• Home
  • »
  • News
  • »
  • lifestyle
  • »
  • FIGHTING AMONG SCHOOL GIRLS IN BANGALORE WATCH THE VIDEO TO KNOW THE CAUSE GH RUP AS

ਬੰਗਲੌਰ ‘ਚ ਸਕੂਲੀ ਲੜਕੀਆਂ ਵਿੱਚ ਹੋਈ ਲੜਾਈ, ਦੇਖੋ ਵੀਡੀਓ 'ਤੇ ਜਾਣੋ ਕਾਰਨ

ਬੈਂਗਲੁਰੂ ਦੇ ਇੱਕ ਸਕੂਲ ਦੇ ਸਾਹਮਣੇ ਲੜਕੀਆਂ ਦੇ ਲੜਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਨ੍ਹਾਂ ਲੜਕੀਆਂ ਦੇ ਸਕੂਲੀ ਵਰਦੀ ਪਾਈ ਹੋਈ ਹੈ। ਇਸ ਘਟਨਾ ਦੇ ਵਾਪਰਨ ਦਾ ਸਮਾਂ ਅਜੇ ਪਤਾ ਨਹੀਂ ਲੱਗਿਆ ਅਤੇ ਨਾ ਹੀ ਲੜਾਈ ਦੇ ਕਾਰਨਾਂ ਦਾ ਅਧਿਕਾਰਤ ਤੌਰ 'ਤੇ ਪਤਾ ਲੱਗ ਸਕਿਆ ਹੈ। ਆਓ ਜਾਣਦੇ ਹਾਂ ਸਕੂਲੀ ਵਰਦੀ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਲੜਕੀਆਂ ਦੀ ਲੜਾਈ ਬਾਰੇ-

ਬੰਗਲੌਰ ‘ਚ ਸਕੂਲੀ ਲੜਕੀਆਂ ਵਿੱਚ ਹੋਈ ਲੜਾਈ, ਦੇਖੋ ਵੀਡੀਓ 'ਤੇ ਜਾਣੋ ਕਾਰਨ (ਸੰਕੇਤਕ ਫੋਟੋ)

  • Share this:
ਬੈਂਗਲੁਰੂ ਦੇ ਇੱਕ ਸਕੂਲ ਦੇ ਸਾਹਮਣੇ ਲੜਕੀਆਂ ਦੇ ਲੜਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਨ੍ਹਾਂ ਲੜਕੀਆਂ ਦੇ ਸਕੂਲੀ ਵਰਦੀ ਪਾਈ ਹੋਈ ਹੈ। ਇਸ ਘਟਨਾ ਦੇ ਵਾਪਰਨ ਦਾ ਸਮਾਂ ਅਜੇ ਪਤਾ ਨਹੀਂ ਲੱਗਿਆ ਅਤੇ ਨਾ ਹੀ ਲੜਾਈ ਦੇ ਕਾਰਨਾਂ ਦਾ ਅਧਿਕਾਰਤ ਤੌਰ 'ਤੇ ਪਤਾ ਲੱਗ ਸਕਿਆ ਹੈ। ਆਓ ਜਾਣਦੇ ਹਾਂ ਸਕੂਲੀ ਵਰਦੀ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਲੜਕੀਆਂ ਦੀ ਲੜਾਈ ਬਾਰੇ-ਤੁਹਾਨੂੰ ਦੱਸ ਦੇਈਏ ਕਿ ਵਿਦਿਆਰਥੀਆਂ ਦੀ ਵਰਦੀ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਝਗੜਾ ਦੋ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਹੋਇਆ ਹੈ। ਵਾਇਰਲ ਵੀਡੀਓ ਵਿੱਚ ਕੁਝ ਲੜਕੀਆਂ ਦੀ ਵਰਦੀ ਬੈਂਗਲੁਰੂ ਦੇ ਮਸ਼ਹੂਰ ਸਕੂਲ ਬਿਸ਼ਪ ਕਾਟਨ ਗਰਲਜ਼ ਸਕੂਲ ਦੀ ਹੈ। ਇਸਦੇ ਨਾਲ ਹੀ ਵਾਇਰਲ ਵੀਡੀਓ 'ਚ ਲੜਕੀਆਂ ਨੂੰ ਇਕ-ਦੂਜੇ ਨੂੰ ਥੱਪੜ ਮਾਰਦਿਆਂ ਅਤੇ ਇਕ-ਦੂਜੇ ਦੇ ਵਾਲ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਲੜਾਈ ਹੋਣ ਦੇ ਕਾਰਨਾਂ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਇਸ ਤੋਂ ਇਲਾਵਾ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵੀਡੀਓ ਵਿੱਚ ਇੱਕ ਕੁੜੀ ਦੁਆਰਾ ਮਾਰਨ ਲਈ ਸੋਟੀ ਕੱਢ ਰਹੀ ਹੈ। ਵੀਡੀਓ ਵਿੱਚ ਮੌਕੇ 'ਤੇ ਕੁਝ ਲੜਕੇ ਵੀ ਮੌਜੂਦ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਇੱਕ ਲੜਕੀ ਨੂੰ ਕੁਝ ਸੱਟ ਲੱਗੀ ਦਿਖਾਈ ਦਿੰਦੀ ਹੈ। ਵਾਇਰਲ ਕਲਿੱਪਾਂ ਤੋਂ ਸਪੱਸ਼ਟ ਹੈ ਕਿ ਲੜਾਈ ਕਾਫੀ ਦੇਰ ਤੱਕ ਜਾਰੀ ਰਹੀ। ਲੜਾਈ ਦੌਰਾਨ ਚੀਕਾਂ ਅਤੇ ਕਾਫੀ ਰੌਲਾ ਰੱਪਾ ਵੀ ਸੁਣਿਆ ਜਾ ਸਕਦਾ ਹੈ। ਇਸਦੇ ਨਾਲ ਹੀ ਵਾਇਰਲ ਵੀਡੀਓ ਵਿੱਚ ਦੇਖਿਆ ਜਾਸਕਦਾ ਹੈ ਕਿ ਕੁਝ ਲੋਕਾਂ ਨੇ ਇਸ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ।

ਇੱਥੇ ਜ਼ਿਕਰਯੋਗ ਹੈ ਕਿ ਸਕੂਲ ਪ੍ਰਬੰਧਕਾਂ ਨੇ ਨਾ ਤਾਂ ਲੜਾਈ ਵਿੱਚ ਦਖ਼ਲ ਦਿੱਤਾ ਅਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਹੈ। ਟਵਿੱਟਰ ਉਨ੍ਹਾਂ ਲੋਕਾਂ ਦੇ ਖਾਤਿਆਂ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਨੇ ਝਗੜਾ ਹੁੰਦਾ ਦੇਖਿਆ ਹੈ। ਝਗੜੇ ਵਿੱਚ ਹਿੱਸਾ ਲੈਣ ਵਾਲੇ ਇੱਕ ਵਿਦਿਆਰਥੀ ਦੇ ਇੱਕ ਕਥਿਤ ਸਕ੍ਰੀਨਸ਼ੌਟ ਵਿੱਚ ਕਿਹਾ ਗਿਆ ਹੈ ਕਿ ਉਸਨੂੰ ਇੱਕ ਦੋਸਤ ਦੁਆਰਾ ਲੜਾਈ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਦੱਸ ਦੇਈਏ ਕਿ ਇਹ ਲੜਾਈ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Published by:rupinderkaursab
First published: