• Home
  • »
  • News
  • »
  • lifestyle
  • »
  • FESTIVE SEASON HAPPY NEW YEAR 2022 NEW YEAR GIFT IDEAS FOR FAMILY GH AP AS

Happy New Year 2022: ਨਵੇਂ ਸਾਲ `ਤੇ ਆਪਣਿਆਂ ਨੂੰ ਇਹ ਤੋਹਫ਼ੇ ਦੇ ਕੇ ਕਰੋ ਖ਼ੁਸ਼

ਨਵਾਂ ਸਾਲ ਬਸ ਆ ਹੀ ਗਿਆ ਹੈ। ਅਜਿਹੇ `ਚ ਤੁਸੀਂ ਆਪਣੇ ਪਰਿਵਾਰ ਤੇ ਆਪਣੇ ਚਾਹੁਣ ਵਾਲਿਆਂ ਨੂੰ ਕੁੱਝ ਅਜਿਹੇ ਤੋਹਫ਼ੇ ਦੇ ਸਕਦੇ ਹੋ। ਜੋ ਉਨ੍ਹਾਂ ਨੂੰ ਜ਼ਿੰਦਗੀ ਭਰ ਯਾਦ ਰਹਿਣਗੇ। ਉਹ ਮਰਦੇ ਦਮ ਤੱਕ ਤੁਹਾਡੇ ਤੋਹਫ਼ੇ ਨੂੰ ਦਿਲ ਨਾਲ ਲਗਾ ਕੇ ਰੱਖਣ ਅਜਿਹੀ ਸੌਗ਼ਾਤ ਦਿਓ ਇਸ ਸਾਲ ਆਪਣਿਆਂ ਨੂੰ ਤਾਂ ਆਓ ਦੇਖਦੇ ਹਾਂ ਲਿਸਟ:

Happy New Year 2022: ਨਵੇਂ ਸਾਲ `ਤੇ ਆਪਣਿਆਂ ਨੂੰ ਇਹ ਤੋਹਫ਼ੇ ਦੇ ਕੇ ਕਰੋ ਖ਼ੁਸ਼

  • Share this:
ਕ੍ਰਿਸਮਸ ਤੇ ਨਵੇਂ ਸਾਲ ਦੇ ਦਰਮਿਅਨ 7 ਦਿਨ ਬੜੇ ਉਤਸ਼ਾਹ ਨਾਲ ਭਰੇ ਹੁੰਦੇ ਹਨ। ਵੈਸੇ ਤਾਂ ਕ੍ਰਿਸਮਸ ਤੇ ਨਵੇਂ ਸਾਲ ਦਾ ਸੈਲੀਬ੍ਰੇਸ਼ਨ 25 ਨਵੰਬਰ ਤੋਂ ਸ਼ੁਰੂ ਹੋ ਜਾਂਦਾ ਹੈ। ਤੇ 1 ਦਸੰਬਰ ਤੱਕ ਨਵੇਂ ਸਾਲ ਤੇ ਕ੍ਰਿਸਮਸ ਦੀ ਧੂਮ ਰਹਿੰਦੀ ਹੈ। ਖ਼ੈਰ ਕ੍ਰਿਸਮਸ ਤਾਂ ਨਿਕਲ ਗਿਆ। ਇਸ ਕ੍ਰਿਸਮਸ ਤੇ ਤੁਸੀਂ ਜ਼ਰੂਰ ਹੀ ਖ਼ੂਬ ਇਨਜੁਆਏ ਕੀਤਾ ਹੋਵੇਗਾ। ਲੋਕ ਇੱਕ ਦੂਜੇ ਨੂੰ ਤੋਹਫ਼ੇ ਤੇ ਕੇਕ ਦੇ ਕੇ ਵਧਾਈ ਇੰਦੇ ਹਨ।

ਇਹ ਤਾਂ ਰਹੀ ਕ੍ਰਿਸਮਸ ਦੀ ਗੱਲ ਹੁਣ ਗੱਲ ਕਰਦੇ ਹਾਂ ਨਵੇਂ ਸਾਲ ਦੀ। ਨਵਾਂ ਸਾਲ ਬਸ ਆ ਹੀ ਗਿਆ ਹੈ। ਅਜਿਹੇ `ਚ ਤੁਸੀਂ ਆਪਣੇ ਪਰਿਵਾਰ ਤੇ ਆਪਣੇ ਚਾਹੁਣ ਵਾਲਿਆਂ ਨੂੰ ਕੁੱਝ ਅਜਿਹੇ ਤੋਹਫ਼ੇ ਦੇ ਸਕਦੇ ਹੋ। ਜੋ ਉਨ੍ਹਾਂ ਨੂੰ ਜ਼ਿੰਦਗੀ ਭਰ ਯਾਦ ਰਹਿਣਗੇ। ਉਹ ਮਰਦੇ ਦਮ ਤੱਕ ਤੁਹਾਡੇ ਤੋਹਫ਼ੇ ਨੂੰ ਦਿਲ ਨਾਲ ਲਗਾ ਕੇ ਰੱਖਣ ਅਜਿਹੀ ਸੌਗ਼ਾਤ ਦਿਓ ਇਸ ਸਾਲ ਆਪਣਿਆਂ ਨੂੰ ਤਾਂ ਆਓ ਦੇਖਦੇ ਹਾਂ ਲਿਸਟ:

