਵੱਡੀ ਭੂਮਿਕਾ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Live-in relationship, Relationship, Relationship Tips, Relationships