ਸਰਦੀਆਂ ਵਿੱਚ ਮੇਥੀ ਦੀ ਸਬਜ਼ੀ ਖਾਣ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਇਸ ਤੋਂ ਇਲਾਵਾ ਲੋਕ ਮੇਥੀ ਦੇ ਪਰਾਠੇ ਖਾਣਾ ਵੀ ਪਸੰਦ ਕਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਪੌਸ਼ਟਿਕ ਮੇਥੀ ਦੀ ਸਬਜ਼ੀ ਬਣਾਉਣ ਦੀ ਵਿਧੀ ਦੱਸਾਂਗੇ। ਅਸੀਂ ਗੱਲ ਕਰ ਰਹੇ ਹਾਂ ਮੇਥੀ ਛੋਲੇ ਬਣਾਉਣ ਦੀ। ਮੇਥੀ ਛੋਲੇ ਖਾਣ ਨਾਲ ਡਾਇਬਟੀਜ਼ ਕੰਟਰੋਲ ਹੋਵੇਗੀ ਕਿਉਂਕਿ ਮੇਥੀ 'ਚ ਬਲੱਡ ਸ਼ੂਗਰ ਨੂੰ ਘੱਟ ਕਰਨ ਦਾ ਗੁਣ ਹੁੰਦਾ ਹੈ। ਇਸ ਤੋਂ ਇਲਾਵਾ ਮੇਥੀ ਟੇਸਟੋਸਟੇਰੋਨ ਦੇ ਪੱਧਰ ਨੂੰ ਵਧਾਉਂਦੀ ਹੈ। ਮੇਥੀ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਵੀ ਘੱਟ ਕਰਦੀ ਹੈ। ਇਸ ਤੋਂ ਇਹ ਤਾਂ ਪਤਾ ਲਗਦਾ ਹੈ ਕਿ ਮੇਥੀ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਨਾਲ ਤੁਹਾਨੂੰ ਬਹੁਤ ਸਿਹਤ ਲਾਭ ਹੋਣਗੇ। ਆਓ ਜਾਣਦੇ ਹਾਂ ਮੇਥੀ ਛੋਲੇ ਬਣਾਉਣ ਦੀ ਵਿਧੀ...
ਮੇਥੀ ਛੋਲੇ ਬਣਾਉਣ ਲਈ ਸਮੱਗਰੀ...
3 ਕੱਪ ਛੋਲੇ, ਧੋਤੀ ਹੋਈ ਮੇਥੀ ਦੇ ਪੱਤੇ 4ਕੱਪ, ਘਿਓ 2 ਚਮਚ, ਜੀਰਾ 2 ਚੱਮਚ, ਤੇਜ਼ ਪੱਤਾ 2, ਕੱਟੇ ਹੋਏ ਪਿਆਜ਼ 4, ਕੱਟੀ ਹੋਈ ਹਰੀ ਮਿਰਚ 2, ਹਲਦੀ 1 ਚੱਮਚ, ਮਿਰਚ ਪਾਊਡਰ 2 ਚੱਮਚ, ਗਰਮ ਮਸਾਲਾ 1 ਚਮਚ, ਧਨੀਆ ਪਾਊਡਰ 2 ਚੱਮਚ, 4 ਟਮਾਟਰ ਕੱਟੇ ਹੋਏ
ਮੇਥੀ ਛੋਲੇ ਬਣਾਉਣ ਲਈ ਹੇਠ ਲਿਖੇ ਸਟੈੱਪ ਫਾਲੋ ਕਰੋ:...
-ਛੋਲਿਆਂ ਨੂੰ ਇੱਕ ਰਾਤ ਪਹਿਲਾਂ 8 ਘੰਟਿਆਂ ਲਈ ਭਿਓਂ ਕੇ ਰੱਖ ਦਿਓ।
-ਹੁਣ ਭਿਓਂ ਕੇ ਰੱਖੇ ਛੋਲਿਆਂ ਨੂੰ ਪ੍ਰੈਸ਼ਰ ਕੁੱਕਰ ਵਿੱਚ 7 ਤੋਂ 8 ਸੀਟੀਆਂ ਤੱਕ ਪਕਾਓ ਤੇ ਇਕ ਪਾਸੇ ਰੱਖ ਦਿਓ।
-ਹੁਣ ਇਕ ਪੈਨ ਲਓ ਅਤੇ ਉਸ ਵਿਚ ਘਿਓ ਪਾਓ। ਇਸ ਤੋਂ ਬਾਅਦ ਇਸ 'ਚ ਜੀਰਾ, ਤੇਜ਼ ਪੱਤਾ, ਲਸਣ, ਅਦਰਕ, ਹਰੀ ਮਿਰਚ ਅਤੇ ਕੱਟਿਆ ਪਿਆਜ਼ ਪਾਓ।
-ਇਸ 'ਚ ਨਮਕ, ਹਲਦੀ ਪਾਊਡਰ ਅਤੇ ਟਮਾਟਰ ਪਾ ਕੇ ਮਿਕਸ ਕਰ ਲਓ ਅਤੇ ਮੱਧਮ ਗਰਮੀ 'ਤੇ ਕੁਝ ਦੇਰ ਤੱਕ ਪਕਾਓ।
-ਇਸ ਤੋਂ ਬਾਅਦ ਇਸ 'ਚ ਮੇਥੀ ਦੀਆਂ ਪੱਤੀਆਂ ਪਾ ਦਿਓ। ਫਿਰ ਇਸ ਵਿਚ ਲਾਲ ਮਿਰਚ ਪਾਊਡਰ, ਜੀਰਾ ਪਾਊਡਰ, ਗਰਮ ਮਸਾਲਾ ਪਾਊਡਰ ਅਤੇ ਧਨੀਆ ਪਾਊਡਰ ਪਾਓ।
-ਥੋੜ੍ਹੀ ਦੇਰ ਲਈ ਘੱਟ ਅੱਗ 'ਤੇ ਇਸ ਨੂੰ ਪਕਾ ਲਓ। ਇਸ ਦੌਰਾਨ ਇਸ ਵਿੱਚ ਛੋਲੇ ਵੀ ਪਾ ਦਿਓ ਤੇ ਫਿਰ ਥੋੜ੍ਹੀ ਦੇਰ ਲਈ ਘੱਟ ਅੱਗ 'ਤੇ ਪਕਾਓ।
-ਤੁਹਾਡੀ ਮੇਥੀ ਛੋਲੇ ਕਿਆਰ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।