ਫ਼ੋਟੋ ਫ਼ਰੇਮ ਪਿਆਰੀ ਫ਼ੋਟੋਜ਼ ਨਾਲ: ਤਸਵੀਰਾਂ ਉਹ ਹੁੰਦੀਆਂ ਹਨ, ਜੋ ਸਾਡੇ ਵੱਲੋਂ ਆਪਣੇ ਚਹੇਤਿਆਂ ਨਾਲ ਬਿਤਾਏ ਖ਼ੂਬਸੂਰਤ ਪਲਾਂ ਦਾ ਸਬੂਤ ਬਣਦੀਆਂ ਹਨ। ਤੁਸੀਂ ਇਸ ਸਾਲ ਨਵੇਂ ਸਾਲ ਮੌਕੇ ਆਪਣੇ ਚਾਹੁਣ ਵਾਲਿਆਂ ਨੂੰ ਫ਼ੌਟੋ ਫ਼ਰੇਮ `ਚ ਆਪਣੀ ਖ਼ੂਬਸੂਰਤ ਫ਼ੋਟੋ ਜਾਂ ਫ਼ਿਰ ਫ਼ੋਟੋ ਕੋਲਾਜ ਬਣਵਾ ਕੇ ਉਨ੍ਹਾਂ ਤੋਹਫ਼ੇ ਵਜੋਂ ਦਿਓ। ਦੇਖਦੇ ਹੀ ਉਨ੍ਹਾਂ ਦਾ ਚਿਹਰਾ ਖਿੜ ਉੱਠੇਗਾ। ਜ਼ਿੰਦਗੀ ਭਰ ਉਹ ਤੋਹਫ਼ੇ ਨੂੰ ਦਿਲ ਨਾਲ ਲਗਾ ਕੇ ਰੱਖਣਗੇ। ਇਸ ਦੇ ਲਈ ਤੁਸੀਂ ਵਧੀਆ ਜਿਹਾ ਕੋਈ ਡਿਜ਼ਾਈਨਰ ਫ਼ਰੇਮ ਚੁਣ ਸਕਦੇ ਹੋ।

ਸੰਗੀਤ ਯੰਤਰ : ਜੇਕਰ ਤੁਹਾਡੇ ਘਰ ਬੱਚੇ ਹਨ. ਜੇਕਰ ਬੱਚੇ ਨੂੰ ਸੰਗੀਤ ਪਸੰਦ ਹੈ, ਤਾਂ ਤੁਸੀਂ ਉਸ ਨੂੰ ਕੋਈ ਸਾਜ਼ ਵੀ ਦੇ ਸਕਦੇ ਹੋ। ਬੱਚੇ ਇਸ ਨਾਲ ਬਹੁਤ ਖੁਸ਼ ਹੋਣਗੇ।

ਗਿਫ਼ਟ ਨੋਟ ਕਾਰਡਜ਼: ਜੇ ਤੁਸੀਂ ਕਿਸੇ ਦੇ ਨਾਲ ਪਿਆਰ ਦੇ ਰਿਸ਼ਤੇ ਵਿੱਚ ਹੋ ਅਤੇ ਇਸ ਸਾਲ ਉਨ੍ਹਾਂ ਨੂੰ ਵਧੀਆ ਤੇ ਯਾਦਗਾਰੀ ਗਿਫ਼ਟ ਦੇਣਾ ਚਾਹੁੰਦੇ ਹੋ ਤਾਂ ਨੋਟ ਕਾਰਡ ਜਾਂ ਗਰੀਟਿੰਗ ਕਾਰਡ ਤੋਂ ਬੇਹਤਰੀਨ ਹੋਰ ਕੁੱਝ ਵੀ ਨਹੀਂ। ਲੜਕੀਆਂ ਅਕਸਰ ਭਾਵੁਕ ਸੁਭਾਅ ਦੀਆਂ ਹੁੰਦੀਆਂ ਹਨ। ਜਿਸ ਨੂੰ ਉਹ ਪਿਆਰ ਕਰਦੀਆਂ ਹਨ, ਦਿਲ ਨਾਲ ਕਰਦੀਆਂ ਹਨ। ਉਸ ਸ਼ਖ਼ਸ ਦੀ ਦਿਤੀ ਛੋਟੀ ਤੋਂ ਛੋਟੀ ਚੀਜ਼ ਵੀ ਉਹ ਦਿਲ ਨਾਲ ਲਗਾ ਕੇ ਰੱਖਦੀਆਂ ਹਨ। ਅਜਿਹੇ `ਚ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਚਾਹੇ ਉੇਹ ਲੜਕੀ ਹੈ ਜਾਂ ਲੜਕਾ ਉਨ੍ਹਾਂ ਨੂੰ ਗਰੀਟਿੰਗ ਕਾਰਡ ਜ਼ਰੂਰ ਦਿਓ।

ਮੰਮੀ-ਡੈਡੀ ਲਈ ਕੋਈ ਸੋਨੇ ਦੀ ਚੀਜ਼: ਜੇ ਇਸ ਨਵੇਂ ਸਾਲ ਦੇ ਮੌਕੇ ਤੁਸੀਂ ਆਪਣੇ ਮੰਮੀ ਡੈਡੀ ਨੂੰ ਕੋਈ ਯਾਦਗਾਰੀ ਤੋਹਫ਼ਾ ਦੇਣਾ ਚਾਹੁੰਦੇ ਹੋ ਤਾਂ ਆਪਣੇ ਮੰਮੀ ਨੂੰ ਤੁਸੀਂ ਸੋਨੇ ਦੀ ਚੇਨ ਤੇ ਉੇਸ ਦੇ ਨਾਲ ਲੌਕੇਟ ਗਿਫ਼ਟ ਕਰੋ। ਇਸ ਗਿਫ਼ਟ ਨੂੰ ਹੋਰ ਖ਼ਾਸ ਬਣਾਉਣ ਲਈ ਇਸ ਲੌਕੇਟ ਦੇ ਅੰਦਰ ਆਪਣੀ ਫ਼ੈਮਿਲੀ ਫ਼ੋੇਟੋ ਵੀ ਲਗਵਾਈ ਜਾ ਸਕਦੀ ਹੈ। ਦੇਖਿਓ ਫ਼ਿਰ ਤੁਹਾਡੀ ਮੰਮੀ ਦਾ ਚਿਹਰਾ ਕਿਵੇਂ ਖ਼ੁਸ਼ੀ ਨਾਲ ਖਿੜ ਜਾਵੇਗਾ।

ਤੁਸੀਂ ਨਵੇਂ ਸਾਲ ਮੌਕੇ ਆਪਣੇ ਡੈਡੀ ਨੂੰ ਘੜੀ ਗਿਫ਼ਟ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਆਨਲਾਈਨ ਜਾ ਕੇ ਵੀ ਘੜੀ ਖ਼ਰੀਦ ਸਕਦੇ ਹੋ। ਜਾਂ ਫ਼ਿਰ ਖ਼ੁਦ ਵੀ ਬਾਜ਼ਾਰ ਜਾ ਕੇ ਇਹ ਕੰਮ ਕਰ ਸਕਦੇ ਹੋ।

ਮਿਊਜ਼ੀਕਲ ਟੀ ਸੈੱਟ : ਜੇਕਰ ਤੁਹਾਡੀ ਛੋਟੀ ਜਿਹੀ ਬੇਟੀ ਹੈ ਤਾਂ ਨਵੇਂ ਸਾਲ `ਤੇ ਉਸ ਨੂੰ ਤੁਹਾਨੂੰ ਸਾਧਾਰਨ ਰਸੋਈ ਦੇ ਸੈੱਟ ਦੀ ਬਜਾਏ ਛੋਟੀਆਂ ਬੱਚੀਆਂ ਨੂੰ ਮਿਊਜ਼ੀਕਲ ਟੀ ਸੈੱਟ ਦੇਣੇ ਚਾਹੀਦੇ ਹਨ। ਅੱਜਕੱਲ੍ਹ ਕੁੜੀਆਂ ਪ੍ਰਿੰਸੈਜ਼ ਟੀ-ਸੈੱਟ, ਹੋਮ ਡੈਕੋਰੇਸ਼ਨ ਸੈੱਟ ਜਾਂ ਗਹਿਣਿਆਂ ਦੇ ਸੈੱਟ ਪਸੰਦ ਕਰਦੀਆਂ ਹਨ।
Published by:Amelia Punjabi
First published: