ਇਸ ਮਹੀਨੇ ਗੈਸ ਸਿਲੰਡਰ 'ਤੇ ਮਿਲੇਗੀ ਕਿੰਨੀ ਸਬਸਿਡੀ, ਇਸ ਤਰ੍ਹਾਂ ਆਸਾਨੀ ਨਾਲ ਘਰ ਬੈਠੇ ਕਰੋ ਚੈੱਕ

- news18-Punjabi
- Last Updated: February 17, 2021, 12:51 PM IST
ਨਵੀਂ ਦਿੱਲੀ: Subsidy on LPG gas cylinder: ਕੇਂਦਰ ਸਰਕਾਰ ਗੈਸ ਸਿਲੰਡਰ ਦੀਆਂ ਕੀਮਤਾਂ ‘ਤੇ ਰਾਹਤ ਦੇਣ ਲਈ ਆਮ ਲੋਕਾਂ ਨੂੰ ਸਬਸਿਡੀ ਦੀ ਸਹੂਲਤ ਪ੍ਰਦਾਨ ਕਰਦੀ ਹੈ। ਐਲਪੀਜੀ ਸਬਸਿਡੀ ਵੱਖ-ਵੱਖ ਰਾਜਾਂ ਵਿੱਚ ਵੱਖ ਰੱਖੀ ਗਈ ਹੈ। ਇਸ ਦੇ ਨਾਲ ਹੀ, ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨ 10 ਲੱਖ ਰੁਪਏ ਤੋਂ ਵੱਧ ਹੈ, ਨੂੰ ਇਸ ਸਹੂਲਤ ਤੋਂ ਬਾਹਰ ਰੱਖਿਆ ਗਿਆ ਹੈ ... ਪਰ ਕੀ ਤੁਹਾਨੂੰ ਫਰਵਰੀ ਮਹੀਨੇ ਵਿੱਚ ਸਬਸਿਡੀ ਮਿਲੀ ਹੈ ਜਾਂ ਨਹੀਂ? ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ..
ਇਸ ਤਰ੍ਹਾਂ ਚੈੱਕ ਕਰੋ ਇੰਡੇਨ ਗੈਸ ਦਾ ਆਨਲਾਈਨ ਸਟੇਟਸ
>> ਸਭ ਤੋਂ ਪਹਿਲਾਂ, ਤੁਹਾਨੂੰ ਇੰਡੇਨ ਗੈਸ ਵੈੱਬਸਾਈਟ https://bit.ly/3rU6Lol 'ਤੇ ਜਾਣਾ ਹੋਵੇਗਾ। >> ਤੁਹਾਡੇ ਸਾਹਮਣੇ ਸਿਲੰਡਰ ਦੀ ਇੱਕ ਤਸਵੀਰ ਬਣੀ ਹੋਈ ਆਵੇਗੀ। ਇਸ ਤਸਵੀਰ 'ਤੇ ਕਲਿੱਕ ਕਰਨ ਨਾਲ ਸ਼ਿਕਾਇਤ ਬਾਕਸ (Complaint Box) ਖੁੱਲ ਜਾਵੇਗਾ, ਇਸ ਵਿੱਚ Subsidy Status ਲਿਖ ਕੇ ਪ੍ਰੋਸੀਡ ਬਟਨ ਨੂੰ ਦਬਾਓ।
>> ਹੁਣ Subsidy Related (PAHAL) 'ਤੇ ਕਲਿੱਕ ਕਰਨਾ ਹੈ, ਜਿਸ ਤੋਂ ਬਾਅਦ ਤੁਹਾਨੂੰ Sub Category ਵਿੱਚ ਕੁੱਝ ਨਵੇਂ ਵਿਕਲਪ ਮਿਲਣਗੇ। ਇੱਥੇ ਤੁਹਾਨੂੰ Subsidy Not Received ਤੇ ਕਲਿੱਕ ਕਰਨਾ ਹੈ।
>> ਇਸ ਤੋਂ ਬਾਅਦ ਤੁਹਾਨੂੰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਪਏਗਾ।
>> ਜੇ ਮੋਬਾਈਲ ਨੰਬਰ ਲਿੰਕ ਨਹੀਂ ਹੋਇਆ ਹੈ, ਤਾਂ ਇੱਥੇ ID ਦਾ ਵਿਕਲਪ ਹੋਵੇਗਾ, ਉਥੇ ਆਪਣੇ ਗੈਸ ਕੁਨੈਕਸ਼ਨ ਦੀ ID ਭਰ ਦਿਓ।
>> ਇਸ ਤੋਂ ਬਾਅਦ ਤਸਦੀਕ (Verify) ਕਰਕੇ ਜਮ੍ਹਾ ਕਰ ਦਿਓ।
ਮਿਲ ਜਵੀਗੀ ਪੂਰੀ ਡਿਟੇਲ
ਦੱਸ ਦਈਏ ਕਿ ਤੁਹਾਨੂੰ ਸਬਸਿਡੀ ਨਾਲ ਜੁੜੀ ਸਾਰੀ ਜਾਣਕਾਰੀ ਮਿਲ ਜਾਵੇਗੀ। ਤੁਹਾਨੂੰ ਕਿੰਨੀ ਸਬਸਿਡੀ ਮਿਲੀ ਹੈ ਅਤੇ ਕਿੰਨੀ ਭੇਜੀ ਜਾ ਰਹੀ ਹੈ ਆਦਿ। ਇਸ ਤੋਂ ਇਲਾਵਾ, ਤੁਸੀਂ ਕਸਟਮਰ ਕੇਅਰ ਨਾਲ ਗੱਲ ਕਰਕੇ ਵੀ ਆਪਣੀ ਸਬਸਿਡੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇੰਡੇਨ ਕੰਪਨੀ ਦਾ ਕਸਟਮਰ ਕੇਅਰ ਨੰਬਰ 11800-233-3555 ਹੈ। ਇੱਥੇ ਵੀ ਤੁਹਾਨੂੰ ਮੋਬਾਈਲ ਨੰਬਰ ਜਾਂ ਗ੍ਰਾਹਕ ਆਈਡੀ ਦੱਸਣੀ ਪਵੇਗੀ।
ਫਰਵਰੀ 'ਚ ਦੋ ਵਾਰ ਮਹਿੰਗਾ ਹੋਇਆ ਗੈਸ ਸਿਲੰਡਰ
ਤੁਹਾਨੂੰ ਦੱਸ ਦਈਏ ਕਿ ਫਰਵਰੀ ਮਹੀਨੇ ਵਿੱਚ ਸਰਕਾਰੀ ਤੇਲ ਕੰਪਨੀਆਂ ਨੇ ਦੋ ਵਾਰ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਪਹਿਲਾਂ ਚਾਰ ਫਰਵਰੀ ਨੂੰ ਮੈਟਰੋ ਸ਼ਹਿਰਾਂ ਵਿਚ ਇੰਡੇਨ, ਐਚਪੀ ਦੇ ਗੈਰ ਸਬਸਿਡੀ ਵਾਲੇ ਐਲ.ਪੀ.ਜੀ ਸਿਲੰਡਰਾਂ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਹੋਇਆ ਸੀ, ਇਸ ਤੋਂ ਬਾਅਦ 15 ਫਰਵਰੀ ਨੂੰ ਪ੍ਰਤੀ ਸਿਲੰਡਰ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ।
ਇਸ ਤਰ੍ਹਾਂ ਚੈੱਕ ਕਰੋ ਇੰਡੇਨ ਗੈਸ ਦਾ ਆਨਲਾਈਨ ਸਟੇਟਸ
>> ਸਭ ਤੋਂ ਪਹਿਲਾਂ, ਤੁਹਾਨੂੰ ਇੰਡੇਨ ਗੈਸ ਵੈੱਬਸਾਈਟ https://bit.ly/3rU6Lol 'ਤੇ ਜਾਣਾ ਹੋਵੇਗਾ।